Verify Party Member
Header
Header
ਤਾਜਾ ਖਬਰਾਂ

ਵੀ.ਆਈ.ਪੀ. ਕਲਚਰ ਨੂੰ ਚਾਲੂ ਰੱਖਣ ਲਈ ਕਾਂਗਰਸੀਆਂ ਵੱਲੋਂ ਕੈਪਟਨ ਉਤੇ ਪਾਇਆ ਜਾ ਰਿਹਾ ਦਬਾਅ ਅਸਹਿ, ਕੈਪਟਨ ਇਸ ਸੰਬੰਧੀ ਗਵਰਨਰ ਨਾਲ ਗੱਲ ਕਰ ਸਕਦੇ ਹਨ : ਮਾਨ

ਵੀ.ਆਈ.ਪੀ. ਕਲਚਰ ਨੂੰ ਚਾਲੂ ਰੱਖਣ ਲਈ ਕਾਂਗਰਸੀਆਂ ਵੱਲੋਂ ਕੈਪਟਨ ਉਤੇ ਪਾਇਆ ਜਾ ਰਿਹਾ ਦਬਾਅ ਅਸਹਿ, ਕੈਪਟਨ ਇਸ ਸੰਬੰਧੀ ਗਵਰਨਰ ਨਾਲ ਗੱਲ ਕਰ ਸਕਦੇ ਹਨ : ਮਾਨ

