Select your Top Menu from wp menus
Header
Header
ਤਾਜਾ ਖਬਰਾਂ

ਮਿਸ ਜਗੀਰ ਕੌਰ ਨੇ ਲੜਕੀ ਮਾਰਨ ਦੀ ਕੁਰਹਿਤ ਦੇ ਨਾਲ-ਨਾਲ ਸਾਰੇ ਸਬੂਤ ਵੀ ਖ਼ਤਮ ਕਰਵਾਏ ਜਿਸ ਵਿਚ ਸ. ਬਾਦਲ, ਡੀ.ਸੀ. ਅਤੇ ਐਸ.ਐਸ.ਪੀ. ਕਪੂਰਥਲਾ ਵੀ ਸਾਮਿਲ ਸਨ : ਮਾਨ

ਮਿਸ ਜਗੀਰ ਕੌਰ ਨੇ ਲੜਕੀ ਮਾਰਨ ਦੀ ਕੁਰਹਿਤ ਦੇ ਨਾਲ-ਨਾਲ ਸਾਰੇ ਸਬੂਤ ਵੀ ਖ਼ਤਮ ਕਰਵਾਏ ਜਿਸ ਵਿਚ ਸ. ਬਾਦਲ, ਡੀ.ਸੀ. ਅਤੇ ਐਸ.ਐਸ.ਪੀ. ਕਪੂਰਥਲਾ ਵੀ ਸਾਮਿਲ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ ( ) “ਸਿੱਖ ਧਰਮ ਵਿਚ ਕੁੜੀਮਾਰ-ਨੜੀਮਾਰ ਬੱਜਰ ਕੁਰਹਿਤ ਹਨ, ਮਿਸ ਜਗੀਰ ਕੌਰ ਨੇ ਬਤੌਰ ਐਸ.ਜੀ.ਪੀ.ਸੀ. ਦੇ ਮੈਬਰ ਹੁੰਦੇ ਹੋਏ ਆਪਣੀ ਲੜਕੀ ਨੂੰ ਸਾਜ਼ਸੀ ਢੰਗ ਨਾਲ ਮਰਵਾਇਆ ਅਤੇ ਉਸਦੇ ਪੇਟ ਵਿਚ ਪਲਣ ਵਾਲੇ ਬੱਚੇ ਨੂੰ ਮਰਵਾਇਆ । ਇਥੇ ਹੀ ਬਸ ਨਹੀਂ, ਆਪਣੀ ਲੜਕੀ ਨੂੰ ਖ਼ਤਮ ਕਰਨ ਤੋਂ ਬਾਅਦ ਉਸਦੇ ਸਾਰੇ ਡੀ.ਐਨ.ਏ. ਵਗੈਰਾਂ ਸੰਬੰਧੀ ਸਬੂਤਾਂ ਨੂੰ ਖ਼ਤਮ ਕਰਨ ਲਈ ਪੋਸਟ-ਮਾਰਟਮ ਕੀਤੇ ਬਿਨ੍ਹਾਂ ਫੌਰੀ ਸੰਸਕਾਰ ਕਰਕੇ ਅਤੇ ਉਸਦੇ ਫੁੱਲ ਸਮੇਤ ਸਵਾਹ ਨੂੰ ਤੜਕੇ-ਤੜਕੇ ਇਕੱਤਰ ਕਰਕੇ ਕਿਸੇ ਦਰਿਆ ਵਿਚ ਵਹਾਕੇ ਸਭ ਸਬੂਤ ਖ਼ਤਮ ਕਰਨ ਦੀ ਕਾਰਵਾਈ ਵੀ ਕੀਤੀ। ਇਹ ਹੋਰ ਵੀ ਦੁੱਖ ਅਤੇ ਅਫ਼ਸੋਸ ਵਾਲੀ ਕਾਰਵਾਈ ਹੋਈ ਹੈ ਕਿ ਤੁਰੰਤ ਸੰਸਕਾਰ ਕਰਵਾਉਣ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਦੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਵੀ ਸੰਸਕਾਰ ਸਮੇਂ ਹਾਜਰ ਰਹੇ ਤਾਂ ਕਿ ਇਹ ਸਬੂਤ ਖ਼ਤਮ ਕਰਨ ਵਿਚ ਕੋਈ ਰੁਕਾਵਟ ਨਾ ਪਵੇ । ਇਹ ਸਬੂਤ ਇਸ ਲਈ ਵੀ ਖ਼ਤਮ ਕੀਤੇ ਗਏ ਤਾਂ ਕਿ ਲੜਕੀ ਅਤੇ ਉਸਦੇ ਬੱਚੇ ਦੇ ਫੁੱਲ, ਸਵਾਹ ਫੋਰੈਸਿਕ ਲੈਬੋਰਟਰੀ ਵਿਚ ਨਾ ਪਹੁੰਚ ਸਕਣ ਅਤੇ ਇਸ ਕਤਲ ਅਤੇ ਉਸਦੇ ਡੀ.ਐਨ.ਏ. ਦੀ ਅਸਲੀਅਤ ਸਾਹਮਣੇ ਨਾ ਆ ਸਕੇ ਕਿ ਲੜਕੀ ਦੇ ਪੇਟ ਵਿਚ ਪਲ ਰਿਹਾ ਬੱਚਾ ਕਿਸਦਾ ਸੀ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ, ਮਿਸ ਜਗੀਰ ਕੌਰ ਉਸ ਸਮੇਂ ਦੇ ਕਪੂਰਥਲਾ ਦੇ ਡੀ.ਸੀ. ਤੇ ਐਸ.ਐਸ.ਪੀ. ਦੀ ਮਿਲੀਭੁਗਤ ਹੋਣ ਕਰਕੇ ਉਸ ਹੋਏ ਦੋਹਰੇ ਕਤਲ ਦੇ ਸਭ ਸਬੂਤ ਖ਼ਤਮ ਕਰਨ ਦੀ ਕਾਰਵਾਈ ਦੀ ਸੀ.ਬੀ.ਆਈ. ਤੋ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਅਤੇ ਸਿੱਖ ਧਰਮ ਦੀ ਸਭ ਤੋ ਬੱਜਰ ਕੁਰਹਿਤ ਕੁੜੀਮਾਰ-ਨੜੀਮਾਰ ਦੀ ਦੋਸ਼ਣ ਮਿਸ ਜਗੀਰ ਕੌਰ ਅਤੇ ਉਸਦੀ ਸਾਜਿਸ ਵਿਚ ਭਾਈਵਾਲ ਅਫ਼ਸਰਾਨ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਸੀ.ਬੀ.ਆਈ. ਨੇ ਇਸ ਸੰਬੰਧੀ ਕਾਰਵਾਈ ਕੀਤੀ ਹੈ, ਪਰ ਸੀ.ਬੀ.ਆਈ. ਨੇ ਕਤਲ ਕੇਸ ਨਾਲ ਸੰਬੰਧਤ ਸਬੂਤ ਖ਼ਤਮ ਕਰਨ ਦੀ ਧਾਰਾ ਨੂੰ ਲਾਗੂ ਨਾ ਕਰਕੇ ਮਿਸ ਜਗੀਰ ਕੌਰ, ਸ. ਬਾਦਲ, ਡੀ.ਸੀ. ਤੇ ਐਸ.ਐਸ.ਪੀ ਕਪੂਰਥਲਾ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਹੈ, ਜਿਸਦੀ ਫਿਰ ਤੋ ਨਿਰਪੱਖਤਾ ਨਾਲ ਜਾਂਚ ਹੋਣ ਅਤੇ ਅਗਲੇਰੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਪ੍ਰੌ. ਕਿਰਪਾਲ ਸਿੰਘ ਬਡੂੰਗਰ ਵਰਗੇ ਉੱਚੇ ਵਿਦਵਾਨ ਨੂੰ ਐਸ.ਜੀ.ਪੀ.ਸੀ. ਦੀ ਮੁੱਖ ਸੇਵਾਦਾਰੀ ਜੋ ਸੌਪੀ ਗਈ ਹੈ, ਉਸ ਮੁੱਖ ਸੇਵਾਦਾਰ ਦੇ ਸਤਿਕਾਰਯੋਗ ਅਹੁਦੇ ਉਤੇ ਸਿੱਖ ਧਰਮ ਦੀ ਬੱਜਰ ਕੁਰਹਿਤ ਕਰਨ ਵਾਲੀ ਮਿਸ ਜਗੀਰ ਕੌਰ ਨੂੰ ਬਿਠਾਉਣ ਦੀ ਕੁਵਾਇਦ ਸ. ਬਾਦਲ ਵੱਲੋ ਇਸ ਲਈ ਸੁਰੂ ਕੀਤੀ ਗਈ ਹੈ, ਤਾਂ ਕਿ ਸ. ਬਾਦਲ ਆਪਣੀ ਮਰਜੀ ਅਨੁਸਾਰ ਸਿੱਖ ਕੌਮ ਦੀ ਪਾਰਲੀਮੈਂਟ ਦੀ ਦੁਰਵਰਤੋ ਵੀ ਕਰ ਸਕਣ ਅਤੇ ਕੌਮ ਵਿਰੋਧੀ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਫੈਸਲੇ ਵੀ ਕਰਵਾ ਸਕਣ ਅਤੇ ਇਸ ਕੰਮ ਵਿਚ ਕੋਈ ਰੁਕਾਵਟ ਨਾ ਹੋਵੇ ।

ਸ. ਮਾਨ ਨੇ ਕਿਹਾ ਕਿ ਇਥੇ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਪੂਰੇਵਾਲ ਵੱਲੋ ਜੋ 2003 ਵਿਚ ਇਤਿਹਾਸਿਕ ਅਤੇ ਧਾਰਮਿਕ ਲੀਹਾਂ ਉਤੇ ਜੋ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ, ਪ੍ਰੌ. ਕਿਰਪਾਲ ਸਿੰਘ ਬਡੂੰਗਰ ਨੇ ਆਪਣੀ ਪਹਿਲੀ ਪ੍ਰਧਾਨਗੀ ਦੀ ਸੇਵਾ ਵੇਲੇ ਉਸ ਕੌਮ ਪੱਖੀ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਦਿੱਤਾ ਗਿਆ ਸੀ । ਪਰ ਬਾਅਦ ਵਿਚ ਮਿਸ ਜਗੀਰ ਕੌਰ ਦੀ ਪ੍ਰਧਾਨਗੀ ਸਮੇਂ ਉਪਰੋਕਤ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਆਪਣੇ ਮੁਤੱਸਵੀ ਹਿੰਦੂਤਵ ਹੁਕਮਰਾਨਾ ਦੀ ਸੋਚ ਅਨੁਸਾਰ ਨਵਾਂ ਕੈਲੰਡਰ ਲਾਗੂ ਕਰ ਦਿੱਤਾ ਸੀ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਸ. ਬਾਦਲ, ਬਾਦਲ ਪਰਿਵਾਰ ਅਤੇ ਮਿਸ ਜਗੀਰ ਕੌਰ ਵਰਗੇ ਸਿਆਸਤਦਾਨ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਅਤੇ ਧਾਰਮਿਕ ਅਹੁਦਿਆ ਦੀ ਕਿਸ ਹੱਦ ਤੱਕ ਦੁਰਵਰਤੋ ਕਰਨ ਦੇ ਆਦੀ ਹੋ ਗਏ ਹਨ । ਉਨ੍ਹਾਂ ਕਿਹਾ ਕਿ ਅਸੀ ਸਮਝਦੇ ਹਾਂ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਕੁੜੀਮਾਰ ਦੀ ਕੁਰਹਿਤ ਕਰਨ ਵਾਲੀ ਮਿਸ ਜਗੀਰ ਕੌਰ ਅਤੇ ਸ. ਬਾਦਲ ਦੀ ਸਿੱਖ ਕੌਮ ਵਿਰੋਧੀ ਸਾਜਿ਼ਸ ਵਿਚ ਭਾਈਵਾਲ ਬਣਕੇ ਫਿਰ ਤੋ ਕੋਈ ਵੱਡਾ ਵਿਵਾਦ ਨਹੀਂ ਪੈਦਾ ਕਰਨਾ ਚਾਹੀਦਾ ਅਤੇ ਨਾ ਹੀ ਐਸ.ਜੀ.ਪੀ.ਸੀ. ਮੈਬਰਾਂ ਨੂੰ ਇਸ ਗੈਰ-ਧਾਰਮਿਕ ਸੋਚ ਵਾਲੀ ਮਿਸ ਜਗੀਰ ਕੌਰ ਦੀ ਧਿਰ ਬਣਕੇ ਕੌਮ ਵਿਰੋਧੀ ਕਿਸੇ ਖਾਨਾਜੰਗੀ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ । ਜੋ ਹੁਕਮ ਸਰਬੱਤ ਖ਼ਾਲਸਾ ਦੇ 7 ਲੱਖ ਦੇ ਸਿੱਖਾਂ ਦੇ ਇਕੱਠ ਵੱਲੋ ਚੁਣੇ ਗਏ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵੱਲੋ ਮਿਸ ਜਗੀਰ ਕੌਰ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰਨ ਦਾ ਅਤੇ ਸਿੱਖੀ ਰਵਾਇਤਾ ਅਨੁਸਾਰ ਸਜ਼ਾ ਸੁਣਾਉਣ ਦਾ ਫੈਸਲਾ ਕੀਤਾ ਗਿਆ ਹੈ, ਉਹ ਬਿਲਕੁਲ ਦਰੁਸਤ ਹੈ। ਕਿਉਂਕਿ ਇਹ ਬਹੁਗਿਣਤੀ ਸਿੱਖ ਕੌਮ ਦੀ ਰਾਏ ਹੈ । ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੀ ਸਿੱਖ ਪਾਰਲੀਮੈਂਟ 1925 ਦੇ ਐਕਟ ਰਾਹੀ ਸਥਾਪਿਤ ਹੋਈ ਸੀ, ਜਿਸ ਦੀ 5 ਸਾਲ ਦੀ ਕਾਨੂੰਨੀ ਮਿਆਦ ਹੈ । ਪਰ ਹੁਣ ਦੋ ਸਾਲ ਤੋ ਉਪਰ ਸਮਾਂ ਇਸਦਾ ਬੀਤ ਚੁੱਕਾ ਹੈ, ਅਜਿਹੀ ਮਿਆਦ ਪੁਗਾ ਚੁੱਕੀ ਕਿਸੇ ਪਾਰਲੀਮੈਟ ਨੂੰ ਲੇਮ-ਡੱਕ (਼ਅਮੲ ਧੁਚਕ) ਪਾਰਲੀਮੈਟ ਕਿਹਾ ਜਾਂਦਾ ਹੈ । ਇਸ ਉਤੇ ਕਰੱਪਟ ਲੋਕਾਂ ਦਾ ਬੋਲਬਾਲਾ ਹੋ ਚੁੱਕਾ ਹੈ । ਜਿਨ੍ਹਾਂ ਨੇ ਐਸ.ਜੀ.ਪੀ.ਸੀ. ਦੇ ਸਾਰੇ ਪ੍ਰਬੰਧ ਨੂੰ ਤਹਿਸ-ਨਹਿਸ ਕਰਨ ਦੇ ਨਾਲ-ਨਾਲ ਸਿੱਖ ਕੌਮ ਦੀ ਬਦਨਾਮੀ ਵੀ ਕਰ ਦਿੱਤੀ ਹੈ । ਅਜਿਹਾ ਪ੍ਰਬੰਧ ਮੋਦੀ ਹਕੂਮਤ ਅਤੇ ਬਾਦਲਾਂ ਨੂੰ ਫਿਟ ਬੈਠਦਾ ਹੈ । ਇਸ ਕਰਕੇ ਹੀ ਇਹ ਦੋਵੇ ਸਿਆਸਤਦਾਨ ਐਸ.ਜੀ.ਪੀ.ਸੀ. ਦੀਆਂ ਕਾਨੂੰਨ ਅਨੁਸਾਰ 5 ਸਾਲ ਤੋ ਬਾਅਦ ਚੋਣਾਂ ਕਰਵਾਉਣ ਤੋ ਮੁੰਨਕਰ ਹੁੰਦੇ ਆ ਰਹੇ ਹਨ । ਜਿਹੜਾਂ ਕੁਕਰਮ ਸੁੱਚਾ ਲੰਗਾਹ ਨੇ ਕੀਤਾ ਹੈ, ਉਸਦਾ ਪੁਲਿਸ ਰਿਮਾਡ ਖ਼ਤਮ ਹੋਣ ਤੋ ਬਾਅਦ ਉਸ ਨੂੰ ਗੁਰਦਾਸਪੁਰ ਜੇਲ ਦੀ ਬਜਾਇ ਕਪੂਰਥਲਾ ਜੇਲ੍ਹ ਵਿਚ ਭੇਜਿਆ ਗਿਆ ਹੈ। ਇਸੇ ਤਰ੍ਹਾਂ ਮਿਸ ਜਗੀਰ ਕੌਰ ਨੂੰ ਵੀ ਇਸੇ ਕਪੂਰਥਲਾ ਜੇਲ ਵਿਚ ਰੱਖਿਆ ਗਿਆ ਸੀ, ਕਿਉਂਕਿ ਜੋ ਜਰਾਇਮ ਪੇਸ਼ਾਂ ਲੋਕ ਹਨ ਅਤੇ ਇਖ਼ਲਾਕ, ਸਮਾਜਿਕ ਕਦਰਾ-ਕੀਮਤਾ ਤੋ ਗਿਰ ਚੁੱਕੇ ਹਨ, ਉਹ ਕਪੂਰਥਲਾ ਜੇਲ ਵਿਚ ਹੀ ਰੱਖੇ ਜਾਂਦੇ ਹਨ ।

ਉਨ੍ਹਾਂ ਕਿਹਾ ਕਿ ਮਿਸ ਜਗੀਰ ਕੌਰ ਵੱਲੋ ਬੱਜਰ ਕੁਰਹਿਤ ਕਰਨ ਦੇ ਬਾਵਜੂਦ ਵੀ, ਉਸ ਨੂੰ ਬਾਦਲ ਪਰਿਵਾਰ ਦੇ ਜਥੇਦਾਰ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਨਹੀਂ ਕੀਤਾ । ਇਸੇ ਤਰ੍ਹਾਂ ਰਾਮ ਰਹੀਮ ਸਿਰਸੇਵਾਲੇ ਸਾਧ ਜਿਸ ਨੂੰ ਪੰਚਕੂਲਾ ਦੀ ਅਦਾਲਤ ਨੇ ਬਲਾਤਕਾਰੀ ਕੇਸ ਵਿਚ 20 ਸਾਲ ਦੀ ਸਜ਼ਾ ਸੁਣਾਈ ਹੈ, ਉਸ ਸਿਰਸੇਵਾਲੇ ਸਾਧ ਨੂੰ ਬਾਦਲ ਪਰਿਵਾਰ ਦੇ ਕਹਿਣ ਤੇ ਉਪਰੋਕਤ ਕੌਮ ਵੱਲੋ ਰੱਦ ਕੀਤੇ ਜਾ ਚੁੱਕੇ ਅਖੌਤੀ ਜਥੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕੀਤੇ ਬਿਨ੍ਹਾਂ ਹੀ ਮਰਿਯਾਦਾਵਾਂ ਨੂੰ ਭੰਗ ਕਰਕੇ ਮੁਆਫ਼ ਕਰ ਦਿੱਤਾ ਸੀ । ਇਸੇ ਰਾਮ ਰਹੀਮ ਨੇ ਬਹੁਤ ਸਾਰੇ ਇਨਸਾਨਾਂ ਨੂੰ ਇਸੇ ਕਰਕੇ ਖੱਸੀ ਕਰ ਦਿੱਤਾ ਸੀ ਤਾਂ ਕਿ ਉਨ੍ਹਾਂ ਦੀ ਕਾਮ ਵਾਸਨਾ ਨਾ ਭੜਕੇ ਅਤੇ ਉਹ ਰੱਬ ਨਾਲ ਜੁੜ ਜਾਣ। ਜਦੋਂਕਿ ਸਿੱਖ ਧਰਮ ਵਿਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਨੂੰ ਖਤਮ ਕਰਨ ਦਾ ਕੋਈ ਅਮਲ ਨਹੀਂ, ਬਲਕਿ ਇਨ੍ਹਾਂ ਨੂੰ ਵੱਸ ਵਿਚ ਕਰਨ ਦੀ ਹਦਾਇਤ ਹੈ ਜਿਵੇ ਸਾਨੂੰ ਹੁਕਮ ਹੈ, “ਵਾਹਿਗੁਰੂ ਗੁਰ ਮੰਤਰ ਹੈ, ਜਪੁ ਹਊਮੈ ਖੋਇ”। ਸ. ਮਾਨ ਨੇ ਇਹ ਵੀ ਯਾਦ ਦਿਵਾਇਆ ਕਿ ਮਿਸ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਲੰਮੇ ਸਮੇਂ ਤੋ ਸ੍ਰੀ ਦਰਬਾਰ ਸਾਹਿਬ ਵਿਖੇ ਸਥਾਪਿਤ ਹੋਇਆ ਕੌਮੀ ਦਫ਼ਤਰ ਵੀ ਬਾਦਲਾਂ ਦੇ ਹੁਕਮ ਉਤੇ ਜ਼ਬਰੀ ਢੁਆ ਦਿੱਤਾ ਸੀ, ਜਿਸਦਾ ਹਿਸਾਬ-ਕਿਤਾਬ ਵੀ ਕੌਮ ਸਮਾਂ ਆਉਣ ਤੇ ਅਵੱਸ ਲਵੇਗੀ ਅਤੇ ਅਜਿਹੀ ਬੱਜਰ ਕੁਰਹਿਤ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਸਿੱਖ ਕੌਮ ਦੀ ਨਾ ਤਾਂ ਅਗਵਾਈ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਉਸ ਨੂੰ ਕੋਈ ਕੌਮੀ ਸਤਿਕਾਰਯੋਗ ਅਹੁਦਾ । ਜੋ ਅਹੁਦੇ ਸ. ਬਾਦਲ ਵੱਲੋ ਕੁਰਹਿਤੀ ਮਿਸ ਜਗੀਰ ਕੌਰ ਨੂੰ ਦਿੱਤੇ ਹੋਏ ਹਨ ਜਾਂ ਆਉਣ ਵਾਲੇ ਸਮੇਂ ਵਿਚ ਅਜਿਹਾ ਕੁਝ ਹੋਵੇਗਾ, ਉਸਦਾ ਹਿਸਾਬ-ਕਿਤਾਬ ਵੀ ਸਿੱਖ ਕੌਮ ਸ. ਬਾਦਲ ਤੇ ਬਾਦਲ ਪਰਿਵਾਰ ਤੋ ਅਵੱਸ ਲਵੇਗੀ ।

About The Author

Related posts

Leave a Reply

Your email address will not be published. Required fields are marked *