Verify Party Member
Header
Header
ਤਾਜਾ ਖਬਰਾਂ

‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਤੋਂ ਪਹਿਲੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਖਸ਼ੀਅਤਾਂ ਨੂੰ ਇਸ ਕੌਮੀ ਗੰਭੀਰ ਵਿਸ਼ੇ ਉਤੇ ਇਕੱਤਰ ਕਰਨਾ ਜ਼ਰੂਰੀ : ਟਿਵਾਣਾ

‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਤੋਂ ਪਹਿਲੇ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਖਸ਼ੀਅਤਾਂ ਨੂੰ ਇਸ ਕੌਮੀ ਗੰਭੀਰ ਵਿਸ਼ੇ ਉਤੇ ਇਕੱਤਰ ਕਰਨਾ ਜ਼ਰੂਰੀ : ਟਿਵਾਣਾ
ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਸਿਧਾਂਤਿਕ ਅਤੇ ਕਾਨੂੰਨੀ ਅਧਿਕਾਰ ਕੇਵਲ ਤੇ ਕੇਵਲ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਕੋਲ

ਫ਼ਤਹਿਗੜ੍ਹ ਸਾਹਿਬ, 7 ਮਾਰਚ ( ) “ਬੀਤੇ ਕੁਝ ਦਿਨ ਪਹਿਲੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਖੇ ਕੁਝ ਗੁਰਮੁੱਖ ਸੱਜਣਾ ਨੇ ਇਕੱਤਰ ਹੋ ਕੇ ਸਿੱਖ ਕੌਮ ‘ਤੇ ਅਧਾਰਿਤ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਵਿਚਾਰਾਂ ਕੀਤੀਆ । ਇਸ ਇਕੱਤਰਤਾ ਵਿਚ ਸਰਬੱਤ ਖ਼ਾਲਸਾ ਵੱਲੋਂ ਸਰਬਸੰਮਤੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਿਯੁਕਤ ਕੀਤੇ ਗਏ ਸਤਿਕਾਰਯੋਗ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਸਖਸ਼ੀਅਤ ਦੇ ਨਾਮ ਦੀ ਵੀ ਵਰਤੋਂ ਕੀਤੀ ਗਈ । ਜਦੋਂਕਿ ਦੂਸਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਜੀ ਦੀ ਇਸ ਨਿਊਯਾਰਕ ਵਿਖੇ ਕੀਤੀ ਗਈ ਇਕੱਤਰਤਾ ਦੇ ਪ੍ਰਬੰਧਕਾਂ ਵੱਲੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ । ਜਦੋਂਕਿ ਅਜਿਹੀ ਬਣਨ ਵਾਲੀ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਅਧਿਕਾਰ ਵੀ ਸਰਬੱਤ ਖ਼ਾਲਸਾ ਨੇ ਚਾਰੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਬਖਸਿ਼ਸ਼ ਕੀਤਾ ਹੋਇਆ ਹੈ । ਕਾਨੂੰਨੀ ਤੇ ਇਖ਼ਲਾਕੀ ਤੌਰ ਤੇ ਵੀ ਇਹ ਅਧਿਕਾਰ ਸਾਂਝੇ ਤੌਰ ਤੇ ਸਮੁੱਚੇ ਜਥੇਦਾਰ ਸਾਹਿਬਾਨ ਕੋਲ ਹੀ ਹੈ । ਫਿਰ ਦੋ-ਚਾਰ ਸਿੱਖ ਬੁੱਧੀਜੀਵੀਆਂ ਜਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ‘ਵਰਲਡ ਸਿੱਖ ਪਾਰਲੀਮੈਂਟ’ ਬਣਾਉਣ ਦੇ ਕੀਤੇ ਜਾ ਰਹੇ ਦੁੱਖਦਾਇਕ ਅਮਲ ਕੀ ਮਾਇਨਾ ਰੱਖਦੇ ਹਨ ਅਤੇ ਨਾ ਹੀ ਇਸ ਤਰ੍ਹਾਂ ਧੜੇਬਾਜੀ ਸੋਚ ਅਧੀਨ ਬਣਾਈ ਜਾਣ ਵਾਲੀ ਵਰਲਡ ਸਿੱਖ ਪਾਰਲੀਮੈਂਟ ਦਾ ਕੋਈ ਕੌਮਾਂਤਰੀ ਪੱਧਰ ਤੇ ਮਹੱਤਵ ਹੋਵੇਗਾ । ਇਸ ਲਈ ਸਿੱਖ ਕੌਮ ਨਾਲ ਸੰਬੰਧਤ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਗਰੁੱਪਾਂ ਤੇ ਸਖਸ਼ੀਅਤਾਂ ਨੂੰ ਇਸ ਉਪਰੋਕਤ ਗੰਭੀਰ ਵਿਸ਼ੇ ਉਤੇ ਇਕੱਤਰ ਕਰਨ ਤੋਂ ਬਿਨ੍ਹਾਂ ਕੋਈ ਅਮਲ ਕਰਨਾ ਤਾਂ ‘ਕਾਲੇ ਸਾਹ ਹਨ੍ਹੇਰੇ ਵਿਚ ਕਾਲੀ ਬਿੱਲੀ ਫੜਨ’ ਦੇ ਤੁਲ ਹੀ ਅਮਲ ਹੋਣਗੇ ਅਤੇ ਅਜਿਹੀਆ ਕਾਰਵਾਈਆ ਤਾਂ ਸੰਜ਼ੀਦਾ ਸਿੱਖ ਮੁੱਦਿਆ ਉਤੇ ਸਮੁੱਚੇ ਸੰਸਾਰ ਵਿਚ ਇਕ ਕੌਮੀ ਰਾਏ ਪੈਦਾ ਕਰਨ ਦੀ ਬਜਾਇ ਹੋਰ ਵਖਰੇਵੇ ਖੜ੍ਹੇ ਕਰਨ ਅਤੇ ਕੌਮ ਨੂੰ ਭੰਬਲਭੂਸੇ ਵੱਲ ਧਕੇਲਣ ਵਾਲੇ ਹੀ ਹੋਣਗੇ । ਇਸ ਲਈ ਜਿਨ੍ਹਾਂ ਵੀ ਪ੍ਰਬੰਧਕਾਂ ਨੇ ਨਿਊਯਾਰਕ ਵਿਖੇ ਇਹ ਗੈਰ-ਦਲੀਲ ਅਤੇ ਗੈਰ-ਸਿਧਾਤਿਕ ਕਾਰਵਾਈ ਕੀਤੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਰਬੱਤ ਖ਼ਾਲਸਾ ਵੱਲੋਂ ਚੁਣੇ ਗਏ ਸਤਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਸਾਂਝੇ ਤੌਰ ਤੇ ਇਸ ਗੰਭੀਰ ਵਿਸ਼ੇ ਤੇ ਕੌਮ ਦੀ ਸੁਚੱਜੀ ਅਤੇ ਫੈਸਲਾਕੁੰਨ ਅਗਵਾਈ ਕਰਨ ਲਈ ਸਹਿਯੋਗ ਕਰਨ । ਨਾ ਕਿ ਆਪੋ-ਧਾਪੀ ਅਤੇ ਹਊਮੇ ਭਰੀ ਸੋਚ ਦੇ ਗੁਲਾਮ ਬਣਕੇ ‘ਵਰਲਡ ਸਿੱਖ ਪਾਰਲੀਮੈਂਟ’ ਵਰਗੇ ਕੌਮੀ ਪਵਿੱਤਰ ਸਿਧਾਤ ਤੇ ਨਾਮ ਦਾ ਜਨਾਜ਼ਾ ਕੱਢਣ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਊਯਾਰਕ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਤਿਕਾਰਯੋਗ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਸਖਸ਼ੀਅਤ ਦੇ ਨਾਮ ਦੀ ਦੁਰਵਰਤੋਂ ਕਰਕੇ ਇਕੱਤਰਤਾ ਕਰਨ ਵਾਲੇ ਗੁਰਮੁੱਖਾਂ ਨੂੰ ਅਤਿ ਸੰਜ਼ੀਦਾ ਅਪੀਲ ਕਰਦੇ ਹੋਏ ਅਤੇ ਸਤਿਕਾਰਯੋਗ ਚਾਰੇ ਜਥੇਦਾਰ ਸਾਹਿਬਾਨ ਨੂੰ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਿਨ੍ਹਾਂ ਨੇ ਨਿਊਯਾਰਕ ਇਕੱਤਰਤਾ ਦਾ ਪ੍ਰਬੰਧ ਕੀਤਾ ਹੈ, ਉਹ ਸੱਜਣ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਤਾਂ ਪ੍ਰਵਾਨ ਨਹੀਂ ਕਰਦੇ ਅਤੇ ਨਾ ਹੀ ਸਰਬੱਤ ਖ਼ਾਲਸਾ ਵੱਲੋਂ ਪਾਸ ਕੀਤੇ ਗਏ 12 ਮਤਿਆ ਨੂੰ ਪ੍ਰਵਾਨਗੀ ਦਿੰਦੇ ਹਨ । ਫਿਰ ਉਨ੍ਹਾਂ ਨੂੰ ਕੀ ਇਖ਼ਲਾਕੀ, ਕਾਨੂੰਨੀ ਅਤੇ ਸਮਾਜਿਕ ਅਧਿਕਾਰ ਹੈ ਕਿ ਉਹ ਸਿੱਖ ਕੌਮ ਦੇ ਅਤਿ ਸੰਜ਼ੀਦਾ ਮੁੱਦੇ ‘ਵਰਲਡ ਸਿੱਖ ਪਾਰਲੀਮੈਂਟ’ ਜਿਸ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਸਿਆਸੀ, ਧਾਰਮਿਕ, ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਅਗਵਾਈ ਕਰਨੀ ਹੈ, ਉਸ ਨੂੰ ਬਣਾਉਣ ਦੀ ਗੱਲ ਕਰਨ ਅਤੇ ਸਿੱਖ ਕੌਮ ਵਿਚ ਹੋਰ ਦੁਬਿਧਾ ਪੈਦਾ ਕਰਨ ?
ਸ. ਟਿਵਾਣਾ ਨੇ ਦਿੱਲੀ ਤਿਹਾੜ ਜੇਲ੍ਹ ਵਿਚ ਲੰਮੇਂ ਸਮੇਂ ਤੋਂ ਹੁਕਮਰਾਨਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਜ਼ਬਰੀ ਬੰਦੀ ਬਣਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਸਮੁੱਚੀ ਕੌਮ ਅਤੇ ਕੌਮੀ ਸਿਧਾਂਤਿਕ ਸੋਚ ਦੇ ਬਿਨ੍ਹਾਂ ਤੇ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜੋ ਵੀ ਇਨਸਾਨ ਜਾਂ ਸਖਸ਼ੀਅਤ ਜੇਲ੍ਹ ਵਿਚ ਬੰਦੀ ਹੋਵੇ, ਉਨ੍ਹਾਂ ਨੂੰ ਕਤਈ ਵੀ ਬਾਹਰੀ ਕੌਮੀ ਸਥਿਤੀ ਦੀ ਸਹੀ ਜਾਣਕਾਰੀ ਉਪਲੱਬਧ ਨਹੀਂ ਹੋ ਸਕਦੀ ਅਤੇ ਜੋ ਵੀ ਉਨ੍ਹਾਂ ਕੋਲ ਮੁਲਾਕਾਤਾਂ ਕਰਨ ਵਾਲਿਆ ਵੱਲੋਂ ਪੇਸ਼ ਕੀਤਾ ਜਾਵੇਗਾ, ਉਸਦੇ ਆਧਾਰ ਤੇ ਹੀ ਅਜਿਹੀ ਸਖਸ਼ੀਅਤ ਕੋਈ ਰਾਏ ਬਣਾ ਸਕਦੇ ਹਨ । ਫਿਰ ਖ਼ਾਲਸਾ ਪੰਥ ਦਾ ਇਹ ਇਤਿਹਾਸ ਰਿਹਾ ਹੈ ਕਿ ਬੰਦੀ ਸਖਸ਼ੀਅਤਾਂ ਹਮੇਸ਼ਾਂ ਆਪਣੇ ਬਾਹਰਲੇ ਸਾਥੀਆਂ ਉਤੇ ਕੌਮੀ ਫੈਸਲੇ ਲੈਣ ਲਈ ਪੂਰਨ ਵਿਸ਼ਵਾਸ ਵੀ ਕਰਦੀ ਹੈ ਅਤੇ ਉਨ੍ਹਾਂ ਬਾਹਰਲੇ ਸਾਥੀਆਂ ਵੱਲੋਂ ਉਲੀਕੇ ਜਾਣ ਵਾਲੇ ਸਰਬਸੰਮਤੀ ਦੇ ਕੌਮੀ ਪ੍ਰੋਗਰਾਮਾਂ ਨੂੰ ਸਹਿਯੋਗ ਵੀ ਕਰਦੀ ਆਈ ਹੈ । ਇਸ ਲਈ ਉਪਰੋਕਤ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦੇ ਮੁੱਦੇ ਉਤੇ ਜੇਕਰ ਚਾਰੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਮੁਲਾਕਾਤਾਂ ਰਾਹੀ ਆਪਸੀ ਵਿਚਾਰਾਂ ਸਾਂਝੀਆ ਕਰਕੇ ਇਸ ਵਰਲਡ ਸਿੱਖ ਪਾਰਲੀਮੈਂਟ ਨੂੰ ਆਪਣੀ ਅਤੇ ਸਿਧਾਂਤਿਕ ਅਗਵਾਈ ਵਿਚ ਬਣਾਉਣ ਲਈ ਉਦਮ ਕਰ ਸਕਣ, ਤਾਂ ਜਿਥੇ ਇਹ ਸਿਧਾਂਤਿਕ ਤੇ ਕੌਮੀ ਲੀਹਾਂ ਉਤੇ ਵਰਲਡ ਸਿੱਖ ਪਾਰਲੀਮੈਂਟ ਹੋਂਦ ਵਿਚ ਆ ਸਕੇਗੀ, ਉਥੇ ਇਸ ਸਿਧਾਂਤਿਕ ਤਰੀਕੇ ਕੀਤੇ ਜਾਣ ਵਾਲੇ ਉਦਮ ਸਿੱਖ ਕੌਮ ਵਿਚ ਵੱਖ-ਵੱਖ ਖਿਆਲਾ ਦੀਆਂ ਧਾਰਨੀ ਸਖਸ਼ੀਅਤਾਂ, ਆਗੂਆਂ ਅਤੇ ਪਾਰਟੀਆਂ ਨੂੰ ਵੀ ਕੌਮਾਂਤਰੀ ਪੱਧਰ ਉਤੇ ਇਕ ਪਲੇਟਫਾਰਮ ‘ਤੇ ਵਰਲਡ ਸਿੱਖ ਪਾਰਲੀਮੈਂਟ ਦੀ ਅਗਵਾਈ ਵਿਚ ਇਕੱਤਰ ਕਰਨ ਵਿਚ ਕਾਮਯਾਬ ਹੋ ਸਕਣਗੇ ।

ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਨਿਊਯਾਰਕ ਵਿਖੇ ਇਕੱਤਰਤਾ ਦਾ ਪ੍ਰਬੰਧ ਕਰਨ ਵਾਲੇ ਗੁਰਮੁੱਖ ਸੱਜਣਾਂ ਅਤੇ ਸਿੱਖ ਕੌਮ ਦੇ ‘ਸਰਬੱਤ ਖ਼ਾਲਸਾ ਦੇ ਸਿਧਾਂਤ’ ਰਾਹੀ ਚੁਣੇ ਗਏ ਸਤਿਕਾਰਯੋਗ ਚਾਰੇ ਸਿੰਘ ਸਾਹਿਬਾਨ ਸਾਡੇ ਵੱਲੋਂ ਕੀਤੀ ਜਾਣ ਵਾਲੀ ਅਪੀਲ ਉਤੇ ਸੰਜ਼ੀਦਾ ਗੌਰ ਕਰਕੇ ਅਸਲੀ ਮਾਇਨਿਆ ਵਿਚ ਜਿਵੇਂ ਸਿਧਾਂਤਿਕ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਹੋਂਦ ਵਿਚ ਆਉਣੀ ਚਾਹੀਦੀ ਹੈ, ਉਸੇ ਢੰਗ ਨਾਲ ਇਸ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਂਝੇ ਤੌਰ ਤੇ ਕਾਇਮ ਕਰਨ ਦੀ ਕੌਮੀ ਜਿੰਮੇਵਾਰੀ ਨਿਭਾਉਣਗੇ ।

About The Author

Related posts

Leave a Reply

Your email address will not be published. Required fields are marked *