Verify Party Member
Header
Header
ਤਾਜਾ ਖਬਰਾਂ

ਮੋਦੀ ਸਰਕਾਰ ਹਰ ਫਰੰਟ ਤੇ ਫੇਲ ਕਿਸਾਨ ਵਿਰੋਧੀ ਬਿਲ ਮੋਦੀ ਸਰਕਾਰ ਦੇ ਕੰਫਣ ਵਿੱਚ ਕਿਲ ਸਾਬਤ ਹੋਵੇਗਾ-ਅਵਤਾਰ ਸਿੰਘ ਚੱਕ

ਮੋਦੀ ਸਰਕਾਰ ਹਰ ਫਰੰਟ ਤੇ ਫੇਲ ਕਿਸਾਨ ਵਿਰੋਧੀ ਬਿਲ ਮੋਦੀ ਸਰਕਾਰ ਦੇ ਕੰਫਣ ਵਿੱਚ ਕਿਲ ਸਾਬਤ ਹੋਵੇਗਾ-ਅਵਤਾਰ ਸਿੰਘ ਚੱਕ

ਕਿਸਾਨੀ ਵਿਰੋਧੀ ਬਿਲਾ ਰਾਹੀ ਸਰਕਾਰ ਨੇ ਪੰਜਾਬ ਦੀ ਰੀੜ ਦੀ ਹੱਡੀ ਨੂੰ ਤੋੜਨ ਦਾ ਯਤਨ ਕੀਤਾ

ਦੁਬਈ 24 ਅਕਤੂਬਰ ( ) ਜਿਹਨਾਂ ਕਾਂਗਰਸ ਵਲੋ ਦੇਸ਼ ਨੂੰ 65 ਸਾਲ ਵਿੱਚ ਲੁਟਿਆ ਸੀ ਉਸ ਤੋ ਕਿਤੇ ਵੱਧ ਮੋਦੀ ਸਰਕਾਰ ਨੇ ਸਾਢੇ 6 ਸਾਲ ਵਿੱਚ ਭਾਰਤ ਨੂੰ ਵੱਡੇ ਘਰਾਣਿਆਂ ਰਾਹੀ ਹੀ ਲੱਟ ਲਿਆ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਮੁੱਖ ਸੇਵਾਦਾਰ ਸ: ਅਵਤਾਰ ਸਿੰਘ ਚੱਕ ਨੇ ਇਕ ਪ੍ਰੈਸ ਨੋਟ ਰਾਹੀ ਕਹੇ ਉਹਨਾਂ ਤੇਲ ਕੰਪਣੀਆਂ ਨਾਲ ਮਿਲ ਕੇ ਭਾਰਤ ਵਾਸੀਆਂ ਨੂੰ ਲੁਟਣ ਦਾ ਇਲਜਾਮ ਲਾਉਦਿਆਂ ਕਿਹਾ ਕੇ ਸਮੁੱਚੇ ਦੇਸ਼ਾਂ ਅੰਦਰ ਤੇਲ ਦੀਆਂ ਕੀਮਤਾਂ ਪਿਛਲੇ 6 ਮਹੀਨੇਆਂ ਤੋ ਪਹਿਲਾ ਨਾਲੋ ਅੱਧ ਮੁੱਲ ਤੋ ਵੀ ਵੱਧ ਥੱਲੇ ਆ ਚੁੱਕੀਆਂ ਹਨ ਪਰ ਭਾਰਤ ਵਿੱਚ ਇਹ ਕੀਮਤਾਂ ਅੱਜ ਵੀ ਅਸਮਾਨ ਸੂਹ ਰਹੀਆ ਹਨ।ਉਹਨਾਂ ਕਿਹਾ ਕੇ ਮੋਦੀ ਸਰਕਾਰ ਨੇ ਹਰ ਪਲੇਟਫਾਰਮ ਤੇ ਦੇਸ਼ ਵਾਸੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਲੁਟਿਆ ਹੀ ਹੈ ਭਾਵੇ ਵੱਡੀਆ ਫਾਰਮਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਲੁਟਿਆ ਅਤੇ ਭਾਵੇ ਕੀਮਤਾਂ ਵਿੱਚ ਵਾਧਾਂ ਕਰ ਕੇ ਲੁਟਿਆ ਹੈ ਅੱਜ ਹਰ ਵਰਗ ਨੂੰ ਆਪਣੀ ਰੋਜੀ ਰੋਟੀ ਦਾ ਫ਼ਿਕਰ ਸਤਾਉਣ ਲੱਗ ਪਿਆ ਹੈ। ਉਹਨਾਂ ਕਿਹਾ ਕੇ ਇਸ ਸਰਕਾਰ ਨੇ ਲੋਕਾ ਦਾ ਜੀਵਨ ਉਚਾਂ ਚੁੱਕਣ ਦੀ ਬਿਜਾਏ ਕਾਨੂੰਨ ਵਿੱਚ ਨਵੇ ਨਵੇ ਬਿਲ ਲਿਆ ਕੇ ਦੇਸ਼ ਨੂੰ ਬਲਦੀ ਭੱਠੀ ਵਿੱਚ ਝੋਕਣ ਦਾ ਕੰਮ ਕੀਤਾ ਹੈ ਜਿਸ ਨਾਲ ਲੋਕਾ ਵਿੱਚ ਗੁੱਸੇ ਦੀ ਲਹਿਰ ਹੈ ਭਾਵੇ ਸੀ.ਏ.ਏ ਕਾਨੂੰਨ ਹੋਵੇ ਜਾ ਧਾਰਾਂ 370 ਹੋਵੇ ਜਾ ਫੇਰ ਕਿਰਸ਼ਾਨੀ ਲਈ ਤਿੰਨ ਬਿਲ ਦਾ ਮੁੱਦਾਂ ਹੋਵੇ ਇਹ ਸਭ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੇ ਖਿਲਾਫ਼ ਹਨ ਉਹਨਾਂ ਕਿਹਾ ਕਿਸਾਨ ਵਿਰੋਧੀ ਬਿਲਾ ਨੂੰ ਪਾਸ ਕਰਕੇ ਮੋਦੀ ਸਰਕਾਰ ਨੇ ਪੰਜਾਬ ਦੀ ਰੀੜ ਦੀ ਹੱਡੀ ਨੂੰ ਤੋੜਨ ਦਾ ਯਤਨ ਕੀਤਾਂ ਹੈ ਪਰ ਦੇਸ਼ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।ਉਹਨਾਂ ਕਾਂਗਰਸ, ਭਾਜਪਾ ,ਆਮ ਆਦਮੀ ਅਤੇ ਬਾਦਲ ਦਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਇਹਨਾਂ ਨੂੰ 2022 ਵਿੱਚ ਆਪੋ ਆਪਣੀ ਸਰਕਾਰ ਬਣਾਉਣ ਦੀ ਫਿਕਰ ਲੱਗੀ ਹੋਈ ਹੈ ਜਦੋ ਕੇ ਲੋਕਾਂ ਨੂੰ ਆਪਣੀ ਰੋਜੀ ਰੋਟੀ ਦਾ ਫਿਕਰ ਹੈ।ਇਸ ਸਮੇ ਉਹਨਾਂ ਦੇ ਨਾਲ ਪਾਰਟੀ ਦੇ ਸੀਨੀਆਰ ਮੀਤ ਪ੍ਰਧਾਨ ਸ:ਹਰਦੀਪ ਸਿੰਘ ਸੰਘਾਂ ,ਮੁੱਖ ਬੁਲਾਰੇ ਭਾਈ ਜੰਗੀਰ ਸਿੰਘ ਗੁਰਦਾਸਪੁਰ, ਰਾਇਸਲਖੇਮਾਂ ਦੇ ਇੰਨਚਾਰਜ਼ ਜਥੇ:ਅਜਾਇਬ ਸਿੰਘ ਖਿਆਲੀਵਾਲਾ (ਬਠਿੰਡਾ),ਜਰਨਲ ਸਕੱਤਰ ਭਾਈ ਪਰਮਜੀਤ ਸਿੰਘ ਖਾਲਸਾਂ, ਨੋਜਵਾਨ ਆਗੂ ਗੁਰਪ੍ਰੀਤ ਸਿੰਘ ਈਸਾਂਪੁਰ (ਲੰਡਾ)(ਮਾਲੇਰਕੋਟਲਾ),ਪਾਰਟੀ ਦੇ ਸਲਾਹਕਾਰ ਸ:ਰਵਿੰਦਰ ਸਿੰਘ ਖਾਲਸਾਂ (ਰੋਪੜ),ਪ੍ਰੈਸ ਸਕੱਤਰ ਸ:ਇੰਦਰਜੀਤ ਸਿੰਘ (ਨਵਾਂ ਸ਼ਹਿਰ), ਸ:ਜਗਤਾਰ ਸਿੰਘ ਭੁੱਚੋ ਪ੍ਰਧਾਨ ਆਬੂਧਾਵੀ ਸਟੇਟ, ਸ; ਜਗਦੀਪ ਸਿੰਘ ਘਣਗਸ਼ (ਸ਼ਾਹਨੇਵਾਲ) ਅਤੇ ਸ:ਸੁਖਦੇਵ ਸਿੰਘ (ਰੋਪੜ) ਤੋ ਇਲਾਵਾਂ ਹੋਰ ਵੀ ਬਹੁਤ ਸਾਰੇ ਮੈਬਰਾਂ ਨੇ ਇਸ ਪ੍ਰੈਸ ਨੋਟ ਤੇ ਆਪਣੀ ਸਹਿਮਤੀ ਦਿੰਦਿਆ ਕਿਹਾ ਕੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਬਿਲ ਤਰੁੰਤ ਵਾਪਸ ਲੈਣੇ ਚਾਹੀਦੇ ਹਨ।

About The Author

Related posts

Leave a Reply

Your email address will not be published. Required fields are marked *