Verify Party Member
Header
Header
ਤਾਜਾ ਖਬਰਾਂ

ਯੂਰਪ ਦੇ ਪ੍ਰਧਾਨ ਸ. ਚੈਨ ਸਿੰਘ ਫ਼ਰਾਂਸ ਦੇ ਬੇਟੇ ਐਡਵੋਕੇਟ ਸ. ਰਣਜੀਤ ਸਿੰਘ ਦੇ ਸੁੱਭ ਆਨੰਦ ਕਾਰਜ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁਬਾਰਕਬਾਦ ਭੇਜੀ ਜਾਂਦੀ ਹੈ : ਅੰਮ੍ਰਿਤਸਰ ਦਲ

ਯੂਰਪ ਦੇ ਪ੍ਰਧਾਨ ਸ. ਚੈਨ ਸਿੰਘ ਫ਼ਰਾਂਸ ਦੇ ਬੇਟੇ ਐਡਵੋਕੇਟ ਸ. ਰਣਜੀਤ ਸਿੰਘ ਦੇ ਸੁੱਭ ਆਨੰਦ ਕਾਰਜ ਸਮੇਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁਬਾਰਕਬਾਦ ਭੇਜੀ ਜਾਂਦੀ ਹੈ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 8 ਮਈ ( ) “ਸ. ਚੈਨ ਸਿੰਘ ਫ਼ਰਾਂਸ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਦੇ ਸਮੁੱਚੇ ਯੂਰਪ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਲੰਮੇ ਸਮੇਂ ਤੋਂ ਬਾਖੂਬੀ ਨਿਭਾਉਦੇ ਆ ਰਹੇ ਹਨ । ਜਿਨ੍ਹਾਂ ਨੇ ਬਿਨ੍ਹਾਂ ਕਿਸੇ ਸਵਾਰਥ, ਡਰ-ਭੈ ਤੋਂ ਸਮੁੱਚੇ ਯੂਰਪ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਅਤੇ ਨੀਤੀਆ ਨੂੰ ਪਹੁੰਚਾਉਣ ਵਿਚ ਵੱਡੀ ਜਿੰਮੇਵਾਰੀ ਨਿਭਾਈ ਹੈ ਅਤੇ ਨਿਭਾਉਦੇ ਆ ਰਹੇ ਹਨ । ਉਨ੍ਹਾਂ ਦੇ ਹੋਣਹਾਰ ਸਪੁੱਤਰ ਸ. ਰਣਜੀਤ ਸਿੰਘ ਐਡਵੋਕੇਟ ਦਾ ਅੱਜ ਫ਼ਰਾਂਸ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਗਵਾਈ ਲੈਦੇ ਹੋਏ ਜੋ ਸੁਭ ਆਨੰਦ ਕਾਰਜ ਹੋ ਰਿਹਾ ਹੈ, ਇਸ ਮਹਾਨ ਖੁਸ਼ੀਆਂ ਦੇ ਮੌਕੇ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸ. ਚੈਨ ਸਿੰਘ ਫ਼ਰਾਂਸ ਨੂੰ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ, ਸੰਬੰਧੀਆਂ, ਦੋਸਤਾਂ-ਮਿੱਤਰਾਂ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੀ ਹੈ, ਉਥੇ ਅਕਾਲ ਪੁਰਖ ਦੇ ਚਰਨਾਂ ਵਿਚ ਇਹ ਅਰਦਾਸ ਵੀ ਕਰਦੀ ਹੈ ਕਿ ਇਸ ਬਣਨ ਜਾ ਰਹੀ ਨਵੀਂ ਜੋੜੀ ਨੂੰ ਦਿਨ-ਦੁੱਗਣੀ, ਰਾਤ ਚੌਗੁਣੀ ਤਰੱਕੀ, ਗੁਰਸਿੱਖੀ ਵਾਲਾ ਜੀਵਨ ਬਖਸਿ਼ਸ਼ ਅਤੇ ਆਪਣੇ ਪਿਤਾ ਦੀ ਤਰ੍ਹਾਂ ਕੌਮ ਦੀ ਨਿਰਸਵਾਰਥ ਹੋ ਕੇ ਸੇਵਾ ਕਰਦੇ ਰਹਿਣ ਦਾ ਬਲ ਬਖ਼ਸਣ ਦੀ ਵੀ ਅਰਜੋਈ ਕਰਦੀ ਹੈ ।”

ਇਹ ਉਪਰੋਕਤ ਮੁਬਾਰਕਬਾਦ ਅਤੇ ਅਰਦਾਸ ਕਰਨ ਵਾਲਿਆ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਕਬਾਲ ਸਿੰਘ ਟਿਵਾਣਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਸੁਰਜੀਤ ਸਿੰਘ ਕਾਲਾਬੂਲਾ, ਹਰਭਜਨ ਸਿੰਘ ਕਸ਼ਮੀਰੀ, ਧਰਮ ਸਿੰਘ ਕਲੌੜ, ਕੁਲਦੀਪ ਸਿੰਘ ਪਹਿਲਵਾਨ, ਸਿੰਗਾਰਾ ਸਿੰਘ ਬਡਲਾ, ਅਮਰੀਕ ਸਿੰਘ ਬੱਲੋਵਾਲ, ਸੂਬੇਦਾਰ ਮੇਜਰ ਸਿੰਘ, ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ, ਸੁਰਜੀਤ ਸਿੰਘ ਅਰਾਈਆਵਾਲਾ, ਲੱਖਾ ਮਹੇਸ਼ਪੁਰੀਆ, ਲਲਿਤ ਮੋਹਨ ਸਿੰਘ, ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ, ਮਨਜੀਤ ਸਿੰਘ ਮਹੱਦੀਆ ਆਦਿ ਸਾਮਿਲ ਹਨ।

About The Author

Related posts

Leave a Reply

Your email address will not be published. Required fields are marked *