Verify Party Member
Header
Header
ਤਾਜਾ ਖਬਰਾਂ

ਰਿਸਵਤਾਂ, ਘਪਲੇ, ਗੈਰ-ਕਾਨੂੰਨੀ ਅਤੇ ਪੰਜਾਬੀ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲੀਆ ਜਮਾਤਾਂ ਵੱਲੋਂ ਸ਼ਾਹਕੋਟ ਵਿਖੇ ਖੜ੍ਹੇ ਕੀਤੇ ਗਏ ਉਮੀਦਵਾਰ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਸਮਰੱਥਾਂ ਨਹੀਂ ਰੱਖਦੇ : ਮਾਨ

ਰਿਸਵਤਾਂ, ਘਪਲੇ, ਗੈਰ-ਕਾਨੂੰਨੀ ਅਤੇ ਪੰਜਾਬੀ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲੀਆ ਜਮਾਤਾਂ ਵੱਲੋਂ ਸ਼ਾਹਕੋਟ ਵਿਖੇ ਖੜ੍ਹੇ ਕੀਤੇ ਗਏ ਉਮੀਦਵਾਰ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦੀ ਸਮਰੱਥਾਂ ਨਹੀਂ ਰੱਖਦੇ : ਮਾਨ

ਫ਼ਤਹਿਗੜ੍ਹ ਸਾਹਿਬ, 5 ਮਈ ( ) “ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀਆਂ ਹਦਾਇਤਾ ਉਤੇ ਸ਼ਾਹਕੋਟ ਤੋਂ ਕਾਂਗਰਸ ਵੱਲੋਂ ਰੇਤ ਚੋਰੀ ਕਰਨ ਵਾਲੇ ਉਮੀਦਵਾਰ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਵਿਰੁੱਧ ਮਹਿਤਪੁਰ ਥਾਣੇ ਵਿਚ ਚੋਰੀ ਦਾ ਕੇਸ ਦਰਜ ਹੋਣ ਉਪਰੰਤ ਹੁਣ ਕੋਈ ਸੱਕ-ਸੁਭਾ ਬਾਕੀ ਨਹੀਂ ਰਹਿ ਗਿਆ ਕਿ ਕਾਂਗਰਸ ਜਮਾਤ ਚੋਰਾਂ, ਰਿਸਵਤਖੋਰਾਂ, ਵੱਡੇ ਘਪਲੇ ਕਰਨ ਵਾਲਿਆ ਅਤੇ ਜਨਤਾ ਉਤੇ ਜ਼ਬਰ-ਜੁਲਮ ਕਰਨ ਵਾਲਿਆ ਦੀ ਹੀ ਸਰਪ੍ਰਸਤੀ ਕਰਦੀ ਆ ਰਹੀ ਹੈ । ਅਜਿਹੀ ਪੰਜਾਬ, ਪੰਜਾਬੀ, ਸੱਭਿਆਚਾਰ, ਵਿਰਸੇ-ਵਿਰਾਸਤ, ਲਿੱਪੀ, ਬੋਲੀ ਆਦਿ ਨਾਲ ਘੋਰ ਬੇਇਨਸਾਫ਼ੀਆਂ ਕਰਨ ਅਤੇ ਮੁਤੱਸਵੀ ਆਰ.ਐਸ.ਐਸ. ਤੇ ਫਿਰਕੂ ਜਮਾਤਾਂ ਦੇ ਇਨਸਾਨੀਅਤ ਵਿਰੋਧੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਨਫਰਤ ਵਧਾਉਣ ਵਾਲੀਆ ਕਾਰਵਾਈਆ ਦੀ ਸੋਚ ਰੱਖਣ ਵਾਲੀ ਜਮਾਤ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਨਾ ਤਾਂ ਰੱਖਿਆ ਕਰ ਸਕਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਵਿਧਾਨਿਕ ਆਜ਼ਾਦੀ ਪ੍ਰਦਾਨ ਕਰਨ ਦੇ ਸਮਰੱਥ ਹੈ । ਬਲਕਿ ਇਨ੍ਹਾਂ ਦੀਆਂ ਕਾਰਵਾਈਆ ਇਸ ਸਰਹੱਦੀ ਸੂਬੇ ਦੇ ਅਮਨ-ਚੈਨ, ਜਮਹੂਰੀਅਤ ਕਦਰਾ-ਕੀਮਤਾ ਨੂੰ ਡੂੰਘੀ ਸੱਟ ਮਾਰਨ ਵਾਲੀ ਅਤੇ ਇਥੇ ਅਰਾਜਕਤਾ ਫੈਲਾਉਣ ਵਾਲੀਆ ਹਨ । ਇਹ ਜਮਾਤਾਂ ਅਤੇ ਇਨ੍ਹਾਂ ਦੇ ਉਮੀਦਵਾਰ ਨੂੰ ਪੰਜਾਬੀਆਂ ਅਤੇ ਸਿੱਖਾਂ ਦੀਆਂ ਵੋਟਾਂ ਕਤਈ ਨਹੀਂ ਪੈਣੀਆ ਚਾਹੀਦੀਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ਼ਾਹਕੋਟ ਤੋਂ ਕਾਂਗਰਸ ਜਮਾਤ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਉਤੇ ਮਹਿਤਪੁਰ ਥਾਣੇ ਵਿਚ ਚੋਰੀ ਦਾ ਕੇਸ ਦਰਜ ਹੋਣ ਉਤੇ ਸਮੁੱਚੀ ਕਾਂਗਰਸ ਜਮਾਤ ਦੀਆਂ ਗੈਰ-ਇਖ਼ਲਾਕੀ ਅਤੇ ਗੈਰ-ਕਾਨੂੰਨੀ ਕਾਰਵਾਈਆ ਨੂੰ ਨਿਸ਼ਾਨਾਂ ਬਣਾਉਦੇ ਹੋਏ ਅਤੇ ਪੰਜਾਬ ਨਿਵਾਸੀਆ ਨੂੰ ਕਾਂਗਰਸ, ਬੀਜੇਪੀ, ਬਾਦਲ ਦਲ ਅਤੇ ਆਮ ਆਦਮੀ ਪਾਰਟੀ ਦੇ ਉਪਰੋਕਤ ਸਮਾਜ ਵਿਰੋਧੀ ਸੋਚ ਰੱਖਣ ਵਾਲੀਆ ਜਮਾਤਾਂ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਫ਼-ਸੁਥਰੇ ਅਤੇ ਬੇਦਾਗ ਜੀਵਨ ਵਾਲੇ ਖੜ੍ਹੇ ਕੀਤੇ ਗਏ ਸ. ਸੁਲੱਖਣ ਸਿੰਘ ਸ਼ਾਹਕੋਟ ਨੂੰ ਸਭ ਵਲਗਣਾ ਤੇ ਵਿਤਕਰਿਆ ਤੋਂ ਉਪਰ ਉੱਠਕੇ 28 ਮਈ ਨੂੰ ਆਪਣੀਆ ਕੀਮਤੀ ਵੋਟਾਂ ਦੇਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਜੇਪੀ ਦੀ ਜਮਾਤ ਨੇ ਸਮੁੱਚੇ ਇੰਡੀਆਂ ਵਿਚ ਜਿਸ ਤਰ੍ਹਾਂ ਮਾਸੂਮ ਜਿੰਦਗਾਨੀਆ ਨਾਲ ਬਲਾਤਕਾਰ ਕਰਨ ਅਤੇ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਅਤੇ ਹਿੰਦੂਤਵ ਕੱਟੜਵਾਦੀ ਪ੍ਰੋਗਰਾਮਾਂ ਨੂੰ ਜ਼ਬਰੀ ਲਾਗੂ ਕਰਨ ਦੀਆਂ ਕਾਰਵਾਈਆ ਸੁਰੂ ਕੀਤੀਆ ਹੋਈਆ ਹਨ, ਇਹ ਪੰਜਾਬ ਅਤੇ ਇੰਡੀਆਂ ਦੇ ਅਮਨ-ਚੈਨ ਨੂੰ ਲਾਬੂ ਲਗਾਉਣ ਵਾਲੇ ਅਮਲ ਹਨ । ਅਤੇ ਫਿਰਕੂ ਨਸਲਵਾਦੀ ਸੋਚ ਨੂੰ ਹਵਾ ਦੇਣ ਵਾਲੇ ਹਨ । ਕਠੂਆ, ਯੁਨਾਅ ਅਤੇ ਕਸੌਲੀ ਵਿਚ ਇਨ੍ਹਾਂ ਹਕੂਮਤਾਂ ਵੱਲੋਂ ਹੋ ਰਹੀਆ ਸ਼ਰਮਨਾਕ ਕਾਰਵਾਈਆ ਪ੍ਰਤੱਖ ਕਰਦੀਆ ਹਨ ਕਿ ਇਹ ਹੁਕਮਰਾਨ ਤਾਨਾਸ਼ਾਹੀ ਅਤੇ ਫਿਰਕੂ ਸੋਚ ਤੇ ਪਹਿਰਾ ਦੇ ਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਢਾਹੁਣ ਦੀਆ ਸਾਜਿ਼ਸਾਂ ਤੇ ਕੰਮ ਕਰ ਰਹੀਆ ਹਨ । ਇਸੇ ਤਰ੍ਹਾਂ ਬਾਦਲ ਦਲੀਆ ਵੱਲੋਂ ਆਪਣੀ ਹਕੂਮਤ ਸਮੇਂ ਪੰਜਾਬ ਵਿਚ ਵੱਡੇ ਪੱਧਰ ਤੇ ਗੈਰ-ਨਿਯਮੀਆ ਅਤੇ ਅਣਮਨੁੱਖੀ ਅਮਲ ਕੀਤੇ ਗਏ । ਅੱਜ ਜੋ ਬੱਚਿਆਂ ਦੇ ਸਿਲੇਬਸ ਵਿਚ ਸਾਡੇ ਪੰਜਾਬੀ ਸੱਭਿਆਚਾਰ ਤੇ ਸਿੱਖ ਇਤਿਹਾਸ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਕਿਤਾਬਾ ਪ੍ਰਕਾਸਿਤ ਕਰਦੇ ਹੋਏ ਇਥੋ ਦੇ ਬੱਚਿਆਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ । ਅਜਿਹੀਆ ਕਾਰਵਾਈਆ ਵਿਚ ਆਰ.ਐਸ.ਐਸ. ਦੇ ਗੁਲਾਮ ਬਣੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਏ ਇਸ ਲਈ ਮੁੱਖ ਦੋਸ਼ੀ ਹਨ ਕਿਉਕਿ ਇਨ੍ਹਾਂ ਨੇ ਮੁਤੱਸਵੀ ਸੋਚ ਵਾਲੇ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਆਪਣੀ ਹਕੂਮਤ ਸਮੇਂ ਸਰਬ-ਸਿੱਖਿਆ ਅਭਿਆਨ ਦਾ ਡਾਈਰੈਕਟਰ ਲਗਾਇਆ ਸੀ । ਜਿਸ ਨੇ 800 ਸਫਿਆ ਦੀ ਗਲਤ ਜਾਣਕਾਰੀ ਦੇਣ ਵਾਲੀ ‘ਗਿਆਨ-ਸਰੋਵਰ’ ਦੀ ਕਿਤਾਬ ਪ੍ਰਕਾਸਿਤ ਕੀਤੀ ਸੀ । ਅੱਜ ਕਾਂਗਰਸ ਵੱਲੋਂ ਵੀ ਉਸੇ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਦਾ ਸਕੱਤਰ ਬਣਾਇਆ ਗਿਆ ਹੈ ਅਤੇ ਰਾਜਸਥਾਂਨ ਤੋਂ ਮਨੋਹਰ ਕਾਤ ਲੋਹੀਆ ਫਿਰਕੂ ਅਫ਼ਸਰ ਨੂੰ ਲਿਆਕੇ ਸਿੱਖਿਆ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ । ਇਹ ਸਭ ਫਿਰਕੂ ਲੀਹਾ ਉਤੇ ਪਹਿਰਾ ਦੇਣ ਵਾਲੇ ਮੁਤੱਸਵੀ ਅਫ਼ਸਰਾਨ ਹਨ ਅਤੇ ਮੁਤੱਸਵੀ ਆਗੂ ਹਨ ।
ਜਿਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਆਉਦੀ ਹੈ ਉਸ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੇ ਬੀਤੇ ਸਮੇਂ ਦੀਆਂ 2017 ਵਿਚ ਹੋਈਆ ਵਿਧਾਨ ਸਭਾ ਚੋਣਾਂ ਸਮੇਂ ਇਸ ਲਈ ਦੁਰਕਾਰ ਦਿੱਤਾ ਸੀ ਕਿਉਂਕਿ ਇਸ ਪਾਰਟੀ ਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਣ ਵਾਲੇ ਹੋਰ । ਜਿਸਦੀ ਪ੍ਰਤੱਖ ਮਿਸਾਲ ਸ੍ਰੀ ਕੇਜਰੀਵਾਲ ਵੱਲੋਂ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੇ ਗੈਰ-ਇਖਲਾਕੀ ਅਤੇ ਰਿਸਵਤਖੋਰ ਸੰਜੇ ਸਿੰਘ, ਦੁਰਗੇਸ ਪਾਠਕ ਆਦਿ ਵੱਲੋਂ ਇਥੋ ਦੀਆਂ ਬੀਬੀਆਂ ਨਾਲ ਕੀਤੇ ਗਏ ਦੁਰਵਿਹਾਰ ਅਤੇ ਪਾਰਟੀ ਟਿਕਟਾ ਤੇ ਅਹੁਦੇ ਦੇਣ ਵਿਚ ਲੱਖਾਂ-ਕਰੋੜਾਂ ਦੀ ਕੀਤੀ ਗਈ ਰਿਸਵਤਖੋਰੀ ਤੋਂ ਸਭ ਪੰਜਾਬੀ ਅਤੇ ਸਿੱਖ ਕੌਮ ਭਲੀਭਾਤ ਜਾਣੂ ਹਨ । ਇਸ ਪਾਰਟੀ ਕੋਲ ਪੰਜਾਬੀ ਸੱਭਿਆਚਾਰ ਅਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਅਸੂਲਾਂ ਅਤੇ ਨਿਯਮਾਂ ਨੂੰ ਮਜ਼ਬੂਤ ਕਰਨ ਲਈ ਕੋਈ ਪ੍ਰੋਗਰਾਮ ਨਹੀਂ । ਇਹ ਤਾਂ ਕੇਵਲ ਦਿੱਲੀ ਮੁਤੱਸਵੀ ਸੋਚ ਵਾਲੀ ਹਦਾਇਤਾ ਉਤੇ ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰੀ ਰਾਜ ਕਰਨ ਤੇ ਪੰਜਾਬ ਸੂਬੇ ਵਿਚ ਲੁੱਟ ਮਚਾਉਣ ਅਤੇ ਇਥੋ ਦੇ ਅਮੀਰ ਸੱਭਿਆਚਾਰ ਨੂੰ ਮਲੀਨ ਕਰਨ ਦੀਆ ਸਾਜਿ਼ਸਾਂ ਵਿਚ ਮਸਰੂਫ ਹਨ । ਇਸ ਲਈ ਉਪਰੋਕਤ ਸਿਆਸੀ ਜਮਾਤਾਂ ਕਾਂਗਰਸ, ਬੀਜੇਪੀ, ਬਾਦਲ ਦਲੀਏ ਅਤੇ ਆਮ ਆਦਮੀ ਪਾਰਟੀ ਵਰਗੀਆ ਜਮਾਤਾਂ ਅਤੇ ਉਨ੍ਹਾਂ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰ ਪੰਜਾਬੀਆਂ ਤੇ ਸਿੱਖ ਕੌਮ ਦੀ ਸੋਚ ਉਤੇ ਕਤਈ ਵੀ ਪੂਰੇ ਉਤਰਨ ਵਾਲੇ ਨਹੀਂ ਹਨ । ਬਲਕਿ ਇਹ ਇਥੋ ਦੇ ਮਾਹੌਲ ਨੂੰ ਗੰਧਲਾ ਅਤੇ ਨਫ਼ਰਤ ਭਰਿਆ ਕਰਕੇ ਆਪਣੇ ਸਵਾਰਥੀ ਹਿਤਾ ਦੀ ਪੂਰਤੀ ਕਰਨਾ ਲੋੜਦੇ ਹਨ । ਇਸ ਲਈ ਸਾਡੀ ਸਮੁੱਚੇ ਪੰਜਾਬੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਸੰਜ਼ੀਦਾ ਅਪੀਲ ਹੈ ਕਿ ਉਹ ਸ਼ਾਹਕੋਟ ਜਿਮਨੀ ਚੋਣ ਵਿਚ ਉਪਰੋਕਤ ਜਮਾਤਾਂ ਦੇ ਖੜ੍ਹੇ ਕੀਤੇ ਗਏ ਦਾਗੀ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ 28 ਮਈ ਨੂੰ ਆਪੋ ਆਪਣੀ ਇਖ਼ਲਾਕੀ ਸੋਚ ਨੂੰ ਮਜ਼ਬੂਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਮੋਰਚਾਂ, ਬਾਮਸੇਫ, ਪੱਛੜੇ ਵਰਗਾਂ ਅਤੇ ਕਬੀਲਿਆ ਦੇ ਸਾਂਝੇ ਉਮੀਦਵਾਰ ਸ. ਸੁਲੱਖਣ ਸਿੰਘ ਸ਼ਾਹਕੋਟ ਨੂੰ ਵੱਡੀ ਗਿਣਤੀ ਵਿਚ ਜਿਤਾਕੇ ਪੰਜਾਬ ਅਸੈਬਲੀ ਵਿਚ ਭੇਜਣ ਦੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਸਭਨਾਂ ਦੇ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਹੱਕਾਂ ਦੀ ਦ੍ਰਿੜਤਾ ਨਾਲ ਰੱਖਿਆ ਕਰ ਸਕੇ ਅਤੇ ਪੰਜਾਬ, ਸਿੱਖ ਕੌਮ ਦੇ ਅਮੀਰ ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਪ੍ਰਫੁੱਲਿਤ ਕਰ ਸਕੇ ।

About The Author

Related posts

Leave a Reply

Your email address will not be published. Required fields are marked *