Verify Party Member
Header
Header
ਤਾਜਾ ਖਬਰਾਂ

ਵਾਈਟ ਹਾਊਸ ਅੱਗੇ ਖ਼ਾਲਿਸਤਾਨ ਦੀ ਮੰਗ ਦਾ ਵੱਡਾ ਮੁਜਾਹਰਾ

ਵਾਈਟ ਹਾਊਸ ਅੱਗੇ ਖ਼ਾਲਿਸਤਾਨ ਦੀ ਮੰਗ ਦਾ ਵੱਡਾ ਮੁਜਾਹਰਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਨ ਤੇ ਕਨੇਡੀਅਨ ਸਿੱਖਾਂ ਦਾ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਸ਼ਾਮਿਲ ਸੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਕਿ ਸਿੱਖ ਕੌਮ ਦੇ ਚਿੰਤਕ ਆਪਣੀ ਰੋਜੀ ਤੇ ਕਿਰਤ ਛੱਡ ਕੇ ਦੂਰੋਂ ਦੂਰੋਂ ਆ ਕੇ ਵਾਈਟ ਹਾਊਸ ਅੱਗੇ ਬਹੁਤ ਵੱਡਾ ਮੁਜਾਹਰਾ 26 ਜੂਨ 2017 ਨੂੰ ਬੜੇ ਸਹਿਜ ਅਤੇ ਜੋਸ਼ ਨਾਲ ਕੀਤਾ ਹੈ ਕਿ ਸਿੱਖਾਂ ਨੂੰ ਆਪਣਾ ਘਰ ਆਪਣਾ ਮੁਲਖ ਚਾਹੀਦਾ ਹੈ ਜੋ ਕਿ ਇਸਲਾਮਿਕ ਪਾਕਿਸਥਾਨ, ਕਾਮਰੇਡ ਚੀਨ, ਤੇ ਹਿੰਦੂ ਇੰਡੀਆ ਦੇ ਵਿਚਾਲੇ ਇੱਕ ਅਜਾਦ ਬਾਦਸ਼ਾਹੀ ਖਾਲਿਸਥਾਨ ਬਫਰ ਸਟੇਟ ਬਣੇ। ਜਿਥੇ ਇਹ ਤਿੰਨੇ ਮੁਲਖ ਜੋ ਪ੍ਰਮਾਣੂ ਹਥਿਆਰਾਂ ਨਾਲ ਲਾਂਸ ਹਨ ਤੇ ਇਕ ਦੂਜੇ ਦੇ ਨਾਲ ਇੱਟ ਕੁੱਤੇ ਦਾ ਵੈਰ ਹੈ, ਜੇ ਇਹ ਆਪਸ ਵਿੱਚ ਭਿੜ ਜਾਣ ਤਾਂ ਸਿੱਖ ਹੋਮ ਲੈਂਡ ਤੇ ਪੰਜਾਬੀ ਲੋਕ ਬਿਲਕੁਲ ਤਹਿਸ਼ ਨੈਸ਼ ਹੋ ਜਾਣਗੇ। ਅਸੀਂ ਸਾਰਿਆਂ ਦੇ ਰੀਨੀ ਹਾਂ। ਅਸਾਂ ਸਿੱਖ ਫਾਰ ਜਸਟਿਸ ਦੇ ਇਸਤਹਾਰ ਵੀ ਦੇਖੇ ਹਨ ਜਿਨ੍ਹਾਂ ਨੇ 20 20 ਦੇ ਰਿਫਰੈਂਡਮ ਦਾ ਪ੍ਰਚਾਰ ਕੀਤਾ ਹੈ। ਸਾਡੀ ਪਾਰਟੀ ਨੇ ਇਸ ਜਥੇਬੰਦੀ ਨੂੰ 4 ਫਰਵਰੀ 2017 ਦੇ ਅਸੈਮਬਲੀ ਇਲੈਸ਼ਨਾਂ ਤੋਂ ਪਹਿਲਾਂ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ਸੀ ਕਿ ਬੀਤੇ ਇਲੈਕਸ਼ਨਾਂ ਦੇ ਵਿੱਚ ਸਾਡੀ ਪਾਰਟੀ ਖ਼ਾਲਿਸਥਾਨ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੀ ਹੈ ਅਤੇ ਜਿਵੇਂ ਬਰਤਾਨੀਆਂ ਦੇ ਵਿੱਚ ਸਕੋਟਲੈਂਡ ਦੀ ਅਜਾਦੀ ਦੇ ਲਈ ਰਿਫਰੈਂਡਮ ਕਰਵਾਇਆ ਗਿਆ ਸੀ ਅਤੇ ਇਹ ਵੋਟਾਂ ਗਿਣੀਆਂ ਗਈਆਂ ਸੀ, ਨਤੀਜਾ ਬੇਸੱæਕ ਕੁਝ ਵੀ ਨਿਕਲਿਆ ਪਰ ਸਿੱਟਾ ਨਿਕਲ ਗਿਆ ਸੀ। ਜੇ ਸਿੱਖ ਫਾਰ ਜਸਟਿਸ ਉਸ ਵਕਤ ਸਾਡੀ ਗਲ ਮੰਨ ਕੇ ਸਾਡੀ ਪਾਰਟੀ ਦੀ ਮੱਦਦ ਕਰ ਦਿੰਦੇ ਤਾਂ ਸੋਨੇ ਸੋਹਾਗਾ ਫਿਰ ਜਾਣਾ ਸੀ। ਪਰ ਅਫਸੋਸ ਹੈ ਕਿ ਸ਼੍ਰੀ ਪੰਨੂ ਜੀ ਨੇ ਸਾਡੀ ਬੇਨਤੀ ਪ੍ਰਵਾਨ ਨਹੀਂ ਕੀਤੀ। ਹੁਣ ਜੋ 20 20 ਦੇ ਰਿਫਰੈਂਡਮ ਦੀ ਗਲ ਸ਼੍ਰੀ ਪੰਨੂ ਦੁਹਰਾ ਰਹੇ ਹਨ ਸਾਨੂੰ ਦੱਸਣ ਕਿ ਇਹ ਰਿਫਰੈਂਡਮ ਕਿਵੇਂ ਕਰਵਾਉਨਗੇ, ਵੋਟ ਕਿਵੇਂ ਪੈਣਗੀਆਂ ਤੇ ਜੱਜ ਕੌਣ ਹੋਵੇਗਾ। ਸਾਡੇ ਸਿੱਖਾਂ ਦੇ ਵਿੱਚ ਈਰਖਾ ਇਂਨ੍ਹੀ ਹੈ ਕਿ ਜਦ 1947 ਦੇ ਵਿੱਚ ਹਿੰਦੂ ਤੇ ਮੁਸਲਮਾਨ ਨਂੂੰ ਅਜਾਦੀ ਮਿਲੀ ਤਾਂ ਸਾਡੀ ਸਿੱਖ ਲਿਡਰਸ਼ਿਪ ਤੇ ਸਾਡੀ ਪਾਰਲੀਮੈਂਟ ਐਸ ਜੀ ਪੀ ਸੀ ਨੇ ਖਾਲਿਸਥਾਨ ਦੀ ਮੰਗ 1946 ਵਿੱਚ ਕੀਤੀ ਜਦੋਂ ਐਂ ਰੇਲ ਗੱਡੀ ਪਲੈਫਾਰਮ ਤੇ ਆ ਖੜੀ ਹੋਈ। ਮੁਸਲਮਾਨਾ ਤੇ ਹਿੰਦੂਆਂ ਨੇ ਇਸ ਗੱਡੀ ਤੇ ਚੜਨ ਦੇ ਲਈ 20 ਸਾਲ ਪਹਿਲਾਂ ਆਪਣੀਆਂ ਟਿਕਟਾਂ ਬੁਕ ਕਰ ਲਈਆਂ ਸਨ। ਉਹ ਚੜ ਗਏ ਤੇ ਸਿੱਖ ਪਲੈਟਫਾਰਮ ਤੇ ਖੜੇ ਰਹਿ ਗਏ। ਹੁਣ ਵੀ 4 ਫਰਵਰੀ 2017 ਨੂੰ ਮੌਕਾ ਆ ਚੁਕਿਆ ਸੀ ਪਰ ਸਿੱਖ ਫਾਰ ਜਸਟਿਸ, ਤੇ ਹੋਰ ਜਥੇਬੰਦੀਆਂ ਦਲ ਖਾਲਸਾ, ਆਲ ਇੰਡੀਆ ਸਿੱਖ ਫਡੇਰੇਸ਼ਨ, ਅਖੰਡ ਕਿਰਤਨੀ ਜਥਾ, ਪੰਜ ਪ੍ਰਧਾਨੀ, ਰਵੈਤੀ ਅਕਾਲੀ ਤੇ ਸਾਬਕਾ ਰਿਟਾਰਿਡ ਹੋਏ ਪੈਨਸ਼ਨ ਤੇ ਆਏ ਹੋਏ ਖ਼ਾਲਿਸਥਾਨੀ ਚੁਪ ਕਰਕੇ ਆਮ ਆਦਮੀ ਪਾਰਟੀ, ਕਾਂਗਰਸ, ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਬਾਦਲ ਦਲ- ਬੀਜੇਪੀ ਨੂੰ ਵੋਟਾਂ ਪਵਾਈਆਂ। ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਸ਼੍ਰੀ ਪੰਨੂ ਸਾਬ ਦੀ ਜਥੇਬੰਦੀ ਜਿਸ ਨੂੰ ਅਸੀਂ ਹਮੇਸ਼ਾ ਸਪੋਰਟ ਕੀਤਾ ਹੈ ਤੇ ਇਨ੍ਹਾਂ ਦੇ ਕੀਤੇ ਹੋਏ ਕੇਸਾ ਵਿੱਚ ਗਵਾਹ ਵੀ ਦਿੱਤੇ ਇਨ੍ਹਾਂ ਨੇ ਕਿਥੇ ਵੋਟਾਂ ਪਵਾਈਆਂ, ਅਕਸਰ ਖਾਲਿਸਤਾਨ ਤਾਂ ਇੰਡੀਅਨ ਸਬ-ਕੋਨਟੀਨੈਟ ਦੀ ਧਰਤੀ ਤੇ ਹੀ ਬਣਨਾ ਹੈ। ਪਰ ਤਾਂ ਵੀ ਅਸੀਂ ਇਨ੍ਹਾਂ ਦਾ ਸ਼ੁਕਰੀਆ ਕਰਦੇ ਹਾਂ ਕਿ ਇਹ ਵਾਈਟ ਹਾਉਸ ਦੇ ਮੁਜਾਹਰੇ ਵਿੱਚ ਸਿੱਖ ਸੰਗਤਾਂ ਦਾ ਸਾਥ ਦੇ ਰਹੇ ਹਨ। ਸਭ ਨੂੰ ਲੱਖ ਲੱਖ ਵਧਾਈ। ਗੁਰੁ ਘਰ ਤੇ ਪੰਥ ਦਾ ਦਾਸ ਸਿਮਰਨਜੀਤ ਸਿੰਘ ਮਾਨ।

About The Author

Related posts

Leave a Reply

Your email address will not be published. Required fields are marked *