Verify Party Member
Header
Header
ਤਾਜਾ ਖਬਰਾਂ

ਵਿਕਾਸ ਦੁਬੇ ਭਾਵੇ ਅਪਰਾਧਿਕ ਕਾਰਵਾਈਆ ਦਾ ਸਰਗਣਾ ਸੀ, ਪਰ ਇਸ ਤਰ੍ਹਾਂ ਉਸ ਨੂੰ ਜਾਂ ਕਿਸੇ ਨਾਗਰਿਕ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨਾ ਗੈਰ-ਕਾਨੂੰਨੀ ਅਤੇ ਅਣਮਨੁੱਖੀ : ਮਾਨ

ਵਿਕਾਸ ਦੁਬੇ ਭਾਵੇ ਅਪਰਾਧਿਕ ਕਾਰਵਾਈਆ ਦਾ ਸਰਗਣਾ ਸੀ, ਪਰ ਇਸ ਤਰ੍ਹਾਂ ਉਸ ਨੂੰ ਜਾਂ ਕਿਸੇ ਨਾਗਰਿਕ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨਾ ਗੈਰ-ਕਾਨੂੰਨੀ ਅਤੇ ਅਣਮਨੁੱਖੀ : ਮਾਨ

ਵਿਕਾਸ ਦੁਬੇ, ਵਿੱਕੀ ਗੌਂਡਰ, ਸ਼ੇਰ ਸਿੰਘ ਖੂੰਬਣ ਅਤੇ ਹੋਰ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਦੀ ਸਿੱਟ ਵਰਗੀ ਸੰਸਥਾ ਰਾਹੀ ਨਿਰਪੱਖ ਜਾਂਚ ਹੋਵੇ 

ਫ਼ਤਹਿਗੜ੍ਹ ਸਾਹਿਬ, 12 ਜੁਲਾਈ ( ) “ਭਾਵੇ ਕੋਈ ਕਿੰਨੇ ਤੋਂ ਵੀ ਕਿੰਨਾ ਵੱਡਾ ਅਰਪਾਧੀ ਕਿਉਂ ਨਾ ਹੋਵੇ, ਉਸ ਨੂੰ ਪੁਲਿਸ ਜਾਂ ਅਰਧ ਸੈਨਿਕ ਬਲਾਂ ਰਾਹੀ ਜਾਂ ਕਾਲੀਆ ਬਿੱਲੀਆ ਰਾਹੀ ਝੂਠੇ ਮੁਕਾਬਲਿਆ ਵਿਚ ਮਾਰਨ ਦੀ ਇੰਡੀਅਨ ਵਿਧਾਨ ਅਤੇ ਕੌਮਾਂਤਰੀ ਕਾਨੂੰਨ ਇਜ਼ਾਜਤ ਨਹੀਂ ਦਿੰਦੇ । ਹੁਕਮਰਾਨਾਂ ਨੇ ਵਿਕਾਸ ਦੁਬੇ ਨਾਮ ਦੇ ਅਪਰਾਧਿਕ ਕਾਰਵਾਈਆ ਦੇ ਸਰਗਣੇ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਕੇ ਇਸੇ ਤਰ੍ਹਾਂ ਵਿੱਕੀ ਗੌਂਡਰ, ਸ਼ੇਰ ਸਿੰਘ ਖੂੰਬਣ ਅਤੇ ਅਨੇਕਾ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕਰਕੇ ਖੁਦ ਹੀ ਕਾਨੂੰਨ ਅਤੇ ਵਿਧਾਨ ਦਾ ਘੋਰ ਉਲੰਘਣ ਕੀਤਾ ਹੈ । ਸੰਬੰਧਤ ਹੁਕਮਰਾਨਾਂ ਅਤੇ ਪੁਲਿਸ ਅਧਿਕਾਰੀਆਂ ਉਤੇ ਕਤਲਾਂ ਦੇ ਕੇਸ ਦਰਜ ਹੋਣ ਦੇ ਨਾਲ-ਨਾਲ ਸਿੱਟ ਵਰਗੀ ਨਿਰਪੱਖ ਤੇ ਆਜ਼ਾਦ ਸੰਸਥਾਂ ਰਾਹੀ ਵਿਕਾਸ ਦੁਬੇ ਅਤੇ ਹੋਰਨਾਂ ਝੂਠੇ ਮੁਕਾਬਲਿਆ ਦੀ ਜਾਂਚ ਅਵੱਸ ਹੋਣੀ ਚਾਹੀਦੀ ਹੈ । ਤਾਂ ਕਿ ਹੁਕਮਰਾਨ ਜਾਂ ਸਿਆਸਤਦਾਨਾਂ ਰਾਹੀ ਕੀਤੀਆ ਜਾ ਰਹੀਆ ਗੈਰ-ਕਾਨੂੰਨੀ ਕਾਰਵਾਈਆ ਅਤੇ ਅਪਰਾਧਿਕ ਕਾਰਵਾਈਆ ਦੇ ਪਿਛੋਕੜ ਜਿਨ੍ਹਾਂ ਇਨਸਾਨਾਂ ਦੀ ਦੁਰਵਰਤੋਂ ਕਰਕੇ ਇਹ ਸਿਆਸਤਦਾਨ ਤੇ ਹੁਕਮਰਾਨ ਗਲਤ ਕੰਮ ਕਰਦੇ ਹਨ ਅਤੇ ਆਪਣੇ ਪਾਪਾ ਨੂੰ ਛੁਪਾਉਣ ਲਈ ਆਪਣੇ ਸਰਗਣਿਆ ਨੂੰ ਮਾਰ ਦਿੰਦੇ ਹਨ, ਅਜਿਹਾ ਗੈਰ-ਕਾਨੂੰਨੀ ਅਮਲ ਬੰਦ ਹੋ ਸਕੇ, ਸਿਆਸਤਦਾਨਾਂ ਅਤੇ ਹੁਕਮਰਾਨਾਂ ਦੇ ਕਾਲੇ ਕਾਰਨਾਮੇ ਸਾਹਮਣੇ ਆ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋਂ ਆਪਣੇ ਪਾਪਾ ਉਤੇ ਪਰਦਾ ਪਾਉਣ ਹਿੱਤ ਵਿਕਾਸ ਦੁਬੇ ਦਾ ਝੂਠਾ ਪੁਲਿਸ ਮੁਕਾਬਲਾ ਬਣਾਕੇ ਮਾਰ ਦੇਣ, ਇਸੇ ਤਰ੍ਹਾਂ ਵਿੱਕੀ ਗੌਂਡਰ, ਸੇਰ ਸਿੰਘ ਖੂੰਬਣ ਵਰਗੇ ਗੈਗਸਟਰ ਅਤੇ ਹੋਰ ਸਿੱਖ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਬੀਤੇ ਸਮੇਂ ਵਿਚ ਖ਼ਤਮ ਕਰਨ ਦੇ ਹੋਏ ਅਣਮਨੁੱਖੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਨ੍ਹਾਂ ਹੋਏ ਝੂਠੇ ਪੁਲਿਸ ਮੁਕਾਬਲਿਆ ਦੀ ਜਾਂਚ ਸੀ.ਬੀ.ਆਈ. ਵਰਗੀ ਦਾਗੀ ਸੰਸਥਾਂ ਤੋਂ ਨਾਂਹ ਕਰਵਾਕੇ ਸਿੱਟ ਵਰਗੀ ਆਜ਼ਾਦ ਤੇ ਨਿਰਪੱਖ ਸੰਸਥਾਂ, ਕੰਵਰਵਿਜੇ ਪ੍ਰਾਤਪ ਸਿੰਘ ਤੇ ਸ੍ਰੀ ਕਰਕਰੇ ਵਰਗੇ ਇਮਾਨਦਾਰ ਦ੍ਰਿੜ ਅਫ਼ਸਰ ਰਾਹੀ ਅਜਿਹੇ ਝੂਠੇ ਪੁਲਿਸ ਮੁਕਾਬਲਿਆ ਦੀ ਸੀਮਤ ਸਮੇਂ ਵਿਚ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਬਾਕੀ ਨਹੀਂ ਕਿ ਵਿਕਾਸ ਦੁਬੇ ਦੀ ਸਰਪ੍ਰਸਤੀ ਸੈਂਟਰ ਦੇ ਮੋਹਰੀ ਕਤਾਰ ਦੇ ਬੀਜੇਪੀ ਆਗੂ ਕਰਦੇ ਰਹੇ ਹਨ। ਪਰ ਜਦੋਂ ਉਨ੍ਹਾਂ ਨੂੰ ਇਹ ਗਿਆਨ ਹੋ ਗਿਆ ਕਿ ਵਿਕਾਸ ਦੁਬੇ ਉਨ੍ਹਾਂ ਦੇ ਪਾਪਾ ਦਾ ਸੱਚ ਕਿਸੇ ਸਮੇਂ ਉਜਾਗਰ ਕਰ ਸਕਦਾ ਹੈ ਤਾਂ ਉਸ ਨੂੰ ਸਾਜਿ਼ਸ ਰਾਹੀ ਇਨ੍ਹਾਂ ਸਿਆਸਤਦਾਨਾਂ ਨੇ ਹੀ ਝੂਠੇ ਪੁਲਿਸ ਮੁਕਾਬਲੇ ਰਾਹੀ ਕਤਲ ਕਰਵਾਇਆ । ਜੋ ਬਿਲਕੁਲ ਗੈਰ-ਇਨਸਾਨੀ ਦੁੱਖਦਾਇਕ ਅਮਲ ਹਨ । ਉਨ੍ਹਾਂ ਕਿਹਾ ਕਿ ਇੰਡੀਆ ਦੇ ਵਿਧਾਨ ਦੀ ਕਾਨੂੰਨੀ ਪ੍ਰਕਿਰਿਆ ਇਹ ਮੰਗ ਕਰਦੀ ਹੈ ਕਿ ਜਦੋਂ ਕਿਸੇ ਅਪਰਾਧੀ ਨੂੰ ਕਿਸੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਪਹਿਲ ਦੇ ਆਧਾਰ ਤੇ ਕੋਰਟ ਵਿਚ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਉਸ ਨੂੰ ਖੁਦ ਜਾਂ ਆਪਣੇ ਵਕੀਲ ਰਾਹੀ ਆਪਣਾ ਪੱਖ ਰੱਖਣ ਦਾ ਅਧਿਕਾਰ ਹੁੰਦਾ ਹੈ । ਅਦਾਲਤਾਂ ਕਾਨੂੰਨੀ ਪ੍ਰਕਿਰਿਆ ਨੂੰ ਪੂਰਨ ਕਰਦੀਆ ਹੋਈਆ ਜੇਕਰ ਦੋਸ਼ ਸਾਬਤ ਹੋ ਜਾਵੇ ਫਿਰ ਹੀ ਉਸ ਨੂੰ ਬਣਦੀ ਸਜ਼ਾ ਦੇਣ ਦਾ ਪ੍ਰਬੰਧ ਹੈ । ਨਾ ਕਿ ਪੁਲਿਸ ਖੁਦ ਹੀ ਉਸ ਨੂੰ ਗੋਲੀਆਂ ਜਾਂ ਤਸੱਦਦ ਰਾਹੀ ਮੌਤ ਦੇ ਮੂੰਹ ਵਿਚ ਧਕੇਲ ਦੇਵੇ । ਉਨ੍ਹਾਂ ਕਿਹਾ ਭਾਵੇਕਿ ਇਥੇ ਅਦਾਲਤਾਂ, ਕਾਨੂੰਨੀ ਪ੍ਰਕਿਰਿਆ, ਜੱਜਾਂ ਦਾ ਪ੍ਰਬੰਧ ਹੈ ਪਰ ਇਸਦੇ ਬਾਵਜੂਦ ਵੀ ਲੰਮੇਂ ਸਮੇਂ ਤੋਂ ਇੰਡੀਆਂ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਸੂਬੇ ਤੇ ਕਸ਼ਮੀਰ ਸੂਬੇ ਵਿਚ ਕਾਨੂੰਨ ਤੇ ਇਨਸਾਫ਼ ਨਾਮ ਦੀ ਕੋਈ ਚੀਜ਼ ਦਿਖਾਈ ਨਜ਼ਰ ਨਹੀਂ ਆਉਦੀ । ਪਹਿਲੇ ਪੰਜਾਬ ਵਿਚ ਫਿਰ ਕਸ਼ਮੀਰ ਵਿਚ ਇਨ੍ਹਾਂ ਹੁਕਮਰਾਨਾਂ ਤੇ ਸਿਆਸਤਦਾਨਾਂ ਨੇ ਅਫਸਪਾ, ਪੋਟਾ, ਨਾਸਾ, ਟਾਡਾ ਵਰਗੇ ਅਜਿਹੇ ਜਾਬਰ ਕਾਨੂੰਨ ਜ਼ਬਰੀ ਲਾਗੂ ਕੀਤੇ ਜਿਸ ਰਾਹੀ ਕੋਈ ਵੀ ਪੁਲਿਸ ਅਧਿਕਾਰੀ ਜਾਂ ਅਰਧ ਸੈਨਿਕ ਬਲਾਂ ਦੇ ਅਧਿਕਾਰੀ ਕਿਸੇ ਵੀ ਇਨਸਾਨ ਨੂੰ ਜਦੋਂ ਚਾਹੁੰਣ ਉਸਦੇ ਘਰ, ਕਾਰੋਬਾਰ ਜਾਂ ਸਫ਼ਰ ਕਰਦੇ ਹੋਏ ਬਿਨ੍ਹਾਂ ਵਾਰੰਟਾਂ ਤੋਂ ਚੁੱਕ ਕੇ ਲਿਜਾ ਸਕਦੇ ਹਨ, ਉਸ ਉਤੇ ਤਸੱਦਦ ਢਾਹ ਸਕਦੇ ਹਨ, ਉਸ ਨੂੰ ਜਖ਼ਮੀ ਜਾਂ ਨਿਕਾਰਾ ਕਰ ਸਕਦੇ ਸਨ ਅਤੇ ਮੌਤ ਦੇ ਮੂੰਹ ਵਿਚ ਵੀ ਸੁੱਟ ਸਕਦੇ ਹਨ । ਅਜਿਹੇ ਅਮਲ ਤਾਂ ਜੰਗਲ ਦੇ ਰਾਜ ਵਾਲੇ ਹਨ, ਨਾ ਕਿ ਜਮਹੂਰੀਅਤ ਤੇ ਅਮਨ ਪੱਖੀ । ਇਹ ਦੁੱਖਦਾਇਕ ਵਰਤਾਰਾ ਭਾਵੇਕਿ ਸਮੁੱਚੇ ਇੰਡੀਆ ਵਿਚ ਹੋ ਰਿਹਾ ਹੈ ਪਰ ਇਨ੍ਹਾਂ ਕਾਲੇ ਕਾਨੂੰਨਾਂ ਰਾਹੀ ਪੰਜਾਬ ਅਤੇ ਕਸ਼ਮੀਰ ਸੂਬੇ ਅਤੇ ਇਥੇ ਵੱਸਣ ਵਾਲੀਆ ਸਿੱਖ ਅਤੇ ਮੁਸਲਿਮ ਕੌਮਾਂ ਨੂੰ ਲੰਮੇਂ ਸਮੇਂ ਤੋਂ ਨਿਸ਼ਾਨਾਂ ਬਣਾਇਆ ਜਾਂਦਾ ਆ ਰਿਹਾ ਹੈ । ਇਹ ਹੋਰ ਵੀ ਅਤਿ ਦੁੱਖਦਾਇਕ ਤੇ ਅਫਸੋਸ ਵਾਲੇ ਅਮਲ ਹੋ ਰਹੇ ਹਨ ਕਿ ਅਜਿਹੇ ਪੀੜ੍ਹਤ ਪਰਿਵਾਰਾਂ ਜਾਂ ਇਨਸਾਨਾਂ ਨੂੰ ਆਪਣੇ ਵਕੀਲ ਕਰਨ ਅਤੇ ਆਪਣਾ ਪੱਖ ਪੇਸ਼ ਕਰਨ ਦੀ ਉਹ ਸਹੂਲਤ ਜੋ ਉਨ੍ਹਾਂ ਨੂੰ ਵਿਧਾਨ ਦੀ ਧਾਰਾ 14 ਰਾਹੀ ਪ੍ਰਾਪਤ ਹੈ, ਜਿਸ ਰਾਹੀ ਉਹ ਬਰਾਬਰਤਾ ਦੇ ਆਧਾਰ ਤੇ ਅਜਿਹੀਆ ਸਭ ਸਹੂਲਤਾਂ ਪ੍ਰਾਪਤ ਕਰਨ ਦਾ ਹੱਕ ਰੱਖਦੇ ਹਨ ਉਨ੍ਹਾਂ ਤੋਂ ਇਹ ਹੱਕ ਅਧਿਕਾਰ ਖੋਹ ਲਏ ਗਏ ਹਨ । ਉਨ੍ਹਾਂ ਅਜੋਕੇ ਸਮੇਂ ਦੇ ਹਕੂਮਤੀ ਜ਼ਬਰ ਦਾ ਵਰਣਨ ਕਰਦੇ ਹੋਏ ਕਿਹਾ ਕਿ ਰੈਫ਼ਰੈਡਮ 2020 ਅਤੇ ਖ਼ਾਲਿਸਤਾਨ ਦੇ ਨਾਮ ਤੇ ਪੰਜਾਬ ਸੂਬੇ ਵਿਚ ਸਿੱਖ ਨੌਜ਼ਵਾਨਾਂ ਨੂੰ ਪੰਜਾਬ ਪੁਲਿਸ ਅਤੇ ਇਨ੍ਹਾਂ ਦੀ ਅਫ਼ਸਰਸਾਹੀ ਵੱਲੋਂ ਕੇਵਲ ਬਿਨ੍ਹਾਂ ਕਿਸੇ ਵਜਹ ਦੇ ਥਾਣਿਆਂ ਵਿਚ ਬੁਲਾਕੇ ਜਲੀਲ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਇਸ ਜਾਂਚ ਦੀ ਆੜ ਹੇਠ ਆਮ ਸ਼ਹਿਰੀਆ ਤੇ ਪਰਿਵਾਰਾਂ ਤੋਂ ਪੁਲਿਸ ਅਫ਼ਸਰਸਾਹੀ ਰਿਸਵਤਖੋਰੀ ਵੀ ਵੱਡੇ ਪੱਧਰ ਤੇ ਕਰ ਰਹੀ ਹੈ ਅਤੇ ਪੰਜਾਬ ਤੇ ਕਸ਼ਮੀਰ ਦੇ ਅਮਨਮਈ ਮਾਹੌਲ ਨੂੰ ਅਰਾਜਕਤਾ ਵੱਲ ਵਧਾਉਦੇ ਹੋਏ ਵਿਸਫੋਟਕ ਬਣਾ ਰਹੀ ਹੈ । 

ਸ. ਮਾਨ ਨੇ ਮਨੁੱਖਤਾ ਪੱਖੀ ਅਸੂਲਾਂ ਤੇ ਨਿਯਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਸਮੁੱਚੇ ਸੰਸਾਰ ਵਿਚ ਫ਼ਾਂਸੀ ਦੀ ਸਜ਼ਾ ਨੂੰ ਪੂਰਨ ਰੂਪ ਵਿਚ ਖ਼ਤਮ ਕਰਨ ਦੇ ਹੱਕ ਵਿਚ ਹੈ । ਕਿਉਂਕਿ ਜਨਮ ਅਤੇ ਮੌਤ ਦਾ ਹੱਕ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਕੋਲ ਹੈ । ਜਿਸਨੇ ਇਹ ਦੁਨੀਆ ਰਚੀ ਹੈ । ਨਾ ਕਿ ਕਿਸੇ ਹਕੂਮਤ ਜਾਂ ਪੁਲਿਸ ਆਦਿ ਕੋਲ । ਇਸ ਲਈ 120 ਮੁਲਕਾਂ ਨੇ ਫ਼ਾਂਸੀ ਦੀ ਸਜ਼ਾ ਖ਼ਤਮ ਕਰ ਦਿੱਤੀ ਹੈ । ਪਰ ਇੰਡੀਆ ਵਿਚ ਕੇਵਲ ਇਹ ਅਣਮਨੁੱਖੀ ਵਰਤਾਰਾ ਅਜੇ ਵੀ ਜਾਰੀ ਹੈ, ਬਲਕਿ ਇਸਦੇ ਨਾਲ-ਨਾਲ ਇਥੋਂ ਦੀ ਪੁਲਿਸ ਅਤੇ ਫੋਰਸਾਂ ਆਪਣੇ ਹੀ ਨਾਗਰਿਕਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖ਼ਤਮ ਕਰਦੀਆ ਆ ਰਹੀਆ ਹਨ ਅਤੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪੈਦਾ ਕਰਕੇ ਉਨ੍ਹਾਂ ਨੂੰ ਗੁਲਾਮ ਬਣਾਉਣਾ ਚਾਹੁੰਦੀਆ ਹਨ । ਜਿਸ ਵਿਚ ਉਹ ਬਿਲਕੁਲ ਕਾਮਯਾਬ ਨਹੀਂ ਹੋ ਸਕਣਗੀਆ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਕੂਮਤੀ ਅਤੇ ਪੁਲਿਸ ਝੂਠੇ ਮੁਕਾਬਲਿਆ ਨੂੰ ਪ੍ਰਵਾਨਗੀ ਦੇਵੇਗੀ । ਜੇਕਰ ਵਿਕਾਸ ਦੁਬੇ ਅਤੇ ਹੋਰਨਾਂ ਝੂਠੇ ਪੁਲਿਸ ਮੁਕਾਬਲਿਆ ਦੀ ਨਿਰਪੱਖ ਜਾਂਚ ਹੋਵੇ ਤਾਂ ਸੈਂਟਰ ਅਤੇ ਸੂਬਿਆਂ ਦੇ ਵੱਡੇ-ਵੱਡੇ ਨਾਮਵਰ ਸਿਆਸਤਦਾਨ ਅਤੇ ਪੁਲਿਸ ਅਧਿਕਾਰੀਆ ਦੇ ਨਾਮ ਸਾਹਮਣੇ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ ਅਤੇ ਮਨੁੱਖੀ ਅਧਿਕਾਰਾਂ ਦੇ ਹਨਨ ਕਰਨ ਦਾ ਇੰਡੀਆ ਚੈਪੀਅਨ ਸਾਬਤ ਹੋਵੇਗਾ । 

ਸ. ਮਾਨ ਨੇ ਇਕ ਵੱਖਰੇ ਬਿਆਨ ਵਿਚ ਬਹੁਤ ਹੀ ਸੰਜ਼ੀਦਗੀ ਨਾਲ ਇਹ ਮੰਗ ਕੀਤੀ ਕਿ ਜੋ ਐਸ.ਜੀ.ਪੀ.ਸੀ. ਦੇ ਪ੍ਰਬੰਧ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਖੁਰਦ-ਬੁਰਦ ਹੋਏ ਹਨ, ਉਨ੍ਹਾਂ ਦੀ ਐਸ.ਜੀ.ਪੀ.ਸੀ. ਤੋ ਬਾਹਰ ਨੇਕ ਇਮਾਨਦਾਰ ਗੁਰਸਿੱਖਾਂ ਤੇ ਅਧਾਰਿਤ ਜਾਂਚ ਕਰਵਾਈ ਜਾਵੇ ਕਿਉਂਕਿ ਸੂਪਰਵਾਈਜਰ ਕਮਲਜੀਤ ਸਿੰਘ ਨੇ ਇਹ ਕਿਹਾ ਹੈ ਕਿ ਜਿੰਨੇ ਵੀ 267 ਸਰੂਪ ਗਾਇਬ ਹੋਏ ਹਨ, ਉਨ੍ਹਾਂ ਦਾ ਖਰਚ ਉਸ ਉਤੇ ਪਾ ਦਿੱਤਾ ਜਾਵੇ ।  ਇਹ ਬਿਆਨ ਸੱਚਾਈ ਨੂੰ ਪ੍ਰਗਟ ਕਰਦਾ ਹੈ ਕਿ ਇਨ੍ਹਾਂ ਸਰੂਪਾਂ ਨੂੰ ਗਾਇਬ ਕਰਨ ਵਿਚ ਐਸ.ਜੀ.ਪੀ.ਸੀ. ਦੇ ਵੱਡੇ-ਵੱਡੇ ਅਧਿਕਾਰੀ ਦੋਸ਼ੀ ਹਨ । ਜਿਨ੍ਹਾਂ ਨੂੰ ਬਚਾਉਣ ਲਈ ਹੀ ਅਜਿਹੇ ਢੰਗ-ਤਰੀਕੇ ਅਪਣਾਏ ਜਾ ਰਹੇ ਹਨ । ਜਿਸ ਨਾਲ ਅਸਲ ਦੋਸ਼ੀ ਸਾਹਮਣੇ ਨਾ ਆ ਸਕਣ । ਗੱਲ ਕੇਵਲ ਸਰੂਪਾਂ ਦੀ ਕੀਮਤ ਦੀ ਨਹੀਂ, ਗੰਭੀਰ ਗੱਲ ਇਹ ਹੈ ਕਿ ਇਹ 267 ਸਰੂਪ ਕਦੋਂ ਕਿਸ ਰਾਹੀ ਕਿਸ ਮਕਸਦ ਲਈ ਕਿਥੇ ਭੇਜੇ ਗਏ ਅਤੇ ਇਸ ਅਮਲ ਵਿਚ ਕਿਹੜੇ-ਕਿਹੜੇ ਐਸ.ਜੀ.ਪੀ.ਸੀ. ਦੇ ਅਧਿਕਾਰੀ ਸਾਮਿਲ ਹਨ? ਉਸ ਸਭ ਕੁਝ ਤੋਂ ਸਿੱਖ ਕੌਮ ਨੂੰ ਜਿਥੇ ਜਾਣਕਾਰੀ ਮਿਲਣੀ ਚਾਹੀਦੀ ਹੈ, ਉਥੇ ਐਸ.ਜੀ.ਪੀ.ਸੀ. ਵਿਚ ਅਜਿਹੇ ਗਬਨ ਕਰਨ ਵਾਲੇ ਅਤੇ ਸਿੱਖੀ ਤੋਂ ਉਲਟ ਕਾਰਵਾਈਆ ਕਰਨ ਵਾਲਿਆ ਨੂੰ ਘਰ ਦਾ ਰਾਸਤਾ ਦਿਖਾਉਣਾ ਵੀ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜੋ ਐਸ.ਜੀ.ਪੀ.ਸੀ. ਨੇ ਸ੍ਰੀ ਦਰਬਾਰ ਸਾਹਿਬ ਲਈ ਦੁੱਧ ਪ੍ਰਾਪਤ ਕਰਨ ਲਈ ਪੰਜਾਬ ਦੀਆਂ ਵੇਰਕਾ, ਮਿਲਕਫੈਡ ਜਾਂ ਇਥੋਂ ਦੀ ਦੁੱਧ ਉਤਪਾਦਿਕ ਯੂਨੀਅਨ ਰਾਹੀ ਦੁੱਧ ਪ੍ਰਾਪਤ ਕਰਨ ਦੀ ਬਜਾਇ ਮਹਾਰਾਸਟਰਾਂ ਸੂਬੇ ਦੀ ਕੰਪਨੀ ਨਾਲ ਐਗਰੀਮੈਟ ਕੀਤਾ ਹੈ, ਇਸ ਵਿਚ ਵੀ ਗੁਰੂਘਰ ਤੇ ਸਿੱਖ ਕੌਮ ਦੇ ਖਜਾਨੇ ਨਾਲ ਕਰੋੜਾਂ ਰੁਪਏ ਦਾ ਘਪਲਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਦੂਸਰਾ ਪੰਜਾਬੀਆਂ ਤੇ ਸਿੱਖ ਦੁੱਧ ਉਤਪਾਦਕਾਂ ਦੇ ਪੇਟ ਤੇ ਲੱਤ ਮਾਰਕੇ ਦੂਸਰੇ ਸੂਬਿਆ ਨੂੰ ਸਿੱਖ ਕੌਮ ਦੇ ਖਜਾਨੇ ਦੀ ਵੱਡੀ ਆਰਥਿਕ ਰਕਮ ਭੇਜਣ ਦੀ ਕੋਈ ਦਲੀਲ ਤੁੱਕ ਨਹੀਂ ਬਣਦੀ । ਇਸਦੀ ਵੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ । ਹੁਣ ਜਦੋਂ ਸਿੱਟ ਸੰਸਥਾਂ ਵੱਲੋਂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਅਪਮਾਨਿਤ ਵਰਤਾਰੇ ਵਿਚ ਸਿਰਸੇਵਾਲੇ ਕਾਤਲ ਤੇ ਬਲਾਤਕਾਰੀ ਸਾਧ ਅਤੇ ਹੋਰਨਾਂ 11 ਨੂੰ ਦੋਸ਼ੀ ਨਾਮਜਦ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਿਰਸੇਵਾਲੇ ਬਲਾਤਕਾਰੀ ਸਾਧ ਦੀ ਇਸ ਕੇਸ ਵਿਚ ਗ੍ਰਿਫ਼ਤਾਰੀ ਉਪਰੰਤ ਸਿਰਸੇਵਾਲੇ ਸਾਧ ਨਾਲ ਮੁੱਖ ਸਾਜਿ਼ਸ ਕਰਤਾ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਅਤਿ ਸ਼ਰਮਨਾਕ ਕਾਲੇ ਕਾਰਨਾਮੇ ਵੀ ਸਾਹਮਣੇ ਆਉਣ ਵਾਲੇ ਹਨ ਤਾਂ ਬਾਦਲ ਪਰਿਵਾਰ ਵੱਲੋਂ ਸਿਰਸੇਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਵਾਉਣ ਦੇ ਪ੍ਰਚਾਰ ਲਈ ਜੋ ਅਖਬਾਰਾਂ ਨੂੰ 97 ਲੱਖ ਦੇ ਇਸਤਿਹਾਰ ਦਿੱਤੇ ਗਏ ਸਨ, ਉਨ੍ਹਾਂ 97 ਲੱਖ ਕੌਮੀ ਖਜਾਨੇ ਦੀ ਰਕਮ ਦੀ ਭਰਪਾਈ ਸ. ਬਾਦਲ ਤੋਂ ਪ੍ਰਾਪਤ ਕਰਨ ਦੇ ਨਾਲ-ਨਾਲ ਉਸ ਕੀਤੇ ਗਏ ਘਪਲੇ ਦੀ ਤੁਰੰਤ ਆਜ਼ਾਦ ਜਾਂਚ ਹੋਵੇ ਅਤੇ ਸਿੱਖ ਕੌਮ ਨੂੰ ਪੰਥਕ ਚਿਹਰਿਆ ਵਿਚ ਛੁਪੇ ਬਾਦਲ ਪਰਿਵਾਰ ਦੇ ਬਹਿਰੂਪੀਆ ਦੀ ਪਹਿਚਾਣ ਹੋ ਸਕੇ । 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *