Verify Party Member
Header
Header
ਤਾਜਾ ਖਬਰਾਂ

ਯੂਥ ਆਗੂ ਰਣਜੋਧ ਸਿੰਘ ਖੈਰਪੁਰ ਦੇ ਅਚਾਨਕ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਯੂਥ ਆਗੂ ਰਣਜੋਧ ਸਿੰਘ ਖੈਰਪੁਰ ਦੇ ਅਚਾਨਕ ਹੋਏ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
 
ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਕਾਕਾ ਰਣਜੋਧ ਸਿੰਘ ਜੋ ਕਿ ਮੋਹਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਪ੍ਰਧਾਨ ਦੀ ਸੇਵਾ ਬਹੁਤ ਹੀ ਸੰਜ਼ੀਦਗੀ, ਦ੍ਰਿੜਤਾ ਨਾਲ ਨਿਰੰਤਰ ਨਿਭਾਉਦੇ ਆ ਰਹੇ ਸਨ ਅਤੇ ਜਿਨ੍ਹਾਂ ਨੇ ਪਾਰਟੀ ਨੂੰ ਹਰ ਪ੍ਰੋਗਰਾਮ ਵਿਚ ਪੂਰੀ ਸਿੱਦਤ ਨਾਲ ਸਹਿਯੋਗ ਦਿੰਦੇ ਹੋਏ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਤਤਪਰ ਸਨ, ਬੀਤੇ ਦਿਨੀਂ ਇਕ ਸੜਕ ਹਾਦਸੇ ਦੌਰਾਨ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਕੇਵਲ ਪਰਿਵਾਰ, ਸੰਬੰਧੀਆਂ ਨੂੰ ਹੀ ਡੂੰਘਾਂ ਦੁੱਖ ਨਹੀਂ ਹੋਇਆ, ਬਲਕਿ ਮੋਹਾਲੀ-ਰੋਪੜ੍ਹ ਜਿ਼ਲ੍ਹੇ ਦੇ ਨੌਜ਼ਵਾਨਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਲਾਕਾ ਨਿਵਾਸੀਆ ਦੇ ਮਨ-ਆਤਮਾ ਨੂੰ ਵੀ ਬਹੁਤ ਵੱਡਾ ਅਸਹਿ ਤੇ ਅਕਹਿ ਦੁੱਖ ਪਹੁੰਚਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਛੜੀ ਨੇਕ-ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਸਮੂਹਿਕ ਤੌਰ ਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ, ਉਥੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਇਲਾਕਾ ਨਿਵਾਸੀਆ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਲਈ ਵੀ ਅਰਜੋਈ ਕਰਦਾ ਹੈ ।”
 
ਇਸ ਦੁੱਖ ਦਾ ਪ੍ਰਗਟਾਵਾ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਸ. ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ, ਗੋਪਾਲ ਸਿੰਘ ਝਾੜੋ ਪ੍ਰਧਾਨ ਚੰਡੀਗੜ੍ਹ, ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ, ਹਰਮੇਸ਼ ਸਿੰਘ ਬੜੌਦੀ, ਸਰਬਜੀਤ ਸਿੰਘ ਜੱਸੀ ਮੋਰਿੰਡਾ, ਹਰਜੀਤ ਸਿੰਘ ਚਤਾਮਲਾ, ਲਖਵੀਰ ਸਿੰਘ ਕੋਟਲਾ, ਬਲਜਿੰਦਰ ਸਿੰਘ ਲਸੋਈ, ਨਰਿੰਦਰ ਸਿੰਘ ਕਾਲਾਬੂਲਾ, ਸਾਧੂ ਸਿੰਘ ਪੇਧਨੀ ਆਦਿ ਆਗੂਆਂ ਨੇ ਪਰਿਵਾਰਾਂ ਨਾਲ ਹਮਦਰਦੀ ਜਾਹਰ ਕਰਦੇ ਹੋਏ ਅਤੇ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ ।
Webmaster
Lakhvir Singh
Shiromani Akali Dal (Amritsar)
9781-222-567
 

About The Author

Related posts

Leave a Reply

Your email address will not be published. Required fields are marked *