Verify Party Member
Header
Header
ਤਾਜਾ ਖਬਰਾਂ

ਲਾਕਡਾਊਨ ਦੀ ਆੜ੍ਹ ਹੇਠ ਕਿਤੇ ਮੁਤੱਸਵੀ ਮੋਦੀ ਹਕੂਮਤ ਘੱਟ ਗਿਣਤੀ ਕੌਮਾਂ ਦੇ ਬੁਨਿਆਦੀ ਹੱਕਾਂ ਨੂੰ ਕੁੱਚਲਣ ਹਿੱਤ ਐਮਰਜੰਸੀ ਨਾ ਲਗਾ ਦੇਵੇ : ਮਾਨ

ਲਾਕਡਾਊਨ ਦੀ ਆੜ੍ਹ ਹੇਠ ਕਿਤੇ ਮੁਤੱਸਵੀ ਮੋਦੀ ਹਕੂਮਤ ਘੱਟ ਗਿਣਤੀ ਕੌਮਾਂ ਦੇ ਬੁਨਿਆਦੀ ਹੱਕਾਂ ਨੂੰ ਕੁੱਚਲਣ ਹਿੱਤ ਐਮਰਜੰਸੀ ਨਾ ਲਗਾ ਦੇਵੇ : ਮਾਨ
ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਜਦੋਂ ਪਹਿਲੀ ਸੰਸਾਰ ਜੰਗ ਤੋਂ ਬਾਅਦ ਫ਼ਰਾਂਸ ਅਤੇ ਬਾਹਰੀ ਮੁਲਕਾਂ ਉਤੇ ਜਰਮਨ ਨੇ ਕਬਜੇ ਕਰ ਲਏ ਸੀ ਤਾਂ ਤਾਨਾਸ਼ਾਹੀ ਹਿਟਲਰ ਨੇ ਕੁਝ ਚੰਗੇ ਕੰਮ ਕੀਤੇ, ਸੜਕਾਂ ਬਣਵਾ ਦਿੱਤੀਆ, ਟਰਾਸਪੋਰਟ ਅਤੇ ਮਾਲੀ ਹਾਲਤ ਨੂੰ ਬਿਹਤਰ ਬਣਾ ਦਿੱਤਾ ਤਾਂ ਲੋਕਾਂ ਨੇ ਉਸ ਤਾਨਾਸ਼ਾਹ ਨਿਜਾਮ ਵਿਰੁੱਧ ਚੰਗੇ ਕੰਮਾਂ ਦੀ ਬਦੌਲਤ ਆਵਾਜ਼ ਨਾ ਉਠਾਈ । ਠੀਕ ਉਸੇ ਤਰ੍ਹਾਂ ਮੋਦੀ ਹਕੂਮਤ ਵੱਲੋਂ ਜੋ ਕਰੋਨਾ ਵਾਈਰਸ ਤੋਂ ਬਚਾਅ ਲਈ ਲਾਕਡਾਊਨ ਦੇ ਹੁਕਮ ਕੀਤੇ ਹਨ, ਜਿਸ ਨੂੰ ਲੋਕਾਂ ਨੇ ਪ੍ਰਵਾਨ ਵੀ ਕੀਤਾ ਅਤੇ ਕਾਮਯਾਬ ਵੀ ਕੀਤਾ ਹੈ । ਅਜਿਹਾ ਨਾ ਹੋਵੇ ਕਿ ਮੋਦੀ ਮੁਤੱਸਵੀ ਹਕੂਮਤ ਕਰੋਨਾ ਵਾਈਰਸ ਦੇ ਬਹਾਨੇ ਅਤੇ ਲਾਕਡਾਊਨ ਦੀ ਆੜ੍ਹ ਹੇਠ ਇੱਥੋਂ ਦੀਆਂ ਘੱਟ ਗਿਣਤੀ ਕੌਮਾਂ ਦੇ ਸਭ ਹੱਕ ਕੁੱਚਲਣ ਲਈ ਆਪਣੇ ਬਣਾਏ ਗਏ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਰਗੇ ਕਾਲੇ ਕਾਨੂੰਨਾਂ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਐਮਰਜੰਸੀ ਲਗਾ ਦੇਵੇ ?”