Verify Party Member
Header
Header
ਤਾਜਾ ਖਬਰਾਂ

ਮੁੰਬਈ ਵਿਚ ਐਕਟਰਸ ਬੀਬੀ ਕੰਗਨਾ ਰੌਉਤ ਦੀ ਕਰੋੜਾਂ ਦੀ ਕੋਠੀ ਨੂੰ ਸਿ਼ਵ ਸੈਨਿਕਾਂ ਵੱਲੋਂ ਢਹਿ-ਢੇਰੀ ਕਰਕੇ, ਵਿਧਾਨ, ਕਾਨੂੰਨ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਜਨਜ਼ਾਂ ਕੱਢ ਦਿੱਤਾ ਗਿਆ ਹੈ : ਟਿਵਾਣਾ

ਮੁੰਬਈ ਵਿਚ ਐਕਟਰਸ ਬੀਬੀ ਕੰਗਨਾ ਰੌਉਤ ਦੀ ਕਰੋੜਾਂ ਦੀ ਕੋਠੀ ਨੂੰ ਸਿ਼ਵ ਸੈਨਿਕਾਂ ਵੱਲੋਂ ਢਹਿ-ਢੇਰੀ ਕਰਕੇ, ਵਿਧਾਨ, ਕਾਨੂੰਨ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦਾ ਜਨਜ਼ਾਂ ਕੱਢ ਦਿੱਤਾ ਗਿਆ ਹੈ : ਟਿਵਾਣਾ

ਇਨਸਾਫ਼ ਦਾ ਮੰਦਰ ਕਹਾਉਣ ਵਾਲੀ ਸੁਪਰੀਮ ਕੋਰਟ ਅਤੇ ਉਸਦੇ ਜੱਜ ਇਸ ਅਤਿ ਗੰਭੀਰ ਮੁੱਦੇ ਤੇ ਕੁੰਭਕਰਨੀ ਨੀਂਦ ਕਿਉਂ ਸੁੱਤੇ ਪਏ ਹਨ ?

ਫ਼ਤਹਿਗੜ੍ਹ ਸਾਹਿਬ, 10 ਸਤੰਬਰ ( ) “ਇੰਡੀਆਂ ਦੀ ਹਕੂਮਤ ਉਤੇ ਰਾਜ ਭਾਗ ਕਰਨ ਵਾਲੀ ਬੀਜੇਪੀ-ਆਰ.ਐਸ.ਐਸ. ਫਿਰਕੂ ਜਮਾਾਂ ਪਹਿਲੋ ਹੀ ਵਿਧਾਨਿਕ ਲੀਹਾਂ, ਕਦਰਾ-ਕੀਮਤਾ ਦਾ ਘਾਣ ਕਰਕੇ ਇਥੇ ਅਰਾਜਕਤਾ ਵੀ ਫੈਲਾ ਰਹੀਆ ਹਨ ਅਤੇ ਸਮਾਜ ਨੂੰ ਹਰ ਪੱਖੋ ਗੰਧਲਾ ਕਰ ਰਹੀਆ ਹਨ । ਲੇਕਿਨ ਹੁਣੇ ਹੀ ਮਹਾਰਾਸਟਰ ਸੂਬੇ ਦੇ ਮੁੰਬਈ ਸਿਟੀ ਵਿਚ ਇਸ ਮੁਲਕ ਦੀ ਇਕ ਐਕਟਰਸ ਬੀਬੀ ਕੰਗਰਾ ਰੌਉਤ ਜਿਸਨੇ ਮਹਾਰਾਸਟਰ ਸਰਕਾਰ ਅਤੇ ਸਿਵ ਸੈਨਿਕਾਂ ਦੀ ਬਦਮਾਸੀ ਅਤੇ ਗੈਰ ਕਾਨੂੰਨੀ ਕਾਰਵਾਈਆ ਅੱਗੇ ਗੋਡੇ ਟੇਕਣ ਦੀ ਬਜਾਇ ਅਣਖ ਗੈਰਤ ਨਾਲ ਬਤੌਰ ਇੰਡੀਅਨ ਨਾਗਰਿਕ ਦੇ ਜਿਊਣ, ਵਿਚਰਣ ਦੀ ਗੱਲ ਕਰਦੇ ਹੋਏ, ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ ਰਹਿੰਦੇ ਹੋਏ ਜੋ ਸੱਚ ਦੀ ਗੱਲ ਨੂੰ ਉਜਾਗਰ ਕੀਤਾ ਸੀ ਅਤੇ ਉਸ ਉਤੇ ਦ੍ਰਿੜਤਾ ਨਾਲ ਕਾਇਮ ਰਹਿੰਦੇ ਹੋਏ ਮੁੰਬਈ ਵਿਖੇ ਪਹੁੰਚੀ ਸੀ । ਲੇਕਿਨ ਬਦਮਾਸ ਸਰਕਾਰ ਦੀ ਸਰਪ੍ਰਸਤੀ ਵਾਲੀ ਸਿਵ ਸੈਨਿਕਾ ਨੇ ਬੀਬੀ ਕੰਗਨਾ ਦੀ ਮਿਹਨਤ ਨਾਲ ਕੀਤੀ ਕਮਾਈ ਨਾਲ ਮੁੰਬਈ ਵਿਖੇ ਬਣਾਏ ਆਪਣੇ ਘਰ ਨੂੰ ਵਿਧਾਨ ਅਤੇ ਕਾਨੂੰਨ ਦੀ ਉਲੰਘਣਾ ਕਰਕੇ ਜੋ ਦਿਨ-ਦਿਹਾੜੇ ਢਹਿ-ਢੇਰੀ ਕਰ ਦਿੱਤਾ ਹੈ । ਇਸ ਨਾਲ ਇਨ੍ਹਾਂ ਸਿਵ ਸੈਨਿਕਾ ਅਤੇ ਸ੍ਰੀ ਉਧਵ ਠਾਕਰੇ ਦੀ ਹਕੂਮਤ ਨੇ ਵਿਧਾਨ, ਕਾਨੂੰਨ ਅਤੇ ਇਨਸਾਨੀਅਤ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢ ਦਿੱਤਾ ਹੈ, ਜੋ ਹਰ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਦੀ ਚਾਹਨਾ ਵਾਲਾ ਇਨਸਾਨ ਘੋਰ ਨਿੰਦਾ ਕਰਨ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਮਹਾਰਾਸ਼ਟਰ ਹਕੂਮਤ ਅਤੇ ਸਿਵ ਸੈਨਿਕਾਂ ਦੀ ਇਸ ਅਤਿ ਸ਼ਰਮਨਾਕ ਕਾਰਵਾਈ ਦੀ ਜਿਥੇ ਘੋਰ ਨਿੰਦਾ ਕਰਦਾ ਹੈ, ਉਥੇ ਬੀਬੀ ਕੰਗਨਾ ਜਿਸਦੇ ਖੂਨ ਵਿਚ ਅਣਖ-ਗੈਰਤ ਵਾਲੇ ਮਾਂ-ਬਾਪ ਦੇ ਸੰਸਕਾਰ ਕਾਇਮ ਹੋਣ ਦੀ ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ, ਜਿਸਨੇ ਬਦਮਾਸ਼ਾਂ ਅਤੇ ਹਕੂਮਤ ਅੱਗੇ ਗੋਡੇ ਟੇਕਣ ਦੀ ਬਜਾਇ ਦ੍ਰਿੜਤਾ ਨਾਲ ਸੱਚ ਨੂੰ ਉਜਾਗਰ ਕੀਤਾ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਮੁੰਬਈ ਵਿਖੇ ਕੰਗਨਾ ਰੌਉਤ ਦੇ ਘਰ ਨੂੰ ਹਕੂਮਤ ਪਾਰਟੀ ਅਤੇ ਸਿਵ ਸੈਨਿਕਾਂ ਵੱਲੋਂ ਕਾਨੂੰਨ ਨੂੰ ਹੱਥ ਵਿਚ ਲੈਦੇ ਹੋਏ ਢਹਿ-ਢੇਰੀ ਕਰਨ ਦੇ ਅਤਿ ਸ਼ਰਮਨਾਕ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਬੀਬੀ ਕੰਗਨਾ ਰੌਉਤ ਦੀ ਦ੍ਰਿੜਤਾ ਅਤੇ ਸੱਚ ਨੂੰ ਉਜਾਗਰ ਕਰਨ ਦੇ ਹੌਸਲੇ ਨੂੰ ਸੈਲਿਊਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨ ਕਿੰਨਾ ਵੀ ਜਾਬਰ ਅਤੇ ਜਾਲਮ ਕਿਉਂ ਨਾ ਹੋਵੇ ਅਤੇ ਉਹ ਤਾਕਤ ਦੇ ਜੋਰ ਨਾਲ ਸੱਚ ਨੂੰ ਦਬਾਉਣ ਦੀ ਕੋਸਿ਼ਸ਼ ਕਿਉਂ ਨਾ ਕਰੇ, ਪਰ ਆਖਿਰ ਸੱਚ ਦੀ ਜਿੱਤ ਹੁੰਦੀ ਹੈ ਅਤੇ ਝੂਠ ਸਰਮਨਾਕ ਹੋ ਕੇ ਰਹਿੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਹੁਕਮਰਾਨਾਂ ਦੀਆਂ ਗੈਰ ਇਖਲਾਕੀ ਅਤੇ ਗੈਰ-ਇਨਸਾਨੀ ਕਾਰਵਾਈਆ ਦੀ ਬਦੌਲਤ ਸਮੁੱਚੇ ਇੰਡੀਆ ਵਿਚ ਅਫਰਾ-ਤਫਰੀ ਅਤੇ ਅਸਾਤੀ ਫੈਲ ਚੁੱਕੀ ਹੈ । ਜਿਸ ਨਾਲ ਇਥੋਂ ਦਾ ਵਿਕਾਸ, ਵਪਾਰ, ਕਾਰੋਬਾਰ ਅਤੇ ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ । ਕੁਝ ਗਿਣਤੀ ਦੇ ਕਾਰਪੋਰੇਟ ਘਰਾਣੇ ਨਾਲ ਸੰਬੰਧਤ ਧਨਾਢ ਦਿਨੋ ਦਿਨ ਅਮੀਰ ਹੋ ਰਹੇ ਹਨ । ਮੱਧ ਵਰਗੀ ਅਤੇ ਮਜ਼ਦੂਰ ਤਬਕਾ ਦਿਨੋ ਦਿਨ ਅਤਿ ਕਠਿਣਤਾ ਵਾਲੀ ਜਿੰਦਗੀ ਵੱਲ ਵੱਧ ਰਿਹਾ ਹੈ । ਇਥੇ ਕਾਨੂੰਨ ਅਤੇ ਇਨਸਾਫ਼ ਨਾਮ ਦੀ ਕੋਈ ਚੀਜ ਨਜ਼ਰ ਨਹੀਂ ਆ ਰਹੀ । ਜੰਗਲ ਦੇ ਰਾਜ ਵਾਲੇ ਹਰ ਦਿਨ ਦੁਖਦਾਇਕ ਅਮਲ ਵੇਖੇ ਜਾ ਸਕਦੇ ਹਨ । ਜੇਕਰ ਮੋਦੀ ਹਕੂਮਤ ਨੇ ਸਭ ਇਨਸਾਨੀ ਨਿਯਮਾਂ ਅਤੇ ਵਿਧਾਨਿਕ ਅਸੂਲਾਂ ਨੂੰ ਛਿੱਕੇ ਟੰਗਕੇ ਸਮਾਜ ਵਿਚ ਜ਼ਹਿਰ ਘੋਲਣ ਦੇ ਭਾਗੀ ਬਣੇ ਹਨ । ਇਹੀਂ ਵਜ੍ਹਾ ਹੈ ਕਿ ਸੂਬਿਆਂ ਦੀਆਂ ਮੁਤੱਸਵੀ ਸੋਚ ਵਾਲੀਆ ਮਹਾਰਾਸਟਰ ਵਰਗੀਆਂ ਹਕੂਮਤਾਂ ਵੀ ਉਨ੍ਹਾਂ ਦੇ ਗੈਰ ਇਨਸਾਨੀ ਅਤੇ ਗੈਰ ਸਮਾਜਿਕ ਕਦਮ-ਚਿੰਨ੍ਹਾਂ ਤੇ ਚੱਲ ਕੇ ਇਥੇ ਨਫ਼ਰਤ ਅਤੇ ਅਸ਼ਾਂਤੀ ਫੈਲਾਉਣ ਲੱਗੀਆ ਹੋਈਆ ਹਨ, ਜਿਸਦੇ ਨਤੀਜੇ ਕਦੇ ਵੀ ਲਾਹੇਵੰਦ ਨਹੀਂ ਹੋ ਸਕਦੇ ।

ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਜਾਹਰ ਕੀਤਾ ਕਿ ਜੋ ਇੰਡੀਆਂ ਦੀ ਸੁਪਰੀਮ ਕੋਰਟ ਅਤੇ ਉਸਦੇ ਜੱਜ ਆਪਣੇ ਆਪ ਨੂੰ ਇਨਸਾਫ਼ ਦਾ ਮੰਦਰ ਕਹਾਉਦੇ ਹਨ, ਮੁੰਬਈ ਵਿਚ ਇਕ ਔਰਤ ਨਾਲ ਹੁਕਮਰਾਨਾਂ ਅਤੇ ਫਿਰਕੂ ਸੰਗਠਨਾਂ ਵੱਲੋਂ ਕੀਤੇ ਗਏ ਅਸਹਿ ਅਮਲ ਉਤੇ ਵੀ ਜੇਕਰ ਸੁਪਰੀਮ ਕੋਰਟ ਅਤੇ ਉਸਦੇ ਜੱਜ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਕੋਈ ਸੱਚ ਦੀ ਆਵਾਜ਼ ਦੀ ਰੱਖਿਆ ਕਰਨ ਲਈ ਜੱਜ ਸਾਹਿਬਾਨ ਅੱਗੇ ਨਹੀਂ ਆ ਰਹੇ ਤਾਂ ਇਸਦਾ ਮਤਲਬ ਪ੍ਰਤੱਖ ਹੈ ਕਿ ਆਉਣ ਵਾਲੇ ਸਮੇਂ ਵਿਚ ਇੰਡੀਆਂ ਦੇ ਹਰ ਖੇਤਰ ਵਿਚ ਘੁੱਪ ਹਨ੍ਹੇਰਾ ਹੋਵੇਗਾ । ਇਸ ਲਈ ਇੰਡੀਆਂ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਸਮਾਜ ਮਨੁੱਖਤਾ ਲਈ ਕੰਮ ਕਰਨ ਵਾਲੇ ਕੌਮਾਂਤਰੀ ਸੰਗਠਨ ਅਤੇ ਇਨਸਾਫ਼ ਪਸ਼ੰਦ ਸਖਸ਼ੀਅਤਾਂ ਦਾ ਇਹ ਸਾਂਝੇ ਤੌਰ ਤੇ ਫਰਜ ਬਣ ਜਾਂਦਾ ਹੈ ਕਿ ਜਿਥੇ ਕਿੱਧਰੇ ਵੀ ਬੀਬੀ ਕੰਗਨਾ ਵਰਗੀ ਆਤਮਾ ਨਾਲ ਜ਼ਬਰ-ਜੁਲਮ ਹੋਵੇ, ਉਥੇ ਉਹ ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ ਜਾਬਰ ਹੁਕਮਰਾਨਾਂ ਅਤੇ ਸੰਗਠਨਾਂ ਵਿਰੁੱਧ ਆਵਾਜ਼ ਬੁਲੰਦ ਕਰਨ ਤਾਂ ਕਿ ਸੱਚ-ਹੱਕ ਦੀ ਗੱਲ ਕਰਨ ਵਾਲੀਆ ਆਤਮਾਵਾਂ ਨੂੰ ਬਲ ਮਿਲ ਸਕੇ ਅਤੇ ਕੋਈ ਵੀ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕੰਮ ਕਰਨ ਵਾਲਾ ਇਨਸਾਨ, ਸੰਗਠਨ ਜਾਂ ਅਧਿਕਾਰੀ ਬਣਦੀ ਕਾਨੂੰਨੀ ਅਤੇ ਸਮਾਜਿਕ ਸਜ਼ਾ ਤੋਂ ਬਚ ਨਾ ਸਕੇ । ਜੇਕਰ ਅਸੀਂ ਇਥੇ ਵੱਸਣ ਵਾਲੇ ਸਭ ਧਰਮਾਂ, ਕੌਮਾਂ ਦੇ ਨਿਵਾਸੀ ਇਨਸਾਨੀ ਕਦਰਾ ਕੀਮਤਾ ਨੂੰ ਕਾਇਮ ਰੱਖਣ ਅਤੇ ਸੱਚ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਜਿ਼ੰਮੇਵਾਰੀ ਨਾ ਨਿਭਾਅ ਸਕੇ ਤਾਂ ਸਾਡੀਆਂ ਆਤਮਾਵਾਂ ਉਸ ਦੁਨੀਆਂ ਦੇ ਰਚਨਹਾਰੇ ਅਕਾਲ ਪੁਰਖ ਦੀ ਦਰਗਾਹ ਵਿਚ ਸਜ਼ਾ ਦੀਆਂ ਭਾਗੀ ਹੋਣਗੀਆ ਅਤੇ ਅਸੀਂ ਸਮਾਜ ਵਿਚ ਅੱਛਾਈਆ ਨੂੰ ਮਜਬੂਤ ਕਰਨ ਤੋਂ ਵਿਰਵੇ ਹੋ ਜਾਵਾਂਗੇ ਅਤੇ ਸਭ ਪਾਸੇ ਜੰਗਲ ਦਾ ਰਾਜ ਹੀ ਹੋਵੇਗਾ ।ਅਜਿਹਾ ਖ਼ਤਰਨਾਕ ਮਾਹੌਲ ਬਣੇ, ਇਸ ਤੋਂ ਪਹਿਲੇ ਸਭ ਇਨਸਾਫ ਪਸ਼ੰਦ ਸਖਸ਼ੀਅਤਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਰਾਖੀ ਕਰਨ ਵਾਲੇ ਸੰਗਠਨ ਅਤੇ ਸੰਸਥਾਵਾਂ ਬੀਬੀ ਕੰਗਨਾ ਨਾਲ ਹੋਏ ਅਸਹਿ ਵਿਵਹਾਰ ਲਈ ਜਿਥੇ ਕੰਗਨਾ ਦੀ ਪਿੱਠ ਤੇ ਖੜ੍ਹਨ, ਉਥੇ ਇਸ ਲੜਾਈ ਨੂੰ ਨਤੀਜੇ ਤੱਕ ਪਹੁੰਚਾਉਣ ਲਈ ਅਤੇ ਸੱਚ ਦੀ ਜਿੱਤ ਲਈ ਆਪੋ ਆਪਣੀ ਅਤੇ ਸਮੂਹਿਕ ਜਿ਼ੰਮੇਵਾਰੀ ਵੀ ਨਿਭਾਉਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *