Verify Party Member
Header
Header
ਤਾਜਾ ਖਬਰਾਂ

ਵਜ਼ੀਰ-ਏ-ਆਜ਼ਮ ਮੋਦੀ ਵੱਲੋਂ ਸਿੱਖ ਕੌਮ ਦੀ ਦੋਹਰੀ ਨਾਗਰਿਕਤਾਂ ਸੰਬੰਧੀ ਦਿੱਤੇ ਗਏ ਵਿਚਾਰ ਸਵਾਗਤਯੋਗ, ਕਾਂਗਰਸ ਜਮਾਤ ਇਸ ਸੁਝਾਅ ਨੂੰ ਤੁਰੰਤ ਪ੍ਰਵਾਨ ਕਰ ਲੈਣਾ ਚਾਹੀਦਾ ਹੈ : ਮਾਨ

ਵਜ਼ੀਰ-ਏ-ਆਜ਼ਮ ਮੋਦੀ ਵੱਲੋਂ ਸਿੱਖ ਕੌਮ ਦੀ ਦੋਹਰੀ ਨਾਗਰਿਕਤਾਂ ਸੰਬੰਧੀ ਦਿੱਤੇ ਗਏ ਵਿਚਾਰ ਸਵਾਗਤਯੋਗ, ਕਾਂਗਰਸ ਜਮਾਤ ਇਸ ਸੁਝਾਅ ਨੂੰ ਤੁਰੰਤ ਪ੍ਰਵਾਨ ਕਰ ਲੈਣਾ ਚਾਹੀਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 18 ਦਸੰਬਰ ( ) “ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੇ ਜੋ ਪਾਕਿਸਤਾਨੀਆਂ ਅਤੇ ਸਿੱਖਾਂ ਸੰਬੰਧੀ ਦੋਹਰੀ ਨਾਗਰਿਕਤਾਂ ਦੇਣ ਸੰਬੰਧੀ ਮਨੁੱਖਤਾ ਪੱਖੀ ਖਿਆਲ ਪ੍ਰਗਟਾਏ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਇਨ੍ਹਾਂ ਵਿਸ਼ਾਲ ਵਿਚਾਰਾਂ ਦਾ ਭਰਪੂਰ ਸਵਾਗਤ ਕਰਦਾ ਹੈ, ਉਥੇ ਕਾਂਗਰਸ ਪਾਰਟੀ ਅਤੇ ਬੀਬੀ ਸੋਨੀਆਂ ਗਾਂਧੀ ਨੂੰ ਇਹ ਜੋਰਦਾਰ ਗੰਭੀਰ ਗੁਜਾਰਿਸ਼ ਕਰਨੀ ਚਾਹੇਗਾ ਕਿ ਸ੍ਰੀ ਮੋਦੀ ਵੱਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਉਪਰੋਕਤ ਸੁਝਾਅ ਨੂੰ ਤੁਰੰਤ ਪ੍ਰਵਾਨ ਕਰਕੇ ਇਸ ਦਿਸ਼ਾ ਵੱਲ ਤੇਜ਼ੀ ਨਾਲ ਅਮਲ ਸੁਰੂ ਕਰ ਦੇਣਾ ਚਾਹੀਦਾ ਹੈ । ਕਿਉਂਕਿ ਸ੍ਰੀ ਮੋਦੀ ਦੇ ਬਿਆਨ ਅਨੁਸਾਰ ਕਿ ਪਾਕਿਸਤਾਨੀਆਂ ਨੂੰ ਇੰਡੀਆਂ ਦੀ ਨਾਗਰਿਕਤਾਂ ਦਿੱਤੀ ਜਾਵੇਗੀ ਜਿਸ ਨਾਲ ਅਸੀਂ ਸਾਰੇ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ, ਪਾਕਿਸਤਾਨੀ ਅਤੇ ਇੰਡੀਆਂ ਵਾਲੇ ਇਕ ਹੋ ਜਾਵਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਦੋਹਰੀ ਨਾਗਰਿਕਤਾਂ ਸੰਬੰਧੀ ਪ੍ਰਗਟਾਏ ਵਿਚਾਰਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਕਾਂਗਰਸ ਜਮਾਤ ਤੇ ਬੀਬੀ ਸੋਨੀਆਂ ਗਾਂਧੀ ਨੂੰ ਸ੍ਰੀ ਮੋਦੀ ਵੱਲੋਂ ਕਹੀ ਗੱਲ ਨੂੰ ਤੁਰੰਤ ਪ੍ਰਵਾਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਅਮਲ ਹੋਣ ਨਾਲ ਜੋ ਰੈਡਕਲਿਫ਼ ਲਾਇਨ ਅਨੁਸਾਰ ਦੋਵਾਂ ਪੰਜਾਬਾਂ ਨੂੰ ਵੰਡ ਦਿੱਤਾ ਗਿਆ ਸੀ, ਉਹ ਫਿਰ ਇਕ ਹੋ ਜਾਣਗੇ ਅਤੇ ਅਸੀਂ ਸਿੱਖ ਕੌਮ ਪਾਕਿਸਤਾਨ ਵਿਚ ਸਥਿਤ ਆਪਣੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਲਈ ਆਜ਼ਾਦ ਹੋ ਜਾਵਾਂਗੇ । ਜੋ ਸ੍ਰੀ ਮੋਦੀ ਨੇ ਬੀਬੀ ਸੋਨੀਆਂ ਗਾਂਧੀ ਨੂੰ ਖੁੱਲ੍ਹੀ ਤਜਵੀਜ ਭੇਜੀ ਹੈ, ਉਹ ਬੀਬੀ ਸੋਨੀਆਂ ਗਾਂਧੀ ਨੂੰ ਬਿਨ੍ਹਾਂ ਕਿਸੇ ਹਿਚਕਚਾਹਟ ਤੋਂ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਅਤੇ ਉਸਦਾ ਹਾਂ ਪੱਖੀ ਜੁਆਬ ਦੇ ਕੇ ਸਾਂਝੀ ਨਾਗਰਿਕਤਾਂ ਨੂੰ ਬਲ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਤੇ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਸਾਡੀ ਪਾਰਟੀ ਦੇ ਸੀਨੀਅਰ ਕਾਨੂੰਨਦਾਨ ਐਡਵੋਕੇਟ ਸ੍ਰੀ ਰੰਜਨ ਲਖਨਪਾਲ ਨੇ ਸਦਰ-ਏ-ਪਾਕਿਸਤਾਨ ਨੂੰ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ-ਆਪ ਨੂੰ ਲਾਹੌਰ ਅਤੇ ਮੈਨੂੰ ਪਾਕਿਸਤਾਨ ਦੇ ਸੇਖੂਪੁਰ ਜਿ਼ਲ੍ਹੇ ਨਾਲ ਸੰਬੰਧਤ ਦਰਸਾਉਦੇ ਹੋਏ ਪਾਕਿਸਤਾਨ ਤੇ ਇੰਡੀਆਂ ਦੀ ਦੋਹਰੀ ਨਾਗਰਿਕਤਾਂ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ । ਜਿਸ ਨਾਲ ਸਾਨੂੰ ਦੋਵਾਂ ਨੂੰ ਅਤੇ ਸਾਡੇ ਵਰਗੇ ਹੋਰਨਾਂ ਪਾਕਿਸਤਾਨੀ ਪੰਜਾਬੀਆਂ ਅਤੇ ਇੰਡੀਅਨਾਂ ਨੂੰ ਦੋਵਾਂ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਦੀ ਨਾਗਰਿਕਤਾਂ ਪ੍ਰਾਪਤ ਹੋ ਜਾਵੇਗੀ । ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸ੍ਰੀ ਮੋਦੀ ਦੇ ਖਿਆਲਾਤਾਂ ਨੇ ਅਜੋਕੇ ਸਮੇਂ ਦੀ ਨਬਜ ਨੂੰ ਚੰਗੀ ਤਰ੍ਹਾਂ ਪਹਿਚਾਣਿਆ ਹੈ ਅਤੇ ਇਸ ਦਿਸ਼ਾਂ ਵੱਲ ਕਾਂਗਰਸ ਅਤੇ ਦੂਸਰਿਆ ਨੂੰ ਅਮਲ ਕਰਨ ਲਈ ਪ੍ਰੇਰਿਆ ਹੈ । ਜੋ ਮਨੁੱਖਤਾ ਪ੍ਰਤੀ ਸੁੱਭ ਸ਼ਗਨ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *