Select your Top Menu from wp menus
Header
Header
ਤਾਜਾ ਖਬਰਾਂ

ਮੋਹਨ ਭਗਵਤ ਅਤੇ ਹੋਰ ਮੁਤੱਸਵੀ ਹਿੰਦੂ ਸੰਗਠਨ ਹੁਣ ਸਰਹੱਦ ਦੇ ਫਰੰਟ ‘ਤੇ ਜਾ ਕੇ ਹਿੰਦ ਦੀ ਰੱਖਿਆ ਕਰਨ : ਮਾਨ

ਮੋਹਨ ਭਗਵਤ ਅਤੇ ਹੋਰ ਮੁਤੱਸਵੀ ਹਿੰਦੂ ਸੰਗਠਨ ਹੁਣ ਸਰਹੱਦ ਦੇ ਫਰੰਟ ‘ਤੇ ਜਾ ਕੇ ਹਿੰਦ ਦੀ ਰੱਖਿਆ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਸਿੱਖ ਕੌਮ ਨੇ 70 ਸਾਲਾ ਦੇ ਲੰਮੇ ਸਮੇਂ ਤੱਕ ਸਰਹੱਦਾਂ ਉਤੇ ਢਾਲ ਬਣਕੇ ਕੁਰਬਾਨੀਆਂ ਤੇ ਸ਼ਹੀਦੀਆਂ ਦੇ ਕੇ ਹਿੰਦ ਦੀ ਰੱਖਿਆ ਹੀ ਨਹੀਂ ਕੀਤੀ, ਬਲਕਿ ਪੰਜਾਬ ਦਾ ਜਿੰਮੀਦਾਰ ਸਮੁੱਚੇ ਮੁਲਕ ਦਾ ਮਿਹਨਤ-ਮੁਸੱਕਤ ਕਰਕੇ ਢਿੱਡ ਵੀ ਭਰਦਾ ਰਿਹਾ ਹੈ । ਪਰ ਦੂਸਰੇ ਪਾਸੇ ਹਿੰਦੂ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਜ਼ਲਾਲਤ, ਗੁਲਾਮੀ, ਨਮੋਸੀ ਤੋਂ ਇਲਾਵਾ ਕੁਝ ਨਹੀਂ ਦਿੱਤਾ । 1984 ਵਿਚ ਸਿੱਖ ਕੌਮ ਦਾ ਯੋਜਨਾਬੰਧ ਢੰਗ ਨਾਲ ਕਤਲੇਆਮ ਤੇ ਨਸ਼ਲਕੁਸੀ ਕੀਤੀ ਗਈ । ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ 25 ਹਜ਼ਾਰ ਨਿਰਦੋਸ਼ ਨਿਹੱਥੇ ਸਿੱਖ ਬੱਚਿਆਂ, ਬਜ਼ੁਰਗਾਂ, ਬੀਬੀਆਂ ਅਤੇ ਨੌਜ਼ਵਾਨਾਂ ਨੂੰ ਬਹੁਤ ਹੀ ਬੇਰਹਿੰਮੀ ਨਾਲ ਸ਼ਹੀਦ ਕੀਤਾ ਗਿਆ । ਝੂਠੇ ਪੁਲਿਸ ਮੁਕਾਬਲਿਆ ਵਿਚ ਸਿੱਖ ਨੌਜ਼ਵਾਨੀ ਦਾ ਵੱਡੀ ਗਿਣਤੀ ਵਿਚ ਘਾਣ ਕੀਤਾ ਗਿਆ । 25 ਹਜ਼ਾਰ ਅਣਪਛਾਤੀਆ ਲਾਸਾ ਗਰਦਾਨਕੇ ਜਾ ਤਾਂ ਨਹਿਰਾਂ, ਦਰਿਆਵਾਂ ਵਿਚ ਰੋੜ੍ਹ ਦਿੱਤੀਆਂ ਗਈਆਂ ਜਾਂ ਫਿਰ ਇਨ੍ਹਾਂ ਸਿੱਖ ਨੌਜ਼ਵਾਨਾਂ ਦੇ ਜ਼ਬਰੀ ਸੰਸਕਾਰ ਕਰ ਦਿੱਤੇ ਗਏ । ਫਿਰ ਮੋਦੀ ਹਕੂਮਤ ਨੇ 2002 ਵਿਚ ਗੁਜਰਾਤ ਵਿਚ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ । ਉਨ੍ਹਾਂ ਦੀਆਂ ਬੀਬੀਆਂ ਨਾਲ ਜ਼ਬਰ-ਜ਼ਨਾਹ ਕਰਦਿਆ ਦੀਆਂ ਵੀਡੀਓਜ਼ ਬਣਾਈਆ । ਇਸੇ ਘੱਟ ਗਿਣਤੀ ਸੋਚ ਅਧੀਨ ਕਸ਼ਮੀਰ ਵਿਚ ਰੋਜ਼ਾਨਾ ਹੀ ਕਸ਼ਮੀਰੀ ਨੌਜ਼ਵਾਨਾਂ ਅਤੇ ਕਸ਼ਮੀਰੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਖੇ 43 ਨਿਰਦੋਸ਼ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਕਤਲੇਆਮ ਕੀਤਾ । 2013 ਵਿਚ 60 ਹਜ਼ਾਰ ਸਿੱਖਾਂ ਨੂੰ ਗੁਜ਼ਰਾਤ ਵਿਚ ਜ਼ਬਰੀ ਬੇਜ਼ਮੀਨੇ ਤੇ ਬੇਘਰ ਕਰ ਦਿੱਤਾ ਗਿਆ । ਪੰਜਾਬ ਦੀ ਸਮੁੱਚੀ ਆਰਥਿਕਤਾ, ਜਿੰਮੀਦਾਰਾਂ, ਖੇਤ ਮਜ਼ਦੂਰ ਅਤੇ ਟਰਾਸਪੋਰਟਰਾਂ ਉਤੇ ਨਿਰਭਰ ਕਰਦੀ ਹੈ । ਪੰਜਾਬ ਅਤੇ ਸਿੱਖ ਮਾਰੂ ਸੋਚ ਅਧੀਨ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀਆਂ ਨੀਤੀਆਂ ਬਦੌਲਤ ਅੱਜ ਜਿੰਮੀਦਾਰ ਖੇਤ ਮਜ਼ਦੂਰ ਇਥੋ ਤੱਕ ਟਰਾਸਪੋਰਟਰ ਵੀ ਖੁਦਕਸੀਆ ਕਰਨ ਲਈ ਮਜ਼ਬੂਰ ਹੋ ਰਹੇ ਹਨ । ਇਸ ਲਈ ਇਹ ਮੁਤੱਸਵੀ ਹਿੰਦੂ ਸੰਗਠਨ ਅਤੇ ਹੁਕਮਰਾਨ ਜਿੰਮੇਵਾਰ ਹਨ । ਹੁਣ ਜਦੋਂ ਗਊ ਮਾਤਾ ਖ਼ਤਰੇ ਵਿਚ ਹੈ, ਗੰਗਾ ਮਾਤਾ ਖ਼ਤਰੇ ਵਿਚ ਹੈ, ਹਿੰਦ ਦੀਆਂ ਸਰਹੱਦਾਂ ਉਤੇ ਵੱਡਾ ਖ਼ਤਰਾ ਹੈ, ਤਾਂ ਇਹ ਹਿੰਦੂ ਸੰਗਠਨ ਆਰ.ਐਸ.ਐਸ. ਦੇ ਮੁੱਖੀ ਸ੍ਰੀ ਮੋਹਨ ਭਗਵਤ ਦੀ ਅਗਵਾਈ ਹੇਠ ਸਰਹੱਦਾਂ ਤੇ ਜਾ ਕੇ ਰਾਖੀ ਕਿਉਂ ਨਹੀਂ ਕਰਦੇ ? ਹੁਣ ਆਪਣੀ ਗਊ ਮਾਤਾ, ਭਾਰਤ ਮਾਤਾ, ਗੰਗਾ ਮਾਤਾ ਦੀ ਰਾਖੀ ਕਰਨ ਲਈ ਸਰਹੱਦੀ ਫਰੰਟ ਤੇ ਜਾ ਕੇ ਆਪਣੀ ਜਿੰਮੇਵਾਰੀ ਨਿਭਾਉਣ । ਜਿਥੇ ਵੀ ਪੰਜਾਬੀ ਸਿੱਖ ਬਹੁਗਿਣਤੀ ਵਿਚ ਹਨ, ਉਥੇ ਇਨ੍ਹਾਂ ਮੁਤੱਸਵੀਆਂ ਨੂੰ ਸਰਹੱਦਾਂ ਤੇ ਭੇਜਣ ਲਈ ਮਜ਼ਬੂਰ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਮੁਤੱਸਵੀ ਹਿੰਦੂ ਸੰਗਠਨਾਂ ਜਿਨ੍ਹਾਂ ਨੇ ਸਿੱਖ ਅਤੇ ਮੁਸਲਿਮ ਕੌਮ ਦਾ ਕਤਲੇਆਮ ਕਰਨ, ਉਨ੍ਹਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕ ਖੋਹਣ, ਉਨ੍ਹਾਂ ਨੂੰ ਜ਼ਲੀਲ ਕਰਨ ਦੀਆਂ ਲੰਮੇ ਸਮੇਂ ਤੋਂ ਕਾਰਵਾਈਆ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਆਪਣੀ ਭਾਰਤ ਮਾਤਾ, ਗਊ ਮਾਤਾ, ਗੰਗਾ ਮਾਤਾ ਦੀ ਰੱਖਿਆ ਕਰਨ ਲਈ ਸਰਹੱਦਾਂ ਉਤੇ ਫਰੰਟ ਤੇ ਜਾ ਕੇ ਰਾਖੀ ਕਰਨ ਦੀ ਜਾਂ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਕਰਨ ਦੀ ਇਸ ਲਈ ਗੁਜ਼ਾਰਿਸ ਕਰਦੇ ਕਿਹਾ ਕਿਉਂਕਿ ਹੁਣ ਸਿੱਖ ਕੌਮ ਇਨ੍ਹਾਂ ਲਈ ਕਿਸੇ ਤਰ੍ਹਾਂ ਦੀ ਜੰਗ ਲੜਾਈ ਨਹੀਂ ਲੜੇਗੀ ਅਤੇ ਨਾ ਹੀ ਇਨ੍ਹਾਂ ਦੇ ਝੂਠੇ ਵਾਅਦਿਆ-ਲਾਰਿਆ ਵਿਚ ਆਵੇਗੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਤੋਂ ਸਾਡੇ ਗੁਰੂ ਸਾਹਿਬਾਨ ਨੇ ਮੀਰੀ-ਪੀਰੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸਿਆਸਤ ਸੁਰੂ ਕੀਤੀ ਹੈ ਅਤੇ ਸਿੱਖਾਂ ਨੂੰ ਮੀਰੀ-ਪੀਰੀ ਦਾ ਹੁਕਮ ਦਿੱਤਾ ਹੈ, ਅਹਿਮਦਸਾਹ ਅਬਦਾਲੀ ਦੇ ਹਮਲੇ ਤੋਂ ਬਾਅਦ ਬਾਹਰਲੇ ਧਾੜਵੀਆਂ, ਮੁਲਕਾਂ ਵੱਲੋਂ ਇਥੇ ਸਿੱਖ ਕੌਮ ਦੀ ਬਦੌਲਤ ਕੋਈ ਹਮਲਾ ਨਹੀਂ ਹੋਇਆ । ਹੁਣ ਸਿੱਖ ਕੌਮ ਕੌਮਾਂਤਰੀ ਪੱਧਰ ਤੇ ਮੰਗ ਕਰਦੀ ਹੈ ਕਿ ਜੋ ਚੀਨ-ਪਾਕਿ ਇਕੋਨੋਮਿਕ ਕੌਰੀਡੋਰ (ਛਫਓਛ) ਕੌਮਾਂਤਰੀ ਪੱਧਰ ਤੇ ਬਣ ਰਿਹਾ ਹੈ, ਉਸ ਵਿਚ ਸਿੱਖ ਕੌਮ ਤੇ ਪੰਜਾਬ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਦੀ ਇਸ ਕੌਰੀਡੋਰ ਵਿਚ ਸਮੂਲੀਅਤ ਕਰਦੇ ਹੋਏ ਅਤੇ ਸੂਲੇਮਾਨ ਕੀ, ਵਾਹਗਾ, ਡੇਰਾ ਬਾਬਾ ਨਾਨਕ ਆਦਿ ਪਾਕਿਸਤਾਨ ਨਾਲ ਲੱਗਦੀਆ ਸਰਹੱਦਾਂ ਨੂੰ ਖੋਲ੍ਹਕੇ ਅਫ਼ਗਾਨੀਸਤਾਨ, ਬਲੋਚੀਸਤਾਨ ਅਤੇ ਹੋਰ ਅਰਬ ਮੁਲਕਾਂ ਨਾਲ ਵਪਾਰ ਦੀ ਆਜ਼ਾਦੀ ਪ੍ਰਦਾਨ ਕਰਕੇ ਇਥੋ ਦੇ ਜਿੰਮੀਦਾਰ, ਖੇਤ ਮਜ਼ਦੂਰ ਅਤੇ ਟਰਾਸਪੋਰਟ ਜੋ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਵਾਲੇ ਕਿੱਤੇ ਹਨ, ਉਨ੍ਹਾਂ ਦੀ ਮਾਲੀ ਹਾਲਤ ਨੂੰ ਮਜ਼ਬੂਤ ਕੀਤਾ ਜਾਵੇ । ਇਸ ਕੌਰੀਡੋਰ ਵਿਚ ਸਾਮਿਲ ਹੋਣ ਤੋਂ ਬਿਨ੍ਹਾਂ ਸਿੱਖ ਕੌਮ ਹੁਕਮਰਾਨਾਂ ਦੇ ਛਿਲਾਵਿਆ ਵਿਚ ਨਹੀਂ ਆਵੇਗੀ ਅਤੇ ਅਸੀਂ ਆਪਣੇ ਵਿਧਾਨਿਕ, ਸਮਾਜਿਕ, ਧਾਰਮਿਕ, ਭੂਗੋਲਿਕ ਹੱਕ ਕੌਮਾਂਤਰੀ ਪੱਧਰ ਤੇ ਹਰ ਕੀਮਤ ਤੇ ਪ੍ਰਾਪਤ ਕਰਕੇ ਰਹਾਂਗੇ ।

About The Author

Related posts

Leave a Reply

Your email address will not be published. Required fields are marked *