ਚੰਡੀਗੜ੍ਹ, 30 ਮਾਰਚ ( ) “ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਵਜ਼ੀਰਾਂ ਤੇ ਐਮ.ਐਲ.ਏਜ਼ ਨੂੰ ਸਰਕਾਰੀ ਗੱਡੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ ਉਤੇ ਲਾਲ ਬੱਤੀਆਂ ਲਗਾਉਣ ਦੀ ਗੱਲ ਕਰਕੇ ਵੀ.ਆਈ.ਪੀ. ਕਲਚਰ ਨੂੰ ਚਾਲੂ ਰੱਖਣ ਲਈ ਕੈਪਟਨ ਉਤੇ ਦਬਾਅ ਪਾਇਆ ਜਾ ਰਿਹਾ ਹੈ, ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਕਾਂਗਰਸ ਦੇ ਐਮ.ਐਲ.ਏ. ਤੇ ਵਜੀਰ ਵੀ ਬਾਦਲਾਂ ਦੀ ਤਰ੍ਹਾਂ ਪੰਜਾਬ ਦੇ ਖਜਾਨੇ ਉਤੇ ਵਾਧੂ ਬੋਝ ਪਾ ਕੇ ਇਨ੍ਹਾਂ ਸਹੂਲਤਾਂ ਦੀ ਮੰਗ ਕਰ ਰਹੇ ਹਨ । ਜਦੋਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਇਹ ਵੀ.ਆਈ.ਪੀ. ਮਾਰੂ ਰਵਾਇਤ ਨੂੰ ਖ਼ਤਮ ਕਰਾਂਗੇ । ਜੇਕਰ ਅੱਜ ਵੀ ਕਾਂਗਰਸ ਦੇ ਵਜੀਰ ਅਤੇ ਐਮ.ਐਲ.ਏ. ਵੱਡੀਆਂ ਗੱਡੀਆਂ, ਲਾਲ ਬੱਤੀਆਂ ਅਤੇ ਹੋਰ ਮਹਿੰਗੀਆਂ ਸਹੂਲਤਾਂ ਦੀ ਮੰਗ ਕਰਦੇ ਹਨ, ਤਾਂ ਇਹ ਪੰਜਾਬ ਨਿਵਾਸੀਆਂ ਨਾਲ ਕੀਤੇ ਗਏ ਬਚਨ ਤੋਂ ਮੁੰਨਕਰ ਹੋਣ ਅਤੇ ਪੰਜਾਬੀਆਂ ਨੂੰ ਧੋਖਾ ਦੇਣ ਵਾਲੇ ਅਮਲ ਹੋਣਗੇ । ਇਸ ਲਈ ਵਜ਼ੀਰਾਂ ਅਤੇ ਐਮ.ਐਲ.ਏਜ਼ ਵੱਲੋਂ ਜੋ ਕੈਪਟਨ ਅਮਰਿੰਦਰ ਸਿੰਘ ਤੇ ਇਨ੍ਹਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ, ਤਾਂ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਉਸ ਇਸ ਪੰਜਾਬ ਵਿਰੋਧੀ ਦਬਾਅ ਅੱਗੇ ਝੁਕਣ ਦੀ ਬਜਾਇ ਗਵਰਨਰ ਪੰਜਾਬ ਨਾਲ ਇਸ ਸੰਬੰਧੀ ਗੱਲ ਕਰਦੇ ਹੋਏ, ਪੰਜਾਬ ਦੀਆਂ ਫਿਰ ਤੋਂ ਚੋਣਾਂ ਕਰਵਾਉਣ ਦੀ ਆਪਣੀ ਰਾਏ ਦੇਣ ਅਤੇ ਵੀ.ਆਈ.ਪੀ. ਕਲਚਰ ਦਾ ਆਨੰਦ ਮਾਨਣ ਦੀ ਚਾਹਨਾ ਰੱਖਣ ਵਾਲੇ ਵਜ਼ੀਰਾਂ ਤੇ ਐਮ.ਐਲ.ਏਜ਼ ਤੋਂ ਪੰਜਾਬੀਆਂ ਅਤੇ ਸਿੱਖ ਕੌਮ ਦਾ ਖਹਿੜਾ ਛੁਡਵਾਉਣ ਦੇ ਅਮਲ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਨੰਦ ਮਾਨਣ ਵਾਲੇ ਵਜ਼ੀਰਾਂ ਤੇ ਐਮ.ਐਲ.ਏਜ਼ ਅੱਗੇ ਕਤਈ ਵੀ ਨਾ ਝੁਕਣ ਅਤੇ ਪੰਜਾਬ ਦੇ ਲੰਮੇ ਸਮੇਂ ਤੋ ਬਣੇ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਸੰਬੰਧੀ ਆਪਣੀ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਵਜ਼ੀਰ ਤੇ ਐਮ.ਐਲ.ਏ. ਪੰਜਾਬੀਆਂ ਤੇ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਇਸ ਰੁਤਬੇ ਤੇ ਪਹੁੰਚੇ ਹਨ, ਜੇਕਰ ਅੱਜ ਉਹ ਪੰਜਾਬੀਆਂ ਤੇ ਸਿੱਖ ਕੌਮ ਨੂੰ ਨਜ਼ਰ ਅੰਦਾਜ ਕਰਕੇ ਪੰਜਾਬ ਦੇ ਸੂਬੇ ਵਿਚ ਲੰਮੇ ਸਮੇਂ ਤੋਂ ਪਈਆ ਗਲਤ ਪਿਰਤਾਂ ਨੂੰ ਜਾਰੀ ਰੱਖਣ ਲਈ, ਪੰਜਾਬ ਦੇ ਖਜਾਨੇ ਉਤੇ ਵਾਧੂ ਬੋਝ ਪਾਉਣ ਲਈ ਸਰਗਰਮ ਹਨ, ਤਾਂ ਇਸਦਾ ਮਤਲਬ ਹੈ ਕਿ ਇਨ੍ਹਾਂ ਵਜ਼ੀਰਾਂ ਤੇ ਐਮ.ਐਲ.ਏਜ਼ ਨੂੰ ਪੰਜਾਬ ਦੀ ਜਨਤਾ ਤੇ ਨਿਵਾਸੀਆ ਨੂੰ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ੀਲੀਆਂ ਵਸਤਾਂ ਦੇ ਕਾਰੋਬਾਰ, ਥਾਣਿਆਂ ਵਿਚ ਹੋ ਰਹੀ ਦੁਰਦਸਾ ਆਦਿ ਮੁਸ਼ਕਿਲਾਂ ਅਤੇ ਪੀੜਾਂ ਨੂੰ ਨਹੀਂ ਸਮਝ ਰਹੇ । ਬਲਕਿ ਆਪਣੇ ਇਨ੍ਹਾਂ ਸਰਕਾਰੀ ਰੁਤਬਿਆ ਦਾ ਆਨੰਦ ਲੈਣ ਲਈ ਕਾਹਲੇ ਪਏ ਹੋਏ ਹਨ ਤਾਂ ਅਜਿਹੇ ਵਜ਼ੀਰਾਂ ਤੇ ਐਮ.ਐਲ.ਏਜ਼ ਨੂੰ ਕੋਈ ਹੱਕ ਨਹੀਂ ਕਿ ਉਹ ਸਰਕਾਰੀ ਖਜਾਨੇ ਦੀ ਦੁਰਵਰਤੋ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਤੇ ਰਾਜ ਕਰਨ । ਅਜਿਹੇ ਲਾਲਸੀ, ਚੌਧਰਾਂ ਦੇ ਭੁੱਖੇ ਆਗੂਆਂ ਨੂੰ ਚੱਲਦਾ ਕਰਨ ਲਈ ਹੀ ਪੰਜਾਬੀਆਂ ਤੇ ਸਿੱਖ ਕੌਮ ਨੇ ਹੋਈਆ ਚੋਣਾਂ ਵਿਚ ਉਨ੍ਹਾਂ ਵਿਰੁੱਧ ਵੋਟਾਂ ਪਾਈਆ ਹਨ । ਜੇਕਰ ਮੌਜੂਦਾ ਵਜ਼ੀਰਾਂ ਤੇ ਐਮ.ਐਲ.ਏਜ਼ ਨੇ ਵੀ ਉਹੋ ਜਿਹੇ ਸਮਾਜ ਵਿਰੋਧੀ ਅਮਲ ਕਰਨੇ ਹਨ ਤਾਂ ਕਾਂਗਰਸੀਆਂ, ਬਾਦਲ ਦਲੀਆਂ, ਆਮ ਆਦਮੀ ਪਾਰਟੀ ਦੇ ਆਗੂਆਂ ਦੇ ਜੀਵਨ ਅਮਲ ਵਿਚ ਕੀ ਫਰਕ ਰਹਿ ਜਾਵੇਗਾ ?

ਸ. ਮਾਨ ਨੇ ਇਕ ਹੋਰ ਗੰਭੀਰ ਮੁੱਦੇ ਉਤੇ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਉਤੇ ਬਣੇ ਘਪਲਿਆ ਤੇ ਰਿਸਵਤਾਂ ਦੇ ਕੇਸ ਜਾਂ ਸ. ਪ੍ਰਕਾਸ਼ ਸਿੰਘ ਬਾਦਲ ਆਦਿ ਉਤੇ ਬਣੇ ਅਜਿਹੇ ਕੇਸਾਂ ਨੂੰ ਸਿਆਸੀ ਸੋਚ ਅਧੀਨ ਰਫਾ-ਦਫਾ ਕੀਤਾ ਜਾ ਰਿਹਾ ਹੈ, ਤਾਂ ਇਹ ਪੰਜਾਬ ਅਤੇ ਭਾਰਤ ਦੇ ਦੂਸਰੇ ਉਨ੍ਹਾਂ ਨਿਵਾਸੀਆ ਜਿਨ੍ਹਾਂ ਮੇਰੇ ਵਰਗਿਆ ਉਤੇ ਅਜਿਹੇ ਝੂਠੇ ਕੇਸ ਬਣਾਏ ਹੋਏ ਹਨ, ਉਨ੍ਹਾਂ ਨਾਲ ਬਹੁਤ ਵੱਡਾ ਵਿਧਾਨਿਕ ਤੇ ਸਮਾਜਿਕ ਵਿਤਕਰਾ ਹੋਵੇਗਾ । ਜਦੋਂਕਿ ਵਿਧਾਨ ਦੀ ਧਾਰਾ 14 ਇਥੋ ਦੇ ਵਜ਼ੀਰ-ਏ-ਆਜ਼ਮ, ਮੁੱਖ ਮੰਤਰੀ ਅਤੇ ਆਮ ਸ਼ਹਿਰੀਆ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ । ਜੇਕਰ ਉਪਰੋਕਤ ਆਗੂਆਂ ਉਤੇ ਬਣੇ ਕੇਸ ਵਾਪਸ ਹੋਣ ਤਾਂ ਸਿਆਸੀ ਸਾਡੇ ਵਰਗੇ ਤੇ ਹੋਰ ਆਗੂਆਂ ਉਤੇ ਬਣੇ ਝੂਠੇ ਕੇਸ ਵੀ ਵਿਧਾਨ ਦੀ ਧਾਰਾ 14 ਅਧੀਨ ਵਾਪਸ ਹੋਣੇ ਚਾਹੀਦੇ ਹਨ ।

About The Author

Related posts

Leave a Reply

Your email address will not be published. Required fields are marked *