Verify Party Member
Header
Header
ਤਾਜਾ ਖਬਰਾਂ

ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਵਿਧਾਨ ਦੇ ਧਰਮ ਨਿਰਪੱਖਤਾ ਦੇ ਨਿਯਮ ਦੀ ਉਲੰਘਣਾ ਦੀ ਬਦੌਲਤ ਜਾ ਤਾਂ ਅਯੁੱਧਿਆ ਦਾ ਦੌਰਾ ਰੱਦ ਕਰਨ ਜਾਂ ਅਸਤੀਫ਼ਾ ਦੇਣ : ਪੰਥਕ ਜਥੇਬੰਦੀਆਂ

ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵੱਲੋਂ ਵਿਧਾਨ ਦੇ ਧਰਮ ਨਿਰਪੱਖਤਾ ਦੇ ਨਿਯਮ ਦੀ ਉਲੰਘਣਾ ਦੀ ਬਦੌਲਤ ਜਾ ਤਾਂ ਅਯੁੱਧਿਆ ਦਾ ਦੌਰਾ ਰੱਦ ਕਰਨ ਜਾਂ ਅਸਤੀਫ਼ਾ ਦੇਣ : ਪੰਥਕ ਜਥੇਬੰਦੀਆਂ

ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਬਿਲਕੁਲ ਸਹਿਣ ਨਹੀਂ ਕਰਾਂਗੇ ।

ਫ਼ਤਹਿਗੜ੍ਹ ਸਾਹਿਬ, 04 ਅਗਸਤ ( ) “ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਜਿਨ੍ਹਾਂ ਵੱਲੋਂ ਆਰਟੀਕਲ 74ਏ ਅਤੇ 75 ਰਾਹੀ ਇੰਡੀਆਂ ਦੇ ਪ੍ਰੈਜੀਡੈਟ ਦੁਆਰਾ ਸੌਹ ਚੁੱਕਦੇ ਹੋਏ ਬਚਨ ਕੀਤਾ ਜਾਂਦਾ ਹੈ ਕਿ ਉਹ ਇੰਡੀਆਂ ਦੇ ਵਿਧਾਨ ਦੀ ਭੇਦਾਂ ਨੂੰ ਗੁਪਤ ਰੱਖਣ ਦੇ ਨਾਲ-ਨਾਲ ਇਸ ਵਿਧਾਨ ਦੀ ਸਹੀ ਦਿਸ਼ਾ ਵੱਲ ਹਰ ਕੀਮਤ ਤੇ ਰੱਖਿਆ ਕਰੇਗਾ । ਇਹ ਵਿਧਾਨ ਜੋ ਧਰਮ ਨਿਰਪੱਖ ਦੀ ਦ੍ਰਿੜਤਾ ਨਾਲ ਗੱਲ ਕਰਦਾ ਹੈ, ਉਸ ਅਨੁਸਾਰ ਇੰਡੀਆਂ ਦਾ ਕੋਈ ਵੀ ਵਜ਼ੀਰ-ਏ-ਆਜ਼ਮ ਕਿਸੇ ਵੀ ਧਰਮ, ਕੌਮ, ਫਿਰਕੇ, ਕਬੀਲੇ ਆਦਿ ਨਾਲ ਨਿੱਜੀ ਤੌਰ ਤੇ ਕੋਈ ਨਾ ਤਾਂ ਸੰਬੰਧ ਰੱਖਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਅਜਿਹੇ ਧਾਰਮਿਕ ਪ੍ਰੋਗਰਾਮਾਂ ਵਿਚ ਸਮੂਲੀਅਤ ਕਰ ਸਕਦਾ ਹੈ, ਦੀ ਸ੍ਰੀ ਮੋਦੀ ਵੱਲੋਂ ਘੋਰ ਉਲੰਘਣਾ ਕਰਦੇ ਹੋਏ 5 ਅਗਸਤ 2020 ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਵਿਚ ਸਾਮਿਲ ਹੋਣ ਦਾ ਫੈਸਲਾ ਕਰਕੇ ਕੇਵਲ ਵਿਧਾਨਿਕ ਲੀਹਾਂ ਨੂੰ ਹੀ ਨਹੀਂ ਕੁੱਚਲਿਆ ਜਾ ਰਿਹਾ, ਬਲਕਿ ਸਮੁੱਚੇ ਇੰਡੀਆਂ ਵਿਚ ਵੱਸਣ ਵਾਲੀਆ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ ਦੀਆਂ ਆਤਮਾਵਾਂ ਅਤੇ ਭਾਵਾਨਾਵਾਂ ਨੂੰ ਵੀ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ । ਇਸਦੇ ਨਾਲ ਹੀ ਲੰਮੇਂ ਸਮੇਂ ਤੋਂ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਕੈਬਨਿਟ ਵਜ਼ੀਰਾਂ ਵੱਲੋਂ ਸਿਆਸੀ ਤਾਕਤ, ਜੱਜਾਂ, ਅਦਾਲਤਾਂ, ਪੁਲਿਸ ਅਰਧ ਸੈਨਿਕ ਬਲਾਂ ਆਦਿ ਦੀ ਦੁਰਵਰਤੋਂ ਕਰਕੇ ਘੱਟ ਗਿਣਤੀ ਕੌਮਾਂ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਦੇ ਹੋਏ ਫਿਰਕੂ ਸੋਚ ਅਧੀਨ ਅਮਲ ਕੀਤੇ ਜਾਂਦੇ ਆ ਰਹੇ ਹਨ । ਜਿਸਦੀ ਵਜਹ ਨਾਲ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਫਿਰਕਿਆ, ਕਬੀਲਿਆ, ਆਦਿਵਾਸੀਆ ਵਿਚ ਬਹੁਤ ਵੱਡੀ ਬੇਚੈਨੀ ਤੇ ਰੋਸ ਉਤਪੰਨ ਹੋ ਚੁੱਕਾ ਹੈ । ਇਨ੍ਹਾਂ ਦੀਆਂ ਗੈਰ-ਕਾਨੂੰਨੀ, ਗੈਰ-ਸਮਾਜਿਕ ਕਾਰਵਾਈਆ ਕਾਰਨ ਇਥੇ ਅਰਾਜਕਤਾ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਸੰਬੰਧ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਪੰਥਕ ਜਥੇਬੰਦੀਆਂ ਵੱਲੋਂ ਸਮੁੱਚੇ ਅਮਨ ਪਸ਼ੰਦ ਅਤੇ ਜਮਹੂਰੀਅਤ ਦੇ ਚਾਹਵਾਨ ਮੁਲਕ ਨਿਵਾਸੀਆ ਨੂੰ ਸੱਦਾ ਦਿੰਦੇ ਹੋਏ ਗੁਰਦੁਆਰਾ ਸ੍ਰੀ ਰੱਥ ਸਾਹਿਬ, ਫ਼ਤਹਿਗੜ੍ਹ ਸਾਹਿਬ ਵਿਖੇ ਕਰੋਨਾ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਸਿਰਕੱਢ ਸਖਸ਼ੀਅਤਾਂ ਵੱਲੋਂ ਸਾਂਝੇ ਤੌਰ ਤੇ ਰੋਸ਼ ਇਕੱਤਰਤਾ ਅਤੇ ਰੋਸ਼ ਮਾਰਚ ਕੀਤਾ ਗਿਆ ਹੈ । ਜਿਸ ਇਕੱਤਰਤਾ ਵਿਚ ਆਗੂਆਂ ਵੱਲੋਂ ਨਿਮਨਲਿਖਤ ਮੁੱਦੇ ਸਾਂਝੇ ਤੌਰ ਤੇ ਉਭਰਕੇ ਆਏ :-

1. ਇਕੱਤਰਤਾ ਨੇ ਮੁਸਲਿਮ ਕੌਮ ਦੇ ਧਾਰਮਿਕ ਅਸਥਾਂਨ ਬਾਬਰੀ ਮਸਜਿਦ ਨੂੰ ਗੈਰ-ਕਾਨੂੰਨੀ ਤਰੀਕੇ ਜ਼ਬਰੀ ਮੁਤੱਸਵੀਆਂ ਵੱਲੋਂ ਗਿਰਾਉਣ ਅਤੇ ਫਿਰ ਉਥੇ ਸਿਆਸੀ ਅਤੇ ਪ੍ਰਸ਼ਾਸ਼ਨਿਕ ਤਾਕਤ ਦੀ ਦੁਰਵਰਤੋਂ ਕਰਕੇ ਉਥੇ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਕੇ ਜ਼ਬਰੀ ਬਣਾਏ ਜਾ ਰਹੇ ਰਾਮ ਮੰਦਰ ਦੇ ਫਿਰਕੂ ਅਮਲ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਹੁਕਮਰਾਨਾਂ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਘੱਟ ਗਿਣਤੀ ਕੌਮਾਂ ਬਿਲਕੁਲ ਪ੍ਰਵਾਨ ਨਹੀਂ ਕਰਨਗੀਆ।

2. ਇੰਡੀਆਂ ਦਾ ਬਣਨ ਵਾਲਾ ਕੋਈ ਵੀ ਵਜ਼ੀਰ-ਏ-ਆਜ਼ਮ ਕਿਸੇ ਵੀ ਇਕ ਕੌਮ ਜਾਂ ਧਰਮ ਦੇ ਸਮਾਗਮਾਂ ਵਿਚ ਸਮੂਲੀਅਤ ਕਰਕੇ ਕਿਸੇ ਇਕ ਵਿਸ਼ੇਸ਼ ਧਰਮ ਨੂੰ ਉਤਸਾਹਿਤ ਨਹੀਂ ਕਰ ਸਕਦਾ । ਕਿਉਂਕਿ ਉਸ ਲਈ ਸਭ ਧਰਮ, ਕੌਮਾਂ, ਫਿਰਕੇ ਬਰਾਬਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੀ ਵਿਚਾਰਨ ਲਈ ਪਾਬੰਦ ਹੁੰਦੇ ਹਨ । ਅਜਿਹਾ ਉਹ ਆਪਣੇ ਅਹੁਦੇ ਦੀ ਸੌਹ ਚੁੱਕਦੇ ਹੋਏ ਪ੍ਰਣ ਕਰਦਾ ਹੈ ਕਿ ਉਹ ਧਰਮ ਨਿਰਪੱਖਤਾ ਦੇ ਤੌਰ ਤੇ ਜਿਥੇ ਆਪਣੀ ਜਿ਼ੰਮੇਵਾਰੀ ਪੂਰਨ ਕਰੇਗਾ, ਉਥੇ ਇਸ ਵਿਧਾਨ ਅਤੇ ਆਪਣੇ ਨਿਵਾਸੀਆ ਦੀ ਹਰ ਪੱਖੋ ਰੱਖਿਆ ਕਰੇਗਾ । ਪਰ ਸ੍ਰੀ ਮੋਦੀ ਵੱਲੋਂ 5 ਅਗਸਤ ਨੂੰ ਰਾਮ ਮੰਦਰ ਦੇ ਉਦਘਾਟਨ ਸਮੇਂ ਸਮੂਲੀਅਤ ਕਰਨ ਦਾ ਫੈਸਲਾ ਕਰਕੇ ਵਿਧਾਨਿਕ ਲੀਹਾਂ ਦਾ ਜਨਾਜ਼ਾਂ ਹੀ ਨਹੀਂ ਕੱਢਿਆ ਜਾ ਰਿਹਾ, ਬਲਕਿ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ ਦੇ ਆਪਣੇ ਵਿਸਵਾਸ ਨੂੰ ਵੀ ਗੁਆ ਲਿਆ ਹੈ । ਇਸ ਲਈ ਅੱਜ ਦੀ ਮੀਟਿੰਗ ਨੇ ਇਹ ਮੰਗ ਕੀਤੀ ਹੈ ਕਿ ਜਾਂ ਤਾਂ ਉਹ ਆਪਣੇ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਵਿਚ ਜਾਣ ਦੇ ਫੈਸਲੇ ਨੂੰ ਰੱਦ ਕਰਨ ਜਾਂ ਫਿਰ ਆਪਣੇ ਨਿਰਪੱਖਤਾ ਵਾਲੇ ਵਜ਼ੀਰ-ਏ-ਆਜ਼ਮ ਅਹੁਦੇ ਤੋਂ ਅਸਤੀਫ਼ਾਂ ਦੇਣ ।

3. ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਹਕੂਮਤੀ ਵਿਤਕਰਿਆ ਤੇ ਬੇਇਨਸਾਫ਼ੀਆਂ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ ।

4. ਇਸੇ ਵਿਧਾਨ ਦੀ ਉਲੰਘਣਾ ਕਰਕੇ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਭਾਈਵਾਲ ਹੁਕਮਰਾਨਾਂ ਨੇ ਜ਼ਬਰੀ ਗੈਰ-ਕਾਨੂੰਨੀ ਤਰੀਕੇ ਕਾਫ਼ੀ ਲੰਮੇ ਸਮੇਂ ਤੋਂ ਕਸ਼ਮੀਰ ਵਿਚ ਅਫਸਪਾ ਵਰਗੇ ਕਾਲੇ ਕਾਨੂੰਨ ਨੂੰ ਲਾਗੂ ਕਰਕੇ ਵੱਡੀ ਗਿਣਤੀ ਵਿਚ ਨਿਰਦੋਸ਼ ਅਤੇ ਆਪਣੇ ਹੱਕ-ਹਕੂਕਾਂ ਲਈ ਆਵਾਜ਼ ਉਠਾਉਣ ਵਾਲੇ ਕਸ਼ਮੀਰੀਆਂ ਨੂੰ ਮਾਰ ਮੁਕਾਇਆ ਹੈ । ਇਸਦੇ ਨਾਲ ਹੀ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਉਥੇ ਜੋ ਕਸ਼ਮੀਰੀਆਂ ਨੂੰ ਵਿਧਾਨ ਦੇ ਆਰਟੀਕਲ 370 ਤੇ ਧਾਰਾ 35ਏ ਨੂੰ ਖਤਮ ਕਰਕੇ, ਕਸ਼ਮੀਰ ਅਤੇ ਲਦਾਖ ਨੂੰ ਯੂ.ਟੀ. ਐਲਾਨ ਕਰਕੇ ਉਨ੍ਹਾਂ ਦੀ ਜੋ ਖੁਦਮੁਖਤਿਆਰੀ ਮੰਦਭਾਵਨਾ ਅਧੀਨ ਖ਼ਤਮ ਕੀਤੀ ਹੈ, ਉਹ ਤੁਰੰਤ ਬਹਾਲ ਕੀਤੀ ਜਾਵੇ ।

5. ਫ਼ੌਜ ਵਿਚ ਸਿੱਖਾਂ ਦੀ ਜੋ ਭਰਤੀ ਅੰਗਰੇਜ਼ਾਂ ਸਮੇਂ 33% ਹੁੰਦੀ ਸੀ, ਉਹ ਇਨ੍ਹਾਂ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ 2% ਕੀਤੀ ਹੈ, ਜੋ ਇਸ ਮੁਲਕ ਦੀ ਰੱਖਿਆ, ਅਣਖ-ਗੈਰਤ ਲਈ 90% ਕੁਰਬਾਨੀਆਂ ਕਰਦੀ ਆ ਰਹੀ ਹੈ ਉਸਨੂੰ ਅਜਿਹਾ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ ਜੋ ਅਸਹਿ ਹੈ । ਸਮੁੱਚੀਆਂ ਪੰਥਕ ਜਥੇਬੰਦੀਆਂ ਇਸ ਫ਼ੌਜ ਦੀ ਭਰਤੀ ਪ੍ਰਤੀਸ਼ਤਾਂ ਨੂੰ 33% ਕਰਕੇ ਬਣਦਾ ਇਨਸਾਫ਼ ਦੇਣ ਦੀ ਜੋਰਦਾਰ ਮੰਗ ਕਰਦੀ ਹੈ ।

6. ਜੋ ਸਾਜਸ਼ੀ ਅਤੇ ਖੂਫੀਆ ਏਜੰਸੀਆਂ ਦੀਆਂ ਕਾਰਵਾਈਆ ਰਾਹੀ ਪੰਜਾਬ ਵਿਚ ਯੋਜਨਾਬੰਧ ਢੰਗ ਨਾਲ ਫਿਰਕੂ ਨਫਰਤ ਫੈਲਾਈ ਜਾ ਰਹੀ ਹੈ ਅਤੇ ਨਿਰਦੋਸ਼ ਸਿੱਖ ਨੌਜ਼ਵਾਨੀ ਨੂੰ ਝੂਠੇ ਕੇਸਾਂ ਵਿਚ ਨਿਸ਼ਾਨਾਂ ਬਣਾਕੇ ਥਾਣਿਆਂ ਅਤੇ ਏਜੰਸੀ ਕੇਦਰਾਂ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ, ਇਹ ਮੰਦਭਾਵਨਾ ਭਰੇ ਵਿਤਕਰੇ ਤੁਰੰਤ ਬੰਦ ਕੀਤੇ ਜਾਣ ।

7. ਅੰਗਰੇਜ਼ੀ ਅਖ਼ਬਾਰਾਂ ਵਿਚ ਜੋ ਸਿੱਖਾਂ ਨੂੰ ਹੁਕਮਰਾਨਾਂ ਦੇ ਗੁਪਤ ਆਦੇਸ਼ਾਂ ਉਤੇ ਅੱਤਵਾਦੀ, ਵੱਖਵਾਦੀ, ਸ਼ਰਾਰਤੀ ਅਨਸਰ ਅਤੇ ਗਰਮ ਦਲੀਏ ਲਿਖਕੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਕੇ ਬਦਨਾਮ ਕੀਤਾ ਜਾ ਰਿਹਾ ਹੈ, ਉਹ ਤੁਰੰਤ ਬੰਦ ਕੀਤਾ ਜਾਵੇ ।

8. ਜੋ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਆਦਿ ਨੂੰ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਅਫਸਪਾ ਅਤੇ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਰਾਹੀ ਨਿਸ਼ਾਨਾਂ ਬਣਾਕੇ ਦਹਿਸਤ ਪੈਦਾ ਕੀਤੀ ਜਾ ਰਹੀ ਹੈ ਅਤੇ ਜੋ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਅਸਾਮ ਦੇ ਕੈਪਾਂ ਵਿਚ ਕੈਦ ਤੇ ਤਸੱਦਦ ਕਰਕੇ ਉਨ੍ਹਾਂ ਦੀ ਨਾਗਰਿਕਤਾ ਖੋਹਣ ਦੇ ਗੈਰ-ਵਿਧਾਨਿਕ ਅਮਲ ਕੀਤੇ ਜਾ ਰਹੇ ਹਨ, ਉਹ ਬੰਦ ਕੀਤੇ ਜਾਣ ਅਤੇ ਉਪਰੋਕਤ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ।

9. ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਦੀ ਤੁਰੰਤ ਪਹਿਚਾਣ ਕਰਕੇ ਜਿਥੇ ਬਣਦੀਆਂ ਸਜ਼ਾਵਾਂ ਦਿੱਤੀਆ ਜਾਣ, ਉਥੇ ਬਰਗਾੜੀ ਮੋਰਚੇ ਦੇ ਦੌਰਾਨ ਸਿੱਖ ਕੌਮ ਦੀਆਂ ਸਮੂਹਿਕ ਤੌਰ ਤੇ ਉੱਠੀਆ ਜਾਇਜ ਮੰਗਾਂ ਜਿਨ੍ਹਾਂ ਨੂੰ ਹੁਕਮਰਾਨਾਂ ਨੇ ਪੂਰਨ ਕਰਨ ਦਾ ਬਚਨ ਕੀਤਾ ਸੀ, ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਨੂੰ ਰਿਹਾਅ ਕਰਨ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਦੂਸਰੇ ਬੰਦੀਆਂ ਦੀਆਂ ਜੇਲ੍ਹਾਂ ਪੰਜਾਬ ਵਿਚ ਤਬਦੀਲ ਕਰਨ, ਬਿਨ੍ਹਾਂ ਕਿਸੇ ਪਲ ਦੀ ਦੇਰੀ ਕੀਤਿਆ ਪੂਰਨ ਕਰਕੇ ਉੱਠ ਰਹੇ ਵੱਡੇ ਰੋਹ ਨੂੰ ਸ਼ਾਂਤ ਕੀਤਾ ਜਾਵੇ ।

10. ਸੈਂਟਰ ਦੇ ਹੁਕਮਰਾਨਾਂ ਜੋ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਵਿਧਾਨਿਕ ਲੀਹਾਂ ਅਨੁਸਾਰ ਹੋਂਦ ਵਿਚ ਆਈ ਹੈ ਅਤੇ ਜਿਸਦੀਆਂ ਜਰਨਲ ਚੋਣਾਂ ਹਰ 5 ਸਾਲ ਬਾਅਦ ਦੂਸਰੀਆਂ ਜਮਹੂਰੀ ਸੰਸਥਾਵਾਂ ਦੀ ਤਰ੍ਹਾਂ ਕਰਵਾਉਣੀਆ ਜ਼ਰੂਰੀ ਹੁੰਦੀਆ ਹਨ, ਉਸ ਚੋਣ ਨੂੰ ਹੁਕਮਰਾਨ ਮੰਦਭਾਵਨਾ ਅਧੀਨ ਬੀਤੇ 4 ਸਾਲਾ ਤੋਂ ਨਹੀਂ ਕਰਵਾ ਰਹੇ ਅਤੇ ਜ਼ਬਰੀ ਆਪਣੇ ਭਾਈਵਾਲ ਬਾਦਲ ਦਲੀਆ ਦਾ ਕਬਜਾ ਕਰਵਾਈ ਬੈਠੇ ਹਨ, ਉਸਦੀਆਂ ਤੁਰੰਤ ਜਰਨਲ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਾਵੇ ।

11. ਕਿਉਂਕਿ ਪੰਜਾਬ, ਹਰਿਆਣਾ, ਯੂ.ਪੀ. ਅਤੇ ਹੋਰ ਬਹੁਤ ਸਾਰੇ ਸੂਬਿਆਂ ਦੀ ਆਰਥਿਕਤਾ ਆਪਣੇ ਖੇਤੀ ਧੰਦੇ ਉਤੇ ਨਿਰਭਰ ਕਰਦੀ ਹੈ ਅਤੇ ਸਮੁੱਚਾ ਵਿਕਾਸ ਇਸ ਨਾਲ ਜੁੜਿਆ ਹੋਇਆ ਹੈ । ਹੁਕਮਰਾਨਾਂ ਨੇ ਜੋ ਕਾਰਪੋਰੇਟ ਭਾਈਵਾਲਾਂ ਅਤੇ ਵੱਡੀ ਕੰਪਨੀਆਂ ਨੂੰ ਵੱਡੇ ਫਾਇਦੇ ਪਹੁੰਚਾਉਣ ਹਿੱਤ ਖੇਤੀ ਸੰਬੰਧੀ ਤਿੰਨ ਨਵੇਂ ਕਿਸਾਨ ਅਤੇ ਖੇਤ-ਮਜਦੂਰ ਮਾਰੂ ਆਰਡੀਨੈਸ ਲਿਆਂਦੇ ਹਨ ਅਤੇ ਹੁਣੇ ਹੀ ਜਿ਼ੰਮੀਦਾਰਾਂ ਨੂੰ ਆਪਣੀ ਜ਼ਮੀਨ ਠੇਕੇ ਤੇ ਦੇਣ ਲਈ 18% ਜੀ.ਐਸ.ਟੀ. ਸਰਕਾਰ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਦੇ ਜਾਲਮਨਾਂ ਹੁਕਮ ਕੀਤੇ ਹਨ, ਉਹ ਤੁਰੰਤ ਰੱਦ ਕੀਤੇ ਜਾਣ । ਪੰਜਾਬੀ ਅਤੇ ਸਿੱਖ ਕੌਮ ਇਨ੍ਹਾਂ ਖੇਤੀ ਨਾਲ ਸੰਬੰਧਤ ਜ਼ਾਬਰ ਆਰਡੀਨੈਸਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗੀ ।

12. ਨਿਰਦੋਸ਼ ਸਿੱਖ ਨੌਜ਼ਵਾਨੀ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਣ ਦੀ ਬਜਾਇ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਵਿਰੁੱਧ ਪੰਜਾਬ ਸਰਕਾਰ, ਪੁਲਿਸ ਅਤੇ ਖੂਫੀਆ ਏਜੰਸੀਆ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਸ ਅਤਿ ਖ਼ਤਰਨਾਕ ਸਮਾਜ ਵਿਰੋਧੀ ਕਾਰੋਬਾਰ ਦਾ ਖਾਤਮਾ ਕਰਕੇ ਇਥੋਂ ਦੇ ਮਾਹੌਲ ਨੂੰ ਸਾਜਗਰ ਕਰਨ । ਦੋਸ਼ੀ ਸਿਆਸਤਦਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਿਚ ਕਿਸੇ ਤਰ੍ਹਾਂ ਦੀ ਢਿੱਲ੍ਹ ਨਾ ਕਰਨ । ਸ਼ਰਾਬ ਪੀਣ ਨਾਲ ਮਾਰੇ ਗਏ ਪੰਜਾਬੀਆਂ ਤੇ ਸਿੱਖਾਂ ਦੇ ਪਰਿਵਾਰਾਂ ਲਈ ਅਸੀਂ ਡੂੰਘੀ ਹਮਦਰਦੀ ਤੇ ਅਫ਼ਸੋਸ ਜਾਹਰ ਕਰਦੇ ਹਾਂ ।

13. ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਤੇ ਮੰਦਭਾਵਨਾ ਅਧੀਨ ਸੰਸਕ੍ਰਿਤੀ ਲਾਗੂ ਕਰਨ ਦੇ ਫੈਸਲੇ ਨੂੰ ਕਤਈ ਪ੍ਰਵਾਨ ਨਹੀਂ ਕਰਾਂਗੇ । ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਜ਼ਬਰੀ ਲਗਾਈ ਰੋਕ ਸਿੱਖ ਕੌਮ ਤੇ ਵੱਡਾ ਹਮਲਾ ਸਹਿਣ ਨਹੀਂ ਕਰਾਂਗੇ ।

ਅੱਜ ਦੇ ਇਸ ਪੰਥਕ ਰੋਸ਼ ਇੱਕਤਰਤਾ ਅਤੇ ਵਿਖਾਵੇ ਵਿਚ ਉਪਰੋਕਤ ਗੰਭੀਰ ਮੁੱਦਿਆ ਉਤੇ ਡੂੰਘੀਆਂ ਵਿਚਾਰਾਂ ਕਰਦੇ ਹੋਏ ਅੰਤ ਵਿਚ ਜੈਕਾਰਿਆ ਦੀ ਗੂੰਜ ਵਿਚ ਉਪਰੋਕਤ ਨੁਕਤਿਆ ਨਾਲ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਉਦੇ ਹੋਏ ਸਮੁੱਚੀ ਲੀਡਰਸਿ਼ਪ ਵੱਲੋਂ ਅਰਦਾਸ ਕਰਨ ਉਪਰੰਤ ਗੁਰਦੁਆਰਾ ਰੱਥ ਸਾਹਿਬ ਤੋਂ ਰੋਸ਼ ਮਾਰਚ ਫ਼ਤਹਿਗੜ੍ਹ ਸਾਹਿਬ ਕੰਪਲੈਕਸ ਵੱਲ ਕੂਚ ਕੀਤਾ ਗਿਆ, ਜਿਸ ਵਿਚ ਆਗੂਆਂ ਨੇ ਉਪਰੋਕਤ ਨੁਕਤਿਆ ਸੰਬੰਧੀ ਤਖਤੀਆਂ ਉਤੇ ਉਕਰੇ ਹੋਏ ਪਲੇ-ਕਾਰਡਾਂ ਸਹਿਤ ਸਰਕਾਰ ਦੀਆਂ ਆਪਹੁਦਰੀਆਂ ਜਾਲਮਨਾਂ ਕਾਰਵਾਈਆ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਮਾਰਚ ਕੀਤਾ ਗਿਆ । ਇਸ ਰੋਸ਼ ਵਿਖਾਵੇ ਤੇ ਇਕੱਤਰਤਾ ਵਿਚ ਸ. ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਇਕਬਾਲ ਸਿੰਘ ਟਿਵਾਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਤਿੰਦਰ ਸਿੰਘ ਈਸੜੂ ਦਲ ਖ਼ਾਲਸਾ ਸਕੱਤਰ ਜਰਨਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਭਾਗੋਵਾਲ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਬਲਜਿੰਦਰ ਸਿੰਘ ਲਸੋਈ ਜਰਨਲ ਸਕੱਤਰ ਕਿਸਾਨ ਵਿੰਗ, ਮਨਜੀਤ ਸਿੰਘ ਮੱਲ੍ਹਾ ਯੂਥ ਆਗੂ, ਸੁਖਚੈਨ ਸਿੰਘ ਅਤਲਾ ਯੂਥ ਆਗੂ, ਹਰਭਜਨ ਸਿੰਘ ਕਸ਼ਮੀਰੀ, ਸਿੰਗਾਰਾ ਸਿੰਘ ਬਡਲਾ, ਕੁਲਵੰਤ ਸਿੰਘ ਮਝੈਲ, ਅਮਰੀਕ ਸਿੰਘ ਨੰਗਲ, ਜਸਵੰਤ ਸਿੰਘ ਚੀਮਾਂ, ਮਨਜੀਤ ਸਿੰਘ ਰੇਰੂ, ਸੁਖਜੀਤ ਸਿੰਘ ਡਰੋਲੀ, ਬਲਕਾਰ ਸਿੰਘ ਭੁੱਲਰ, ਰਾਜਪਾਲ ਸਿੰਘ ਭਿੰਡਰ, ਗੋਪਾਲ ਸਿੰਘ ਝਾੜੋ, ਬਲਵੀਰ ਸਿੰਘ ਬੱਛੋਆਣਾ, ਲਖਵੀਰ ਸਿੰਘ ਸੌਟੀ, ਗੁਰਦੀਪ ਸਿੰਘ ਦਲ ਖ਼ਾਲਸਾ ਫ਼ਤਹਿਗੜ੍ਹ ਸਾਹਿਬ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਤੇਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਹਰਪਾਲ ਸਿੰਘ ਕੁੱਸਾ, ਸਤਨਾਮ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਮਜੀਠਾ, ਜੋਗਿੰਦਰ ਸਿੰਘ ਸੈਪਲੀ, ਭੁਪਿੰਦਰ ਸਿੰਘ ਸੈਪਲੀ, ਲਖਵੀਰ ਸਿੰਘ ਕੋਟਲਾ, ਜਸਕਰਨ ਸਿੰਘ ਪੰਜਗਰਾਈ, ਸੁਰਿੰਦਰ ਸਿੰਘ ਬੋਰਾ, ਗੁਰਦੀਪ ਸਿੰਘ ਢੁੱਡੀ, ਪਰਮਿੰਦਰ ਸਿੰਘ ਨਾਨੋਵਾਲ, ਗੁਰਮੁੱਖ ਸਿੰਘ ਸਮਸਪੁਰ, ਚਰਨਜੀਤ ਸਿੰਘ ਚੰਡੀਗੜ੍ਹ, ਹਰਬਖਸ ਸਿੰਘ ਚੰਡੀਗੜ੍ਹ, ਜੋਗਿੰਦਰ ਸਿੰਘ ਬੋਹਾ, ਮਨਜੀਤ ਸਿੰਘ ਢੇਹਪੀ, ਸ੍ਰੀ ਨੇਕ ਮੁਹੰਮਦ ਰੋਪੜ੍ਹ, ਮੁਹੰਮਦ ਨਦੀਮ ਮਲੇਰਕੋਟਲਾ, ਮੁਹੰਮਦ ਹਬੀਬ, ਸਤਿੰਦਰ ਖਾਨ, ਛੱਜੂ ਖਾਨ ਆਦਿ ਆਗੂਆਂ ਨੇ ਕਰੋਨਾ ਮਹਾਮਾਰੀ ਦੀ ਬਦੌਲਤ ਸੀਮਤ ਗਿਣਤੀ ਵਿਚ ਸਮੂਲੀਅਤ ਕਰਦੇ ਹੋਏ ਜਿਥੇ ਵਿਚਾਰਾਂ ਕੀਤੀਆ, ਉਥੇ ਅੱਜ ਦੇ ਇਕੱਠ ਦੇ ਸਿਆਸੀ ਤੇ ਸਮਾਜਿਕ ਮਕਸਦਾ ਨਾਲ ਭਰਪੂਰ ਸਲੋਗਨ ਦੀਆਂ ਤਖਤੀਆਂ ਫੜ੍ਹਕੇ ਜਦੋਂ ਰੋਸ ਮਾਰਚ ਕਰਨ ਦੀ ਕੋਸਿ਼ਸ਼ ਕੀਤੀ ਤਾਂ ਪ੍ਰਸ਼ਾਸ਼ਨ ਵੱਲੋਂ ਬੇਨਤੀ ਕਰਨ ਤੇ ਉਥੇ ਖੜ੍ਹਕੇ ਹੀ ਰੋਸ਼ ਵਿਖਾਵਾ ਕੀਤਾ ਗਿਆ । ਅੱਜ ਦੇ ਸਮੁੱਚੇ ਪ੍ਰਬੰਧ ਦੀ ਸਟੇਜ ਕਾਰਵਾਈ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਨਿਭਾਈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *