Verify Party Member
Header
Header
ਤਾਜਾ ਖਬਰਾਂ

ਮੌਜੂਦਾ ਗੰਭੀਰ ਸਮਾਂ ਪ੍ਰਚਾਰਕਾਂ ਜਾਂ ਟਕਸਾਲ ਵੱਲੋਂ ਆਪਸ ਵਿਚ ਲੜਨ ਦਾ ਨਹੀਂ, ਬਲਕਿ ਸਿੱਖੀ ਦੇ ਪ੍ਰਚਾਰ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਹੈ : ਮਾਨ

ਮੌਜੂਦਾ ਗੰਭੀਰ ਸਮਾਂ ਪ੍ਰਚਾਰਕਾਂ ਜਾਂ ਟਕਸਾਲ ਵੱਲੋਂ ਆਪਸ ਵਿਚ ਲੜਨ ਦਾ ਨਹੀਂ, ਬਲਕਿ ਸਿੱਖੀ ਦੇ ਪ੍ਰਚਾਰ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 25 ਮਈ ( ) “ਜੇਕਰ ਅੱਜ ਪੰਜਾਬ ਸੂਬੇ ਅਤੇ ਪੂਰੇ ਭਾਰਤ ਵਿਚ ਸਿੱਖ ਨੌਜ਼ਵਾਨੀ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿਚ ਸਿਰ ਅਤੇ ਦਾੜ੍ਹੀ ਦੇ ਕੇਸ ਮਨਾਉਣ ਦੇ ਅਮਲਾਂ ਨੂੰ ਦੇਖਕੇ ਹਰ ਪੰਥ ਦਰਦੀ ਦੇ ਮਨ ਅਤੇ ਆਤਮਾ ਨੂੰ ਡੂੰਘਾਂ ਦੁੱਖ ਪਹੁੰਚਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਵੱਲੋਂ ਸਾਨੂੰ ਬਖਸਿ਼ਸ਼ ਕੀਤੀ ਗਈ ਸਿੱਖੀ ਦਿਨ-ਬ-ਦਿਨ ਨਿਘਾਰ ਵੱਲ ਕਿਉਂ ਜਾ ਰਹੀ ਹੈ ? ਅੱਜ ਜਦੋਂ ਸਿੱਖ ਕੌਮ ਦੇ ਪ੍ਰਚਾਰਕਾਂ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੰਚਾਲਿਤ ਕੀਤੀ ਗਈ ਟਕਸਾਲ ਦੀ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਉਹ ਇੰਡੀਆਂ ਅਤੇ ਪੰਜਾਬ ਸੂਬੇ ਵਿਚ ਬਾਦਲੀਲ ਢੰਗ ਨਾਲ ਪ੍ਰਚਾਰ ਕਰਕੇ ਸਿੱਖ ਨੌਜ਼ਵਾਨੀ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੇ ਹੋਏ ਸਿੱਖੀ ਜੀਵਨ ਵਿਚ ਵਿਚਰਨ ਦੀ ਜਿੰਮੇਵਾਰੀ ਨਿਭਾਉਣ, ਉਸ ਸਮੇਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਵਾਲੇ ਅਤੇ ਟਕਸਾਲ ਦੇ ਮੌਜੂਦਾ ਮੁੱਖੀ ਸ. ਹਰਨਾਮ ਸਿੰਘ ਧੂੰਮਾ ਵਿਚਕਾਰ ਮਰਨ-ਮਰਾਉਣ ਅਤੇ ਆਪਸ ਵਿਚ ਲੜਨ ਦੀਆਂ ਕਾਰਵਾਈਆ ਹੋਰ ਵੀ ਦੁੱਖਦਾਇਕ ਵਰਤਾਰਾ ਹੋ ਰਿਹਾ ਹੈ । ਜਦੋਂਕਿ ਇਸ ਸਮੇਂ ਅਜਿਹੇ ਪ੍ਰਚਾਰਕਾਂ ਅਤੇ ਟਕਸਾਲ ਦੇ ਮੁੱਖੀਆਂ ਨੂੰ ਪਿੰਡਾਂ, ਸ਼ਹਿਰਾਂ, ਕਸਬਿਆ ਵਿਚ ਦਾਖਲ ਹੋ ਕੇ ਜੋ ਕੌਮੀ ਬੱਚਿਆਂ ਵਿਚ ਧਾਰਮਿਕ ਅਤੇ ਸਮਾਜਿਕ ਪੱਖੋ ਵੱਡੀਆ ਕਮੀਆ ਦਰਪੇਸ਼ ਆ ਰਹੀਆ ਹਨ, ਉਨ੍ਹਾਂ ਨੂੰ ਪ੍ਰਚਾਰ ਰਾਹੀ ਜਾਣਕਾਰੀ ਦੇ ਕੇ ਚੰਗੇ ਇਨਸਾਨ ਅਤੇ ਗੁਰਸਿੱਖ ਬਣਾਉਣ ਦੀ ਜਿ਼ੰਮੇਵਾਰੀ ਨਿਭਾਉਣ ਦੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਰਣਜੀਤ ਸਿੰਘ ਢੱਡਰੀਆਵਾਲੇ ਅਤੇ ਦਸਵੇਂ ਪਾਤਸ਼ਾਹ ਵੱਲੋਂ ਪ੍ਰਚੱਲਿਤ ਮਹਾਨ ਟਕਸਾਲ ਦੇ ਮੌਜੂਦਾ ਮੁੱਖੀ ਸ. ਹਰਨਾਮ ਸਿੰਘ ਧੂੰਮਾ ਵੱਲੋਂ ਆਪਣੀਆਂ ਕੌਮੀ ਜਿੰਮੇਵਾਰੀਆਂ ਤੋਂ ਮੂੰਹ ਮੋੜਕੇ ਆਪੋ-ਆਪਣੀ ਹਊਮੈ ਨੂੰ ਜਿਊਦਾ ਰੱਖਣ ਲਈ ਮੀਡੀਏ ਤੇ ਅਖ਼ਬਾਰਾਂ ਵਿਚ ਇਕ-ਦੂਸਰੇ ਵਿਰੁੱਧ ਕੀਤੀ ਜਾ ਰਹੀ ਬਿਆਨਬਾਜੀ ਦੇ ਮੰਦਭਾਗੇ ਹੋ ਰਹੇ ਅਮਲ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਨ੍ਹਾਂ ਧਾਰਮਿਕ ਪ੍ਰਚਾਰਕਾਂ ਨੂੰ ਆਪਣੀਆ ਕੌਮੀ ਜਿੰਮੇਵਾਰੀਆ ਨੂੰ ਪੂਰਨ ਕਰਨ ਉਤੇ ਸੁਹਿਰਦ ਹੋਣ ਅਤੇ ਨੌਜ਼ਵਾਨੀ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਵਾਲੇ ਅਤੇ ਟਕਸਾਲ ਦੇ ਮੌਜੂਦਾ ਮੁੱਖੀ ਦੋਵੇ ਹੀ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੀ ਗੱਲ ਦਾ ਹਵਾਲਾ ਦਿੰਦੇ ਹਨ । ਜਦੋਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਕਥਨ ਸੀ ਕਿ ਜਦੋਂ ਜ਼ਾਬਰ ਹਿੰਦ ਫ਼ੌਜਾਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਗੀਆ, ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ । ਪਰ ਦੁੱਖ ਤੇ ਅਫ਼ਸੋਸ ਹੈ ਕਿ ਸੰਤ ਭਿੰਡਰਾਂਵਾਲਿਆ ਦੇ ਬਚਨਾਂ ਉਤੇ ਪਹਿਰਾ ਦੇਣ ਦੀ ਬਜਾਇ ਇਹ ਧਾਰਮਿਕ ਆਗੂ ਅੱਜ ਆਪਣੀ ਕੌਮੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਨਜ਼ਰ ਅੰਦਾਜ ਕਰਕੇ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ਲੈ ਰਿਹਾ ਹੈ, ਕੋਈ ਸ. ਪ੍ਰਕਾਸ਼ ਸਿੰਘ ਬਾਦਲ ਵਰਗਿਆ ਦੀ । ਫਿਰ ਅਜਿਹੇ ਅਮਲ ਕਰਦੇ ਹੋਏ ਕੌਮੀ ਵੱਖਰੀ ਤੇ ਅਣਖੀਲੀ ਪਹਿਚਾਣ ਦੀ ਗੱਲ ਇਹ ਕਿਉਂ ਭੁੱਲ ਜਾਂਦੇ ਹਨ ? ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਬਰ-ਜ਼ਾਬਰ, ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ ਦੇ ਅਣਮੋਲ ਬਚਨਾਂ ਉਤੇ ਪਹਿਰਾ ਦੇਣ ਦੀ ਹਦਾਇਤ ਕੀਤੀ ਹੈ । ਲੇਕਿਨ ਇਹ ਪ੍ਰਚਾਰਕ ਅਤੇ ਧਾਰਮਿਕ ਆਗੂ ਜ਼ਬਰ-ਜੁਲਮ ਸਮੇਂ ਆਪਣੇ ਬੁੱਲਾਂ ਨੂੰ ਜਿੰਦਰੇ ਮਾਰ ਲੈਦੇ ਹਨ । ਜਦੋਂਕਿ ਗੁਰਸਿੱਖ ਨਾ ਤਾਂ ਜੁਲਮ ਹੁੰਦਾ ਦੇਖ ਸਕਦਾ ਹੈ ਅਤੇ ਨਾ ਹੀ ਕਿਸੇ ਉਤੇ ਜੁਲਮ ਕਰਦਾ ਹੈ ।
ਉਨ੍ਹਾਂ ਕਿਹਾ ਕਿ ਇਹ ਵੀ ਵਰਤਾਰਾ ਦੇਖਣ ਵਿਚ ਆਇਆ ਹੈ ਕਿ ਬੀਤੇ ਸਮੇਂ ਵਿਚ ਇਹ ਉਪਰੋਕਤ ਪ੍ਰਚਾਰਕ ਖ਼ਾਲਸਾ ਪੰਥ ਦੀ ਗੱਲ ਕਰਨ ਦੀ ਬਜਾਇ ਕੋਈ ਸ੍ਰੀ ਕੇਜਰੀਵਾਲ ਦੀ ਧੋਖੇਬਾਜ ਆਮ ਆਦਮੀ ਪਾਰਟੀ ਦੇ ਪਿੱਛਲਗ ਬਣ ਜਾਂਦਾ ਹੈ ਅਤੇ ਕੋਈ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਵਾਲੇ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਨਵੀਂ ਸਿੱਖ ਲੀਡਰਸਿ਼ਪ ਨੂੰ ਸ਼ਹੀਦ ਕਰਵਾਉਣ ਵਾਲੇ ਬਾਦਲਾਂ ਦਾ ਪਿੱਛਲਗ ਬਣ ਜਾਂਦਾ ਹੈ । ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਰਤੀ ਮੁਕਤੀ ਪਾਰਟੀ 46 ਡਿਗਰੀ ਸੈਟੀਗ੍ਰੇਟ ਦੀ ਅੱਤ ਦੀ ਗਰਮੀ ਵਿਚ ਸ਼ਾਹਕੋਟ ਵਿਖੇ ਖ਼ਾਲਸਾ ਪੰਥ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅਤੇ ਗੁਰੂ ਸਾਹਿਬਾਨ ਜੀ ਦੀ ਉੱਚੀ-ਸੁੱਚੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਕੌਮੀ ਲੜਾਈ ਲੜ ਰਿਹਾ ਹੈ, ਤਾਂ ਇਹ ਧਾਰਮਿਕ ਤੇ ਸਮਾਜਿਕ ਆਗੂ ਅੱਜ ਵੀ ਆਪਣੇ ਪੰਥ ਵਿਰੋਧੀ ਸਿਆਸੀ ਆਕਾਵਾਂ ਦੀ ਸ਼ਰਨ ਵਿਚ ਆਪਸੀ ਖਿੱਚੋਤਾਣ ਅਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਵਿਚ ਲੱਗੇ ਹੋਏ ਹਨ । ਇਹ ਧਾਰਮਿਕ ਆਗੂ ਸ੍ਰੀ ਕੇਜਰੀਵਾਲ, ਸ. ਬਾਦਲ ਅਤੇ ਹੋਰਨਾਂ ਪੰਥ ਵਿਰੋਧੀ ਆਗੂਆਂ ਦੀ ਗੁਲਾਮੀ ਛੱਡਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਜ਼ਾਦੀ ਪ੍ਰਾਪਤੀ ਦੀ ਲੜੀ ਜਾ ਰਹੀ ਲੜਾਈ ਵਿਚ ਆਪਣਾ ਕੌਮੀ ਯੋਗਦਾਨ ਪਾਉਣ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਨੂੰ ਅੱਗੇ ਲਿਜਾਣ ਤੋਂ ਕਿਉਂ ਭੱਜ ਰਹੇ ਹਨ ? ਸ. ਮਾਨ ਨੇ ਉਪਰੋਕਤ ਦੋਵਾਂ ਧਾਰਮਿਕ ਆਗੂਆਂ, ਪ੍ਰਚਾਰਕਾਂ ਨੂੰ ਸੰਜ਼ੀਦਾ ਤੌਰ ਤੇ ਗੁਜ਼ਾਰਿਸ ਕਰਦੇ ਹੋਏ ਕਿਹਾ ਕਿ ਜਦੋਂ ਸਿੱਖ ਕੌਮ ਦੇ ਕਿਸੇ ਵੀ ਕਾਤਲ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਹੁਕਮਰਾਨ ਸਜ਼ਾਵਾਂ ਦੇਣ ਦੇ ਅਮਲ ਨਹੀਂ ਕਰ ਰਹੇ ਅਤੇ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦੇ ਰਹੇ, ਉਹ ਫਿਰ ਇਨ੍ਹਾਂ ਆਗੂਆਂ ਦੀ ਗੁਲਾਮੀ ਵਿਚੋਂ ਬਾਹਰ ਨਿਕਲਕੇ ਕੌਮੀ ਲੜਾਈ ਤੇ ਕੌਮੀ ਮਿਸ਼ਨ ਦਾ ਹਿੱਸਾ ਬਣਨ ਤੋਂ ਕਿਉਂ ਕਤਰਾ ਰਹੇ ਹਨ ? ਚੰਗਾਂ ਹੋਵੇ ਜੋ ਆਪਣੀਆ ਕੌਮੀ ਜਿੰਮੇਵਾਰੀਆ ਸਮਝਦੇ ਹੋਏ ਸਹੀ ਦਿਸ਼ਾ ਵੱਲ ਸਿੱਖੀ ਦਾ ਪ੍ਰਚਾਰ ਕਰਨ ਦੀ ਜਿੰਮੇਵਾਰੀ ਵੀ ਨਿਭਾਉਣ ਅਤੇ ਸ਼ਾਹਕੋਟ ਵਿਖੇ ਸਿੱਖ ਸੋਚ ਲਈ ਲੜੀ ਜਾ ਰਹੀ ਸਿਆਸੀ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਸ. ਸੁਲੱਖਣ ਸਿੰਘ ਨੂੰ ਸਹਿਯੋਗ ਕਰਨ ।

webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *