Verify Party Member
Header
Header
ਤਾਜਾ ਖਬਰਾਂ

ਮੱਕਾ ਮਸਜਿਦ ਬੰਬ ਕਾਂਡ ਦੇ ਦੋਸ਼ੀ ਹਿੰਦੂ ਦਹਿਸਤਗਰਦਾਂ ਨੂੰ ਬਰੀ ਕਰਨ ਵਾਲੇ ਜੱਜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਮਲ ਖੁਦ ਹੀ ਸੱਚ ਨੂੰ ਬਿਆਨ ਕਰ ਰਿਹਾ ਹੈ : ਮਾਨ

ਮੱਕਾ ਮਸਜਿਦ ਬੰਬ ਕਾਂਡ ਦੇ ਦੋਸ਼ੀ ਹਿੰਦੂ ਦਹਿਸਤਗਰਦਾਂ ਨੂੰ ਬਰੀ ਕਰਨ ਵਾਲੇ ਜੱਜ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਅਮਲ ਖੁਦ ਹੀ ਸੱਚ ਨੂੰ ਬਿਆਨ ਕਰ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ ( ) “ਮੱਕਾ ਮਸਜਿਦ ਬੰਬ ਕਾਂਡ ਦੇ ਦੋਸ਼ੀ ਸੁਆਮੀ ਅਸੀਮਾਨੰਦ ਅਤੇ ਹੋਰਨਾਂ ਨੂੰ 18 ਮਈ 2007 ਨੂੰ ਮੱਕਾ ਦੀ ਮਸਜਿਦ ਵਿਖੇ ਹੋਏ ਬੰਬ ਧਮਾਕੇ ਜਿਸ ਵਿਚ 9 ਨਿਰਦੋਸ਼ ਵਿਅਕਤੀ ਮਾਰੇ ਗਏ ਸਨ ਅਤੇ 58 ਜਖ਼ਮੀ ਹੋਏ ਸਨ, ਦੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਬਰੀ ਕਰ ਦੇਣ ਦੀ ਕਾਰਵਾਈ ਸਪੱਸਟ ਕਰਦੀ ਹੈ ਕਿ ਇਥੇ ਬਹੁਗਿਣਤੀ ਹਿੰਦੂਤਵ ਹੁਕਮਰਾਨਾਂ ਦੀ ਸੋਚ ਅਨੁਸਾਰ ਹੀ ਅਦਾਲਤਾਂ, ਜੱਜ, ਕਾਨੂੰਨ ਅਤੇ ਅਫ਼ਸਰਸ਼ਾਹੀ ਕੰਮ ਕਰਦੀ ਹੈ ਅਜਿਹੇ ਗੰਧਲੇ ਮਾਹੌਲ ਵਿਚ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਬਣਦਾ ਇਨਸਾਫ਼ ਨਹੀਂ ਮਿਲ ਸਕਦਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ 2007 ਵਿਚ ਹੀ ਅਜਮੇਰ ਦਰਗਾਹ ਹੋਏ ਧਮਾਕੇ ਦੇ ਉਪਰੋਕਤ ਅਸੀਮਾਨੰਦ ਤੇ ਉਸਦੇ ਦੋਸ਼ੀ ਸਾਥੀਆਂ ਨੂੰ ਇਕ ਸਾਲ ਪਹਿਲੇ ਬਰੀ ਕਰ ਦਿੱਤਾ ਗਿਆ ਸੀ । ਜਦੋਂਕਿ ਜੇਕਰ ਕਿਸੇ ਘੱਟ ਗਿਣਤੀ ਕੌਮ ਨਾਲ ਸੰਬੰਧਤ ਇਨਸਾਨ ਉਤੇ ਮੰਦਭਾਵਨਾ ਅਧੀਨ ਕੇਸ ਦਰਜ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਥੋ ਦਾ ਕਾਨੂੰਨ, ਅਦਾਲਤਾਂ, ਜੱਜ ਵਿਸ਼ੇਸ਼ ਅਦਾਲਤਾਂ ਰਾਹੀ ਫੈਸਲੇ ਕਰਕੇ ਮੌਤ ਦੀਆਂ ਸਜ਼ਾਵਾਂ ਜਾਂ ਉਮਰ ਕੈਦ ਦੀਆਂ ਸਜ਼ਾਵਾਂ ਸੁਣਾ ਦਿੰਦੇ ਹਨ । ਜੋ ਘੱਟ ਗਿਣਤੀ ਕੌਮਾਂ ਨਾਲ ਹੋ ਰਹੇ ਘੋਰ ਵਿਤਕਰੇ ਨੂੰ ਜਿਥੇ ਪ੍ਰਤੱਖ ਕਰਦਾ ਹੈ, ਉਥੇ ਸੰਬੰਧਤ ਮੱਕਾ ਮਸਜਿਦ ਕਾਂਡ ਦੇ ਜੱਜ ਵੱਲੋਂ ਹਿੰਦੂ ਦਹਿਸਤਗਰਦ ਅਸੀਮਾਨੰਦ ਅਤੇ ਹੋਰਨਾਂ ਨੂੰ ਬਰੀ ਕਰਨ ਉਪਰੰਤ ਆਪਣੇ ਜੱਜ ਦੇ ਅਹੁਦੇ ਤੋਂ ਅਸਤੀਫ਼ਾਂ ਦੇਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਹਿੰਦੂਤਵ ਹੁਕਮਰਾਨਾਂ ਨੇ ਕਾਨੂੰਨ ਤੇ ਅਦਾਲਤਾਂ ਦੀ ਦੁਰਵਰਤੋਂ ਕਰਕੇ ਅਜਿਹੇ ਹਿੰਦੂ ਦਹਿਸਤਗਰਦਾਂ ਨੂੰ ਬਰੀ ਕਰਵਾਉਣ ਦੇ ਹੁਕਮ ਕੀਤੇ ਜਾ ਰਹੇ ਹਨ । ਇਹ ਸੱਚ ਸਾਹਮਣੇ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੱਕਾ ਮਸਜਿਦ ਬੰਬ ਕਾਂਡ ਦੇ ਮੁੱਖ ਦੋਸ਼ੀ ਸੁਆਮੀ ਅਸੀਮਾਨੰਦ ਅਤੇ ਹੋਰਨਾਂ 7 ਨੂੰ ਹਿੰਦੂਤਵ ਅਦਾਲਤਾਂ ਅਤੇ ਜੱਜਾਂ ਵੱਲੋਂ ਬਰੀ ਕਰਨ ਦੇ ਕੀਤੇ ਗਏ ਹੁਕਮਾਂ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਲਈ ਕਿਸੇ ਤਰ੍ਹਾਂ ਦਾ ਇਨਸਾਫ਼ ਨਾ ਮਿਲਣ ਦੀ ਗੰਭੀਰ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਤਾਂ ਇਥੋਂ ਦਾ ਕਾਨੂੰਨ, ਅਦਾਲਤਾਂ, ਜੱਜ ਅਤੇ ਹੁਕਮਰਾਨ ਘੱਟ ਗਿਣਤੀ ਕੌਮਾਂ ਨਾਲ ਪੇਸ਼ ਆਉਦੇ ਹੋਏ ਵਿਸੇ਼ਸ਼ ਅਦਾਲਤਾਂ ਤੇ ਵਿਸੇ਼ਸ਼ ਜੱਜਾਂ ਰਾਹੀ ਝੱਟ ਫੈਸਲੇ ਕਰਕੇ ਵੱਡੀਆਂ ਸਜ਼ਾਵਾਂ ਸੁਣਾ ਦਿੰਦੇ ਹਨ ਅਤੇ ਬਹੁਗਣਿਤੀ ਕੌਮ ਨਾਲ ਸੰਬੰਧਤ ਦੋਸ਼ੀਆਂ ਨੂੰ ਚੋਰ ਦਰਵਾਜਿਓ ਬਚਾਉਣ ਵਿਚ ਭੂਮਿਕਾ ਨਿਭਾਉਦੇ ਹਨ । ਫਿਰ ਵਿਧਾਨ ਦੀ ਧਾਰਾ 14 ਨੂੰ ਬਰਾਬਰਤਾ ਦੇ ਆਧਾਰ ਤੇ ਸਭ ਕੌਮਾਂ, ਧਰਮਾਂ ਤੇ ਨਿਵਾਸੀਆ ਲਈ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਅਤੇ ਕਿਉਂ ਨਹੀਂ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਨੂੰ ਵਿਸੇ਼ਸ਼ ਅਦਾਲਤਾਂ ਤੇ ਵਿਸੇ਼ਸ਼ ਜੱਜਾਂ ਰਾਹੀ ਸਜ਼ਾ ਦੇਣ ਦੇ ਐਲਾਨ ਕੀਤੇ ਜਾਂਦੇ ? ਉਨ੍ਹਾਂ ਕਿਹਾ ਕਿ 1984 ਵਿਚ ਸਿੱਖ ਕੌਮ ਦੀ ਸਾਜ਼ਸੀ ਢੰਗ ਨਾਲ ਨਸ਼ਲਕੁਸੀ ਕੀਤੀ ਗਈ, 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਨਿਰਦੋਸ਼ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਹਿੰਦ ਫ਼ੌਜ ਵੱਲੋਂ ਸ਼ਹੀਦ ਕਰ ਦਿੱਤਾ ਗਿਆ । ਫਿਰ ਸਿੱਖ ਕੌਮ ਦੇ ਦਰਸ਼ਨ ਸਿੰਘ ਲੋਹਾਰਾ, ਜਗਜੀਤ ਸਿੰਘ ਜੰਮੂ, ਜਸਪਾਲ ਸਿੰਘ ਚੌੜ ਸਿੱਧਵਾ, ਬਲਕਾਰ ਸਿੰਘ ਮੁੰਬਈ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ ਆਦਿ ਬਰਗਾੜੀ ਕਾਂਡ ਦੇ ਕਾਤਲ ਦੋਸ਼ੀਆਂ ਅਤੇ 2013 ਵਿਚ 60 ਹਜ਼ਾਰ ਸਿੱਖ ਜਿ਼ੰਮੀਦਾਰਾਂ ਨੂੰ ਗੁਜਰਾਤ ਵਿਚੋਂ ਜ਼ਬਰੀ ਬੇਘਰ ਤੇ ਬੇਜ਼ਮੀਨੇ ਕਰ ਦਿੱਤਾ ਗਿਆ, ਉਨ੍ਹਾਂ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਅੱਜ ਤੱਕ ਸਜ਼ਾਵਾਂ ਕਿਉਂ ਨਹੀਂ ਦਿੱਤੀਆ ਗਈਆ ਅਤੇ 60 ਹਜ਼ਾਰ ਜਿੰਮੀਦਾਰਾਂ ਦਾ ਮੁੜ ਵਸੇਬਾ ਕਿਉਂ ਨਹੀਂ ਕੀਤਾ ਗਿਆ ? ਇਹ ਸਭ ਘੋਰ ਵਿਤਕਰੇ, ਜ਼ਬਰ-ਜੁਲਮ ਸਾਬਤ ਕਰਦੇ ਹਨ ਕਿ ਇਥੇ ਹਿੰਦੂ ਬਹੁਗਿਣਤੀ ਲਈ ਹੋਰ ਕਾਨੂੰਨ ਹਨ ਅਤੇ ਘੱਟ ਗਿਣਤੀ ਕੌਮਾਂ ਲਈ ਹੋਰ । ਇਹੀ ਵਜਹ ਹੈ ਕਿ ਸਿੱਖ ਕੌਮ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਅਤੇ ਉਨ੍ਹਾਂ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ ਹਿੱਤ ਗੁਰੂ ਸਾਹਿਬਾਨ ਜੀ ਦੀ ਬੇਗਮਪੁਰਾ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਲਈ ਯਤਨਸ਼ੀਲ ਹੈ । ਜਿਥੇ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਹਰ ਪੱਖੋ ਸੰਪੂਰਨ ਆਜ਼ਾਦੀ ਹੋਵੇਗੀ ਅਤੇ ਇਨਸਾਫ਼ ਦਾ ਰਾਜ ਹੋਵੇਗਾ । ਇਸ ਲਈ ਸਭ ਘੱਟ ਗਿਣਤੀ ਕੌਮਾਂ ਨੂੰ ਇਹ ਅਪੀਲ ਹੈ ਕਿ ਮੁਤੱਸਵੀ ਹਿੰਦੂਤਵ ਹਕੂਮਤ ਦੇ ਜ਼ਬਰ-ਜੁਲਮਾਂ ਤੋਂ ਨਿਜਾਤ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਭਾਰਤੀ ਮੁਕਤੀ ਪਾਰਟੀ, ਬਾਮਸੇਫ, ਐਸ.ਸੀ/ਐਸ.ਟੀ, ਪੱਛੜੇ ਵਰਗਾਂ ਆਦਿ ਦੇ ਸਾਂਝੇ ਬਣੇ ਸੰਗਠਨ ਹੇਠ ਜਿੰਨੀ ਜਲਦੀ ਹੋ ਸਕੇ ਇਕੱਤਰ ਹੋ ਜਾਣ ਅਤੇ ਆਪਣਾ ਆਜ਼ਾਦ ਰਾਜ ਕਾਇਮ ਕਰਨ ਵਿਚ ਯੋਗਦਾਨ ਪਾਉਣ।

About The Author

Related posts

Leave a Reply

Your email address will not be published. Required fields are marked *