Verify Party Member
Header
Header
ਤਾਜਾ ਖਬਰਾਂ

ਮੁਤੱਸਵੀ ਹੁਕਮਰਾਨ ਬੇਸ਼ੱਕ ਸਾਜਿ਼ਸਾਂ ਰਾਹੀ ਹਿੰਦੂਤਵੀ-ਹਿੰਦੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਜ਼ਬਰੀ ਅਮਲ ਕਰ ਰਹੇ ਹਨ, ਪਰ ਸਿੱਖ ਕੌਮ ਤੇ ਪੰਜਾਬੀ ਹਿੰਦੀ ਭਾਸ਼ਾ ਨੂੰ ਥੋਪਣ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕਰਨਗੇਂ : ਮਾਨ

ਮੁਤੱਸਵੀ ਹੁਕਮਰਾਨ ਬੇਸ਼ੱਕ ਸਾਜਿ਼ਸਾਂ ਰਾਹੀ ਹਿੰਦੂਤਵੀ-ਹਿੰਦੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਜ਼ਬਰੀ ਅਮਲ ਕਰ ਰਹੇ ਹਨ, ਪਰ ਸਿੱਖ ਕੌਮ ਤੇ ਪੰਜਾਬੀ ਹਿੰਦੀ ਭਾਸ਼ਾ ਨੂੰ ਥੋਪਣ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕਰਨਗੇਂ : ਮਾਨ

ਫ਼ਤਹਿਗੜ੍ਹ ਸਾਹਿਬ, 26 ਜੂਨ ( ) “ਜਦੋਂ ਤੋਂ ਸੈਂਟਰ ਵਿਚ ਸ੍ਰੀ ਮੋਦੀ ਦੀ ਬੀਜੇਪੀ ਤੇ ਫਿਰਕੂ ਜਮਾਤਾਂ ਦੀ ਸਰਕਾਰ ਹੋਂਦ ਵਿਚ ਦੁਬਾਰਾ ਆਈ ਹੈ, ਉਸ ਸਮੇਂ ਤੋਂ ਇਨ੍ਹਾਂ ਹਿੰਦੂਤਵ ਸੋਚ ਦੇ ਮਾਲਕ ਹੁਕਮਰਾਨਾਂ ਵੱਲੋਂ ਕੇਵਲ ਘੱਟ ਗਿਣਤੀ ਕੌਮਾਂ ਉਤੇ ਦਹਿਸਤ ਪੈਦਾ ਕਰਨ ਲਈ ਜ਼ਬਰੀ ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ ਆਦਿ ਨਾਅਰੇ ਲਗਾਉਣ ਦੇ ਵੱਖ-ਵੱਖ ਕੌਮਾਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਅਮਲਾਂ ਵਿਚ ਤੇਜ਼ੀ ਹੀ ਨਹੀਂ ਆ ਰਹੀ, ਬਲਕਿ ਸੈਂਟਰ ਦੇ ਹੁਕਮਾਂ ਉਤੇ ਯੂਨੀਵਰਸਟੀ ਗ੍ਰਾਟਸ ਕਮਿਸ਼ਨ ਵੱਲੋਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆ ਵਿਚ ਹਿੰਦੀ ਭਾਸ਼ਾ ਨੂੰ ਜ਼ਬਰੀ ਲਾਗੂ ਕਰਨ ਦੇ ਹੁਕਮ ਵੀ ਹੋਣੇ ਸੁਰੂ ਹੋ ਗਏ ਹਨ । ਜਦੋਂਕਿ ਪੰਜਾਬ ਸੂਬਾ, ਜੋ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਚਰਨ ਛੋਹ ਪਵਿੱਤਰ ਧਰਤੀ ਹੈ, ਜਿਸ ਧਰਤੀ ਉਤੇ ਗੁਰੂ ਸਾਹਿਬਾਨ ਨੇ ਬਹੁਤ ਪਹਿਲੇ ਗੁਰਮੁੱਖੀ ਬੋਲੀ, ਭਾਸ਼ਾ ਸੁਰੂ ਕੀਤੀ ਸੀ ਅਤੇ ਇਸੇ ਗੁਰਮੁੱਖੀ ਲਿੱਪੀ ਵਿਚ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਤੇ ਇਨਸਾਨੀਅਤ ਦੀ ਬਿਹਤਰੀ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾਂ ਕੀਤੀ ਹੈ ਅਤੇ ਜੋ ਪੰਜਾਬੀਆਂ ਤੇ ਸਿੱਖ ਕੌਮ ਦੀ ਪਹਿਲੀ ਮਾਤ ਭਾਸ਼ਾ ਹੈ, ਉਸ ਨੂੰ ਹੀ ਪੰਜਾਬ ਵਿਚ ਪ੍ਰਵਾਨ ਕੀਤਾ ਜਾਵੇਗਾ, ਨਾ ਕਿ ਹਿੰਦੀ ਨੂੰ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ ਉਤੇ ਗੈਰ-ਇਨਸਾਨੀਅਤ ਤੇ ਗੈਰ-ਕਾਨੂੰਨੀ ਢੰਗਾਂ ਦੀ ਵਰਤੋਂ ਕਰਕੇ ਇਥੋਂ ਦੇ ਸਭ ਪ੍ਰੋਗਰਾਮਾਂ ਦਾ ਹਿੰਦੂਕਰਨ ਕਰਨ ਅਤੇ ਇਸੇ ਸੋਚ ਅਧੀਨ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ, ਦਲਿਤਾਂ, ਫਿਰਕਿਆ, ਕਬੀਲਿਆ ਆਦਿ ਉਤੇ ਜ਼ਬਰ-ਜੁਲਮ ਕਰਨ ਅਤੇ ਉਨ੍ਹਾਂ ਉਤੇ ਹੁਣ ਉਨ੍ਹਾਂ ਦੀ ਆਪੋ-ਆਪਣੀ ਮਾਤ ਭਾਸ਼ਾ ਦੇ ਸਤਿਕਾਰ ਤੇ ਪਿਆਰ ਨੂੰ ਕੁੱਚਲਕੇ ਹਿੰਦੀ ਨੂੰ ਠੋਸਣ ਦੇ ਹੋ ਰਹੇ ਜ਼ਾਬਰ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ ਹਿੰਦੀ ਭਾਸ਼ਾ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਜ਼ਾਬਰ ਹੁਕਮ ਹਿੰਦੂ ਬਹੁਗਿਣਤੀ ਵਾਲੇ ਸੂਬਿਆਂ ਵਿਚ ਤਾਂ ਇਹ ਹੁਕਮਰਾਨ ਲਾਗੂ ਕਰਨ ਦੇ ਅਮਲ ਕਰ ਸਕਦੇ ਹਨ, ਪਰ ਪੰਜਾਬ, ਦੱਖਣੀ ਸੂਬਿਆਂ ਜੰਮੂ-ਕਸ਼ਮੀਰ, ਝਾਂਰਖੰਡ, ਮਿਜੋਰਮ, ਅਰੁਣਾਚਲ, ਤ੍ਰਿਪੁਰਾ, ਮੇਘਾਲਿਆ, ਮਨੀਪੁਰ ਆਦਿ ਇਸਾਈ ਵੱਸੋਂ ਵਾਲੇ ਸੂਬਿਆਂ ਵਿਚ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਨੂੰ ਨਜ਼ਰ ਅੰਦਾਜ ਕਰਕੇ ਹਿੰਦੀ ਨੂੰ ਜ਼ਬਰੀ ਪਹਿਲੀ ਭਾਸ਼ਾ ਲਾਗੂ ਕਰਨ ਦੇ ਅਮਲ ਇਸ ਮੁਲਕ ਵਿਚ ਅਰਾਜਕਤਾ, ਨਫ਼ਰਤ ਫੈਲਾਉਣ ਅਤੇ ਇਥੋਂ ਦੇ ਅਮਨ-ਚੈਨ ਨੂੰ ਭੰਗ ਕਰਨ ਦੇ ਹੀ ਭਾਗੀ ਹੋਣਗੇ । ਪੰਜਾਬ ਸੂਬੇ ਵਿਚ ਤਾਂ ਇਨ੍ਹਾਂ ਹੁਕਮਰਾਨਾਂ ਦੇ ਅਜਿਹੇ ਜ਼ਾਬਰ ਹੁਕਮਾਂ ਨੂੰ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਪੰਜਾਬੀ ਅਤੇ ਸਿੱਖ ਕੌਮ ਕਿਸੇ ਵੀ ਹਾਲਤ ਵਿਚ ਪ੍ਰਵਾਨ ਨਹੀਂ ਕਰਨਗੇ । ਇਥੇ ਪਹਿਲੀ ਭਾਸ਼ਾ ਪੰਜਾਬੀ ਹੀ ਰਹੇਗੀ ।
