Verify Party Member
Header
Header
ਤਾਜਾ ਖਬਰਾਂ

ਰਸੂਲਪੁਰ (ਤਰਨਤਾਰਨ) ਵਿਖੇ ਵਾਪਰੀ ਗਰੀਬ ਪਰਿਵਾਰ ਨਾਲ ਘਟਨਾ ਅਤਿ ਨਿੰਦਣਯੋਗ ਅਤੇ ਸਿੱਖ ਸੋਚ ਨੂੰ ਪਿੱਠ ਦੇਣ ਵਾਲੇ ਅਮਲ : ਮਾਨ

ਰਸੂਲਪੁਰ (ਤਰਨਤਾਰਨ) ਵਿਖੇ ਵਾਪਰੀ ਗਰੀਬ ਪਰਿਵਾਰ ਨਾਲ ਘਟਨਾ ਅਤਿ ਨਿੰਦਣਯੋਗ ਅਤੇ ਸਿੱਖ ਸੋਚ ਨੂੰ ਪਿੱਠ ਦੇਣ ਵਾਲੇ ਅਮਲ : ਮਾਨ

ਸਿੱਖ ਧਰਮ ਵਿਚ ਜਾਤ-ਪਾਤ ਤੇ ਅਧਾਰਿਤ ਕਿਸੇ ਤਰ੍ਹਾਂ ਦੀ ਕਾਰਵਾਈ ਪ੍ਰਵਾਨ ਨਹੀਂ ਕੀਤੀ ਜਾਂਦੀ

ਫ਼ਤਹਿਗੜ੍ਹ ਸਾਹਿਬ, 24 ਜੁਲਾਈ ( ) “ਬੀਤੇ 17 ਜੁਲਾਈ ਨੂੰ ਤਰਨਤਾਰਨ ਦੇ ਪਿੰਡ ਰਸੂਲਪੁਰ ਵਿਖੇ ਇਕ ਅਤਿ ਗਰੀਬ ਤੇ ਮਿਹਨਤੀ ਪਰਿਵਾਰ ਸ. ਦਿਆਲ ਸਿੰਘ ਨਾਲ ਜਾਤ-ਪਾਤ ਤੇ ਅਧਾਰਿਤ ਦੁੱਖਦਾਇਕ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ । ਕਿਉਂਕਿ ਸਿੱਖ ਧਰਮ ਵਿਚ ਜਾਤ-ਪਾਤ ਤੇ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਿਲਕੁਲ ਵੀ ਪ੍ਰਵਾਨ ਨਹੀਂ ਕਰਦੇ । ਕਿਉਂਕਿ ਸਿੱਖ ਧਰਮ ਦਾ ਜਨਮ ਹੀ ਸਮਾਜਿਕ ਅਤੇ ਦੁਨਿਆਵੀ ਵਿਤਕਰਿਆ ਤੋ ਉਪਰ ਉੱਠਕੇ ਹਰ ਤਰ੍ਹਾਂ ਦੇ ਜਾਤ-ਪਾਤ, ਅਮੀਰ-ਗਰੀਬ, ਛੂਆ ਛਾਤ ਤੋ ਰਹਿਤ ਰਹਿਕੇ ਸਭਨਾਂ ਇਨਸਾਨਾਂ ਨਾਲ ਪਿਆਰ, ਮਿਲਵਰਤਨ ਅਤੇ ਸਹਿਯੋਗ ਕਰਨ ਉਤੇ ਜੋਰ ਦਿੱਤਾ ਗਿਆ ਹੈ । ਇਸਦੇ ਨਾਲ ਹੀ ਬਰਾਬਰਤਾ ਦੀ ਸੋਚ ਵਾਲੇ ਅਮਲੀ ਜੀਵਨ ਨੂੰ ਮਹੱਤਵ ਪ੍ਰਾਪਤ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇਕ ਅਤਿ ਗਰੀਬ ਅਤੇ ਮਿਹਨਤੀ ਪਰਿਵਾਰ ਸ. ਦਿਆਲ ਸਿੰਘ ਜੋ ਕਿ ਅੱਧੇ ਏਕੜ ਜਮੀਨ ਦਾ ਮਾਲਕ ਹੈ, ਉਸ ਤੋਂ ਕੁਝ ਬੰਦਿਆਂ ਨੇ ਜਾਤ-ਪਾਤ ਦੀ ਭਾਵਨਾ ਵਿਚ ਵਹਿੰਦਿਆ ਕੇਵਲ ਜ਼ਬਰੀ ਗੈਰ-ਕਾਨੂੰਨੀ ਤਰੀਕੇ ਉਸਦੀ ਜਮੀਨ ਤੇ ਹੀ ਕਬਜਾ ਨਹੀਂ ਕੀਤਾ, ਬਲਕਿ ਜਾਤ ਤੇ ਅਧਾਰਿਤ ਅਪਮਾਨਜ਼ਨਕ ਸ਼ਬਦਾਂ ਦੀ ਵਰਤੋਂ ਕਰਕੇ ਸਿੱਖ ਕੌਮ ਦੀ ਮਹਾਨ ਸੋਚ ਦੀ ਤੋਹੀਨ ਕਰਨ ਅਤੇ ਸਮਾਜ ਵਿਚ ਜਾਤ-ਪਾਤ ਤੇ ਅਧਾਰਿਤ ਨਫ਼ਰਤ ਪੈਦਾ ਕਰਨ ਦੀ ਬਜਰ ਗੁਸਤਾਖੀ ਕੀਤੀ ਹੈ । ਅਜਿਹੀ ਕਾਰਵਾਈ ਕਰਨ ਵਾਲਿਆ ਵਿਰੁੱਧ ਤੁਰੰਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਤਾਂ ਕਿ ਕਿਸੇ ਵੀ ਗਰੀਬ, ਰੰਘਰੇਟੇ ਪਰਿਵਾਰ ਨਾਲ ਸੰਬੰਧਤ ਇਨਸਾਨ ਜਾਂ ਪਰਿਵਾਰ ਨੂੰ ਹੀਣ ਭਾਵਨਾ ਅਧੀਨ ਕਾਰਵਾਈ ਕਰਕੇ ਕਿਸੇ ਤਰ੍ਹਾਂ ਕੋਈ ਜ਼ਲੀਲ ਨਾ ਕਰ ਸਕੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਜਿਆਦਤੀ ਕਰ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 17 ਜੁਲਾਈ 2020 ਨੂੰ ਤਰਨਤਾਰਨ ਦੇ ਪਿੰਡ ਰਸੂਲਪੁਰ ਵਿਖੇ ਇਕ ਦਿਆਲ ਸਿੰਘ ਨਾਮ ਦੇ ਪਰਿਵਾਰ ਨਾਲ ਜਾਤ-ਪਾਤ ਤੇ ਅਧਾਰਿਤ ਹੋਈ ਨਫ਼ਰਤ ਭਰੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਅਜਿਹੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਅਪਰਾਧੀਆ ਨੂੰ ਕਾਨੂੰਨ ਅਨੁਸਾਰ ਤੁਰੰਤ ਸਜਾਵਾਂ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਕਾਰਵਾਈ ਹੋਈ ਹੈ ਕਿ ਕੁਝ ਸਿਰਫਿਰੇ ਲੋਕਾਂ ਨੇ ਇਕੱਤਰ ਹੋ ਕੇ ਇਕ ਰੰਘਰੇਟੇ ਗਰੀਬ ਪਰਿਵਾਰ ਦੇ ਸ. ਦਿਆਲ ਸਿੰਘ ਨਾਲ ਬੇਇਨਸਾਫ਼ੀ ਕਰਦੇ ਹੋਏ ਜ਼ਬਰ-ਜੁਲਮ ਹੀ ਨਹੀਂ ਕੀਤਾ, ਬਲਕਿ ਉਸ ਨੂੰ ਜਬਰਨ ਉਠਾਕੇ ਕਿਸੇ ਗੁਪਤ ਥਾਂ ਤੇ ਰੱਖਕੇ ਅਣਮਨੁੱਖੀ ਤਸੱਦਦ ਵੀ ਢਾਹਿਆ ਗਿਆ ਅਤੇ ਉਸ ਨੂੰ ਪੇਸ਼ਾਬ ਪਿਲਾਉਣ ਦੀ ਕਾਰਵਾਈ ਕਰਕੇ ਸਿੱਖ ਸੋਚ ਤੇ ਸਿਧਾਤਾਂ ਨੂੰ ਪਿੱਠ ਦੇ ਕੇ ਹੋਰ ਵੀ ਦੁੱਖਦਾਇਕ ਅਮਲ ਕੀਤਾ ਹੈ । ਜਦੋਂਕਿ ਸਾਡੇ ਗੁਰੂ ਸਾਹਿਬਾਨ ਕਿਸੇ ਵੀ ਨਾਗਰਿਕ ਜਾਂ ਇਨਸਾਨ ਨਾਲ ਅਜਿਹੀ ਬੇਇਨਸਾਫ਼ੀ ਕਰਨ ਦੀ ਨਾ ਤਾਂ ਇਜਾਜਤ ਦਿੰਦੇ ਹਨ ਅਤੇ ਨਾ ਹੀ ਮਜਲੂਮ, ਗਰੀਬ ਉਤੇ ਕਿਸੇ ਤਰ੍ਹਾਂ ਦਾ ਵਾਰ ਕਰਨ ਦੀ ਪ੍ਰਵਾਨਗੀ ਦਿੰਦੇ ਹਨ । ਭਾਵੇਕਿ ਅਜਿਹੀ ਸ਼ਰਮਨਾਕ ਕਾਰਵਾਈ ਕਰਨ ਵਾਲੇ ਵੀ ਸਿੱਖ ਕੌਮ ਵਿਚੋਂ ਹੋਣ, ਪਰ ਉਨ੍ਹਾਂ ਨੂੰ ਗੁਰੂ ਦੇ ਸਿੱਖ ਕਤਈ ਨਹੀਂ ਕਿਹਾ ਜਾ ਸਕਦਾ । ਜਿਨ੍ਹਾਂ ਨੇ ਇਕ ਅਤਿ ਗਰੀਬ ਤੇ ਇਮਾਨਦਾਰ ਤੇ ਸਰੀਫ਼ ਇਨਸਾਨ ਨਾਲ ਅਜਿਹੀ ਗੈਰ-ਇਨਸਾਨੀ ਕਾਰਵਾਈ ਕੀਤੀ ਹੈ । ਸ. ਮਾਨ ਨੇ ਇਸ ਹੋਈ ਅਤਿ ਦੁੱਖਦਾਇਕ ਅਤੇ ਸਰਮਨਾਕ ਘਟਨਾ ਦੀ ਨਿਰਪੱਖ ਜਾਂਚ ਲਈ ਜਿਥੇ ਪਾਰਟੀ ਦੇ ਜਰਨਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਤਰਨਤਾਰਨ ਜਿ਼ਲ੍ਹੇ ਦੇ ਪ੍ਰਧਾਨ ਕਰਮ ਸਿੰਘ ਭੋਈਆ, ਡਾ. ਪ੍ਰਭਜੀਤ ਸਿੰਘ ਤੇ ਅਧਾਰਿਤ ਕਮੇਟੀ ਦਾ ਐਲਾਨ ਕਰਦੇ ਹੋਏ ਹਦਾਇਤ ਕੀਤੀ ਹੈ ਕਿ ਉਸ ਸਥਾਂਨ ਤੇ ਜਾ ਕੇ ਕੇਵਲ ਦੁੱਖਦਾਇਕ ਘਟਨਾ ਦੇ ਸੱਚ ਨੂੰ ਹੀ ਪਾਰਟੀ ਨੂੰ ਜਾਣੂ ਕਰਵਾਉਣ, ਬਲਕਿ ਉਸ ਪੀੜ੍ਹਤ ਤੇ ਜ਼ਬਰ ਦਾ ਸਿਕਾਰ ਹੋਏ ਪਰਿਵਾਰ ਨਾਲ ਪਾਰਟੀ ਵੱਲੋਂ ਹਰ ਤਰ੍ਹਾਂ ਮਦਦ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿਚ ਆਪਣੇ ਕੌਮੀ ਇਨਸਾਨੀ ਫਰਜਾਂ ਦੀ ਵੀ ਪੂਰਤੀ ਕਰਨ । ਉਨ੍ਹਾਂ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇਸ ਦਿਸ਼ਾ ਵੱਲ ਚੁੱਕੇ ਜਾਣ ਵਾਲੇ ਇਨਸਾਫ ਵਾਲੇ ਕਦਮਾਂ ਦੀ ਭਰਪੂਰ ਸਲਾਘਾ ਕਰਦੇ ਹੋਏ ਕਿਹਾ ਕਿ ਕਮਿਸ਼ਨ ਅਤੇ ਇਲਾਕੇ ਦੀਆਂ ਇਨਸਾਫ਼ ਪਸ਼ੰਦ ਸਖਸ਼ੀਅਤਾਂ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਇਸ ਗੱਲ ਦੀ ਮਜਬੂਤੀ ਨਾਲ ਪੈਰਵੀ ਕਰਨ ਜਿਸ ਨਾਲ ਪੰਜਾਬ ਨਿਵਾਸੀਆ ਅਤੇ ਅਜਿਹੇ ਸ਼ਰਮਨਾਕ ਕਾਰਵਾਈਆ ਕਰਨ ਵਾਲੇ ਅਪਰਾਧੀਆ ਨੂੰ ਅਜਿਹਾ ਸਮੁੱਚਾ ਸੰਦੇਸ਼ ਜਾ ਸਕੇ ਕਿ ਪੰਜਾਬ ਦੇ ਕਿਸੇ ਵੀ ਗਰੀਬ ਰੰਘਰੇਟੇ ਪਰਿਵਾਰ ਨਾਲ ਕੋਈ ਵੀ ਇਕ ਫਿਰਕਾਂ ਜਾਂ ਸਰਕਾਰ ਜਾਂ ਅਫ਼ਸਰਸ਼ਾਹੀ ਨਾ ਤਾਂ ਵਧੀਕੀ ਕਰ ਸਕੇ ਅਤੇ ਨਾ ਹੀ ਜਾਤ-ਪਾਤ ਦੇ ਆਧਾਰ ਤੇ ਸਮਾਜ ਵਿਰੋਧੀ ਹੀਣ ਭਾਵਨਾ ਨੂੰ ਬੁੜਾਵਾ ਦੇਣ ਦੀ ਗੁਸਤਾਖੀ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਦਿਸ਼ਾ ਵੱਲ ਤਰਨਤਾਰਨ ਪ੍ਰਸ਼ਾਸ਼ਨ, ਪੁਲਿਸ ਸੰਜੀਦਗੀ ਨਾਲ ਕਾਨੂੰਨੀ ਕਾਰਵਾਈ ਕਰਕੇ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦੇਵੇਗੀ ।

About The Author

Related posts

Leave a Reply

Your email address will not be published. Required fields are marked *