Verify Party Member
Header
Header
ਤਾਜਾ ਖਬਰਾਂ

ਯੂਰਪ ਦੇ ਗੁਰੂਘਰਾਂ ਵਿਚ ਚੱਲ ਰਹੀ ਲੜਾਈ ਅਫ਼ਸੋਸਨਾਕ, ਪਰ ਇਸਦੀ ਸੁਰੂਆਤ ਆਮ ਆਦਮੀ ਪਾਰਟੀ ਦੇ ਸਮੱਰਥਕਾਂ ਨੇ ਕੀਤੀ ਜਿਸ ਪਾਰਟੀ ਨੂੰ ਸਿੱਖ ਕੌਮ ਨੇ ਮਾਨਤਾ ਹੀ ਨਹੀਂ ਦਿੱਤੀ : ਮਾਨ

ਯੂਰਪ ਦੇ ਗੁਰੂਘਰਾਂ ਵਿਚ ਚੱਲ ਰਹੀ ਲੜਾਈ ਅਫ਼ਸੋਸਨਾਕ, ਪਰ ਇਸਦੀ ਸੁਰੂਆਤ ਆਮ ਆਦਮੀ ਪਾਰਟੀ ਦੇ ਸਮੱਰਥਕਾਂ ਨੇ ਕੀਤੀ ਜਿਸ ਪਾਰਟੀ ਨੂੰ ਸਿੱਖ ਕੌਮ ਨੇ ਮਾਨਤਾ ਹੀ ਨਹੀਂ ਦਿੱਤੀ : ਮਾਨ

ਅੰਮ੍ਰਿਤਸਰ, 18 ਮਈ ( ) “ਸਿੱਖ ਵਿਚਾਰਧਾਰਾਂ ਅਤੇ ਕੌਮੀ ਮੁੱਦਿਆ ਉਤੇ ਯੂਰਪ ਦੇ ਗੁਰੂਘਰਾਂ ਵਿਚ ਜੋ ਗਰੁੱਪਾਂ ਵਿਚ ਲੜਾਈ ਦੀ ਸੁਰੂਆਤ ਹੋ ਚੁੱਕੀ ਹੈ, ਇਹ ਅਤਿ ਅਫ਼ਸੋਸਨਾਕ ਹੈ । ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ । ਪਰ ਇਹ ਲੜਾਈ ਸਾਜ਼ਸੀ ਢੰਗ ਨਾਲ ਪ੍ਰਫੁੱਲਿਤ ਕਰਨ ਅਤੇ ਕੁਝ ਲੋਕਾਂ ਵੱਲੋਂ ਆਪਣੀ ਸਿਆਸੀ ਤੇ ਨਿੱਜੀ ਮਕਸਦਾਂ ਦੀ ਪੂਰਤੀ ਲਈ ਸਿੱਖ ਵਿਚਾਰਧਾਰਾਂ ਅਤੇ ਗੁਰੂਘਰਾਂ ਨੂੰ ਓਟ ਆਸਰਾ ਬਣਾਉਣ ਵਾਲੀ ਆਮ ਆਦਮੀ ਪਾਰਟੀ ਵੱਲੋਂ ਸੁਰੂ ਕੀਤੀ ਗਈ ਹੈ । ਜਿਸ ਨੇ ਬਾਹਰਲੇ ਮੁਲਕਾਂ ਵਿਚ ਅਤੇ ਭਾਰਤ-ਪੰਜਾਬ ਵਿਚ ਸਿੱਖ ਕੌਮ ਵਿਚ ਵਖਰੇਵੇ ਖੜ੍ਹੇ ਕਰਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕਰਨੀ ਚਾਹੀ ਸੀ, ਜਿਸ ਵਿਚ ਉਹ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਚੁੱਕੇ ਹਨ । ਕਿਉਂਕਿ ਸਿੱਖ ਕੌਮ ਨੇ ਇਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਸਮਝਦੇ ਹੋਏ ਕਿਸੇ ਤਰ੍ਹਾਂ ਦੀ ਮਾਨਤਾ ਨਹੀਂ ਦਿੱਤੀ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਅਜਿਹੇ ਲੋਕ ਅਤੇ ਸਵਾਰਥੀ ਪਾਰਟੀਆਂ ਸਿੱਖ ਕੌਮ ਵਿਚ ਵੰਡੀਆਂ ਪਾਉਣ ਅਤੇ ਆਪਣੇ ਮਾਲੀ ਅਤੇ ਸਿਆਸੀ ਮਕਸਦਾਂ ਦੀ ਪੂਰਤੀ ਕਰਨ ਵਿਚ ਕਾਮਯਾਬ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਰਪ ਦੇ ਗੁਰੂਘਰਾਂ ਵਿਚ ਸਿੱਖ ਵਿਚਾਰਧਾਰਾਂ ਅਤੇ ਕੌਮੀ ਮੁੱਦਿਆਂ ਨੂੰ ਆਂੜ ਬਣਾਕੇ ਸਵਾਰਥੀ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰੂਘਰਾਂ ਵਿਚ ਸੁਰੂ ਕੀਤੀ ਗਈ ਲੜਾਈ ਨੂੰ ਅਤਿ ਅਫ਼ਸੋਸਨਾਕ ਕਰਾਰ ਦਿੰਦੇ ਹੋਏ ਅਤੇ ਅਜਿਹੀਆਂ ਕਾਰਵਾਈਆਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕਿਸੇ ਤਰ੍ਹਾਂ ਦਾ ਵੀ ਸੰਬੰਧ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਸੁਖਮ ਢੰਗ ਨਾਲ ਆਮ ਆਦਮੀ ਪਾਰਟੀ ਦੇ ਬਾਹਰਲੇ ਪੈਰੋਕਾਰਾਂ ਅਤੇ ਪੰਜਾਬ ਵਿਚ ਕੰਮ ਕਰਨ ਵਾਲੇ ਪੈਰੋਕਾਰਾਂ ਨੇ ਸਿੱਖ ਕੌਮ ਦੇ ਜ਼ਜਬਾਤਾਂ ਦੀ ਦੁਰਵਰਤੋ ਕਰਦੇ ਹੋਏ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਅਤਿ ਸ਼ਰਮਨਾਕ ਅਤੇ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਅਮਲੀ ਰੂਪ ਦਿੰਦੇ ਹੋਏ ਜੋ ਸਾਜਿ਼ਸ ਰਚੀ ਸੀ, ਉਸਦਾ ਕੌਮਾਂਤਰੀ ਪੱਧਰ ਤੇ ਪਰਦਾ ਉੱਠ ਚੁੱਕਾ ਹੈ ਅਤੇ ਸਮੁੱਚੀ ਸਿੱਖ ਕੌਮ ਇਨ੍ਹਾਂ ਦੀਆਂ ਮੰਦਭਾਵਨਾਵਾਂ ਨੂੰ ਸਮਝ ਚੁੱਕੀ ਹੈ । ਇਸ ਲਈ ਨਾ ਤਾਂ ਪਹਿਲੇ ਕਦੀ ਅਜਿਹੀਆਂ ਤਾਕਤਾਂ ਆਪਣੇ ਮੰਦਭਾਵਨਾ ਭਰੇ ਮਕਸਦਾਂ ਵਿਚ ਕਾਮਯਾਬ ਹੋਈਆ ਹਨ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਵਰਗੀਆਂ ਤਾਕਤਾਂ ਕਾਮਯਾਬ ਹੋ ਸਕਣੀਆਂ ਕਿਉਂਕਿ ਸਿੱਖ ਕੌਮ ਆਪਣੇ ਸਿੱਖੀ ਅਸੂਲਾਂ ਅਤੇ ਨਿਯਮਾਂ ਉਤੇ ਪਹਿਰਾ ਦਿੰਦੀ ਹੋਈ ਕੇਵਲ ਪੰਜਾਬ ਵਿਚ ਹੀ ਨਹੀਂ ਕੌਮਾਂਤਰੀ ਪੱਧਰ ਤੇ ਆਪਣੀ ਆਜ਼ਾਦ ਸਿੱਖ ਪ੍ਰਭੂਸਤਾਂ ਸਿੱਖ ਰਾਜ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਨੂੰਨੀ ਅਤੇ ਸਮਾਜਿਕ ਦਾਇਰੇ ਵਿਚ ਰਹਿੰਦੀ ਹੋਈ ਸੰਘਰਸ਼ ਕਰ ਰਹੀ ਹੈ । ਕੁਝ ਬਹੁਗਿਣਤੀ ਨਾਲ ਸੰਬੰਧਤ ਆਗੂ ਅਤੇ ਪਾਰਟੀਆਂ ਦੇ ਲੋਕ ਸਿੱਖ ਕੌਮ ਨੂੰ ਖਾਨਾਜੰਗੀ ਵਿਚ ਉਲਝਾਕੇ ਆਪਣੇ ਮਨੋਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਜਦੋਂਕਿ ਸਿੱਖ ਕੌਮ ਆਪਣੇ ਅਸੂਲਾਂ, ਨਿਯਮਾਂ, ਸੋਚ ਲਈ ਸੰਘਰਸ਼ ਕਰ ਰਹੀ ਹੈ ਨਾ ਕਿ ਨਿੱਜੀ ਮੁਫ਼ਾਦ ਲਈ । ਜਿਵੇ ਇਹ ਹੁਕਮਰਾਨ ਤੇ ਆਗੂ ਆਪਣੇ ਪਰਿਵਾਰਿਕ ਅਤੇ ਮਾਲੀ ਮੁਫ਼ਾਦਾਂ ਲਈ ਅਜਿਹੀਆਂ ਸਾਜਿ਼ਸਾਂ ਨੂੰ ਅਮਲੀ ਰੂਪ ਦੇ ਰਹੇ ਹਨ । ਇਸ ਲਈ ਅਜਿਹੀ ਕੋਈ ਵੀ ਤਾਕਤ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾ ਸਕੇਗੀ । ਅਜਿਹੇ ਮੁਖੋਟੇ ਚੜ੍ਹਾਏ ਆਗੂਆਂ ਅਤੇ ਪਾਰਟੀਆਂ ਤੋਂ ਯੂਰਪ ਦੇ ਸਿੱਖ ਅਤੇ ਪੱਛਮੀ ਮੁਲਕਾਂ ਦੇ ਸਿੱਖ ਜਿਥੇ ਸੁਚੇਤ ਰਹਿਣ, ਉਥੇ ਆਪਣੇ ਆਜ਼ਾਦ ਪ੍ਰਭੂਸਤਾ ਸਿੱਖ ਰਾਜ ਦੇ ਮਿਸ਼ਨ ਦੀ ਪ੍ਰਾਪਤੀ ਲਈ ਸੁਹਿਰਦ ਯਤਨ ਵੀ ਕਰਦੇ ਰਹਿਣ ।

About The Author

Related posts

Leave a Reply

Your email address will not be published. Required fields are marked *