ਸ. ਮਾਨ ਨੇ ਕਿਹਾ ਕਿ ਇਥੇ ਇਹ ਵਰਣਨ ਕਰਨਾ ਅਤਿ ਜ਼ਰੂਰੀ ਹੈ ਕਿ ਜਦੋਂ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਅਤੇ ਉਨ੍ਹਾਂ ਦੀ ਇਸ ਫਿਰਕੂ ਸੋਚ ਤੇ ਪਹਿਰਾ ਦੇਣ ਵਾਲੀ ਪੰਜਾਬ ਦੀ ਅਫ਼ਸਰਸ਼ਾਹੀ ਵੱਲੋਂ ਸੜਕਾਂ, ਪਿੰਡਾਂ, ਸ਼ਹਿਰਾਂ ਦੇ ਨਾਮਾਂ ਦੀਆਂ ਪਲੇਟਾਂ ਉਤੇ ਹਿੰਦੀ ਅਤੇ ਅੰਗਰੇਜ਼ੀ ਲਿਖਕੇ ਆਪਣੀ ਫਿਰਕੂ ਸੋਚ ਦਾ ਅਮਲ ਕੀਤਾ, ਤਾਂ ਪੰਜਾਬੀਆਂ ਤੇ ਸਿੱਖ ਕੌਮ ਨੇ ਪੰਜਾਬ ਦੇ ਸਮੁੱਚੇ ਸ਼ਹਿਰਾਂ, ਪਿੰਡਾਂ, ਜੀ.ਟੀ. ਰੋਡ ਲਿੰਕ ਸੜਕਾਂ ਅਤੇ ਹੋਰ ਵਿਦਿਅਕ ਅਦਾਰਿਆ ਉਤੇ ਅੰਗਰੇਜ਼ੀ ਅਤੇ ਹਿੰਦੀ ਵਿਚ ਲਿਖੇ ਨਾਵਾਂ ਤੇ ਕਾਲੇ ਪੋਚੇ ਫੇਰਕੇ ਆਪਣੀਆ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਭਾਵਨਾਵਾਂ ਨੂੰ ਬਹੁਤ ਪਹਿਲੇ ਹੀ ਪ੍ਰਗਟ ਕਰ ਦਿੱਤਾ ਸੀ । ਜੇਕਰ ਅਜੇ ਵੀ ਹੁਕਮਰਾਨਾਂ ਨੇ ਫਿਰਕੂ ਜਮਾਤਾਂ ਦੀ ਹਿੰਦੀ ਭਾਸ਼ਾ, ਬੋਲੀ ਨੂੰ ਪੰਜਾਬ ਵਰਗੇ ਸੂਬੇ ਵਿਚ ਜ਼ਬਰੀ ਲਾਗੂ ਕਰਨ ਦੀ ਗੁਸਤਾਖੀ ਕੀਤੀ ਤਾਂ ਇਸਦੇ ਨਤੀਜੇ ਸਮੁੱਚੇ ਮੁਲਕ ਦੇ ਨਿਜਾਮੀ ਪ੍ਰਬੰਧ ਲਈ ਹੋਰ ਵੱਡਾ ਵਿਸਫੋਟਕ ਪੈਦਾ ਕਰਨਗੇ, ਇਸ ਲਈ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਪੰਜਾਬੀਆਂ ਤੇ ਸਿੱਖ ਕੌਮ ਦੇ ਪੁਰਾਤਨ ਇਤਿਹਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਵਿਚ ਪੰਜਾਬੀ ਬੋਲੀ ਤੇ ਭਾਸ਼ਾ ਦਾ ਅਪਮਾਨ ਕਰਨ ਦੀ ਬਜਾਇ ਪੰਜਾਬ ਵਿਚ ਪੰਜਾਬੀ ਨੂੰ ਹੀ ਬਤੌਰ ਪਹਿਲੀ ਭਾਸ਼ਾ ਤੇ ਬੋਲੀ ਦੇ ਪ੍ਰਵਾਨ ਕਰਕੇ ਲਾਗੂ ਕਰਨ ਤਾਂ ਅੱਛਾ ਹੋਵੇਗਾ । ਸ. ਮਾਨ ਨੇ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਯੂ.ਜੀ.ਸੀ. ਜਿਸਨੂੰ ਵੱਖ-ਵੱਖ ਸੂਬਿਆਂ ਅਤੇ ਵੱਖ-ਵੱਖ ਕੌਮਾਂ ਦੀਆਂ ਆਪਣੀਆ ਮਾਤ ਭਾਸ਼ਾਵਾਂ ਦੇ ਗੰਭੀਰ ਮੁੱਦੇ ਨੂੰ ਨਜ਼ਰ ਅੰਦਾਜ ਕਰਕੇ ਫਿਰਕੂਆਂ ਦੇ ਨਿਰਦੇਸਨ ਤੇ ਹਿੰਦੀ ਲਾਗੂ ਕਰਨ ਦੀ ਗੁਸਤਾਖੀ ਕੀਤੀ ਜਾ ਰਹੀ ਹੈ । ਇਹ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੇ ਜ਼ਜਬਾਤਾਂ ਨੂੰ ਠੇਸ ਪਹੁੰਚਾਕੇ ਹਾਲਾਤਾਂ ਨੂੰ ਖੁਦ ਹੀ ਵਿਸਫੋਟਕ ਬਣਾਇਆ ਜਾ ਰਿਹਾ ਹੈ । ਜੋ ਤੁਰੰਤ ਬੰਦ ਕੀਤਾ ਜਾਵੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *