Select your Top Menu from wp menus
Header
Header
ਤਾਜਾ ਖਬਰਾਂ

ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ ਅਣਖ਼-ਗੈਰਤ ਨਾਲ ਜਿਊਂਣ ਦੀ ਜਾਂਚ ਸਿਖਾਈ : ਮਾਨ

ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ ਅਣਖ਼-ਗੈਰਤ ਨਾਲ ਜਿਊਂਣ ਦੀ ਜਾਂਚ ਸਿਖਾਈ : ਮਾਨ

ਫ਼ਤਹਿਗੜ੍ਹ ਸਾਹਿਬ, 5 ਜੁਲਾਈ ( ) “ਜਦੋਂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਮੁਗਲ ਹਕੂਮਤ ਵੱਲੋਂ ਜਨਤਾ ਨੂੰ ਊਚੀ ਥਾਂ ਉਤੇ ਬੈਠਣ, ਘੋੜ-ਸਵਾਰੀ ਕਰਨ, ਕਲਗੀ ਲਗਾਉਣ, ਫ਼ੌਜਾਂ ਰੱਖਣ, ਬਾਜ ਰੱਖਣ ਦੀ ਸਖਤ ਮਨਾਹੀ ਸੀ । ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮਰਾਨਾਂ ਵੱਲੋਂ ਜਨਤਾ ਨਾਲ ਕੀਤੇ ਜਾ ਰਹੇ ਦੁਰਵਿਹਾਰ, ਹੀਣ ਭਾਵਨਾ ਦਾ ਖਾਤਮਾ ਕਰਨ ਹਿੱਤ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਹਿੱਤ ਮੁਗਲ ਹਕੂਮਤ ਦੇ ਜ਼ਬਰ-ਜੁਲਮਾਂ ਨੂੰ ਚੁਣੋਤੀ ਦਿੰਦੇ ਹੋਏ ਸਿੱਖ ਕੌਮ ਦੀ ਆਜ਼ਾਦ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਮੁਗਲ ਹਕੂਮਤ ਦੇ ਤਖ਼ਤ ਦੇ ਬਰਾਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ । ਉਨ੍ਹਾਂ ਨੇ ਮੁਗਲ ਹਕੂਮਤ ਦੀ ਅਧੀਨਗੀ ਨੂੰ ਪ੍ਰਵਾਨ ਨਾ ਕਰਦੇ ਹੋਏ ਕਲਗੀ ਵੀ ਪਹਿਨੀ, ਬਾਜ ਵੀ ਰੱਖਿਆ, ਘੋੜ ਸਵਾਰੀ ਸੁਰੂ ਕਰਵਾਈ, ਮੀਰੀ-ਪੀਰੀ ਦੀਆਂ ਦੋ ਕਿਰਪਾਨਾ ਧਾਰਨ ਕਰਕੇ ਗੁਰੂ ਦੇ ਸਿੱਖਾਂ ਨੂੰ ਜਿਥੇ ਅਧਿਆਤਮਿਕ, ਰੁਹਾਨੀਅਤ ਤੌਰ ਤੇ ਮਜਬੂਤੀ ਬਖ਼ਸੀ, ਉਥੇ ਰਾਜ ਭਾਗ ਅਤੇ ਸਿਆਸਤ ਨੂੰ ਧਰਮੀ ਲੀਹਾਂ ਉਤੇ ਚਲਾਉਣ ਦਾ ਸੰਦੇਸ਼ ਦੇ ਕੇ ਭਗਤੀ-ਸ਼ਕਤੀ ਦਾ ਸੁਮੇਲ ਕਰਦੇ ਹੋਏ ਜਿੰਦਗੀ ਵਿਚ ਬਿਨ੍ਹਾਂ ਕਿਸੇ ਡਰ-ਭੈ, ਅਣਖ਼-ਗੈਰਤ ਨਾਲ ਜਿੰਦਗੀ ਬਸਰ ਕਰਨ ਅਤੇ ਆਪਣੀ ਵਿਲੱਖਣ ਪਹਿਚਾਣ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਹਦਾਇਤ ਕੀਤੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਛੇਵੀ ਪਾਤਸ਼ਾਹੀ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਦੇ ਸਿੱਖ ਕੌਮ ਵੱਲੋਂ ਅਵਤਾਰ ਪੁਰਬ ਮਨਾਉਣ ਦੇ ਸਮੇਂ ਜਿਥੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹੋਏ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਅਜੋਕੇ ਸਮੇਂ ਦੇ ਇੰਡੀਅਨ ਜਾਬਰ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਨਾ ਕਰਕੇ ਆਜ਼ਾਦੀ ਨਾਲ ਵਿਚਰਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਸਹੀ ਮਾਇਨਿਆ ਵਿਚ ਛੇਵੀ ਪਾਤਸ਼ਾਹੀ ਦੇ ਅਵਤਾਰ ਪੁਰਬ ਮਨਾਉਣ ਦਾ ਮਕਸਦ ਤਦ ਹੀ ਪੂਰਨ ਹੋ ਸਕੇਗਾ, ਜਦੋਂ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਵੱਲੋਂ ਮਿਲੇ ਆਦੇਸ਼ਾਂ ਉਤੇ ਪਹਿਰਾ ਦਿੰਦੀ ਹੋਈ ਹਿੰਦੂਤਵ ਹੁਕਮਰਾਨਾਂ ਦੀ ਮਾਨਸਿਕ ਗੁਲਾਮੀ ਦੇ ਜੂਲ੍ਹੇ ਨੂੰ ਲਾਹਕੇ ਸੰਪੂਰਨ ਬਾਦਸ਼ਾਹੀ ਆਜ਼ਾਦ ਸਿੱਖ ਰਾਜ ਕਾਇਮ ਕਰਨ ਵਿਚ ਭੂਮਿਕਾ ਨਿਭਾਏਗੀ ਅਤੇ ਮੀਰੀ-ਪੀਰੀ ਦੇ ਭਗਤੀ-ਸ਼ਕਤੀ ਦੇ ਸੁਮੇਲ ਨੂੰ ਅਮਲੀ ਰੂਪ ਵਿਚ ਅਪਣਾ ਸਕੇਗੀ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਗਊ ਦੀ ਪੂਜਾ ਕਰਦੇ ਹਨ ਅਤੇ ਸਿੱਖ ਕੌਮ ਨੂੰ ਵੀ ਗਊ ਦੇ ਪੁਜਾਰੀ ਗਰਦਾਨਣਾ ਚਾਹੁੰਦੇ ਹਨ । ਜਦੋਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਨੇ ਜਦੋਂ ਇਕ ਮਰੀ ਗਾਂ ਨੂੰ ਜਿਊਂਦਾ ਕਰ ਦਿੱਤਾ ਸੀ ਤਾਂ ਹਰਗੋਬਿੰਦ ਸਾਹਿਬ ਨੇ ਇਸ ਅਮਲ ਨੂੰ ਉਸ ਅਕਾਲ ਪੁਰਖ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ ਤਾਂ ਉਸ ਹੋਏ ਅਮਲ ਦੀ ਬਦੌਲਤ ਭਾਈ ਗੁਰਦਿੱਤਾ ਜੀ ਨੂੰ ਆਪਣਾ ਸਰੀਰ ਤਿਆਗਣਾ ਪਿਆ । ਜਿਸ ਤੋਂ ਪ੍ਰਤੱਖ ਹੁੰਦਾ ਹੈ ਕਿ ਸਿੱਖ ਕੌਮ ਗਊ ਪੁਜਾਰੀ ਨਹੀਂ ਹੈ । ਉਸ ਅਕਾਲ ਪੁਰਖ ਦੇ ਭਾਣੇ ਅਤੇ ਹੁਕਮਾਂ ਵਿਚ ਵਿਚਰਣ ਨੂੰ ਹੀ ਪਹਿਲ ਦਿੰਦੀ ਹੈ । ਅੱਜ ਦੇ ਇਸ ਮਹਾਨ ਦਿਹਾੜੇ ਤੇ ਜੇਕਰ ਸਿੱਖ ਕੌਮ ਤੇ ਸਿੱਖ ਲੀਡਰਸਿ਼ਪ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਦਰਸਾਏ ਰਾਹ ਨੂੰ ਅਪਣਾਕੇ ਆਪਣੀ ਕੌਮੀ ਆਜ਼ਾਦੀ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਲਈ ਸੰਜ਼ਦਗੀ ਤੌਰ ਤੇ ਅਮਲ ਕਰੇ ਤਾਂ ਸਿੱਖ ਕੌਮ ਆਪਣੀ ਛੇਵੀਂ ਪਾਤਸ਼ਾਹੀ ਦੇ ਅਵਤਾਰ ਪੁਰਬ ਮਨਾਉਣ ਅਤੇ ਉਨ੍ਹਾਂ ਦੀ ਸੋਚ ਉਤੇ ਚੱਲਣ ਵਿਚ ਕਾਮਯਾਬ ਹੋ ਸਕੇਗੀ । ਇਹ ਅਮਲੀ ਰੂਪ ਵਿਚ ਕੌਮ ਲਈ ਮੁਬਾਰਕਬਾਦ ਹੋਵੇਗੀ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *