Verify Party Member
Header
Header
ਤਾਜਾ ਖਬਰਾਂ

ਰਾਜ ਕਰਨ ਨੂੰ ਹਿੰਦੂਤਵ ਅੱਗੇ, ਕੁਰਬਾਨੀ ਦੇਣ ਵੇਲੇ ਸਿੱਖ ਮੁਹਰੇ। ਸਿੱਖ ਕੌਮ ਸੋਚੇ – ਮਾਨ

ਰਾਜ ਕਰਨ ਨੂੰ ਹਿੰਦੂਤਵ ਅੱਗੇ, ਕੁਰਬਾਨੀ ਦੇਣ ਵੇਲੇ ਸਿੱਖ ਮੁਹਰੇ। ਸਿੱਖ ਕੌਮ ਸੋਚੇ – ਮਾਨ

ਫ਼ਤਹਿਗੜ੍ਹ ਸਾਹਿਬ 20 ਜੂਨ 2020 ਸਾਡੇ ਸਿੱਖਾਂ ਦੇ ਜਵਾਨ ਬੱਚੇ, ਜਿਨ੍ਹਾਂ ਦੀਆਂ ਅਜੇ ਮੁੱਛਾਂ ਵੀ ਨਹੀਂ ਫੁਟੀਆਂ, ਉਹਨਾਂ ਨੂੰ ਇਸ ਜਾਲਮ ਹਿੰਦੂਤਵੀ ਹਕੂਮਤ ਨੇ ਬਗੈਰ ਸਸਤਰ ਤੇ ਅਸਲੇ ਤੋਂ ਚੀਨ ਦੀ ਫੋਜ ਦੇ ਨਾਲ ਜੋ ਪੁਰੇ ਸ਼ਸਤਰਾ ਸਮੇਤ ਉਡੀਕ ਵਿੱਚ ਬੈਠੀ ਸੀ, ਉਨ੍ਹਾਂ ਨਾਲ ਇਸ ਭਾਈ ਗੁਰਤੇਜ ਸਿੰਘ, ਗੁਰਬਿੰਦਰ ਸਿੰਘ, ਨਾਇਬ ਸੂਬੇਦਾਰ ਮਨਦੀਪ ਸਿੰਘ ਅਤੇ ਸਤਿਨਾਮ ਸਿੰਘ ਨੂੰ ਸ਼ੀ੍ ਮੋਦੀ, ਜਨਰਲ ਵਿਪਨ ਰਾਵਤ ਅਤੇ ਜਨਰਲ ਨਿਰਵਾਨੇ ਨੇ ਨਿਹੱਥੇ ਲੜਨ ਲਈ ਭੇਜ ਦਿੱਤਾ।ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਇੱਕ ਅੈਸੀ ਸਿੱਖ ਦਲੇਰ ਅਤੇ ਮਾਰਛਲ ਕੋਮ ਪੈਦਾ ਕਰ ਦਿੱਤੀ। ਜਿਵੇਂ ਭਾਈ ਬਚਿੱਤਰ ਸਿੰਘ ਮੁਗਲਾਂ ਦਾ ਮਸਤ ਹਾਥੀ ਨਾਗਨੀ ਨਾਲ ਚਿੱਤ ਕਰ ਦਿੱਤਾ ਸੀ।
ਇੱਕ ਹੋਰ ਵੀ ਸਾਡੀ ਪਾਰਟੀ ਨੂੰ ਦੁੱਖ਼ ਹੈ, ਕਿ ਇੱਕ ਸ਼ਾਸਤਰ ਧਾਰੀ ਕੋਮ ਨੂੰ ਹਿੰਦੂਤਵਾ ਨੇ ਦੁਨੀਆ ਦੀ ਵੱਡੀ ਫੌਜ ਚੀਨੀ ਫ਼ੌਜ ਨਾਲ ਟਕਰਾ ਦਿੱਤਾ। ਜੇ ਸਾਡੀ ਸਿੱਖ ਕੌਮ ਆਜ਼ਾਦ ਹੁੰਦੀ ਤਾ ਫੇਰ ਜੇ ਸ਼ਾਸਤਰਾ ਤੋ ਬਗੈਰ ਹੀ ਲੜਨਾ ਹੈ ਇਹਨਾਂ ਸਿੰਘਾਂ ਦੇ ਗਾਤਰਾ ਹੁੰਦਾ ਤੇ ਛੋਟੀ ਕਿਰਪਾਨ ਹੁੰਦੀ ਜਿਸ ਨਾਲ ਇਹ ਆਪਣਾ ਬਚਾਅ ਕਰ ਸਕਦੇ ਸਨ ਅਤੇ ਭਾਈ ਬਚਿੱਤਰ ਸਿੰਘ ਵਾਂਗ ਵਾਰ ਵੀ ਕਰ ਸਕਦੇ ਸੀ।
1849 ਤੋਂ ਬਾਅਦ ਸਾਡਾ ਸਿੱਖ ਕੌਮ ਦਾ ਰਾਜ ਚਲਿਆ ਗਿਆ, ਉਸ ਤੋਂ ਬਾਅਦ ਬ੍ਰਿਟਿਸ਼ ਇੰਡੀਅਨ ਫੋਜ ਦੇ ਵਿੱਚ ਵੀ ਸਿੱਖ ਭਰਤੀ ਹੁੰਦੇ ਗਿਏ।, ਕਿਉਂਕਿ ਅਸੀਂ ਇੱਕ ਮਾਰਛਲ ਕੌਮ ਦੇ ਗੂਰੁ ਦੇ ਸਿੰਘ ਹਾਂ। ਸਿੱਖਾਂ ਨੇ ਬੜੀ ਦਲੇਰੀ ਦੇ ਨਾਲ ਅੰਗਰੇਜ਼ ਦੀ ਫੋਜ ਵਿੱਚ ਭਰਤੀ ਹੋ ਕੇ ਪਹਿਲੇ ਤੇ ਦੂਜੇ ਸੰਸਾਰ ਜੰਗ ਵਿੱਚ ਹਿੱਸਾ ਲਿਆ। ਪਰ ਉਸ ਸਮੇ ਵੀ ਅਸੀਂ ਆਪਣੇ ਘਰ ਅਤੇ ਆਪਣੇ ਦੇਸ਼ ਲਈ ਨਹੀਂ ਲੜੇ। ਪਰ ਅੰਗਰੇਜ਼ਾਂ ਨੇ ਸਾਡੀ ਕਦਰ ਕੀਤੀ ਤੇ ਫੋਜ਼ ਦੇ ਵਿੱਚ ਸਿੱਖ 33% ਫੋਜ ਦੀ ਨੁਮਾਇੰਦਗੀ ਕਰਦੇ ਸਨ।

ਪਰ 1947 ਦੇ ਵਿੱਚ ਸਾਡੀ ਸਿੱਖ ਹੋਮਲੈਂਡ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ। ਹਿੰਦੂਤਵੀ ਫੋਜ਼ ਦੇ ਵਿੱਚ ਸ਼ਾਡੀ ਨੁਮਾਦਗੀ ਸਿਰਫ 2% ਰਹਿਣ ਦਿੱਤੀ। ਪਰ 15 ਜੂਨ 2020 ਨੂੰ ਲਦਾਖ ਵਿੱਚ 20 ਫੋਜ਼ੀਆ ਨੇ ਆਪਣੀ ਜਾਨ ਦੀ ਭੇਟਾ ਦਿੱਤੀ। ਉਨ੍ਹਾਂ ਵਿੱਚੋਂ 4 ਸਿੰਘ ਸਨ, ਸ਼ਾਇਦ ਹੋਰ ਵੀ ਹੋਣ ਜੋ ਸਾਨੂੰ ਹਿੰਦੂ ਹਕੁਮਤ ਨਹੀਂ ਦਸ ਰਹੀ। ਪਰ ਜੇ 20 ਨੇ ਆਪਣੇ ਜੀਵਨ ਭੇਟ ਕੀਤੇ ਹਨ ੳੁਨ੍ਹਾਂ 20 ਵਿਚੋਂ ਸਿੱਖਾਂ ਦੀ ਭੇਟਾ 20% ਹੈ। ਪਰ ਫੋਜ਼ ਵਿੱਚ ਸਿੱਖਾਂ ਦੀ ਨੁਮਾਇੰਦਗੀ 1947 ਤੋਂ ਲੈਕੇ ਸਿਰਫ 2% ਹੈ। ਇਸ ਵੱਲ ਸਿੱਖ ਕੌਮ ਸੋਚਨਾ ਪਵੇਗਾ , ਕਿ ਕੁਰਬਾਨੀ ਦੇਣ ਵੇਲੇ ਸਿੱਖਾਂ ਦੀ ਭੇਂਟਾ ਜ਼ਿਆਦਾ ਹੁੰਦੀ ਹੈ। ਤੇ ਰਾਜ ਕਰਨ ਵਾਲੇ ਖਾਕੀ ਨਿੱਕਰਾਂ ਵਾਲੇ ਹੁੰਦੇ ਹਨ। ਅੱਜ ਸਿੱਖਾਂ ਦੇ ਹੱਥ ਵਿੱਚ ਦਿੱਲੀ ਦੀ BJP-RSS ਸਿਆਸਤ ਵਿੱਚ ਨਾਂ ਤਾਂ ਕੋਈ ਸਿੱਖ ਰੱਖਿਆ ਵਜ਼ੀਰ ਹੈ ਨਾ ਕੋਈ ਵਿਦੇਸ਼ੀ, ਨਾਂ ਕੋਈ ਵਿੱਤ ਅਤੇ ਨਾਂ ਹੀ ਕੋਈ ਗਹਿ ਮਹਿਕਮੇ ਦਾ ਵਜ਼ੀਰ ਹੈ। ਜੰਗ ਲਗਾਉਣ ਸਮੇਂ ਕਿਸੇ ਸਿੱਖ ਦੀ ਸਲਾਹ ਨਹੀਂ ਲਈ ਜਾਂਦੀ ਪਰ ਹਿੰਦੂਤਵਾ ਦੀ ਲੜਾਈ ਲਗਾਉਣ ਵੇਲੇ ਸਿੱਖਾਂ ਦੀਆਂ ਕਰਬਾਨੀਆ ਜ਼ਿਆਦਾ ਹੁੰਦੀਆ ਹਨ
ਸਾਨੂੰ ਸ੍ਰੀ ਮੋਦੀ ਇਹ ਦਸਣ ਕਿ ਇਸ ਲੜਾੲੀ ਵਿੱਚ ਇਨਫੇਨਟਰੀ ਦੇ ਜਵਾਨ ਤਾਂ ਲੜਦੇ ਹਨ ਪਰ ਸਾਨੂੰ ਦੱਸਿਆ ਜਾਵੇ ਕਿ ਆਰਟੇਲਰੀ, ਜਾਂ ਤੋਪਖਾਨੇ ਦੇ ਫੋਜ਼ੀ ਕਿਉਂ ਭੇਜੇ ਗਏ?
ਅਗਾਂਹ ਤੋਂ ਹਰੇਕ ਸਿੱਖ ਫੌਜੀ ਦੇ ਕੋਲ, ਜਿਵੇਂ ਗੋਰਖਿਆਂ ਦੇ ਕੋਲ ਖੁਖਰੀ ਹੁੰਦੀ ਹੈ ਇਸੇ ਤਰਾਂ ਹਰੇਕ ਸਿੱਖ ਫੌਜੀ ਕੋਲ 8 ਇੰਚੀ ਕਿਰਪਨ ਪਹਿਨਣ ਤੇ ਰੱਖਣ ਦਾ ਵਰਦੀ ਦਾ ਹਿੱਸਾ ਹੋਣਾ ਚਾਹੀਦਾ ਹੈ।
ਜੇ ਇਹਨਾ ਚਾਰ ਸਿੰਘਾਂ ਕੋਲ ਹਥਿਆਰ ਨਹੀ ਸਨ, ਅਕਸਰ ਆਪਣੀਆ ਕਿਰਪਾਨਾਂ ਨਾਲ ਆਪਣੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ ਅਤੇ ਆਪਣੇ ਕਰਨਲ ਨੂੰ ਵੀ ਬਚਾਅ ਸਕਦੇ ਸਨ।
ਮੋਦੀ ਸਰਕਾਰ, ਜਨਰਲ ਰਾਵਤ ਅਤੇ ਜਨਰਲ ਨਿਰਵਾਣ ਨੇ ਸਾਰੇ ਸੰਸਾਰ ਵਿੱਚ ਇਸ ਦੁਰਘਟਨਾ ਨਾਲ ਫੋਜ ਦੀ ਬਹੁਤ ਭਾਰੀ ਬੇਇਜਤੀ ਕਰਵਾਈ ਹੈ। ਅੱਜ ਤੋਂ ਸਿੱਖ ਫੌਜਾਂ ਨੂੰ ਹਥਿਆਰਾਂ ਵਗੈਰ ਭੇਜਣ ਤੇ ਜਰਨੈਲਾਂ ਦਾ ਕੋਰਟ ਮਾਰਸ਼ਲ ਹੋਣਾ ਚਾਹੀਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪੂਰੀ ਤਰ੍ਹਾਂ ਪੁਛ -ਗਿਛ ਹੋਣੀ ਚਾਹੀਦੀ ਹੈ। ਕਿ ਹਥਿਆਰਾਂ ਤੋਂ ਵਗੈਰ, ਹਥਿਆਰ ਨਾਲ ਲਾਨਛ ਚੀਨੀ ਫ਼ੌਜ ਨਾਲ ਕਿਉ ਲੜਾਇਆ ਗਿਆ।

