Verify Party Member
Header
Header
ਤਾਜਾ ਖਬਰਾਂ

ਮੱਧ ਪ੍ਰਦੇਸ਼ ਦੀ ਹਕੂਮਤ ਅਤੇ ਪੁਲਿਸ ਨੇ ਗੁਰਦੁਆਰਾ ‘ਕਰਤਾਰ ਕੀਰਤਨ” ਉਤੇ ਧਾਵਾ ਬੋਲਕੇ ਇਮਾਰਤ ਨੂੰ ਢਹਿ-ਢੇਰੀ ਕਰਨ ਅਤੇ ਕੀਮਤੀ ਸਮਾਨ, ਲਾਈਬ੍ਰੇਰੀ ਚੁੱਕਣ ਦੇ ਅਮਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਤਰ੍ਹਾਂ : ਟਿਵਾਣਾ

ਮੱਧ ਪ੍ਰਦੇਸ਼ ਦੀ ਹਕੂਮਤ ਅਤੇ ਪੁਲਿਸ ਨੇ ਗੁਰਦੁਆਰਾ ‘ਕਰਤਾਰ ਕੀਰਤਨ” ਉਤੇ ਧਾਵਾ ਬੋਲਕੇ ਇਮਾਰਤ ਨੂੰ ਢਹਿ-ਢੇਰੀ ਕਰਨ ਅਤੇ ਕੀਮਤੀ ਸਮਾਨ, ਲਾਈਬ੍ਰੇਰੀ ਚੁੱਕਣ ਦੇ ਅਮਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਤਰ੍ਹਾਂ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ ( ) “ਮੱਧ ਪ੍ਰਦੇਸ਼ ਦੀ ਸਿਵਰਾਜ ਚੌਹਾਨ ਹਕੂਮਤ ਅਤੇ ਪੁਲਿਸ ਵੱਲੋਂ ਜੋ ਇੰਦੌਰ ਜਿ਼ਲ੍ਹੇ ਦੇ ਰਾਜ ਮਹੱਲਾ ਇਲਾਕੇ ਦੇ ਗੁਰਦੁਆਰਾ ਕਰਤਾਰ ਕੀਰਤਨ ਉਤੇ ਪੁਲਿਸ ਫੋਰਸ ਅਤੇ ਬੁਲਡੋਜਰਾਂ ਨਾਲ ਧਾਵਾ ਬੋਲਕੇ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ, 300 ਸਾਲ ਪੁਰਾਣੀਆ ਸੋਨੇ ਅਤੇ ਚਾਂਦੀ ਦੀਆਂ ਕੀਮਤੀ ਤਲਵਾਰਾਂ, 3 ਲੱਖ ਦੇ ਕਰੀਬ ਗੁਰੂਘਰ ਦੀ ਭੇਟਾ, 75-80 ਹਜ਼ਾਰ ਦੀ ਗੋਲਕ ਅਤੇ 40 ਹਜ਼ਾਰ ਦੇ ਕਰੀਬ ਲਾਈਬ੍ਰੇਰੀ ਦੀਆਂ ਇਤਿਹਾਸਿਕ ਕੀਮਤੀ ਕਿਤਾਬਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਚੁੱਕ ਕੇ ਲੈ ਗਈ ਹੈ, ਦੇ ਅਤਿ ਦੁੱਖਦਾਇਕ ਅਮਲਾਂ ਨੇ ਇਕ ਵਾਰੀ ਫਿਰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਮੁਤੱਸਵੀ ਹੁਕਮਰਾਨਾਂ ਤੇ ਹਕੂਮਤ ਵੱਲੋਂ ਬਲਿਊ ਸਟਾਰ ਦੇ 1984 ਵਿਚ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ ਅਤੇ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਉਤੇ ਇਕ ਵਾਰੀ ਫਿਰ ਹੁਕਮਰਾਨਾਂ ਨੇ ਲੂਣ ਛਿੜਕਣ ਦੇ ਵਿਸਫੋਟਕ ਅਮਲ ਕੀਤੇ ਹਨ ਜੋ ਸਿੱਖ ਕੌਮ ਲਈ ਅਸਹਿ ਹੈ ਅਤੇ ਇਨ੍ਹਾਂ ਕਾਰਵਾਈਆਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਉਹ ਥੋੜੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੱਧ ਪ੍ਰਦੇਸ਼ ਦੀ ਸ੍ਰੀ ਸਿਵਰਾਜ ਚੌਹਾਨ ਹਕੂਮਤ ਅਤੇ ਉਥੋ ਦੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਉਤੇ ਬੋਲੇ ਹਮਲੇ ਦੀ ਅਤੇ ਸਿੱਖ ਕੌਮ ਦੀਆਂ ਇਤਿਹਾਸਿਕ ਨਿਸ਼ਾਨੀਆਂ ਅਤੇ ਦਸਤਾਵੇਜ਼ ਚੁੱਕ ਕੇ ਲੈ ਜਾਣ ਦੇ ਅਮਲਾਂ ਨੂੰ ਅਤਿ ਦੁੱਖਦਾਇਕ ਅਤੇ ਭਾਰਤ ਵਿਚ ਸਿੱਖ ਕੌਮ ਵੱਲੋਂ ਆਪਣੀਆਂ ਆਜ਼ਾਦਆਨਾ ਰਵਾਇਤਾਂ ਨੂੰ ਕਾਇਮ ਰੱਖਣ ਦੇ ਗੰਭੀਰ ਪ੍ਰਸ਼ਨ ਨੂੰ ਚੁਣੋਤੀ ਪੂਰਨ ਕਰਾਰ ਦਿੰਦੇ ਹੋਏ ਅਤੇ ਮੁੱਤਸਵੀਆਂ ਦੇ ਇਸ ਅਮਲ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਪੁਰਜੋਰ ਨਿੰਦਾ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੀ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ‘ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ’ ਲਈ ਕੀਤੇ ਜਾਣ ਵਾਲੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਵਾਲੇ ਸੰਘਰਸ਼ ਲਈ ਪੂਰਨ ਇਮਾਨਦਾਰੀ ਨਾਲ ਯੋਗਦਾਨ ਪਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵੱਖ-ਵੱਖ ਸੂਬਿਆਂ ਵਿਚ ਮੁਤੱਸਵੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਉਤੇ ਅਤੇ ਉਨ੍ਹਾਂ ਦੇ ਸੱਭਿਆਚਾਰ ਉਤੇ ਹਮਲੇ ਤੇਜ ਹੋ ਗਏ ਹਨ, ਤਾਂ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਵੱਲੋਂ ਆਪਣੀ ਅਣਖ਼, ਇੱਜ਼ਤ ਅਤੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣ ਅਤੇ ਅਮਨ ਪੂਰਵਕ ਬਿਨ੍ਹਾਂ ਕਿਸੇ ਡਰ-ਭੈ ਤੋਂ ਬਰਾਬਰਤਾ ਦੇ ਹੱਕਾਂ ਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿੰਦਗੀ ਜਿਊਣ ਲਈ ਸਿੱਖ ਕੌਮ ਕੋਲ ਆਜ਼ਾਦ ਸਿੱਖ ਰਾਜ ਕਾਇਮ ਕਰਨ ਤੋਂ ਬਿਨ੍ਹਾਂ ਹੁਣ ਕੋਈ ਰਾਹ ਨਹੀਂ ਰਹਿ ਗਿਆ । ਇਸ ਲਈ ਜੋ ਸਿੱਖ ਆਪਣੇ ਪਰਿਵਾਰਿਕ, ਮਾਲੀ ਜਾਂ ਸਿਆਸੀ ਹਿੱਤਾ ਦੀ ਤੁੱਛ ਪੂਰਤੀ ਲਈ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਹੁਕਮਰਾਨਾਂ ਦੀ ਹਾਂ ਵਿਚ ਹਾਂ ਮਿਲਾਉਣ ਜਾਂ ਉਨ੍ਹਾਂ ਦੇ ਗੈਰ-ਇਖ਼ਲਾਕੀ, ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਕੰਮਾਂ ਉਤੇ ਚੁੱਪੀ ਵੱਟਣ ਦੇ ਅਮਲ ਕਰ ਰਹੇ ਹਨ, ਅਸਲੀਅਤ ਵਿਚ ਅਜਿਹੇ ਸਿੱਖ ਜਾਂ ਇਨਸਾਨ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਅਤੇ ਸਰਬੱਤ ਦੇ ਭਲੇ ਪੱਖੀ ਵੱਡਮੁੱਲੀ ਸੋਚ ਨੂੰ ਪਿੱਠ ਹੀ ਦੇ ਰਹੇ ਹਨ । ਜਦੋਂਕਿ ਜ਼ਾਬਰ ਅਤੇ ਜ਼ਾਲਮ ਹੁਕਮਰਾਨਾਂ ਨੇ ਸਮਾਂ ਪੈਣ ਤੇ ਅਜਿਹੇ ਹਾਂ ਵਿਚ ਹਾਂ ਮਿਲਾਉਣ ਵਾਲੇ ਆਪਣੇ ਪਿੱਠੂਆਂ ਨੂੰ ਵੀ ਨਹੀਂ ਬਖ਼ਸਣਾ । ਫਿਰ ਕਿਉਂ ਨਾ ਕੌਮੀ ਅਣਖ਼ ਅਤੇ ਇੱਜ਼ਤ ਨੂੰ ਕਾਇਮ ਰੱਖਦੇ ਹੋਏ ਸਮੁੱਚੀ ਸਿੱਖ ਕੌਮ ਬਿਨ੍ਹਾਂ ਕਿਸੇ ਡਰ-ਭੈ ਤੋਂ, ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦੀ ਸੇਧ ਵਿਚ ਆਪਣੇ ਕੌਮੀ ਆਜ਼ਾਦ ਸਿੱਖ ਸਟੇਟ ਨੂੰ ਕਾਇਮ ਕਰਨ ਲਈ ਇਕ ਪਲੇਟਫਾਰਮ ਤੇ ਇਕੱਤਰ ਕਿਉਂ ਨਾ ਹੋਇਆ ਜਾਵੇ ਅਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਨ੍ਹਾਂ ਨੇ ਇਸ ਮਕਸਦ ਦੀ ਪ੍ਰਾਪਤੀ ਲਈ ਆਪਣਾ ਮਨੁੱਖੀ ਜੀਵਨ ਦਿਨ-ਰਾਤ ਸਮਰਪਿਤ ਕੀਤਾ ਹੋਇਆ ਹੈ, ਉਨ੍ਹਾਂ ਦੇ ਸੰਘਰਸ਼ ਨੂੰ ਹੋਰ ਬਲ ਦਿੱਤਾ ਜਾਵੇ ।

ਸ. ਟਿਵਾਣਾ ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੁਕਮਾਂ ਅਨੁਸਾਰ ਉਪਰੋਕਤ ਗੁਰੂਘਰ ਉਤੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ ਤਰ੍ਹਾਂ ਮੱਧ ਪ੍ਰਦੇਸ਼ ਦੀ ਹਕੂਮਤ ਵੱਲੋਂ ਧਾਵਾ ਬੋਲਕੇ ਇਮਾਰਤ ਨੂੰ ਢਹਿ-ਢੇਰੀ ਕਰਨ ਅਤੇ ਹੋਰ ਕੀਮਤੀ ਸਮਾਨ ਅਤੇ ਲਾਈਬ੍ਰੇਰੀ ਲੁੱਟਣ ਦੀ ਜਾਂਚ ਲਈ ਪਾਰਟੀ ਵੱਲੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਕੱਤਰ ਜਰਨਲ ਦੀ ਅਗਵਾਈ ਹੇਠ ਪੰਜ ਮੈਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਦੂਸਰੇ ਮੈਬਰ ਸ. ਸੁਰਜੀਤ ਸਿੰਘ ਕਾਲਾਬੂਲਾ ਅਗਜੈਕਟਿਵ ਮੈਬਰ ਐਸ.ਜੀ.ਪੀ.ਸੀ ਅਤੇ ਜਰਨਲ ਸਕੱਤਰ, ਸ. ਹਰਭਜਨ ਸਿੰਘ ਕਸ਼ਮੀਰੀ ਜਿ਼ਲ੍ਹਾ ਪ੍ਰਧਾਨ ਪਟਿਆਲਾ, ਸ. ਸੁਰਜੀਤ ਸਿੰਘ ਅਰਾਈਆਵਾਲਾ ਕਾਰਜਕਾਰੀ ਪ੍ਰਧਾਨ ਫਰੀਦਕੋਟ, ਸ. ਪ੍ਰਗਟ ਸਿੰਘ ਵਰਕਿੰਗ ਕਮੇਟੀ ਮੈਬਰ ਹੋਣਗੇ । ਜੋ ਆਪਣੀ ਛਾਣਬੀਨ ਰਿਪੋਰਟ 15 ਦਿਨਾਂ ਦੇ ਵਿਚ-ਵਿਚ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੂੰ ਸੌਪਣਗੇ, ਉਪਰੰਤ ਪਾਰਟੀ ਦੀ ਪੀ.ਏ.ਸੀ. ਦੀ ਇਕੱਤਰਤਾ ਕਰਕੇ ਇਸ ਆਈ ਰਿਪੋਰਟ ਦੇ ਵਿਚਾਰ ਕਰਕੇ ਦੂਸਰੇ ਹਮਖਿਆਲ ਪੰਥਕ ਆਗੂਆਂ ਅਤੇ ਸੰਗਠਨਾਂ ਦੇ ਸਹਿਯੋਗ ਨਾਲ ਅਗਲੇ ਕੌਮੀ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ।

About The Author

Related posts

Leave a Reply

Your email address will not be published. Required fields are marked *