Select your Top Menu from wp menus
Header
Header
ਤਾਜਾ ਖਬਰਾਂ

ਮੱਧ ਅਤੇ ਵੈਸਟ ਅਮਰੀਕਾ, ਵੈਸਟ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ, ਯੂਰਪਿੰਨ ਮੁਲਕਾਂ ਅਤੇ ਏਸੀਆਂ ਦੇ ਮੁਲਕਾਂ ਦੇ ਸਿੱਖ ਵੀ ਆਪਣੇ ਗੁਰੂਘਰਾਂ ਵਿਚ ਡਿਪਲੋਮੈਟਸ ਉਤੇ ਪਾਬੰਦੀ ਲਗਾਉਣ : ਮਾਨ

ਮੱਧ ਅਤੇ ਵੈਸਟ ਅਮਰੀਕਾ, ਵੈਸਟ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ, ਯੂਰਪਿੰਨ ਮੁਲਕਾਂ ਅਤੇ ਏਸੀਆਂ ਦੇ ਮੁਲਕਾਂ ਦੇ ਸਿੱਖ ਵੀ ਆਪਣੇ ਗੁਰੂਘਰਾਂ ਵਿਚ ਡਿਪਲੋਮੈਟਸ ਉਤੇ ਪਾਬੰਦੀ ਲਗਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਜਿਥੇ ਈਸਟ ਕੋਸਟ ਅਮਰੀਕਾ, ਈਸਟ ਕੈਨੇਡਾ, ਬਰਤਾਨੀਆ, ਜਰਮਨ ਦੇ ਸਿਰਕੱਢ ਸਿੱਖਾਂ ਨੇ ਆਪੋ-ਆਪਣੇ ਮੁਲਕਾਂ ਦੇ ਗੁਰੂਘਰਾਂ ਵਿਚ ਸਾਜਿ਼ਸਾਂ ਰਚਨ ਵਾਲੇ ਇੰਡੀਅਨ ਡਿਪਲੋਮੈਟਸ ਤੇ ਸਰਕਾਰੀ ਅਧਿਕਾਰੀਆਂ ਦੇ ਦਾਖਲੇ ਉਤੇ ਪਾਬੰਦੀ ਲਗਾ ਦਿੱਤੀ ਹੈ, ਜੋ ਕਿ ਸਵਾਗਤਯੋਗ ਅਮਲ ਹਨ । ਉਥੇ ਮੱਧ ਅਤੇ ਵੈਸਟ ਅਮਰੀਕਾ, ਵੈਸਟ ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ, ਯੂਰਪਿੰਨ ਅਤੇ ਏਸੀਆਂ ਦੇ ਮੁਲਕਾਂ ਵਿਚ ਵੱਸਣ ਵਾਲੇ ਸਿੱਖ ਅਤੇ ਉਥੋ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆ ਵੀ ਆਪੋ-ਆਪਣੇ ਗੁਰੂਘਰਾਂ ਵਿਚ ਇੰਡੀਅਨ ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਦਾਖਲੇ ਉਤੇ ਪਾਬੰਦੀ ਲਗਾਉਣ ਦੇ ਮਤੇ ਪਾ ਕੇ ਜਿੰਨੀ ਜਲਦੀ ਹੋ ਸਕੇ, ਇਹ ਫੈਸਲੇ ਲਾਗੂ ਕਰਨ । ਤਾਂ ਜੋ ਸਮੁੱਚੇ ਸੰਸਾਰ ਦੇ ਗੁਰੂਘਰਾਂ ਵਿਚ ਹਿੰਦੂਤਵ ਮੁਤੱਸਵੀ ਆਗੂਆਂ ਵੱਲੋਂ ਸਾਜਿ਼ਸਾਂ ਰਚਕੇ ਜੋ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲ ਹੋ ਰਹੇ ਹਨ ਅਤੇ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਵਾਉਣ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ, ਉਸਦਾ ਮੁਕੰਮਲ ਰੂਪ ਵਿਚ ਸਮੁੱਚੀ ਸਿੱਖ ਕੌਮ ਆਪਣੀ ਏਕਤਾ ਦਾ ਸਬੂਤ ਦਿੰਦੇ ਹੋਏ ਖਾਤਮਾ ਵੀ ਕਰ ਸਕੇ ਅਤੇ ਹਿੰਦੂਤਵ ਆਗੂਆਂ ਦੇ ਮਨੁੱਖਤਾ ਵਿਰੋਧੀ ਖੂਖਾਰ ਚਿਹਰੇ ਨੂੰ ਸਮੁੱਚੇ ਸੰਸਾਰ ਦੀ ਕਚਹਿਰੀ ਵਿਚ ਜ਼ਾਹਰ ਕਰਕੇ ਜਮਹੂਰੀਅਤ ਅਤੇ ਅਮਨ ਪਸੰਦ ਮੁਲਕਾਂ ਦੇ ਹੁਕਮਰਾਨਾਂ ਨੂੰ ਸਿੱਖ ਕੌਮ ਦੀ ਉੱਚੀ-ਸੁੱਚੀ ਸਰਬੱਤ ਦੇ ਭਲੇ ਵਾਲੀ ਸੋਚ ਤੋਂ ਜਾਣੂ ਕਰਵਾ ਸਕੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ, ਕੈਨੇਡਾ, ਬਰਤਾਨੀਆ ਦੇ ਜਿਸ ਹਿੱਸੇ ਵਿਚ ਅਜੇ ਗੁਰੂਘਰਾਂ ਵਿਚ ਉਪਰੋਕਤ ਮਤੇ ਪਾਸ ਨਹੀਂ ਕੀਤੇ ਗਏ, ਉਨ੍ਹਾਂ ਨੂੰ ਅਤੇ ਦੂਸਰੇ ਯੂਰਪਿੰਨ ਤੇ ਏਸੀਅਨ ਮੁਲਕਾਂ ਦੇ ਸਿੱਖਾਂ ਨੂੰ ਇੰਡੀਅਨ ਡਿਪਲੋਮੈਟਸ ਦੇ ਦਾਖਲੇ ਉਤੇ ਪਾਬੰਦੀ ਲਗਾਉਣ ਅਤੇ ਹਿੰਦੂਤਵ ਸਾਜਿ਼ਸਾਂ ਤੋਂ ਸੁਚੇਤ ਰਹਿਣ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੁਝ ਸਿੱਖੀ ਭੇਸ ਵਿਚ ਉਹ ਲੋਕ ਜੋ ਹਿੰਦੂਤਵ ਹੁਕਮਰਾਨਾਂ ਵੱਲੋਂ ਪ੍ਰਾਪਤ ਕੀਤੇ ਗਏ ਉੱਚ ਅਹੁਦਿਆ, ਸਰਕਾਰੀ ਸਹੂਲਤਾਂ, ਧਨ-ਦੌਲਤਾਂ ਦੀ ਮਾਇਕ ਸਹਾਇਤਾ ਅਧੀਨ ਅੱਜ ਵੀ ਇੰਡੀਅਨ ਡਿਪਲੋਮੈਟਸ ਅਤੇ ਸਰਕਾਰੀ ਅਧਿਕਾਰੀਆਂ ਦੇ ਗੁਰੂਘਰਾਂ ਵਿਚ ਦਾਖਲੇ ਉਤੇ ਲੱਗੀ ਪਾਬੰਦੀ ਦਾ ਵਿਰੋਧ ਕਰ ਰਹੇ ਹਨ, ਉਹ ਕੇਵਲ ਗੁਲਾਮ ਮਾਨਸਿਕਤਾ ਦੇ ਹੀ ਮਾਲਕ ਨਹੀਂ, ਬਲਕਿ ਉਹ ਆਪਣੇ ਸਿੱਖ ਧਰਮ ਤੇ ਸਿੱਖ ਕੌਮ ਨੂੰ ਵੀ ਸਿੱਖੀ ਭੇਖ ਵਿਚ ਧੋਖਾ ਹੀ ਦੇ ਰਹੇ ਹਨ । ਅਜਿਹੇ ਹੁਕਮਰਾਨਾਂ ਦੀ ਸੋਚ ਦਾ ਪੱਖ ਪੂਰਨ ਵਾਲੇ ਕੁਝ ਗਿਣਤੀ ਦੇ ਸਿੱਖਾਂ ਨੂੰ ਵੀ ਕੌਮ ਵੱਲੋਂ ਪਹਿਚਾਨਣ ਦੀ ਅੱਜ ਸਖ਼ਤ ਲੋੜ ਹੈ । ਤਾਂ ਕਿ ਹੁਣ ਮੁਕਾਰਤਾ ਨਾਲ ਭਰਿਆ ਹੁਕਮਰਾਨ ਅਜਿਹੇ ਸਿੱਖਾਂ ਦੀ ਦੁਰਵਰਤੋਂ ਕਰਕੇ ਫਿਰ ਤੋਂ ਗੁਰੂਘਰਾਂ ਅਤੇ ਸਿੱਖ ਕੌਮ ਦੇ ਮਸਲਿਆਂ ਵਿਚ ਦਖ਼ਲ ਦੇਣ ਅਤੇ ਸਿੱਖ ਕੌਮ ਨੂੰ ਭਰਾਮਾਰੂ ਜੰਗ ਵਿਚ ਉਲਝਾਉਣ ਦੀਆਂ ਕਾਰਵਾਈਆ ਨਾ ਕਰ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਾਂ ਤਾਂ ਅਜਿਹੇ ਭੁੱਲੇ-ਭਟਕੇ ਸਿੱਖ ਆਪੋ-ਆਪਣੀ ਆਤਮਾ ਦੀ ਆਵਾਜ਼ ਸੁਣਕੇ ਸਹੀ ਦਿਸ਼ਾ ਵੱਲ ਖੁਦ ਹੀ ਸੱਚੇ ਮਨੋ ਅਮਲ ਕਰਨ ਲੱਗ ਪੈਣਗੇ ਜਾਂ ਫਿਰ ਸਿੱਖ ਕੌਮ ਆਪਣੀਆ ਰਵਾਇਤਾ ਅਨੁਸਾਰ ਇੰਡੀਅਨ ਡਿਪਲੋਮੈਟਸ, ਸਰਕਾਰੀ ਅਧਿਕਾਰੀਆਂ ਤੇ ਹੁਕਮਰਾਨਾਂ ਦੀ ਤਰ੍ਹਾਂ ਇਨ੍ਹਾਂ ਨੂੰ ਵੀ ਆਪਣੀ ਬਲ-ਬੁੱਧੀ ਅਤੇ ਦੂਰਅੰਦੇਸ਼ੀ ਦੀ ਵਰਤੋਂ ਕਰਦੇ ਹੋਏ ਅਲੱਗ-ਥਲੱਗ ਕਰ ਦੇਵੇਗੀ ਅਤੇ ਆਪਣੀ ਕੌਮੀ ਪਹਿਚਾਣ ‘ਸਰਬੱਤ ਦੇ ਭਲੇ’ ਦੇ ਮਿਸ਼ਨ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਨ ਦੀ ਜਿੰਮੇਵਾਰੀ ਨਿਭਾਕੇ ਸਿੱਖ ਕੌਮ ਦੇ ਮਾਣ-ਸਨਮਾਨ ਵਿਚ ਵਾਧਾ ਕਰੇਗੀ ।

About The Author

Related posts

Leave a Reply

Your email address will not be published. Required fields are marked *