Verify Party Member
Header
Header
ਤਾਜਾ ਖਬਰਾਂ

ਮੋਗੇ ਜਿ਼ਲ੍ਹੇ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਗੁਰਜੰਟ ਸਿੰਘ ਸਮਾਲਸਰ ਹਨ, ਨਾ ਕਿ ਸ. ਦਲਜੀਤ ਸਿੰਘ ਘੋਲੀਆ : ਪ੍ਰਦੀਪ ਸਿੰਘ

ਮੋਗੇ ਜਿ਼ਲ੍ਹੇ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਗੁਰਜੰਟ ਸਿੰਘ ਸਮਾਲਸਰ ਹਨ, ਨਾ ਕਿ ਸ. ਦਲਜੀਤ ਸਿੰਘ ਘੋਲੀਆ : ਪ੍ਰਦੀਪ ਸਿੰਘ

ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਬਹੁਤ ਸਮਾਂ ਪਹਿਲੇ ਮੋਗਾ ਵਿਖੇ ਅਸੀਂ ਜਿ਼ਲ੍ਹੇ ਦੇ ਸਮੁੱਚੇ ਨੌਜ਼ਵਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਮੈਬਰਾਂ ਦੀ ਇਕ ਅਤਿ ਜ਼ਰੂਰੀ ਮੀਟਿੰਗ ਕਰਕੇ ਸਰਬਸੰਮਤੀ ਨਾਲ ਸ. ਗੁਰਜੰਟ ਸਿੰਘ ਸਮਾਲਸਰ, ਜੋ ਕਿ ਬਹੁਤ ਹੀ ਮਿਹਨਤੀ, ਇਮਾਨਦਾਰ ਅਤੇ ਪੰਥ ਦਾ ਡੂੰਘਾ ਦਰਦ ਰੱਖਣ ਵਾਲੇ ਸੇਵਾ-ਭਾਵਨਾ ਵਾਲੇ ਨੌਜ਼ਵਾਨ ਹਨ, ਉਨ੍ਹਾਂ ਨੂੰ ਮੋਗਾ ਜਿ਼ਲ੍ਹੇ ਦੇ ਯੂਥ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕੀਤਾ ਸੀ । ਸ. ਗੁਰਜੰਟ ਸਿੰਘ ਸਮਾਲਸਰ ਆਪਣੀ ਪੂਰੀ ਟੀਮ ਨਾਲ ਉਸ ਸਮੇਂ ਤੋ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਪਾਰਟੀ ਦੀਆਂ ਨੀਤੀਆਂ ਤੇ ਸੋਚ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਤਨਦੇਹੀ ਨਾਲ ਨਿਰੰਤਰ ਕੰਮ ਕਰਦੇ ਆ ਰਹੇ ਹਨ । ਪਾਰਟੀ ਪ੍ਰਧਾਨ ਅਤੇ ਅਸੀਂ ਸਮੁੱਚੀ ਯੂਥ ਅਕਾਲੀ ਦਲ ਦੀ ਜਥੇਬੰਦੀ ਉਨ੍ਹਾਂ ਦੇ ਕੰਮ ਤੋਂ ਪੂਰਨ ਸੰਤੁਸਟ ਹਾਂ । ਪਰ ਅੱਜ ਦੇ ਅਖ਼ਬਾਰਾਂ ਵਿਚ ਸ. ਦਲਜੀਤ ਸਿੰਘ ਘੋਲੀਆ ਵੱਲੋਂ ਆਪਣੇ-ਆਪ ਨੂੰ ਯੂਥ ਅਕਾਲੀ ਦਲ ਮੋਗੇ ਦਾ ਪ੍ਰਧਾਨ ਲਿਖਦੇ ਹੋਏ ਜੋ ਬਿਆਨਬਾਜੀ ਕੀਤੀ ਗਈ ਹੈ, ਉਸ ਨੂੰ ਪੜ੍ਹਕੇ ਜਿਥੇ ਡੂੰਘਾ ਦੁੱਖ ਹੋਇਆ, ਉਥੇ ਸ. ਘੋਲੀਆ ਨੇ ਪਾਰਟੀ ਅਨੁਸਾਸਨ ਦੀ ਵੀ ਦੂਸਰੀ ਵਾਰ ਉਲੰਘਣਾ ਕੀਤੀ ਹੈ । ਜਿਸ ਵਿਰੁੱਧ ਪਾਰਟੀ ਮੁੱਖ ਦਫ਼ਤਰ ਤੋਂ ਕਾਰਨ ਦੱਸੋ ਨੋਟਿਸ ਜਲਦੀ ਹੀ ਜਾਰੀ ਕੀਤਾ ਜਾਵੇਗਾ ਅਤੇ ਸਮੁੱਚੇ ਮੋਗਾ ਜਿ਼ਲ੍ਹੇ ਦੇ ਨੌਜ਼ਵਾਨਾਂ ਅਤੇ ਜਥੇਬੰਦੀ ਨੂੰ ਅੱਜ ਦੇ ਇਸ ਪ੍ਰੈਸ ਨੋਟ ਰਾਹੀ ਸਪੱਸਟ ਕਰਦੇ ਹਾਂ ਕਿ ਯੂਥ ਅਕਾਲੀ ਦਲ ਮੋਗਾ ਦੇ ਪ੍ਰਧਾਨ ਸ. ਗੁਰਜੰਟ ਸਿੰਘ ਸਮਾਲਸਰ ਹੀ ਹਨ । ਜੇਕਰ ਕੋਈ ਸ. ਘੋਲੀਏ ਵਰਗਾਂ ਪਾਰਟੀ ਅਹੁਦੇ ਦੀ ਦੁਰਵਰਤੋ ਕਰਕੇ ਪਾਰਟੀ ਵਿਚ ਅਨੁਸਾਸਨ ਭੰਗ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ, ਉਹ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆ ਕਾਰਵਾਈਆ ਕਰਨ ਵਾਲਿਆ ਨੂੰ ਇਸ ਪ੍ਰੈਸ ਨੋਟ ਰਾਹੀ ਖ਼ਬਰਦਾਰ ਵੀ ਕਰਦੇ ਹਾਂ ਕਿ ਉਹ ਪਾਰਟੀ ਅਨੁਸਾਸਨ ਨੂੰ ਭੰਗ ਕਰਨ ਅਤੇ ਪਾਰਟੀ ਵਿਚ ਦੋਫਾੜ ਪੈਦਾ ਕਰਨ ਤੋਂ ਤੁਰੰਤ ਤੋਬਾ ਕਰ ਲੈਣ ।”

ਇਹ ਵਿਚਾਰ ਸ. ਪ੍ਰਦੀਪ ਸਿੰਘ ਕੌਮੀ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਯੂਥ ਵਿੰਗ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਤੋਂ ਪ੍ਰੈਸ ਨੂੰ ਅਤੇ ਮੋਗੇ ਜਿ਼ਲ੍ਹੇ ਦੇ ਅਹੁਦੇਦਾਰਾਂ ਨੂੰ ਯੂਥ ਪ੍ਰਧਾਨ ਦੀ ਜਾਣਕਾਰੀ ਦਿੰਦੇ ਹੋਏ ਅਤੇ ਪਾਰਟੀ ਨੂੰ ਨੁਕਸਾਨ ਕਰਨ ਵਾਿਲਆ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੋਈ ਵੀ ਪਾਰਟੀ ਦੇ ਨਾਮ ਦੀ ਜਾਂ ਅਹੁਦੇ ਦੀ ਗਲਤ ਵਰਤੋ ਕਰਨ ਦੀ ਕੋਸਿ਼ਸ਼ ਨਹੀਂ ਕਰੇਗਾ ਅਤੇ ਪੰਥ ਦੇ ਵੱਡੇ ਮਸਲਿਆ ਨੂੰ ਮੁੱਖ ਰੱਖਦੇ ਹੋਏ ਪਾਰਟੀ ਹਾਈਕਮਾਨ ਅਤੇ ਨੌਜ਼ਵਾਨ ਸ. ਗੁਰਜੰਟ ਸਿੰਘ ਸਮਾਲਸਰ ਯੂਥ ਪ੍ਰਧਾਨ ਨੂੰ ਹੀ ਸਹਿਯੋਗ ਕਰਦੇ ਰਹਿਣਗੇ ।

About The Author

Related posts

Leave a Reply

Your email address will not be published. Required fields are marked *