Verify Party Member
Header
Header
ਤਾਜਾ ਖਬਰਾਂ

ਮੁੱਖ ਮੰਤਰੀ ਪੰਜਾਬ ਵੱਲੋਂ ਅੰਬਾਨੀ-ਅਡਾਨੀ ਵਰਗੇ ਲੁਟੇਰਿਆ ਦੇ ‘ਟਾਵਰਾਂ’ ਅਤੇ ਹੋਰ ਕਾਰੋਬਾਰਾਂ ਨੂੰ ਬੰਦ ਕਰਵਾਉਣ ਵਾਲੇ ਕਿਸਾਨਾਂ ਉਤੇ ਕੇਸ ਦਰਜ ਕਰਨੇ, ਦੋਸਤਾਂ ਦੀ ਸਰਪ੍ਰਸਤੀ ਵਾਲੇ : ਟਿਵਾਣਾ

ਮੁੱਖ ਮੰਤਰੀ ਪੰਜਾਬ ਵੱਲੋਂ ਅੰਬਾਨੀ-ਅਡਾਨੀ ਵਰਗੇ ਲੁਟੇਰਿਆ ਦੇ ‘ਟਾਵਰਾਂ’ ਅਤੇ ਹੋਰ ਕਾਰੋਬਾਰਾਂ ਨੂੰ ਬੰਦ ਕਰਵਾਉਣ ਵਾਲੇ ਕਿਸਾਨਾਂ ਉਤੇ ਕੇਸ ਦਰਜ ਕਰਨੇ, ਦੋਸਤਾਂ ਦੀ ਸਰਪ੍ਰਸਤੀ ਵਾਲੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਜਦੋਂ ਸਮੁੱਚੇ ਇੰਡੀਅਨ ਨਿਵਾਸੀ, ਕਿਸਾਨ, ਮਜਦੂਰ ਵਪਾਰੀ, ਆੜਤੀ ਅਤੇ ਸਭ ਵਰਗਾਂ ਨੂੰ ਮੌਜੂਦਾ ਵਜ਼ੀਰ-ਏ-ਆਜ਼ਮ ਦੀ ਕੁਰਸੀ ਤੇ ਬੈਠਾ ਅਖੌਤੀ ਚੌਕੀਦਾਰ ਅਤੇ ਕਾਰਪੋਰੇਟ ਘਰਾਣਿਆ ਦੀ ਮੁਲਕ ਅਤੇ ਇਨਸਾਨੀਅਤ ਵਿਰੋਧੀ ਖੇਡ ਦੀ ਸਮਝ ਆ ਚੁੱਕੀ ਹੈ ਕਿ ਅਡਾਨੀ-ਅੰਬਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆ ਕੋਲ ਹਰ ਖੇਤਰ ਵਿਚ ਮੁਲਕ ਨੂੰ ਗੁਲਾਮ ਕਰਨ ਅਤੇ ਹਰ ਵਸਤੂ ਦੀ ਅਜਾਰੇਦਾਰੀ ਕਾਇਮ ਕਰਕੇ ਇਥੋਂ ਦੇ ਨਿਵਾਸੀਆ ਦੀ ਲੁੱਟ-ਖਸੁੱਟ ਕਰਨ ਅਤੇ ਜਨਤਾ ਦੀ ਆਰਥਿਕਤਾ ਨੂੰ ਸੱਟ ਮਾਰਨ ਦੇ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਅਤਿ ਦੁੱਖਦਾਇਕ ਅਮਲ ਹੋ ਰਹੇ ਹਨ । ਇਸੇ ਵਜਹ ਨਾਲ ਸਮੁੱਚੇ ਮੁਲਕ ਨਿਵਾਸੀ ਇਕੱਤਰ ਹੋ ਕੇ ਉਪਰੋਕਤ ਲੁਟੇਰਾ ਸੋਚ ਵਾਲੇ ਘਰਾਣਿਆ ਨੂੰ ਆਪਣੀ ਘਰੇਲੂ ਛੋਟੀ ਮੰਡੀ ਵਿਚੋਂ ਬਾਹਰ ਕਰਨ ਲਈ ਸਮੂਹਿਕ ਰੂਪ ਵਿਚ ਕਿਸਾਨ ਸੰਘਰਸ਼ ਰਾਹੀ ਨਿਸਾਨੇ ਵੱਲ ਵੱਧ ਰਹੇ ਹਨ । ਉਸ ਸਮੇਂ ਪੰਜਾਬ ਦੇ ਕਿਸਾਨਾਂ-ਖੇਤ ਮਜਦੂਰਾਂ ਵੱਲੋਂ ਇਨ੍ਹਾਂ ਦੇ ਸੰਚਾਰ ਵਾਲੇ ਟਾਵਰਾਂ, ਟੋਲ ਪਲਾਜਿਆ ਅਤੇ ਵੱਡੇ-ਵੱਡੇ ਸਟੋਰਾਂ (ਸੈਲੋ) ਨੂੰ ਬੰਦ ਕਰਵਾਉਣ ਲਈ ਸਮੁੱਚੀ ਜਨਤਾ ਉਮੜ ਪਈ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਵੱਲੋਂ ਕਿਸਾਨਾਂ ਤੇ ਪੰਜਾਬ ਨਿਵਾਸੀਆ ਉਤੇ ਕੇਸ ਦਰਜ ਕਰਨ ਦੇ ਦੁੱਖਦਾਇਕ ਅਮਲ ਜਿਥੇ ਆਪਣੇ ਅਡਾਨੀ, ਅੰਬਾਨੀ ਵਰਗੇ ਕਾਰੋਬਾਰੀ ਦੋਸਤਾਂ ਦੀ ਸਰਪ੍ਰਸਤੀ ਕਰਨ ਦੇ ਤੁੱਲ ਅਮਲ ਹਨ, ਉਥੇ ਇਸ ਨਾਲ ਇਹ ਵੀ ਗੱਲ ਪ੍ਰਤੱਖ ਹੋ ਗਈ ਹੈ ਕਿ ਪੰਜਾਬੀਆਂ ਉਤੇ ਕੀਤੇ ਜਾ ਰਹੇ ਜੋਰ-ਜ਼ਬਰ ਆਪਣੇ ਕਾਰੋਬਾਰੀ ਦੋਸਤਾਂ ਦੇ ਕਾਰੋਬਾਰਾਂ ਨੂੰ ਹਿਫਾਜਤ ਕਰਨ ਦੇ ਨਿੰਦਣਯੋਗ ਕਾਰਵਾਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਸੂਬੇ ਵਿਚ ਗੁਜਰਾਤੀ ਅਡਾਨੀ-ਅੰਬਾਨੀ ਵਰਗੇ ਵੱਡੇ ਲੁਟੇਰਿਆ ਦੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਕਾਰੋਬਾਰਾਂ ਨੂੰ ਪੰਜਾਬੀਆਂ ਵੱਲੋਂ ਬੰਦ ਕਰਵਾਉਣ ਉਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੌਰੀ ਹਰਕਤ ਵਿਚ ਆ ਜਾਣ ਤੇ ਪੰਜਾਬੀਆਂ ਉਤੇ ਕੇਸ ਦਰਜ ਕਰਨ ਦੇ ਅਮਲਾਂ ਨੂੰ ਪੰਜਾਬ ਵਿਰੋਧੀ ਅਤੇ ਲੁਟੇਰਿਆ ਹਿਤੈਸੀ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਜੇਕਰ ਕਿਸਾਨ-ਮਜਦੂਰ ਅਤੇ ਹੋਰ ਵਰਗ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਅਜਗਰ ਰੂਪੀ ਕਾਰਪੋਰੇਟ ਘਰਾਣਿਆ ਦੇ ਕਾਰੋਬਾਰਾਂ ਨੂੰ ਬੰਦ ਕਰਵਾਕੇ ਆਪਣੀ ਸਮਾਜਿਕ ਅਤੇ ਮਾਲੀ ਹਾਲਤ ਨੂੰ ਸੁਰੱਖਿਅਤ ਕਰਨ ਲਈ ਅਮਲ ਕਰ ਰਹੇ ਹਨ ਤਾਂ ਹੁਣ ਪੰਜਾਬ ਵਿਧਾਨ ਸਭਾ ਵਿਚ ਕਿਸਾਨ ਮਾਰੂ ਬਿੱਲਾਂ ਵਿਰੁੱਧ ਮਤਾ ਪਾਸ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਇਸ ਪੰਜਾਬ ਪੱਖੀ ਅਤੇ ਕਿਸਾਨ ਪੱਖੀ ਨੇਕ ਕੰਮ ਵਿਚ ਰੁਕਾਵਟ ਬਣਕੇ ਕਾਰਪੋਰੇਟ ਘਰਾਣਿਆ ਦਾ ਪੱਖ ਕਿਸ ਦਲੀਲ ਨਾਲ ਪੂਰ ਰਹੇ ਹਨ ?

ਸ. ਟਿਵਾਣਾ ਨੇ ਕਿਸਾਨਾਂ, ਖੇਤ-ਮਜਦੂਰਾਂ, ਟਰਾਸਪੋਰਟਰਾਂ, ਬੇਰੁਜਗਾਰਾਂ, ਆੜਤੀਆ, ਛੋਟੇ ਵਪਾਰੀਆ, ਕਾਰਖਾਨੇਦਾਰਾਂ ਅਤੇ ਨੌਜ਼ਵਾਨੀ ਨੂੰ ਸਮੂਹਿਕ ਤੌਰ ਤੇ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਜਿਵੇਂ ਇੰਡੀਆ ਦੇ ਸਭ ਵਰਗਾਂ ਨੇ ਇਕ ਤਾਕਤ ਹੋ ਕੇ ਆਪਣੇ ਉਤੇ ਚੱਲਣ ਵਾਲੇ ਤੇਜ਼ ਆਰਥਿਕ ਕੁਹਾੜੇ ਦੇ ਵਾਰ ਨੂੰ ਰੋਕਣ ਲਈ ਮੋਦੀ ਹਕੂਮਤ ਦੇ ਨੱਕ ਵਿਚ ਦਮ ਕਰ ਰੱਖਿਆ ਹੈ, ਉਸੇ ਤਰ੍ਹਾਂ ਇਨ੍ਹਾਂ ਕਾਰਪੋਰੇਟ ਘਰਾਣਿਆ ਦੇ ਕਾਰੋਬਾਰੀ ਦੋਸਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਜਨਤਾ ਉਤੇ ਕੇਸ ਦਰਜ ਕਰਨ ਜਾਂ ਕਾਨੂੰਨੀ ਸਖਤਾਈ ਕਰਨ ਦੀ ਦਹਿਸਤ ਪਾਉਣ ਵਾਲੀ ਅਤੇ ਪੰਜਾਬ ਦੇ ਮਾਹੌਲ ਨੂੰ ਫਿਰ ਤੋ ਅਰਾਜਕਤਾ ਵੱਲ ਵਧਾਉਣ ਵਾਲੀ ਕਾਰਵਾਈ ਹੋ ਰਹੀ ਹੈ । ਉਹ ਉਸੇ ਤਰ੍ਹਾਂ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕਾਰਪੋਰੇਟ ਘਰਾਣਿਆ ਦੇ ਟਾਵਰਾਂ, ਸੈਲੋ, ਟੋਲ ਪਲਾਜੇ ਅਤੇ ਇਨ੍ਹਾਂ ਦੀਆਂ ਵਸਤਾਂ ਦੀ ਵਿਕਰੀ ਕਰਨ ਵਾਲੇ ਵੱਡੇ-ਵੱਡੇ ਸਟੋਰਾਂ ਨੂੰ ਬੰਦ ਕਰਵਾਉਣ ਦੇ ਪੰਜਾਬ ਪੱਖੀ ਉਦਮਾਂ ਦੀ ਜਿ਼ੰਮੇਵਾਰੀ ਪੂਰੀ ਕਰਦੇ ਰਹਿਣ । ਕਿਉਂਕਿ ਇਸ ਲੋਕ ਸੰਘਰਸ਼ ਅੱਗੇ ਤਾਨਾਸ਼ਾਹ ਸੋਚ ਵਾਲਾ ਹੁਕਮਰਾਨ ਮੋਦੀ ਵੀ ਨਹੀਂ ਟਿੱਕ ਸਕੇਗਾ, ਉਥੇ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਇਨ੍ਹਾਂ ਘਰਾਣਿਆ ਦੇ ਦੋਸਤ ਵੀ ਨਹੀਂ ਟਿੱਕ ਸਕਣਗੇ । ਬਸਰਤੇ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਆਪਣੀਆ ਇਤਿਹਾਸਿਕ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਅਡੋਲ ਇਸੇ ਤਰ੍ਹਾਂ ਅੱਗੇ ਵੱਧਦੇ ਰਹਿਣ । ਅਵਾਮ ਦੀ ਆਵਾਜ ਅਤੇ ਹੱਕ ਦੀ ਕੇਵਲ ਇੰਡੀਆ ਵਿਚ ਹੀ ਨਹੀਂ ਬਲਕਿ ਸਮੁੱਚੇ ਸੰਸਾਰ ਵਿਚ ਫ਼ਤਹਿ ਹੋਣ ਤੋਂ ਕੋਈ ਤਾਕਤ ਨਹੀਂ ਰੋਕ ਸਕੇਗੀ । ਜਾਬਰ ਅਤੇ ਜਾਲਮ ਹੁਕਮਰਾਨਾਂ ਨੂੰ ਸਮੁੱਚੇ ਮੁਲਕ ਨਿਵਾਸੀ ਹੁਣ ਖਦੇੜਕੇ ਹੀ ਸਾਹ ਲੈਣਗੇ ।

About The Author

Related posts

Leave a Reply

Your email address will not be published. Required fields are marked *