Verify Party Member
Header
Header
ਤਾਜਾ ਖਬਰਾਂ

ਰੀਬੇਰੋ ਦਾ ਕਸ਼ਮੀਰ ਬਾਰੇ ਦਿੱਤਾ ਗਿਆ ਬਿਆਨ ਸਹੀ, ਪਰ ਪੰਜਾਬ ਵਿਚ ਤਾਂ ਮਨੁੱਖਤਾ ਦੇ ਕਤਲੇਆਮ ਦੇ ਭਾਗੀ ਹਨ : ਮਾਨ

ਰੀਬੇਰੋ ਦਾ ਕਸ਼ਮੀਰ ਬਾਰੇ ਦਿੱਤਾ ਗਿਆ ਬਿਆਨ ਸਹੀ, ਪਰ ਪੰਜਾਬ ਵਿਚ ਤਾਂ ਮਨੁੱਖਤਾ ਦੇ ਕਤਲੇਆਮ ਦੇ ਭਾਗੀ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 3 ਸਤੰਬਰ ( ) “ਜੇ.ਐਫ. ਰੀਬੇਰੋ ਸਾਬਕਾ ਡੀਜੀਪੀ ਪੰਜਾਬ ਵੱਲੋਂ, ਕਸ਼ਮੀਰ ਵਿਚ ਮੋਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਮਨੁੱਖਤਾ ਦੇ ਕਤਲੇਆਮ ਸੰਬੰਧੀ ਜੋ ਆਵਾਜ਼ ਉਠਾਈ ਗਈ ਹੈ ਅਤੇ ਕਸ਼ਮੀਰੀਆਂ ਦੇ ਹੱਕ ਵਿਚ ਜੋ ਬਿਆਨ ਦਿੱਤਾ ਹੈ, ਉਹ ਸਹੀ ਹੈ, ਪਰ ਸ੍ਰੀ ਰੀਬੇਰੋ ਨੇ ਬੀਤੇ ਸਮੇਂ ਵਿਚ ਜੋ ਪੰਜਾਬ ਵਿਚ ਸਿੱਖ ਨੌਜ਼ਵਾਨੀ ਅਤੇ ਸਿੱਖਾਂ ਦਾ ਕਤਲੇਆਮ ਕੀਤਾ ਹੈ, ਉਸ ਸੰਬੰਧੀ ਉਨ੍ਹਾਂ ਨੂੰ ਕਿਵੇਂ ਮੁਆਫ਼ ਕੀਤਾ ਜਾ ਸਕਦਾ ਹੈ ? ਪੰਜਾਬ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਜ਼ਮੀਰ ਇਨਸਾਨੀਅਤ ਦੇ ਹੋ ਰਹੇ ਕਤਲੇਆਮ ਸਮੇਂ ਕਿਉਂ ਨਾ ਜਾਗੀ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੇ.ਐਫ. ਰੀਬੇਰੋ ਸਾਬਕਾ ਡੀਜੀਪੀ ਪੰਜਾਬ ਵੱਲੋਂ ਕਸ਼ਮੀਰੀਆਂ ਤੇ ਹੋ ਰਹੇ ਜ਼ਬਰ-ਜੁਲਮ ਸੰਬੰਧੀ ਨਿਰਪੱਖਤਾ ਨਾਲ ਆਵਾਜ਼ ਉਠਾਉਣ ਦੀ ਗੱਲ ਕਰਦੇ ਹੋਏ ਅਤੇ ਪੰਜਾਬ ਵਿਚ ਸਿੱਖ ਨੌਜ਼ਵਾਨੀ ਦੇ ਬੀਤੇ ਸਮੇਂ ਵਿਚ ਹੋਏ ਕਤਲੇਆਮ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਰੀਬੇਰੋ ਇਸਾਈ ਧਰਮ ਨਾਲ ਸੰਬੰਧਤ ਹਨ । ਇਸਾਈਆ ਦੇ ਈਸਾ ਮਸੀਹ ਦਾ ਕਥਨ ਹੈ ਕਿ ‘ਜਿਹੜਾ ਊਠ ਹੁੰਦਾ ਹੈ ਉਹ ਸੂਈ ਦੇ ਨੱਕੇ ਵਿਚੋਂ ਆਸ਼ਾਨੀ ਨਾਲ ਨਿਕਲ ਸਕਦਾ ਹੈ, ਪਰ ਜਨਤਾ ਤੇ ਨਿਰਦੋਸ਼ਾਂ ਉਤੇ ਜ਼ਬਰ-ਜੁਲਮ ਕਰਨ ਵਾਲਾ, ਰਿਸ਼ਵਤਖੋਰੀ ਕਰਨ ਵਾਲਾ ਉਸ ਖੁਦਾ ਦੀ ਦਰਗਾਹ ਵਿਚ ਕਦੀ ਨਹੀਂ ਪਹੁੰਚ ਸਕਦਾ’। ਇਹ ਅਸੀਂ ਨਹੀਂ ਕਹਿੰਦੇ ਇਹ ਤਾਂ ਈਸਾ ਮਸੀਹ ਦੀ ਰੱਬੀ ਆਵਾਜ਼ ਹੈ । ਉਨ੍ਹਾਂ ਕਿਹਾ ਕਿ ਸ੍ਰੀ ਰੀਬੇਰੋ ਨੇ ਪੰਜਾਬ ਵਿਚ ਲੰਮਾਂ ਸਮਾਂ ਬਹੁਤ ਜੁਲਮ ਕੀਤਾ । ਉਸ ਹੋਏ ਜ਼ਬਰ-ਜੁਲਮ ਲਈ ਰੀਬੇਰੋ ਰੱਬ ਦੀ ਦਰਗਾਹ ਵਿਚ ਹਾਜ਼ਰ ਹੋਣ ਦੇ ਕਾਬਿਲ ਨਹੀਂ ਹਨ, ਹਾਂ ਸਾਇਦ ਅਜਿਹਾ ਮੌਕਾ ਬਣ ਜਾਵੇ ਜੇਕਰ ਉਹ ਆਪਣੇ ਤੋਂ ਹੋਈਆ ਇਨਸਾਨੀਅਤ ਵਿਰੋਧੀ ਕਾਰਵਾਈਆ ਅਤੇ ਅਮਲਾਂ ਦੇ ਵੱਡੇ ਜ਼ਬਰ-ਜੁਲਮ ਨੂੰ ਮਹਿਸੂਸ ਤੇ ਅਹਿਸਾਸ ਕਰਦੇ ਹੋਏ, ਹੁਕਮਰਾਨਾਂ ਦੇ ਜ਼ਾਬਰ ਹੁਕਮਾਂ ਨੂੰ ਮੰਨਣ ਤੇ ਇਨਸਾਨੀਅਤ ਵਿਰੋਧੀ ਅਮਲ ਕਰਨ ਤੋਂ ਤੋਬਾ ਕਰ ਲੈਣ ਅਤੇ ਆਪਣੇ ਤੋਂ ਹੋਏ ਮਨੁੱਖਤਾ ਵਿਰੋਧੀ ਪਾਪਾ ਲਈ ਧੁਰ ਆਤਮਾ ਤੋਂ ਪਸਚਾਤਾਪ ਕਰਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *