Verify Party Member
Header
Header
ਤਾਜਾ ਖਬਰਾਂ

ਮਿਸਟਰ ਟਰੰਪ, ਚੀਨ, ਤਾਇਵਾਨ ਜਾਂ ਇਰਾਨ ਵਿਖੇ ਕੋਈ ਗੜਬੜ ਕਰਵਾਕੇ ਮਿਸਟਰ ਬਾਇਡਨ ਲਈ ਵੱਡੀ ਕੌਮਾਂਤਰੀ ਸਿਰਦਰਦੀ ਖੜ੍ਹੀ ਕਰ ਸਕਦੈ ਹਨ : ਮਾਨ

ਮਿਸਟਰ ਟਰੰਪ, ਚੀਨ, ਤਾਇਵਾਨ ਜਾਂ ਇਰਾਨ ਵਿਖੇ ਕੋਈ ਗੜਬੜ ਕਰਵਾਕੇ ਮਿਸਟਰ ਬਾਇਡਨ ਲਈ ਵੱਡੀ ਕੌਮਾਂਤਰੀ ਸਿਰਦਰਦੀ ਖੜ੍ਹੀ ਕਰ ਸਕਦੈ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਬੇਸ਼ੱਕ ਅਮਰੀਕਨ ਨਿਵਾਸੀਆ ਦੀ ਬਹੁਸੰਮਤੀ ਨੇ ਵੱਡੀ ਗਿਣਤੀ ਵਿਚ ਅਮਰੀਕਾ ਦੇ ਪ੍ਰੈਜੀਡੈਟ ਦੀਆਂ ਚੋਣਾਂ ਵਿਚ ਮਿਸਟਰ ਜੋ ਬਾਇਡਨ ਅਤੇ ਉਥੋਂ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਵੋਟਾਂ ਪਾ ਕੇ ਸ਼ਾਨਦਾਰ ਜਿੱਤ ਦਿਵਾਉਣ ਵਿਚ ਭੂਮਿਕਾ ਨਿਭਾਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਬਤੌਰ ਪ੍ਰੈਜੀਡੈਟ ਅਮਰੀਕਾ ਸੌਹ ਚੁੱਕਣ ਜਾ ਰਹੇ ਹਨ, ਪਰ ਉਨ੍ਹਾਂ ਦੇ ਵਿਰੋਧੀ ਮੌਜੂਦਾ ਅਮਰੀਕਨ ਪ੍ਰੈਜੀਡੈਟ ਮਿਸਟਰ ਟਰੰਪ ਵੱਲੋਂ ਚੀਨ-ਤਾਇਵਾਨ ਵਿਚ ਵੱਡੀ ਸੰਸਾਰ ਪੱਧਰ ਦੀ ਗੜਬੜ ਕਰਵਾਉਦੇ ਹੋਏ ਇਨ੍ਹਾਂ ਨੂੰ ਜੰਗ ਵਿਚ ਧਕੇਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਅਮਰੀਕਾ ਵੱਲੋਂ ਇਸੇ ਲਈ ਤਾਇਵਾਨ ਵਿਖੇ ਆਪਣਾ ਸਫ਼ੀਰ ਭੇਜੇ ਜਾ ਰਹੇ ਹਨ । ਇਸ ਅਮਲ ਤੋਂ ਚੀਨ ਬੁਰੀ ਤਰ੍ਹਾਂ ਚਿੜ੍ਹ ਰਿਹਾ ਹੈ । ਇਸੇ ਤਰ੍ਹਾਂ ਕੁਝ ਦਿਨ ਪਹਿਲੇ ਇਰਾਨ ਦੇ ਇਕ ਬਹੁਤ ਵੱਡੇ ਨਿਊਕਲੀਅਰ ਸਾਇਟੀਸਟ ਮੋਹਸੇਨ ਫਖਰੀਜਾਦੇਹ ਨੂੰ ਦਹਿਸਤਗਰਦਾਂ ਨੇ ਮਾਰ ਦਿੱਤਾ ਹੈ । ਸਭਨਾਂ ਮੁਲਕਾਂ ਤੇ ਸੰਸਾਰ ਦੇ ਸਿਆਸਤਦਾਨਾਂ ਨੂੰ ਇਹ ਮਹਿਸੂਸ ਹੈ ਕਿ ਇਹ ਕਾਰਾ ਸਾਊਦੀ ਅਰਬੀਆ ਅਤੇ ਇਜਰਾਇਲ ਦਾ ਹੈ । ਜੇਕਰ ਕਿਸੇ ਮੁਲਕ ਦਾ ਐਨਾ ਵੱਡਾ ਇਨਸਾਨ ਮਰਵਾ ਦਿੱਤਾ ਹੋਵੇ ਤਾਂ ਉਹ ਕੁਝ ਨਾ ਕੁਝ ਤਾਂ ਜ਼ਰੂਰ ਕਰੇਗਾ । ਇਸ ਲਈ ਬਦਲੇ ਵੱਜੋ ਇਰਾਨ ਵੀ ਕੋਈ ਵੱਡੀ ਗੱਲ ਕਰ ਸਕਦਾ ਹੈ । ਇਨ੍ਹਾਂ ਦੋ ਕੌਮਾਂਤਰੀ ਪੱਧਰ ਦੀਆਂ ਵਾਪਰਨ ਵਾਲੀਆ ਘਟਨਾਵਾਂ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਟਰੰਪ ਜਿਨ੍ਹਾਂ ਨੂੰ ਅਮਰੀਕਨ ਨਿਵਾਸੀਆ ਦੀ ਬਹੁਸੰਮਤੀ ਨੇ ਰੱਦ ਕਰ ਦਿੱਤਾ ਹੈ, ਉਹ ਜਾਂਦੇ-ਜਾਂਦੇ ਮਿਸਟਰ ਬਾਇਡਨ ਅਤੇ ਉਨ੍ਹਾਂ ਦੀ ਹਕੂਮਤ ਲਈ ਵੱਡੀ ਕੌਮਾਂਤਰੀ ਸਿਰਦਰਦੀ ਖੜ੍ਹੀ ਕਰਨਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਸਾਰ ਪੱਧਰ ਦੀ ਅਮਰੀਕਾ, ਚੀਨ ਅਤੇ ਇਨ੍ਹਾਂ ਦੇ ਸਹਿਯੋਗੀ ਮੁਲਕਾਂ ਦੇ ਬਣੇ ਦੋ ਗਰੁੱਪਾਂ ਵਿਚ ਮਿਸਟਰ ਟਰੰਪ ਵੱਲੋਂ ਕੌਮਾਂਤਰੀ ਤਲਖੀ ਵਧਾਉਣ ਅਤੇ ਮਿਸਟਰ ਬਾਇਡਨ ਪ੍ਰੈਜੀਡੈਟ ਅਮਰੀਕਾ ਲਈ ਕੋਈ ਵੱਡਾ ਸੰਕਟ ਖੜ੍ਹਾ ਕਰਨ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਰਾਨ ਦੇ ਇਕ ਸਾਇਟੀਸਟ ਨੂੰ ਮਰਵਾਉਣ ਤੋਂ ਪਹਿਲੇ ਅਮਰੀਕਾ ਨੇ ਆਪਣੇ ਆਧੁਨਿਕ ਭਾਰੀ ਮਾਰ ਕਰਨ ਵਾਲੇ ਬੀ-52 ਬੰਬਾਰੀ ਕਰਨ ਵਾਲੇ ਜਹਾਜ਼ ਉਥੇ ਭੇਜ ਦਿੱਤੇ ਹਨ । ਇਸਦਾ ਸਾਫ਼ ਮਤਲਬ ਇਹ ਨਿਕਲਦਾ ਹੈ ਕਿ ਮਿਡਲ ਏਸੀਆ ਈਸਟ ਵਿਚ ਕੋਈ ਵੱਡੇ ਸੰਕਟ ਵਾਲੀ ਗੱਲ ਜ਼ਰੂਰ ਹੋਵੇਗੀ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਬਹੁਤ ਗਹਿਰੀ ਚਿੰਤਾ ਹੈ । ਇਹ ਵੀ ਚਿੰਤਾ ਹੈ ਕਿ ਜੋ ਇੰਡੀਆ ਯੂ.ਐਨ.ਸਕਿਊਰਟੀ ਕੌਸਲ ਅਤੇ ਹੋਰ ਵੱਡੇ ਮੁਲਕਾਂ ਦੀਆਂ ਹੋਣ ਵਾਲੀਆ ਮਹੱਤਵਪੂਰਨ ਮੀਟਿੰਗਾਂ ਵਿਚ ਹਮੇਸ਼ਾਂ ਹੀ ਦਹਿਸਤਗਰਦੀ ਦੇ ਖਿਲਾਫ਼ ਗੱਲ ਕਰਦਾ ਹੈ। ਉਸ ਇੰਡੀਆ ਨੇ ਨਾ ਤਾਂ ਇਰਾਨ ਦੇ ਨਿਊਕਲਰ ਵੱਡੇ ਸਾਇਟੀਸਟ ਦੇ ਮਰਨ ਤੇ ਨਿਖੇਧੀ ਕੀਤੀ ਅਤੇ ਨਾ ਹੀ ਇਸ ਤੋਂ ਪਹਿਲੇ ਇਰਾਨ ਦੇ ਇਕ ਜਰਨੈਲ ਸੁਲੇਮਾਨ ਦੇ ਕਤਲ ਸਮੇਂ ਇੰਡੀਆਂ ਨੇ ਅਜਿਹੀ ਨਿਖੇਧੀ ਕਿਉਂ ਨਹੀਂ ਕੀਤੀ ਸੀ ? ਅੱਜ ਇੰਡੀਆ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਪੈਰਾਮਿਲਟਰੀ ਫੌਰਸਾਂ ਜਿਨ੍ਹਾਂ ਵਿਚ 6 ਆਰਏਐਫ, 5 ਆਈਆਰਬੀ ਦੀਆਂ ਕੰਪਨੀਆਂ ਜਮਹੂਰੀਅਤ ਤਰੀਕੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਾਨਾਸ਼ਾਹੀ ਸੋਚ ਨਾਲ ਦਬਾਉਣ ਲਈ ਲਗਾ ਦਿੱਤੀਆ ਹਨ । ਉਪਰੋਕਤ ਪੈਰਾਮਿਲਟਰੀ ਫੋਰਸਾਂ, ਤੇਜ਼ ਪਾਣੀ ਦੀਆਂ ਬੁਛਾੜਾ, ਲਾਠੀਚਾਰਜ ਅਤੇ ਹੋਰ ਸਰੀਰਕ ਤੇ ਮਾਨਸਿਕ ਤੌਰ ਤੇ ਇੰਡੀਅਨ ਹੁਕਮਰਾਨਾਂ ਵੱਲੋਂ ਹੋ ਰਹੀ ਸਰਕਾਰੀ ਦਹਿਸਤਗਰਦੀ ਦੇ ਖਿਲਾਫ਼ ਮੁਜਾਹਰੇ ਹੋਏ ਹਨ ਅਤੇ ਮੁਤੱਸਵੀ ਹੁਕਮਰਾਨ ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ, ਕਾਨੂੰਨਾਂ, ਜਮਹੂਰੀਅਤ ਕਦਰਾ-ਕੀਮਤਾ ਦਾ ਘਾਣ ਕਰਕੇ ਆਪਣੇ ਹੀ ਮੁਲਕ ਦੇ ਨਿਵਾਸੀਆ ਦਾ ਢਿੱਡ ਭਰਨ ਵਾਲੇ ਕਿਸਾਨ ਵਰਗ ਨਾਲ ਜ਼ਬਰ ਕਰਨ ਉਤੇ ਤੁੱਲੇ ਹੋਏ ਹਨ । ਜਿਸਦੀ ਕੈਨੇਡਾ ਦੇ ਵਜ਼ੀਰ-ਏ-ਆਜ਼ਮ ਮਿਸਟਰ ਜਸਟਿਨ ਟਰੂਡੋ, ਕੈਨੇਡਾ ਦੇ ਐਮ.ਪੀਜ਼ ਅਤੇ ਬਰਤਾਨੀਆ ਦੇ ਐਮ.ਪੀਜ ਵੱਲੋਂ ਵੀ ਇਸਦਾ ਜੋਰਦਾਰ ਸ਼ਬਦਾਂ ਵਿਚ ਵਿਰੋਧ ਹੋ ਰਿਹਾ ਹੈ ਅਤੇ ਸਾਡੀ ਪਾਰਟੀ ਵੀ ਉਥੇ ਮੁਜਾਹਰੇ ਕਰ ਰਹੀ ਹੈ ਅਤੇ ਜਲੂਸ ਕੱਢ ਰਹੀ ਹੈ ।

ਇੰਡੀਆਂ ਦੇ ਮੁਤੱਸਵੀ ਹੁਕਮਰਾਨ ਕੌਮਾਂਤਰੀ ਪੱਧਰ ਤੇ ਆਪਣੇ ਗੁਲਾਮ ਗੋਦੀ ਮੀਡੀਏ ਰਾਹੀ ਇਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਜਸਟਿਨ ਟਰੂਡੋ, ਕੈਨੇਡਾ ਅਤੇ ਬਰਤਾਨੀਆ ਦੇ ਐਮ.ਪੀਜ ਸਾਡੇ ਅੰਦਰੂਨੀ ਮਾਮਲਿਆ ਵਿਚ ਦਖਲ ਦੇ ਰਹੇ ਹਨ । ਜਦੋਂਕਿ ਮਨੁੱਖੀ ਅਧਿਕਾਰਾਂ, ਜਮਹੂਰੀ ਕਦਰਾ-ਕੀਮਤਾ ਦਾ ਸੰਜ਼ੀਦਾ ਮੁੱਦਾ ਸਮੁੱਚੇ ਮੁਲਕਾਂ ਅਤੇ ਯੂ.ਐਨ. ਦਾ ਸਾਂਝਾ ਮੁੱਦਾ ਹੈ । ਇਸ ਉਤੇ ਸਭ ਮੁਲਕਾਂ ਦੇ ਹੁਕਮਰਾਨ, ਉਥੇ ਕੰਮ ਕਰ ਰਹੀਆ ਸਿਆਸੀ ਪਾਰਟੀਆ ਅਤੇ ਬੁੱਧੀਜੀਵੀ ਦ੍ਰਿੜਤਾ ਨਾਲ ਵਿਰੋਧ ਵੀ ਕਰ ਸਕਦੇ ਹਨ ਅਤੇ ਅਜਿਹੇ ਜ਼ਬਰ-ਜੁਲਮ ਨੂੰ ਰੋਕਣ ਲਈ ਅਮਲੀ ਰੂਪ ਵਿਚ ਕੰਮ ਕਰ ਸਕਦੇ ਹਨ । ਇਹੀ ਵਜਹ ਹੈ ਕਿ ਅੱਜ ਕੌਮਾਂਤਰੀ ਪੱਧਰ ਤੇ ਮੋਦੀ ਦੀ ਮੁਤੱਸਵੀ ਹਕੂਮਤ, ਬੀਜੇਪੀ-ਆਰ.ਐਸ.ਐਸ. ਅਤੇ ਹਿੰਦੂਤਵ ਫਿਰਕੂ ਜਮਾਤਾਂ ਦੀ ਬਹੁਤ ਵੱਡੀ ਬਦਨਾਮੀ ਹੋ ਰਹੀ ਹੈ । ਜਿਸ ਨੂੰ ਇਹ ਆਪਣੇ ਗੋਦੀ ਮੀਡੀਏ ਰਾਹੀ ਗੁੰਮਰਾਹਕੁੰਨ ਪ੍ਰਚਾਰ ਕਰਕੇ ਦਬਾਉਣ ਦੀ ਅਸਫਲ ਕੋਸਿ਼ਸ਼ ਕਰ ਰਹੇ ਹਨ । ਪੰਜਾਬ-ਹਰਿਆਣਾ ਤੇ ਸਮੁੱਚੇ ਮੁਲਕ ਦੇ ਕਿਸਾਨਾਂ ਦਾ ਇਸ ਵੱਡੇ ਮੁੱਦੇ ਨੂੰ ਹੁਣ ਮੋਦੀ ਹਕੂਮਤ ਅਤੇ ਗੁਲਾਮ ਬਣਿਆ ਗੋਦੀ ਮੀਡੀਆ ਨਾ ਤਾਂ ਬਦਨਾਮ ਕਰਨ ਵਿਚ ਕਾਮਯਾਬ ਹੋ ਸਕੇਗਾ ਅਤੇ ਨਾ ਹੀ ਕਿਸਾਨ ਵਰਗ ਦੇ ਸੰਘਰਸ਼ ਦੀ ਸ਼ਾਨਦਾਰ ਫ਼ਤਹਿ ਹੋਣ ਤੋਂ ਰੋਕ ਸਕੇਗਾ ।

ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਜੋ ਹਿੰਦੂਤਵ ਹੁਕਮਰਾਨਾਂ ਨੇ ਬੀਤੇ ਕੱਲ੍ਹ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਲਈ ਲਿਖਤੀ ਸੱਦਾ ਭੇਜਿਆ ਸੀ, ਉਸ ਉਤੇ ਅਸੀਂ ਪਹਿਲੇ ਹੀ ਆਪਣੀ ਆਤਮਾ ਤੋਂ ਉੱਠੀ ਆਵਾਜ਼ ਨੂੰ ਸਮੁੱਚੇ ਮੁਲਕ ਨਿਵਾਸੀਆ ਤੇ ਕਿਸਾਨ ਵਰਗ ਨਾਲ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਜਿਸ ਸੱਦਾ ਪੱਤਰ ਵਿਚ ਗੱਲਬਾਤ ਦੇ ਏਜੰਡੇ ਬਾਰੇ ਅਤੇ ਸਰਕਾਰ ਵੱਲੋਂ ਕੌਣ-ਕੌਣ ਗੱਲਬਾਤ ਵਿਚ ਸਾਮਿਲ ਹੋਣਗੇ, ਨਾ ਦੱਸਿਆ ਹੋਵੇ ਅਜਿਹੇ ਸੱਦੇ ਤੇ ਗੱਲਬਾਤ ਲਈ ਨਹੀਂ ਜਾਣਾ ਚਾਹੀਦਾ । ਸਾਡੀ ਇਹ ਸੋਚ ਅੱਜ ਉਦੋ ਪ੍ਰਤੱਖ ਹੋ ਗਈ ਜਦੋਂ ਅੱਜ ਸੈਂਟਰ ਦੇ ਖੇਤੀਬਾੜੀ ਵਜੀਰ ਸ੍ਰੀ ਤੋਮਰ ਅਤੇ ਸ੍ਰੀ ਗੋਇਲ ਨਾਲ ਕਿਸਾਨ ਆਗੂ ਗੱਲ ਕਰਨ ਗਏ ਤਾਂ ਕੋਈ ਵੀ ਇਸ ਗੱਲਬਾਤ ਦਾ ਨਤੀਜਾ ਨਹੀਂ ਨਿਕਲਿਆ । ਸਾਡੀ ਪਾਰਟੀ ਦੇ ਕਿਸਾਨ ਯੂਨੀਅਨ ਦੇ ਆਗੂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬੁਰਾੜੀ (ਦਿੱਲੀ) ਵਿਖੇ ਕਿਸਾਨ ਮੁਸ਼ਕਿਲਾਂ ਵਿਰੁੱਧ ਕਿਸਾਨ ਵਰਗ ਦਾ ਸਾਥ ਦਿੰਦੇ ਹੋਏ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਡੱਟੇ ਹੋਏ ਹਨ । ਉਹ ਇਸ ਸੱਦੇ ਪੱਤਰ ਤੇ ਗੱਲਬਾਤ ਕਰਨ ਨਹੀਂ ਗਏ । ਇਸ ਗੱਲਬਾਤ ਵਿਚ ਕੇਵਲ ਤੇ ਕੇਵਲ ਇੰਡੀਆ ਦੇ ਵਜ਼ੀਰ ਏ ਆਜ਼ਮ ਸ੍ਰੀ ਮੋਦੀ ਆਪ ਬੈਠਣੇ ਚਾਹੀਦੇ ਹਨ ਤਦ ਹੀ ਇਹ ਚੱਲ ਰਹੇ ਸੰਘਰਸ਼ ਦਾ ਹੱਲ ਨਿਕਲ ਸਕੇਗਾ । 1989 ਵਿਚ ਦਾਸ ਨੂੰ ਵੀ ਸਿੱਖ ਕੌਮ ਦੇ ਬਿਨ੍ਹਾਂ ਤੇ ਗੱਲ ਕਰਨ ਲਈ ਬਹੁਤ ਸਾਰੀਆ ਤਾਕਤਾਂ, ਬੁੱਧੀਜੀਵੀਆ, ਵੱਡੇ ਜਰਨਲਿਸਟਾਂ ਵੱਲੋਂ ਸੈਂਟਰ ਦੀ ਦਿੱਲੀ ਸਰਕਾਰ ਨਾਲ ਗੱਲ ਕਰਨ ਦੀ ਵਿਚੋਲਗੀ ਕੀਤੀ ਜਾਂਦੀ ਰਹੀ । ਲੇਕਿਨ ਦਾਸ ਨੇ ਕੇਵਲ ਤੇ ਕੇਵਲ ਉਸ ਸਮੇਂ ਦੇ ਰਹਿ ਚੁੱਕੇ ਵਜ਼ੀਰ ਏ ਆਜਮ ਸ੍ਰੀ ਵੀ.ਪੀ. ਸਿੰਘ ਜਾਂ ਚੰਦਰਸੇਖਰ ਨਾਲ ਹੀ ਗੱਲਬਾਤ ਕੀਤੀ ਸੀ । ਵਜ਼ੀਰ ਏ ਆਜਮ ਦੇ ਪੱਧਰ ਤੋਂ ਥੱਲ੍ਹੇ ਸਾਡੀ ਕੌਮ ਜਾਂ ਕਿਸਾਨ ਵਰਗ ਦੀ ਗੱਲ ਕਰਨ ਦੀ ਕੋਈ ਦਲੀਲ, ਤੁੱਕ ਹੀ ਨਹੀਂ ਬਣਦੀ । ਕਿਉਂਕਿ ਕੌਮੀ ਅਤੇ ਕਿਸਾਨ ਮਸਲੇ ਉਨ੍ਹਾਂ ਤੋਂ ਥੱਲ੍ਹੇ ਪੱਧਰ ਦਾ ਕੋਈ ਵੀ ਵਿਅਕਤੀ ਹੱਲ ਕਰਨ ਦੀ ਸਮਰੱਥਾਂ ਹੀ ਨਹੀਂ ਰੱਖਦਾ ।

About The Author

Related posts

Leave a Reply

Your email address will not be published. Required fields are marked *