Verify Party Member
Header
Header
ਤਾਜਾ ਖਬਰਾਂ

ਮੇਰੇ ਉਤੇ ਦਿੱਲੀ ਹਵਾਈ ਅੱਡੇ ਉਤੇ ਹੋਏ ਦੁਰਵਿਹਾਰ ਦੀ ਖ਼ਬਰ ਇਕ ਲੱਖ ਵਾਰ ਵਾਈਰਲ ਹੋ ਚੁੱਕੀ ਹੈ, ਸਿੱਖ ਕੌਮ ਅਜਿਹੇ ਜ਼ਬਰ-ਜੁਲਮ ਬਰਦਾਸਤ ਨਹੀਂ ਕਰੇਗੀ : ਮਾਨ

ਮੇਰੇ ਉਤੇ ਦਿੱਲੀ ਹਵਾਈ ਅੱਡੇ ਉਤੇ ਹੋਏ ਦੁਰਵਿਹਾਰ ਦੀ ਖ਼ਬਰ ਇਕ ਲੱਖ ਵਾਰ ਵਾਈਰਲ ਹੋ ਚੁੱਕੀ ਹੈ, ਸਿੱਖ ਕੌਮ ਅਜਿਹੇ ਜ਼ਬਰ-ਜੁਲਮ ਬਰਦਾਸਤ ਨਹੀਂ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 18 ਮਈ ( ) “ਜੋ ਬੀਤੇ 06 ਮਈ 2017 ਨੂੰ ਫ਼ਰਾਂਸ ਮੁਲਕ ਲਈ ਅੰਮ੍ਰਿਤਸਰ ਰਾਜਾਸਾਸੀ ਹਵਾਈ ਅੱਡੇ ਤੋਂ ਉਡਾਨ ਭਰਨ ਸਮੇਂ ਮੇਰੇ ਨਾਲ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਫਿਰ 15 ਮਈ 2017 ਨੂੰ ਦਿੱਲੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਵਾਪਸ ਉਤਰਨ ਸਮੇਂ ਇੰਮੀਗ੍ਰੇਸ਼ਨ ਅਧਿਕਾਰੀਆਂ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੁਰਵਿਹਾਰ ਕੀਤਾ, ਉਸ ਹੋਏ ਗੈਰ-ਕਾਨੂੰਨੀ ਅਮਲ ਦਾ ਵੇਰਵਾ ਦਿੰਦੇ ਹੋਏ 15 ਮਈ 2017 ਨੂੰ ਸਾਡੀ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਦੇ ਦਸਤਖ਼ਤਾਂ ਹੇਠ ਮੌਜੂਦਾ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੂੰ ਰੋਸ ਜ਼ਾਹਰ ਕਰਦੇ ਹੋਏ ਅਤੇ ਸਿੱਖਾਂ ਨਾਲ ਹਵਾਈ ਅੱਡਿਆਂ ਤੇ ਅਪਮਾਨਿਤ ਢੰਗ ਨਾਲ ਪੇਸ਼ ਆਉਣ ਦੀਆਂ ਕਾਰਵਾਈਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਜੋ ਪੱਤਰ ਲਿਖਿਆ ਗਿਆ ਸੀ ਅਤੇ ਜਿਸਦੀ ਨਕਲ ਕਾਪੀ ਅਗਲੇਰੀ ਕਾਰਵਾਈ ਲਈ ਮੌਜੂਦਾ ਗ੍ਰਹਿ ਵਜ਼ੀਰ ਭਾਰਤ ਸ੍ਰੀ ਰਾਜਨਾਥ ਸਿੰਘ ਨੂੰ ਭੇਜੀ ਗਈ ਸੀ, ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੈਬਸਾਈਟ ਅਤੇ ਫੇਸਬੁੱਕ ਤੇ ਇਸ ਲਈ ਪਾਈ ਗਈ ਸੀ ਤਾਂ ਇਸ ਗੈਰ-ਕਾਨੂੰਨੀ ਅਮਲ ਦੀ ਕਾਰਵਾਈ ਦਾ ਪ੍ਰਤੀਕਰਮ ਜਾਣਿਆ ਜਾ ਸਕੇ । ਅੱਜ ਤੱਕ ਇਹ ਪੱਤਰ 1 ਲੱਖ ਤੋਂ ਵੱਧ ਵਾਰ ਵਾਈਰਲ ਹੋ ਚੁੱਕਿਆ ਹੈ ਜਿਸ ਤੋਂ ਸਪੱਸਟ ਹੈ ਕਿ ਸਿੱਖ ਕੌਮ ਵਿਚ ਇਸ ਕਾਰਵਾਈ ਪ੍ਰਤੀ ਬਹੁਤ ਵੱਡਾ ਰੋਸ ਹੈ, ਜਿਸ ਦੇ ਨਤੀਜੇ ਕਦੀ ਵੀ ਚੰਗੇ ਨਹੀਂ ਨਿਕਲਣਗੇ । ਇਸ ਲਈ ਹਵਾਈ ਅੱਡਿਆਂ ਤੇ ਸਿੱਖ ਕੌਮ ਨਾਲ ਹੋ ਰਹੇ ਅਜਿਹੇ ਦੁੱਖਦਾਇਕ ਅਤੇ ਅਪਮਾਨਜ਼ਨਕ ਵਿਹਾਰ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਪ੍ਰੈਸ ਰੀਲੀਜ਼ ਜਾਰੀ ਕਰਦੇ ਹੋਏ ਦਿੱਤੀ ।

About The Author

Related posts

Leave a Reply

Your email address will not be published. Required fields are marked *