Verify Party Member
Header
Header
ਤਾਜਾ ਖਬਰਾਂ

ਰਾਮ ਮੰਦਰ ਲਈ ਗੁਰੂਘਰਾਂ ਤੋਂ ਮਿੱਟੀ ਤੇ ਜਲ ਮੰਗਵਾਉਣ ਪਿੱਛੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਹਿੰਦੂਤਵ ਵਿਚ ਰਲਗਡ ਕਰਨ ਦੀ ਸਾਜਿ਼ਸ : ਟਿਵਾਣਾ

ਰਾਮ ਮੰਦਰ ਲਈ ਗੁਰੂਘਰਾਂ ਤੋਂ ਮਿੱਟੀ ਤੇ ਜਲ ਮੰਗਵਾਉਣ ਪਿੱਛੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਹਿੰਦੂਤਵ ਵਿਚ ਰਲਗਡ ਕਰਨ ਦੀ ਸਾਜਿ਼ਸ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 31 ਜੁਲਾਈ ( ) “ਵੈਸੇ ਤਾਂ ਸਿੱਖ ਕੌਮ ਨੇ ਵੱਡੇ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ, ਆਸਟ੍ਰੇਲੀਆ ਅਤੇ ਹੋਰ ਯੂਰਪਿੰਨ ਮੁਲਕਾਂ ਵਿਚ ਉਥੋਂ ਦੀਆਂ ਸਿਆਸੀ ਉੱਚ ਪਦਵੀਆਂ ਉਤੇ ਪਹੁੰਚਕੇ ਅਤੇ ਬਾਹਰਲੇ ਮੁਲਕਾਂ ਵਿਚ ਵੱਡੇ ਕਾਰੋਬਾਰਾਂ ਦੇ ਮਾਲਕ ਬਣਕੇ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ । ਪਰ ਕਰੋਨਾ ਮਹਾਮਾਰੀ ਦੇ ਉਤਪੰਨ ਹੋਣ ਤੇ ਜਿਵੇਂ ਸੰਸਾਰ ਦੇ ਸਮੁੱਚੇ ਮੁਲਕਾਂ ਵਿਚ ਸਿੱਖ ਕੌਮ ਨੇ ਆਪਣੀ ਵੱਡਮੁੱਲੀ, ਸਰਬੱਤ ਦੇ ਭਲੇ ਵਾਲੀ ਸੋਚ ਉਤੇ ਅਮਲ ਕਰਦੇ ਹੋਏ ਨਿਰਸਵਾਰਥ ਮਨੁੱਖਤਾ ਪੱਖੀ ਸੇਵਾਵਾਂ ਰਾਹੀ ਕਰੋਨਾ ਪੀੜ੍ਹਤਾਂ ਦੀ ਦੇਖਭਾਲ, ਉਨ੍ਹਾਂ ਨੂੰ ਲੋੜੀਦੀਆਂ ਸਹੂਲਤਾਂ ਤੇ ਦਵਾਈਆ ਉਪਲੱਬਧ ਕਰਵਾਉਣ, ਉਨ੍ਹਾਂ ਲਈ ਕੱਪੜੇ, ਲੰਗਰ ਆਦਿ ਦਾ ਪ੍ਰਬੰਧ ਕਰਨ ਅਤੇ ਮ੍ਰਿਤਕਾਂ ਦੇ ਸੰਸਕਾਰ ਕਰਨ ਵਿਚ ਜੋ ਜਿ਼ੰਮੇਵਾਰੀ ਨਿਭਾਈ ਹੈ, ਉਸ ਨਾਲ ਸਿੱਖ ਕੌਮ ਦੇ ਮਾਣ-ਸਤਿਕਾਰ, ਪਿਆਰ ਵਿਚ ਸੰਸਾਰ ਭਰ ਦੇ ਮੁਲਕਾਂ ਦੀਆਂ ਕੌਮਾਂ ਅਤੇ ਫਿਰਕਿਆ ਵਿਚ ਢੇਰ ਸਾਰਾ ਵਾਧਾ ਹੋਇਆ ਹੈ । ਇਹੀ ਵਜਹ ਹੈ ਕਿ ਅਮਰੀਕਾ, ਕੈਨੇਡਾ, ਬਰਤਾਨੀਆਂ ਦੇ ਮੁੱਖੀਆਂ ਨੇ ਸਿੱਖ ਕੌਮ ਦੇ ਕੇਸਰੀ ਝੰਡੇ ਨੂੰ ਆਪਣੇ ਕੌਮੀ ਝੰਡਿਆਂ ਦੇ ਬਰਾਬਰ ਲਹਿਰਾਕੇ ਆਪੋ-ਆਪਣੀ ਪਾਰਲੀਮੈਟ ਵਿਚ ਸਿੱਖਾਂ ਦੇ ਮਨੁੱਖਤਾ ਪੱਖੀ ਉਦਮਾਂ ਲਈ ਸਨਮਾਨ ਦਿੱਤੇ ਹਨ । ਇਨ੍ਹਾਂ ਅਮਲਾਂ ਨਾਲ ਸੰਸਾਰ ਪੱਧਰ ਤੇ ਸਿੱਖ ਕੌਮ ਦੀ ਇਕ ਨਿਵੇਕਲੀ, ਅਣਖੀਲੀ ਤੇ ਵੱਖਰੀ ਪਹਿਚਾਣ ਕਾਇਮ ਹੋ ਚੁੱਕੀ ਹੈ । ਜੋ ਹਿੰਦੂ ਮੁਤੱਸਵੀ ਹੁਕਮਰਾਨਾਂ ਨੂੰ ਬਿਲਕੁਲ ਨਹੀਂ ਭਾਉਦੀ । ਅਜਿਹਾ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ ਜਿਸ ਨਾਲ ਸਿੱਖ ਕੌਮ ਦੇ ਕੌਮਾਂਤਰੀ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਿਚ ਪਿੱਛੇ ਰਹਿਣ । ਇਹੀ ਵਜਹ ਹੈ ਕਿ 5 ਅਗਸਤ ਨੂੰ ਜੋ ਫਿਰਕੂ ਹੁਕਮਰਾਨਾਂ ਨੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਨੂੰ ਜ਼ਬਰੀ ਢਾਹਕੇ ਉਥੇ ਰਾਮ ਮੰਦਰ ਦਾ ਉਦਘਾਟਨ ਕਰਨ ਜਾ ਰਹੇ ਹਨ, ਉਸ ਵਿਚ ਉਪਰੋਕਤ ਮੰਦਭਾਵਨਾ ਨੂੰ ਮੁੱਖ ਰੱਖਕੇ ਹੀ ਸਿੱਖ ਕੌਮ ਦੇ ਇਤਿਹਾਸਿਕ ਗੁਰੂਘਰਾਂ ਦੀ ਮਿੱਟੀ ਤੇ ਉਥੋਂ ਦੇ ਸਰੋਵਰ ਦੇ ਜਲ ਨੂੰ ਇਸ ਉਦਘਾਟਨ ਸਮਾਰੋਹ ਵਿਚ ਮੰਗਵਾਕੇ ਇਹ ਪ੍ਰਭਾਵ ਦੇਣ ਦੀ ਅਸਫਲ ਕੋਸਿ਼ਸ਼ ਕਰਨਾ ਚਾਹੁੰਦੇ ਹਨ ਕਿ ਸਿੱਖ ਹਿੰਦੂ ਕੌਮ ਦਾ ਹੀ ਹਿੱਸਾ ਹਨ । ਅਜਿਹੇ ਸਿੱਖ ਵਿਰੋਧੀ ਅਮਲਾਂ ਵਿਚ ਨਾ ਤਾਂ ਕਦੀ ਮੁਗਲ ਕਾਮਯਾਬ ਹੋਏ ਨਾ ਕਦੀ ਅਫਗਾਨ ਅਤੇ ਨਾ ਹੀ ਹੋਰ ਬਾਹਰਲੇ ਧਾੜਵੀ । ਕਿਉਂਕਿ ਸਿੱਖ ਕੌਮ ਦੇ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਦੀ ਬਦੌਲਤ ਸਿੱਖ ਕੌਮ ਦੀ ਬਣੀ ਵੱਖਰੀ ਪਹਿਚਾਣ ਨੂੰ ਨਾ ਪਹਿਲੇ ਹਮਲਾਵਰ ਕੋਈ ਨੁਕਸਾਨ ਪਹੁੰਚਾ ਸਕੇ ਹਨ ਅਤੇ ਨਾ ਹੀ ਇਹ ਹਿੰਦੂਤਵ ਸੋਚ ਵਾਲੇ ਪਹੁੰਚਾ ਸਕਣਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਆਂ ਦੇ ਅਯੁੱਧਿਆ ਵਿਖੇ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਢੰਗ ਨਾਲ ਹਕੂਮਤੀ ਅਤੇ ਕਾਨੂੰਨੀ ਦੁਰਵਰਤੋਂ ਕਰਕੇ ਬਣਾਏ ਜਾ ਰਹੇ ਰਾਮ ਮੰਦਰ ਦੇ ਉਦਘਾਟਨ ਸਮਾਰੋਹ ਸਮੇਂ ਗੁਰੂਘਰਾਂ ਦੀ ਮਿੱਟੀ ਅਤੇ ਜਲ ਮੰਗਵਾਉਣ ਦੇ ਮੰਦਭਾਵਨਾ ਭਰੇ ਮਨਸੂਬਿਆਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਕਦੀ ਵੀ ਸਫ਼ਲਤਾ ਨਾ ਮਿਲਣ ਦੀ ਚੁਣੋਤੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਤੇ ਅਫ਼ਸੋਸ ਜਾਹਰ ਕੀਤਾ ਕਿ ਇਨ੍ਹਾਂ ਫਿਰਕੂ ਸੰਗਠਨਾਂ ਅਤੇ ਹੁਕਮਰਾਨਾਂ ਵਿਚ ਇਹ ਜੁਰਅਤ ਨਹੀਂ ਕਿ ਉਹ ਸਾਡੇ ਗੁਰੂਘਰਾਂ ਦੇ ਗੁਰੂ ਸਾਹਿਬਾਨ ਨਾਲ ਸੰਬੰਧਤ ਮਹਾਨ ਅਸਥਾਨਾਂ ਦੀ ਕੀਮਤੀ ਅਰਥ ਭਰਪੂਰ ਸੰਦੇਸ਼ ਦੇਣ ਵਾਲੀ ਮਿੱਟੀ ਅਤੇ ਸਰੋਵਰਾਂ ਦੇ ਜਲ ਨੂੰ ਕਿਸੇ ਮੰਦਭਾਵਨਾ ਅਧੀਨ ਜ਼ਬਰੀ ਲੈ ਆਉਣ । ਅਜਿਹਾ ਅਮਲ ਵੀ ਇਨ੍ਹਾਂ ਫਿਰਕੂ ਹੁਕਮਰਾਨਾਂ ਅਤੇ ਸੰਗਠਨਾਂ ਨੇ ਉਨ੍ਹਾਂ ਸਿੱਖਾਂ ਰਾਹੀ ਹੀ ਕੀਤਾ ਹੋਵੇਗਾ, ਜੋ ਬੀਤੇ ਸਮੇਂ ਵਿਚ ਵੀ ਗੁਰੂ ਸਾਹਿਬਾਨ ਅਤੇ ਕੌਮੀ ਸੋਚ ਨੂੰ ਆਪਣੇ ਸਵਾਰਥਾਂ ਦੀ ਪੂਰਤੀ ਲਈ ਪਿੱਠਾਂ ਦਿੰਦੇ ਆ ਰਹੇ ਹਨ ਅਤੇ ਧੋਖਾ ਦਿੰਦੇ ਆ ਰਹੇ ਹਨ । 10 ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਗਦੀ ਜੋਤ ਵਿਚ ਵਿਸਵਾਸ ਤੇ ਸਰਧਾ ਰੱਖਣ ਵਾਲਾ ਕੋਈ ਵੀ ਗੁਰਸਿੱਖ ਅਜਿਹੀ ਗੁਸਤਾਖੀ ਨਹੀਂ ਕਰ ਸਕਦਾ । ਜਿਨ੍ਹਾਂ ਨੇ ਹਿੰਦੂਤਵ ਹੁਕਮਰਾਨਾਂ ਦੀ ਇਸ ਸ਼ਰਮਨਾਕ ਸਾਜਿ਼ਸ ਵਿਚ ਸਹਿਯੋਗ ਕੀਤਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਇਸ ਦਿਸ਼ਾ ਵੱਲ ਫੋਰੀ ਗੰਭੀਰਤਾ ਪੂਰਵਕ ਕਦਮ ਉਠਾਉਦੇ ਹੋਏ ਉਨ੍ਹਾਂ ਭੇਖਾਂਧਾਰੀ ਅਤੇ ਗੁਲਾਮ ਸੋਚ ਰੱਖਣ ਵਾਲੇ ਸਿੱਖਾਂ ਦੀ ਪਹਿਚਾਣ ਕਰਕੇ ਗੁਰ ਮਰਿਯਾਦਾ ਅਨੁਸਾਰ ਅਗਲੀ ਕਾਰਵਾਈ ਤੁਰੰਤ ਕਰਨੀ ਬਣਦੀ ਹੈ । ਤਾਂ ਕਿ ਆਉਣ ਵਾਲੇ ਸਮੇਂ ਵਿਚ ਕੋਈ ਵੀ ਸਿੱਖ ਕਿਸੇ ਸਵਾਰਥ ਅਧੀਨ ਸਿੱਖ ਕੌਮ ਨੂੰ ਜ਼ਲੀਲ ਕਰਨ ਜਾਂ ਉਸਦੀ ਹੇਠੀ ਕਰਵਾਉਣ ਦੇ ਦੁੱਖਦਾਇਕ ਅਮਲ ਨਾ ਕਰ ਸਕਣ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੇ ਮੁਗਲਾਂ ਤੇ ਅਫ਼ਗਾਨਾਂ ਵਰਗੇ ਜਾਬਰ ਹੁਕਮਰਾਨ ਵੀ ਸਿੱਖ ਕੌਮ ਦਾ ਖੁਰਾਖੋਜ ਮਿਟਾਉਣ ਦੀਆਂ ਗੱਲਾਂ ਕਰਦੇ ਸਨ, ਜਦੋਂਕਿ ਅਜਿਹਾ ਕਰਨ ਵਾਲੇ ਜਾਬਰਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਅਤੇ ਸਿੱਖ ਕੌਮ ਅੱਜ ਵੀ ਸੰਸਾਰ ਪੱਧਰ ਤੇ ਪੂਰੇ ਫਖ਼ਰ ਅਤੇ ਸਤਿਕਾਰ ਨਾਲ ਵਿਚਰ ਰਹੀ ਹੈ । ਉਨ੍ਹਾਂ ਅਜਿਹੇ ਮੰਦਭਾਵਨਾ ਭਰੀ ਸੋਚ ਰੱਖਣ ਵਾਲਿਆ ਨੂੰ ਯਾਦ ਦਿਵਾਇਆ ਕਿ ਮੀਰ ਮੰਨੂ ਦੇ ਜੁਲਮਾਂ ਸਮੇਂ ਸਿੱਖ ਇਹ ਕਹਿੰਦੇ ਸਨ ਕਿ “ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ ਜਿਊ-ਜਿਊ ਮੰਨੂ ਸਾਨੂੰ ਵੱਢਦਾ, ਅਸੀਂ ਦੂਣ ਸਵਾਣੇ ਹੋਏ”। ਇਸ ਲਈ ਸ੍ਰੀ ਮੋਦੀ ਜਾਂ ਕੋਈ ਹੋਰ ਜ਼ਾਬਰ ਹੁਕਮਰਾਨ ਜਾਂ ਫਿਰਕੂ ਸੰਗਠਨ ਕਿੰਨੀਆਂ ਵੀ ਮਨੁੱਖਤਾ ਤੇ ਸਮਾਜਿਕ ਵਿਰੋਧੀ ਸਾਜਿ਼ਸਾਂ ਰਚ ਲੈਣ ਉਹ ਗੁਰੂ ਸਾਹਿਬਾਨ ਦੀ ਮਿਹਰ ਅਤੇ ਬਖਸਿ਼ਸ਼ ਸਦਕਾ ਹੋਂਦ ਵਿਚ ਆਏ ਨਿਵੇਕਲੇ ਤੇ ਮਨੁੱਖਤਾ ਪੱਖੀ ਸਿੱਖ ਧਰਮ ਅਤੇ ਸਿੱਖ ਕੌਮ ਦੀ ਵੱਖਰੀ ਅਣਖੀਲੀ ਪਹਿਚਾਣ ਨੂੰ ਕਤਈ ਵੀ ਕੋਈ ਨੁਕਸਾਨ ਇਸ ਲਈ ਨਹੀ ਪਹੁੰਚਾ ਸਕਣਗੇ ਕਿਉਂਕਿ ਇਸ ਸਮੇਂ ਸਿੱਖ ਕੌਮ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਤੇ ਕਾਰੋਬਾਰਾਂ ਵਿਚ ਆਪਣੇ ਮੁਕਾਮ ਤੇ ਪਹੁੰਚ ਚੁੱਕੇ ਹਨ । ਕੌਮਾਂਤਰੀ ਕਾਨੂੰਨਾਂ ਦੀ ਭਰਪੂਰ ਜਾਣਕਾਰੀ ਰੱਖਦੇ ਹਨ ਅਤੇ ਆਪਣੇ ਸਰਬੱਤ ਦੇ ਭਲੇ ਦੇ ਕੌਮੀ ਮਿਸ਼ਨ ਅਧੀਨ ਸੰਸਾਰ ਭਰ ਦੀਆਂ ਕੌਮਾਂ, ਧਰਮਾਂ ਵਿਚ ਆਪਣੀ ਬਹੁਤ ਹੀ ਸਤਿਕਾਰਯੋਗ ਪੈਂਠ ਬਣਾ ਚੁੱਕੇ ਹਨ । ਦੂਸਰਾ ਸੰਸਾਰ ਨੈਟਵਰਕ ਸੰਚਾਰ ਸਾਧਨਾਂ ਦੀ ਬਦੌਲਤ ਇਕ ਗਲੋਬਲ ਪਿੰਡ ਬਣ ਚੁੱਕਾ ਹੈ ਅਤੇ ਸਿੱਖ ਹਰ ਥਾਂ ਤੇ ਇਸ ਨਾਲ ਜੁੜ ਚੁੱਕੇ ਹਨ । ਸ੍ਰੀ ਮੋਦੀ ਵਰਗੇ ਫਿਰਕੂ ਹੁਕਮਰਾਨ, ਬੀਜੇਪੀ-ਆਰ.ਐਸ.ਐਸ. ਵਰਗੇ ਫਿਰਕੂ ਸੰਗਠਨ ਗੁੰਮਰਾਹਕੁੰਨ ਅਫਵਾਹਾ ਫੈਲਾਉਣ ਅਤੇ ਸਿੱਖ ਧਰਮ ਤੇ ਸਿੱਖ ਕੌਮ ਨੂੰ ਹਿੰਦੂਤਵ ਵਿਚ ਰਲਗਡ ਕਰਨ ਵਿਚ ਬਿਲਕੁਲ ਕਾਮਯਾਬ ਨਹੀਂ ਹੋ ਸਕਣਗੇ।

ਸ. ਟਿਵਾਣਾ ਨੇ ਸਮੁੱਚੀਆਂ ਪੰਥਕ ਜਥੇਬੰਦੀਆਂ, ਸਖਸ਼ੀਅਤਾਂ ਅਤੇ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਇਹ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਮੌਜੂਦਾ ਵਜ਼ੀਰ-ਏ-ਆਜ਼ਮ ਇੰਡੀਆਂ ਜਿਸਨੇ ਆਪਣੀ ਸੋਹ ਚੁੱਕਦੇ ਹੋਏ ਇਹ ਪ੍ਰਣ ਕੀਤਾ ਸੀ ਕਿ ਉਹ ਇਹ ਆਪਣੀ ਜਿ਼ੰਮੇਵਾਰੀ ਧਰਮ ਨਿਰਪੱਖਤਾ ਦੇ ਤੌਰ ਤੇ ਨਿਭਾਉਣਗੇ ਅਤੇ ਇੰਡੀਆਂ ਵਿਚ ਵੱਸਣ ਵਾਲੀਆ ਸਭ ਕੌਮਾਂ, ਧਰਮਾਂ ਨੂੰ ਬਰਾਬਰਤਾ ਦੀ ਸੋਚ ਤੇ ਅਧਾਰਿਤ ਰੱਖਦੇ ਹੋਏ ਵਿਚਰਣਗੇ, ਉਨ੍ਹਾਂ ਵੱਲੋਂ 5 ਅਗਸਤ ਨੂੰ ਜਦੋਂ ਸ੍ਰੀ ਰਾਮ ਮੰਦਰ ਦਾ ਉਦਘਾਟਨ ਸਮਾਰੋਹ ਹੋ ਰਿਹਾ ਹੈ ਉਸ ਵਿਚ ਸਾਮਿਲ ਹੋਣ ਦਾ ਫੈਸਲਾ ਕਰਕੇ ਹਿੰਦੂਤਵ ਸੋਚ ਦਾ ਪੱਖਪਾਤੀ ਹੋਣਾ ਪ੍ਰਤੱਖ ਕਰ ਦਿੱਤਾ ਹੈ । ਜੋ ਵਿਧਾਨੀ ਨਿਯਮਾਂ ਦੀ ਘੋਰ ਉਲੰਘਣਾ ਹੈ ਉਸ ਵਿਰੁੱਧ ਕਰੋਨਾ ਮਹਾਮਾਰੀ ਦੀ ਬਦੌਲਤ 4 ਅਗਸਤ 2020 ਨੂੰ ਗੁਰਦੁਆਰਾ ਰੱਥ ਸਾਹਿਬ, ਫ਼ਤਹਿਗੜ੍ਹ ਸਾਹਿਬ ਵਿਖੇ ਇਕ ਸੰਕੇਤਕ ਰੋਸ ਇਕੱਠ ਕਰਦੇ ਹੋਏ ਇਨ੍ਹਾਂ ਫਿਰਕੂ ਹੁਕਮਰਾਨਾਂ ਵੱਲੋਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਵਿਤਕਰਿਆ, ਬੇਇਨਸਾਫ਼ੀਆਂ ਨੂੰ ਲੈਕੇ ਰੋਸ ਇਕੱਠ ਕੀਤਾ ਜਾ ਰਿਹਾ ਹੈ । ਸਭ ਪੰਥਕ ਸੋਚ ਵਾਲੀਆ ਤੇ ਮਨੁੱਖਤਾ ਪੱਖੀ ਸੰਗਠਨਾਂ ਦੇ ਮੁੱਖੀਆਂ ਨੂੰ ਇਸ ਸੰਕੇਤਕ ਇਕੱਠ ਵਿਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *