Verify Party Member
Header
Header
ਤਾਜਾ ਖਬਰਾਂ

ਵਰਲਡ ਸਿੱਖ ਪਾਰਲੀਮੈਂਟ ਸੰਬੰਧੀ ਬੀਤੇ ਦਿਨੀਂ ਭੇਜੀ ਪਾਲਸੀ ਵਿਚ ਬਰਤਾਨੀਆ ਦੇ ਬੱਬਰ ਭਾਈ ਜੋਗਾ ਸਿੰਘ ਦੇ ਨਾਮ ਦੀ ਗਲਤੀ ਨਾਲ ਵਰਤੋਂ ਹੋਣ ਦੀ ਪਾਰਟੀ ਮੁਆਫ਼ੀ ਚਾਹੁੰਦੀ ਹੈ : ਟਿਵਾਣਾ

ਵਰਲਡ ਸਿੱਖ ਪਾਰਲੀਮੈਂਟ ਸੰਬੰਧੀ ਬੀਤੇ ਦਿਨੀਂ ਭੇਜੀ ਪਾਲਸੀ ਵਿਚ ਬਰਤਾਨੀਆ ਦੇ ਬੱਬਰ ਭਾਈ ਜੋਗਾ ਸਿੰਘ ਦੇ ਨਾਮ ਦੀ ਗਲਤੀ ਨਾਲ ਵਰਤੋਂ ਹੋਣ ਦੀ ਪਾਰਟੀ ਮੁਆਫ਼ੀ ਚਾਹੁੰਦੀ ਹੈ : ਟਿਵਾਣਾ
 
ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਜੋ ਬੀਤੇ ਦਿਨੀਂ ‘ਵਰਲਡ ਸਿੱਖ ਪਾਰਲੀਮੈਂਟ’ ਸੰਬੰਧੀ ਚੰਡੀਗੜ੍ਹ ਤੋਂ 4 ਨਵੰਬਰ 2017 ਨੂੰ ਐਲਾਨੀ ਗਈ 15 ਮੈਬਰੀ ਕਮੇਟੀ ਉਤੇ ਆਪਣੇ ਖਿਆਲਾਤ ਪ੍ਰਗਟ ਕਰਦੇ ਹੋਏ ਜੋ ਪਾਲਸੀ ਕੌਮਾਂਤਰੀ ਪੱਧਰ ਤੇ ਨਸਰ ਕੀਤੀ ਗਈ ਸੀ, ਉਸ ਵਿਚ ਗਲਤ ਸੂਚਨਾਂ ਮਿਲਣ ‘ਤੇ ਸਿੱਖ ਫੈਡਰੇਸ਼ਨ ਬਰਤਾਨੀਆ ਦੇ ਭਾਈ ਅਮਰੀਕ ਸਿੰਘ ਗਿੱਲ ਦੇ ਨਾਮ ਦੇ ਸਥਾਂਨ ਤੇ ਪ੍ਰੈਸ ਬਿਆਨ ਵਿਚ ਸਤਿਕਾਰਯੋਗ ਭਾਈ ਜੋਗਾ ਸਿੰਘ ਆਖੰਡ ਕੀਰਤਨੀ ਜਥੇ ਦਾ ਨਾਮ ਪ੍ਰਕਾਸਿ਼ਤ ਹੋ ਗਿਆ ਸੀ । ਜਦੋਂਕਿ ਗਿਆਨੀ ਜੈਲ ਸਿੰਘ ਜੀ ਦੇ ਪੀ.ਏ. ਸ. ਤਰਲੋਚਨ ਸਿੰਘ ਨੂੰ ਸਨਮਾਨਿਤ ਕਰਨ ਵਾਲੇ ਭਾਈ ਅਮਰੀਕ ਸਿੰਘ ਗਿੱਲ ਹਨ ਨਾ ਕਿ ਭਾਈ ਜੋਗਾ ਸਿੰਘ ।”
 
ਇਹ ਦਰੁਸਤੀ ਬਿਆਨ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਕੌਮਾਂਤਰੀ ਪੱਧਰ ਦੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਅਤੇ ਸਤਿਕਾਰਯੋਗ ਭਾਈ ਜੋਗਾ ਸਿੰਘ ਦੀ ਸਖਸ਼ੀਅਤ ਪ੍ਰਤੀ ਗਲਤੀ ਨਾਲ ਨਾਮ ਛਪਣ ਦੀ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਦੇ ਹੋਏ ਪ੍ਰਗਟ ਕੀਤੇ ਗਏ । ਸ. ਟਿਵਾਣਾ ਨੇ ਪਾਰਟੀ ਬਿਨ੍ਹਾਂ ਤੇ ਸ. ਜੋਗਾ ਸਿੰਘ ਜੀ ਤੋ ਉਮੀਦ ਪ੍ਰਗਟ ਕੀਤੀ ਕਿ ਉਹ ਆਪਣੇ ਵੱਲੋਂ ਆਉਣ ਵਾਲੇ ਸਮੇਂ ਵਿਚ ਅਜਿਹੇ ਉਦਮ ਜ਼ਰੂਰ ਕਰਨਗੇ, ਜਿਸ ਨਾਲ ਪਾਰਟੀ ਸੋਚ ਅਤੇ ਕੌਮੀ ਨਿਸ਼ਾਨੇ ਤੇ ਉਹ ਖੁਦ ਵੀ ਦ੍ਰਿੜ ਰਹਿਣ ਅਤੇ ਆਪਣੇ ਚੌਗਿਰਦੇ ਵਿਚ ਵਿਚਰਣ ਵਾਲੀਆ ਸਿੱਖ ਸੰਗਤਾਂ ਨੂੰ ਵੀ ਕੌਮੀ ਨਿਸ਼ਾਨੇ ਤੇ ਦ੍ਰਿੜ ਰਹਿਣ ਲਈ ਪ੍ਰੇਰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬਾਹਰਲੇ ਮੁਲਕਾਂ ਅਤੇ ਭਾਰਤ ਤੇ ਪੰਜਾਬ ਵਿਚੋ ਹਰ ਤਰ੍ਹਾਂ ਦੀ ਸਰਗਰਮੀ, ਖ਼ਾਲਸਾ ਪੰਥ ਦੇ ਹੱਕ ਵਿਚ ਅਤੇ ਖ਼ਾਲਸਾ ਪੰਥ ਦੇ ਵਿਰੋਧ ਵਿਚ ਹੋਣ ਵਾਲੀਆ ਕਾਰਵਾਈਆ ਦੀ ਸੂਚਨਾਂ ਆਪਣੇ ਪਾਰਟੀ ਵਸੀਲਿਆ ਤੋ ਪ੍ਰਾਪਤ ਹੁੰਦੀ ਰਹਿੰਦੀ ਹੈ । ਜਿਸ ਦੀ ਤਹਕੀਕਾਤ ਕਰਦੇ ਹੋਏ ਪਾਰਟੀ ਅਜਿਹੇ ਸਮਿਆ ਤੇ ਆਪਣੀ ਪਾਲਸੀ ਨੂੰ ਸਪੱਸਟ ਕਰਦੀ ਹੋਈ ਪਾਰਟੀ ਮੁੱਖ ਦਫ਼ਤਰ ਤੋ ਬਿਆਨ ਜਾਰੀ ਕਰਦੀ ਹੈ । ਅਜਿਹਾ ਕਰਦੇ ਹੋਏ ਕਦੀ-ਕਦਾਈ ਪਾਰਟੀ ਤੋ ਗਲਤੀ ਵੀ ਹੋ ਸਕਦੀ ਹੈ ਜਿਵੇਂਕਿ ਭਾਈ ਜੋਗਾ ਸਿੰਘ ਜੀ ਦੇ ਨਾਮ ਦਾ ਬੀਤੇ ਦਿਨੀਂ ਬਿਆਨ ਵਿਚ ਨਾਮ ਪ੍ਰਕਾਸਿ਼ਤ ਹੋ ਗਿਆ ਹੈ । ਵੈਸੇ ਤਾਂ ਪਾਰਟੀ ਅਜਿਹੇ ਸਮੇਂ ਦਿੱਤੇ ਜਾਣ ਵਾਲੇ ਪਾਲਸੀ ਬਿਆਨਾਂ ਦੀ ਸੱਚਾਈ ਤੇ ਤੱਥਾਂ ਨੂੰ ਘੋਖਕੇ ਹੀ ਬਿਆਨ ਜਾਰੀ ਕਰਦੀ ਹੈ । ਪਰ ਫਿਰ ਵੀ ਜੇਕਰ ਕਦੇ ਕਿਸੇ ਸਮੇਂ ਪਾਰਟੀ ਵੱਲੋਂ ਅਜਿਹੀ ਗੁਸਤਾਖੀ ਹੋ ਜਾਵੇ ਤਾਂ ਬਾਹਰਲੇ ਮੁਲਕਾਂ ਵਿਚ ਅਤੇ ਭਾਰਤ ਤੇ ਪੰਜਾਬ ਵਿਚ ਬੈਠੇ ਸੁਹਿਰਦ ਸਿੱਖਾਂ ਤੇ ਆਗੂਆਂ ਨੂੰ ਸਾਡੀ ਬੇਨਤੀ ਹੈ ਕਿ ਅਜਿਹੇ ਸਮੇਂ ਤੇ ਤੁਰੰਤ ਸਾਡੀ ਈਮੇਲ sad_amritsar@yahoo.co.in ਜਾ Whatsapp Number 0091-9781222567 ਜਾਂ ਫਿਰ ਸਾਡੇ ਮੋਬਾਇਲ ਨੰਬਰ 0091-98783-44432, 0091-97812-22567 ਉਤੇ ਤੁਰੰਤ ਅਜਿਹੀ ਹੋਈ ਗੁਸਤਾਖੀ ਤੋਂ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਪਾਰਟੀ ਆਪਣੀ ਗਲਤੀ ਨੂੰ ਸੁਧਾਰ ਸਕੇ ।
 
ਅਸੀਂ ਸ. ਗੁਰਦਿਆਲ ਸਿੰਘ ਅਟਵਾਲ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ.ਕੇ. ਅਤੇ ਪਾਰਟੀ ਦੇ ਫਰਾਂਸ ਦੇ ਪ੍ਰਧਾਨ ਸ. ਚੈਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੋਲੋ ਹੋਈ ਗਲਤੀ ਨੂੰ ਧਿਆਨ ਵਿਚ ਲਿਆਉਦੇ ਹੋਏ ਇਸ ਨੂੰ ਸੁਧਾਰਨ ਅਤੇ ਅੱਗੋ ਲਈ ਸੁਚੇਤ ਰਹਿਣ ਦਾ ਉਦਮ ਕੀਤਾ ਅਤੇ ਅਸੀ ਅਜਿਹੀ ਉਮੀਦ ਹੀ ਸਭ ਮੁਲਕਾਂ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਸਮਰਥਕਾਂ, ਹਮਦਰਦਾਂ ਅਤੇ ਜੋ ਸੰਗਠਨ ਕੌਮੀ ਸੋਚ ਖ਼ਾਲਿਸਤਾਨ ਉਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ, ਉਨ੍ਹਾਂ ਨੂੰ ਵੀ ਅਜਿਹੇ ਸਮਿਆ ਤੇ ਪਾਰਟੀ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ‘ਖ਼ਾਲਿਸਤਾਨ’ ਦੇ ਕੌਮੀ ਨਿਸ਼ਾਨੇ ਲਈ ਲੰਮੇ ਸਮੇਂ ਤੋ ਉਦਮ ਕਰਦੇ ਆ ਰਹੇ ਕਿਸੇ ਵੀ ਸਖਸ਼ੀਅਤ, ਆਗੂ ਜਾਂ ਪਾਰਟੀ ਹਮਦਰਦ ਦੀ ਆਤਮਾ ਨੂੰ ਠੇਸ ਨਾ ਪਹੁੰਚੇ ਅਤੇ ਉਹ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ, ਇਮਾਨਦਾਰੀ ਅਤੇ ਸੰਜ਼ੀਦਗੀ ਨਾਲ ਪਾਰਟੀ ਅਤੇ ਕੌਮੀ ਪ੍ਰੋਗਰਾਮਾਂ ਵਿਚ ਯੋਗਦਾਨ ਪਾਉਦੇ ਰਹਿਣ ।

About The Author

Related posts

Leave a Reply

Your email address will not be published. Required fields are marked *