ਸਿੱਖ ਕੌਮ ਆਪਣੇ ਚੇਤਾ ਦੋਹਰਾਈ ਕਿ 1834 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਖਤ ਵਿੱਚ ਲਦਾਖ਼ ਫਤਿਹ ਕਰਕੇ ਸਿੱਖ ਰਾਜ ਦਾ ਹਿੱਸਾ ਬਣਾਇਆ ਗਿਆ ਸੀ। 1819 ਸਿੱਖ ਫੌਜਾਂ ਨੇ ਅਫ਼ਗ਼ਾਨਿਸਤਾਨ ਤੋਂ ਕਸ਼ਮੀਰ ਫਤਿਹ ਕੀਤਾ ਗਿਆ ਸੀ। ਅੱਜ ਹਿੰਦੂਤਵਾ ਦੇ ਰਾਜ ਵਿੱਚ ਹਿੰਦੂ ਰਾਸ਼ਟਰ ਨਾਂ ਤਾਂ ਪੂਰਾ ਕਸ਼ਮੀਰ ਅਤੇ ਨਾ ਹੀ ਪੂਰਾ ਲਦਾਖ਼ ਸਾਭ ਪਾ ਰਿਹਾ ਹੈ। ਇਸਦਾ ਸਾਡੀ ਪਾਰਟੀ ਨੂੰ ਦੁੱਖ਼ ਹੈ । ਰਾਜ ਕਰਨ ਨੂੰ ਹਿੰਦੂਤਵਾ ਦੀ ਪਰਸੈਂਟੲਏਜ ਵਧ ਗਈ ਹੈ, ਪਰ ਕੁਰਬਾਨੀਆਂ ਦੇਣ ਵੇਲੇ ਸਿੱਖਾਂ ਦੀ ਪਰਸੈਂਟੲਏਜ ਜ਼ਿਆਦਾ ਹੁੰਦੀ ਹੈ। ਸਿੱਖ ਕੌਮ ਜ਼ਰੂਰ ਸੋਚੇ:
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਚਾਰ ਬਹਾਦਰ ਸਿੱਖਾਂ ਦੀ ਬਹਾਦਰੀ ਨੂੰ ਸਤਿਕਾਰ ਭੇਟ ਕਰਦੇ ਹੋਏ, ਗੂਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਆਪਣੇ ਇਹਨਾਂ ਬੱਚਿਆਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ),
ਈਮੇਲ: simranjitsinghmann@yahoo.com
ਵੈਬਸਾਈਟ: 
www.akalidalamritar.in
ਫੇਸਬੁੱਕ ਪੇਜ: @sardarsimranjitsinghmann

About The Author

Related posts

Leave a Reply

Your email address will not be published. Required fields are marked *