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਰੋਨਾ ਵਾਈਰਸ ਤੋਂ ਬਚਾਅ ਲਈ ਲਾਕਡਾਊਨ ਦੇ ਕੀਤੇ ਜਾ ਰਹੇ ਅਮਲਾਂ ਉਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁੱਚਲਣ ਲਈ ਐਮਰਜੰਸੀ ਲਗਾਉਣ ਦਾ ਡੂੰਘਾ ਖਦਸਾ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਫਿਰਕੂਆਂ ਨੇ ਪਹਿਲੇ ਮੁਸਲਿਮ ਸੂਬੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਦੇ ਮਿਲੇ ਖੁਦਮੁਖਤਿਆਰੀ ਦੇ ਹੱਕ ਨੂੰ ਆਰਟੀਕਲ 370 ਅਤੇ ਧਾਰਾ 35ਏ ਨੂੰ ਖ਼ਤਮ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਮੁਤੱਸਵੀ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਪੂਰਨ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ । ਹੁਣ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਵਰਗੇ ਕਾਨੂੰਨਾਂ ਨੂੰ ਅਨੁਸੂਚਿਤ ਜਾਤੀਆਂ, ਕਬੀਲੇ, ਰੰਘਰੇਟਿਆ ਆਦਿ ਨੂੰ ਹਿੰਦੂਤਵ ਸੋਚ ਅਧੀਨ ਕਰਨ ਲਈ ਜੋ ਇਹ ਕਾਨੂੰਨ ਬਣਾਏ ਹਨ ਅਤੇ ਜੋ ਅਜੇ ਤੱਕ ਲਗੂ ਨਹੀਂ ਕੀਤੇ ਗਏ, ਉਨ੍ਹਾਂ ਨੂੰ ਲਾਗੂ ਕਰਨ ਲਈ ਜਨਤਾ ਕਰਫਿਊ ਵਰਗੇ ਅਮਲਾ ਨੂੰ ਵਧਾਕੇ ਇਹ ਹੁਕਮਰਾਨ ਉਨ੍ਹਾਂ ਦੇ ਹੱਕ ਵੀ ਕੁੱਚਲ ਸਕਦੇ ਹਨ । ਉਨ੍ਹਾਂ ਕਿਹਾ ਕਿ ਜਿਵੇਂ ਜੁਡੀਸੀਅਰੀ ਹੁਕਮਰਾਨਾਂ ਪੱਖੀ ਅਮਲ ਕਰਕੇ ਬਦਨਾਮ ਹੋ ਗਈ ਹੈ । ਜਸਟਿਸ ਗਗੋਈ ਨੂੰ ਰਾਜਸਭਾ ਮੈਂਬਰ ਬਣਾ ਦਿੱਤਾ ਹੈ । ਜੁਡੀਸੀਅਰੀ ਅਤੇ ਵਿਰੋਧੀ ਧਿਰ ਕੰਮਜੋਰ ਹੋ ਗਈ ਹੈ । ਜਿਵੇਂ ਇੰਦਰਾ ਗਾਂਧੀ ਨੇ ਮੁੱਢਲੇ ਬੁਨਿਆਦੀ ਹੱਕਾਂ ਨੂੰ ਕੁੱਚਲਕੇ ਐਮਰਜੰਸੀ ਲਗਾ ਦਿੱਤੀ ਸੀ, ਇਹ ਵੀ ਉਸੇ ਤਰ੍ਹਾਂ ਕਿਸੇ ਸਮੇਂ ਵੀ ਐਮਰਜੰਸੀ ਵਾਲੇ ਹਾਲਾਤ ਪੈਦਾ ਕਰਕੇ ਕੋਬਿਡ-19 ਦੀ ਆੜ੍ਹ ਹੇਠ ਐਮਰਜੰਸੀ ਲਗਾ ਦੇਣਗੇ, ਜਿਸ ਤੋਂ ਸਮੁੱਚੀਆ ਘੱਟ ਗਿਣਤੀ ਕੌਮਾਂ ਇਥੇ ਜਮਹੂਰੀਅਤ ਅਤੇ ਅਮਨ ਕਾਇਮ ਕਰਨ ਵਾਲੀਆ ਤਾਕਤਾਂ ਨੂੰ ਸੁਚੇਤ ਰਹਿਣਾ ਪਵੇਗਾ।
 
ਉਨ੍ਹਾਂ ਕਿਹਾ ਕਿ ਇਹ ਹਿੰਦੂਤਵ ਹੁਕਮਰਾਨ ਨਿਰਦੋਸ਼ ਜਰਨਲ ਸਾਂਢਰਸ ਅਤੇ ਹੌਲਦਾਰ ਚੰਨਣ ਸਿੰਘ ਨੂੰ ਮਾਰਨ ਵਾਲੇ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਸੰਬੰਧੀ ਉਨ੍ਹਾਂ ਨੂੰ ਆਜ਼ਾਦੀ ਦੇ ਨਾਇਕ ਗਰਦਾਨਕੇ ਦਿਹਾੜੇ ਮਨਾਉਣ ਦੇ ਅਮਲ ਕਰ ਰਹੀ ਹੈ, ਜਦੋਂਕਿ ਭਗਤ ਸਿੰਘ ਨੇ ਤਾਂ ਉਪਰੋਕਤ ਦੋਵਾਂ ਨੂੰ ਬਿਨ੍ਹਾਂ ਕਿਸੇ ਕਾਰਨ ਤੋਂ ਮਾਰ ਦਿੱਤਾ ਸੀ। ਅਜਿਹੀਆ ਕਾਰਵਾਈਆ ਦਾ ਆਜ਼ਾਦੀ ਨਾਲ ਕੀ ਤਾਅਲੁੱਕ ਹੈ ? ਇਸ ਆਜ਼ਾਦੀ ਦੀ ਲੜਾਈ ਵਿਚ ਹਿੰਦੂਆਂ ਨੂੰ ਆਪਣਾ ਮੁਲਕ ਇੰਡੀਆ ਮਿਲ ਗਿਆ, ਜਿਨ੍ਹਾਂ ਦੀ 1947 ਤੋਂ ਪਹਿਲਾ ਕੋਈ ਪਾਰਲੀਮੈਂਟ ਨਹੀਂ ਰਹੀ । ਮੁਸਲਮਾਨਾਂ ਨੂੰ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ । ਪਰ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲੇ 1946 ਵਿਚ ਆਪਣੀ ਬਹੁਤ ਪਹਿਲੇ ਬਣ ਚੁੱਕੀ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੇ ਇਜਲਾਸ ਵਿਚ ਖ਼ਾਲਿਸਤਾਨ ਦਾ ਮਤਾ ਪਾਸ ਕੀਤਾ ਸੀ, ਉਨ੍ਹਾਂ ਨੂੰ ਆਪਣਾ ਮੁਲਕ ਨਾ ਅੰਗਰੇਜ਼ਾਂ ਨੇ ਦਿੱਤਾ ਅਤੇ ਨਾ ਹੀ ਕੀਤੇ ਗਏ ਵਾਅਦੇ ਅਨੁਸਾਰ ਨਹਿਰੂ, ਗਾਂਧੀ ਆਦਿ ਹਿੰਦੂ ਆਗੂਆਂ ਨੇ । ਹੁਣ ਇਹ ਹਿੰਦੂ ਸੋਚ ਵਾਲੇ ਸਾਡੇ ਉਤੇ ਜ਼ਬਰੀ ਫੈਸਲੇ ਠੋਸ ਰਹੇ ਹਨ । ਜਦੋਂਕਿ ਅਸੀਂ ਗੁਰਦੁਆਰਾ ਮੂਵਮੈਟ ਸਮੇਂ ਆਪਣੇ ਆਜ਼ਾਦੀ ਦੇ ਸੰਘਰਸ਼ ਨੂੰ ਜਮਹੂਰੀਅਤ ਢੰਗਾਂ ਅਤੇ ਅਮਨਮਈ ਲੀਹਾਂ ਤੇ ਕੀਤਾ ਸੀ । ਫਿਰ ਸਾਡਾ ਆਜ਼ਾਦ ਖ਼ਾਲਿਸਤਾਨ ਕਾਇਮ ਹੋਣ ਤੋਂ ਅੰਗਰੇਜ਼ ਜਾਂ ਇਨ੍ਹਾਂ ਨੇ ਕਿਉਂ ਨਹੀਂ ਬਣਨ ਦਿੱਤਾ ?
 
ਉਨ੍ਹਾਂ ਆਪਣੇ ਬਿਆਨ ਦੇ ਅਖੀਰ ਵਿਚ ਇਹ ਐਲਾਨ ਕੀਤਾ ਕਿ ਅਸੀਂ 06 ਜੂਨ 2020 ਨੂੰ ਬਤੌਰ ‘ਖ਼ਾਲਿਸਤਾਨ ਡੇਅ’ ਦੇ ਤੌਰ ਤੇ ਮਨਾਵਾਂਗੇ । 21 ਜੂਨ ਨੂੰ ਗੱਤਕਾ ਦਿਹਾੜਾ ਤੌਰ ਤੇ ਮਨਾਉਦੇ ਹੋਏ ਆਪਣੇ ਆਜ਼ਾਦੀ ਦੇ ਮਿਸ਼ਨ ਨੂੰ ਅੱਗੇ ਵਧਾਵਾਂਗੇ । ਫਿਰ 13 ਅਪ੍ਰੈਲ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਤੇ ਨਨਕਾਣਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਵਾਂਗੇ । ਹੁਣ ਹੁਕਮਰਾਨ ਕਹਿ ਰਹੇ ਹਨ ਕਿ ਹਿੰਦੀ ਜੁਬਾਨ ਲਾਗੂ ਹੋਵੇਗੀ । ਜਦੋਂਕਿ ਸਿੱਖਾਂ ਅਤੇ ਖ਼ਾਲਿਸਤਾਨੀਆਂ ਦੀ ਜੁਬਾਨ ਤਾਂ ਹਿੰਦੀ ਨਹੀਂ ਹੈ । ਇਹ ਤਾਂ ਆਰੀਆ ਸਮਾਜੀਆ ਦੀ ਜੁਬਾਨ ਹੈ, ਜੋ ਇਸ ਧਰਤੀ ਜਾਂ ਖ਼ਾਲਿਸਤਾਨ ਦੀ ਸਰਜਮੀਨ ਦੇ ਕਦੇ ਵੀ ਵਾਸੀ ਨਹੀਂ ਰਹੇ । ਹੁਣ ਇਹ ਹਿੰਦੂ ਅੰਗਰੇਜ਼ਾਂ ਦੇ ਮੁਲਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ ਆਦਿ ਅੰਗਰੇਜ਼ ਮੁਲਕਾਂ ਵਿਚ ਜਾ ਕੇ ਵੱਸ ਰਹੇ ਹਨ । ਜੇਕਰ ਅਜਿਹਾ ਹੀ ਕਰਨਾ ਸੀ ਫਿਰ ਇਨ੍ਹਾਂ ਨੇ ਅੰਗਰੇਜ਼ ਕਿਉਂ ਮਾਰਨੇ ਸਨ ?
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *