Select your Top Menu from wp menus
Header
Header
ਤਾਜਾ ਖਬਰਾਂ

ਲੜਾਈ ਤਾਂ ਹਿੰਦੂਤਵ ਪੰਥ ਵਿਰੋਧੀ ਤਾਕਤਾਂ ਨਾਲ ਹੈ, ਫਿਰ ਪੰਥਕ ਸੰਗਠਨ ਅਤੇ ਆਗੂ 13 ਸੀਟਾਂ ਲਈ ਇਕਮਤ ਹੋਣ ਤੋਂ ਕਿਉਂ ਭੱਜ ਰਹੇ ਹਨ ? : ਟਿਵਾਣਾ

ਲੜਾਈ ਤਾਂ ਹਿੰਦੂਤਵ ਪੰਥ ਵਿਰੋਧੀ ਤਾਕਤਾਂ ਨਾਲ ਹੈ, ਫਿਰ ਪੰਥਕ ਸੰਗਠਨ ਅਤੇ ਆਗੂ 13 ਸੀਟਾਂ ਲਈ ਇਕਮਤ ਹੋਣ ਤੋਂ ਕਿਉਂ ਭੱਜ ਰਹੇ ਹਨ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਖ਼ਾਲਸਾ ਪੰਥ ਦੀ ਲੜਾਈ ਤਾਂ ਉਨ੍ਹਾਂ ਹਿੰਦੂਤਵ ਤਾਕਤਾਂ ਜਿਨ੍ਹਾਂ ਨੇ ਕਾਂਗਰਸ, ਬੀਜੇਪੀ ਨੇ ਸਿੱਖਾਂ ਉਤੇ ਜ਼ਬਰ-ਜੁਲਮ ਕੀਤੇ ਹਨ, ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ, ਨਸ਼ਲਕੁਸੀ ਕੀਤੀ, ਝੂਠੇ ਪੁਲਿਸ ਮੁਕਾਬਲੇ ਬਣਾਏ ਅਤੇ ਦੂਸਰਾ ਇਨ੍ਹਾਂ ਦੇ ਹੱਥਠੋਕੇ ਬਣੀ ਉਸ ਸਿੱਖ ਲੀਡਰਸਿ਼ਪ ਨਾਲ ਹੈ, ਜੋ ਹੁਣ ਤੱਕ ਸਿੱਖ ਕੌਮ, ਸਿੱਖੀ ਸੰਸਥਾਵਾਂ, ਮਰਿਯਾਦਾਵਾਂ, ਅਸੂਲਾਂ ਤੇ ਨਿਯਮਾਂ ਨਾਲ ਗ਼ਦਾਰੀਆਂ ਕਰਕੇ ਸਿਆਸੀ ਤੇ ਮਾਲੀ ਫਾਇਦੇ ਲੈਦੇ ਆ ਰਹੇ ਹਨ । ਦੂਸਰੀਆ ਸਭ ਪੰਥਕ ਧਿਰਾ ਹੁਣ ਪੰਜਾਬ ਵਿਚ ਲੋਕ ਸਭਾ ਚੋਣਾਂ 2019 ਲਈ 13 ਸੀਟਾਂ ਉਤੇ ਹਰਿਆਣੇ ਦੀ ਕੁਰੂਕਸੇਤਰ ਅਤੇ ਰਾਜਸਥਾਂਨ ਦੀ ਬੀਕਾਨੇਰ ਅਤੇ ਗੰਗਾਨਗਰ ਦੀਆਂ ਸੀਟਾਂ ਉਤੇ ਸਾਂਝੇ ਪੰਥਕ ਉਮੀਦਵਾਰ ਖੜ੍ਹੇ ਕਰਨ ਅਤੇ ਉਪਰੋਕਤ ਕਾਂਗਰਸ-ਬੀਜੇਪੀ ਅਤੇ ਉਨ੍ਹਾਂ ਦੇ ਹੱਥਠੋਕੇ ਬਣੇ ਆਗੂਆਂ ਨੂੰ ਕਰਾਰੀ ਹਾਰ ਦੇਣ ਦੇ ਅਮਲ ਕਰਨ ਤੋਂ ਕਿਉਂ ਭੱਜ ਰਹੀਆ ਹਨ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਜ਼ਾਲਮ ਕਾਂਗਰਸ, ਬੀਜੇਪੀ ਅਤੇ ਉਨ੍ਹਾਂ ਦੇ ਹੱਥਠੋਕੇ ਬਣੇ ਬਾਦਲ ਦਲੀਆ ਵਿਰੁੱਧ ਬਾਕੀ ਸਮੂਹ ਪੰਥਕ ਧਿਰਾਂ ਵੱਲੋਂ ਇਕ ਤਾਕਤ ਤੇ ਇਕਮਤ ਹੋ ਕੇ ਸਾਂਝੇ ਪ੍ਰਵਾਨਿਤ ਉਮੀਦਵਾਰ ਖੜ੍ਹੇ ਨਾ ਕਰਨ ਦੇ ਅਮਲਾਂ ਉਤੇ ਗਹਿਰਾ ਦੁੱਖ ਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਹੋਰ ਕਈ ਪੰਥਕ ਆਗੂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ‘ਅੜਿਕਾ ਸਿੰਘ’ ਦਾ ਨਾਮ ਦੇ ਕੇ ਦੋਸ਼ੀ ਠਹਿਰਾਉਦੇ ਆ ਰਹੇ ਹਨ ਅਤੇ ਇਹ ਵੀ ਕਹਿੰਦੇ ਰਹੇ ਹਨ ਕਿ ਸ. ਮਾਨ ਨੇ ਸ੍ਰੀ ਸਾਹਿਬ ਪਾਰਲੀਮੈਂਟ ਵਿਚ ਲਿਜਾਕੇ ਕੀ ਗੱਤਕਾ ਖੇਡਣਾ ਹੈ । ਅਜਿਹਾ ਤਿੱਖੀ ਨਫ਼ਰਤ ਭਰਿਆ ਪ੍ਰਚਾਰ ਕਰਕੇ ਕੇਵਲ ਸ. ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪੰਥਕ ਧਿਰਾਂ ਵਿਚ ਬਦਨਾਮ ਕਰਨ ਦੀਆਂ ਅਸਫਲ ਕੋਸਿ਼ਸ਼ਾਂ ਹੀ ਕੀਤੀਆ ਜਾ ਰਹੀਆ ਹਨ । ਜਦੋਂਕਿ ਸ. ਸਿਮਰਨਜੀਤ ਸਿੰਘ ਮਾਨ ਤਾਂ ਪੰਜਾਬ ਦੀਆਂ 13 ਸੀਟਾਂ ਵਿਚੋਂ 1 ਸੀਟ ਸੰਗਰੂਰ ਤੋਂ ਹੀ ਖੜ੍ਹ ਰਹੇ ਹਨ, 4 ਸੀਟਾਂ ਫ਼ਰੀਦਕੋਟ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਖਡੂਰ ਸਾਹਿਬ ਅਤੇ ਗੁਰਦਾਸਪੁਰ ਤੋਂ ਭਾਈ ਧਿਆਨ ਸਿੰਘ ਮੰਡ ਵੱਲੋਂ ਸਾਂਝੇ ਤੌਰ ਤੇ ਉਮੀਦਵਾਰ ਐਲਾਨੇ ਗਏ ਹਨ । ਬਾਕੀ ਦੀਆਂ 8 ਸੀਟਾਂ ਉਤੇ ਖ਼ਾਲਸਾ ਪੰਥ ਵਿਚ ਵਿਚਰ ਰਹੀਆ ਧਿਰਾਂ ਟਕਸਾਲੀ ਅਕਾਲੀ ਦਲ, 1920 ਅਕਾਲੀ ਦਲ, ਸਿੱਖ ਸਟੂਡੈਟ ਫੈਡਰੇਸ਼ਨਾਂ, ਸਿੱਖ ਬੁੱਧੀਜੀਵੀ, ਪ੍ਰਚਾਰਕ, ਸੰਤ-ਮਹਾਪੁਰਖ, ਜਥੇਦਾਰ ਰਣਜੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਆਦਿ ਪੰਥਕ ਧਿਰਾਂ ਤੇ ਸਖਸੀਅਤਾਂ ਇਨ੍ਹਾਂ 8 ਸੀਟਾਂ ਉਤੇ ਸਾਂਝੇ ਤੌਰ ਤੇ ਗੁਰਸਿੱਖ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆ ਸਖਸੀਅਤਾਂ ਉਤੇ ਸਮੂਹਿਕ ਪ੍ਰਵਾਨਗੀ ਕਰਕੇ ਸਿਆਸੀ ਲੜਾਈ ਨੂੰ ਕੌਮੀ ਜਿੱਤ ਵੱਲ ਵਧਾਉਣ ਦੇ ਅਮਲ ਕਿਉਂ ਨਹੀਂ ਕਰਦੇ ? ਇਸਦਾ ਜੁਆਬ ਉਪਰੋਕਤ ਸਭ ਸੰਗਠਨਾਂ ਅਤੇ ਵੱਖ-ਵੱਖ ਸੰਗਠਨਾਂ ਵਿਚ ਵਿਚਰ ਰਹੀਆ ਸਿੱਖ ਸਖਸੀਅਤਾਂ ਨੂੰ ਖ਼ਾਲਸਾ ਪੰਥ ਨੂੰ ਅਵੱਸ ਦੇਣਾ ਪਵੇਗਾ । ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹੁਣ ਕੋਈ ਵੀ ਗੁੰਮਰਾਹਕੁੰਨ ਪ੍ਰਚਾਰ ਕਰਕੇ ਮਰਹੂਮ ਜਥੇਦਾਰ ਟੋਹੜਾ ਦੀ ਤਰ੍ਹਾਂ ‘ਅੜਿਕਾ ਸਿੰਘ’ ਨਹੀਂ ਕਹਿ ਸਕਦਾ । ਬਲਕਿ ਪੰਥਕ ਏਕਤਾ ਤੋਂ ਦੂਰ ਰਹਿਣ ਲਈ ਉਨ੍ਹਾਂ ਨੂੰ ਆਪਣੀਆ ਆਤਮਾਵਾਂ ਅੱਗੇ ਵੀ ਜੁਆਬਦੇਹ ਹੋਣਾ ਪਵੇਗਾ ।

ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਸਿੱਖ ਸੰਗਠਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਵਿਚਰ ਰਹੇ ਲਿਆਕਤਮੰਦ ਸਿੱਖ, ਸਿਆਸੀ ਆਗੂ ਅਤੇ ਸਖਸੀਅਤਾਂ ਕਾਂਗਰਸ, ਬੀਜੇਪੀ ਅਤੇ ਉਨ੍ਹਾਂ ਦੇ ਹੱਥਠੋਕੇ ਬਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਉਣ ਵਾਲੇ ਅਤੇ ਸ਼ਾਂਤਮਈ ਸਿੱਖਾਂ ਉਤੇ ਗੋਲੀਆਂ ਵਰਾਕੇ ਸ਼ਹੀਦ ਕਰਨ ਵਾਲਿਆ ਨੂੰ ਪੰਜਾਬ ਦੀ ਪਵਿੱਤਰ ਧਰਤੀ ਦੇ ਸਿਆਸੀ ਅਤੇ ਧਾਰਮਿਕ ਪ੍ਰਬੰਧ ਤੋਂ ਸਰੂਖਰ ਕਰਨ ਲਈ ਆਪੋ-ਆਪਣੀਆ ਕੌਮੀ ਜਿੰਮੇਵਾਰੀਆਂ ਨੂੰ ਸਮੂਹਿਕ ਤੌਰ ਤੇ ਪੂਰਨ ਕਰਦੇ ਹੋਏ 2019 ਲੋਕ ਸਭਾ ਚੋਣਾਂ ਲਈ ਉਪਰੋਕਤ ਤਿੰਨੇ ਸਿੱਖ ਕੌਮ ਦੀਆਂ ਦੋਸ਼ੀ ਪਾਰਟੀਆਂ ਨੂੰ ਪੰਜਾਬ ਵਿਚੋ ਕਰਾਰੀ ਹਾਰ ਦੇਣ, ਪੰਥਕ ਅਤੇ ਪੰਜਾਬੀਅਤ ਸੋਚ ਦੀਆਂ ਮਾਲਕ ਸਖਸੀਅਤਾਂ ਨੂੰ ਪਾਰਲੀਮੈਂਟ ਵਿਚ ਭੇਜਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਨੂੰ ਹੱਲ ਕਰਵਾਇਆ ਜਾ ਸਕੇ ਅਤੇ ਪੰਜਾਬ ਸੂਬੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਹੋ ਸਕੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *