Verify Party Member
Header
Header
ਤਾਜਾ ਖਬਰਾਂ

ਮਿਆਦ ਪੁਗਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਹੱਕ ਨਹੀਂ ਰਹਿ ਗਿਆ ਕਿ ਉਹ ਖ਼ਾਲਸਾ ਪੰਥ ਦੇ ਦਿਹਾੜਿਆ ਨੂੰ ਮਨਾਉਣ ਜਾਂ ਇਸ ਸੰਸਥਾਂ ਦੇ ਇਜਲਾਸ ਦੀ ਅਗਵਾਈ ਕਰਨ : ਕਾਹਨ ਸਿੰਘ ਵਾਲਾ, ਬਲੇਰ

ਮਿਆਦ ਪੁਗਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਹੱਕ ਨਹੀਂ ਰਹਿ ਗਿਆ ਕਿ ਉਹ ਖ਼ਾਲਸਾ ਪੰਥ ਦੇ ਦਿਹਾੜਿਆ ਨੂੰ ਮਨਾਉਣ ਜਾਂ ਇਸ ਸੰਸਥਾਂ ਦੇ ਇਜਲਾਸ ਦੀ ਅਗਵਾਈ ਕਰਨ : ਕਾਹਨ ਸਿੰਘ ਵਾਲਾ, ਬਲੇਰ

ਅੰਮ੍ਰਿਤਸਰ, 17 ਨਵੰਬਰ ( ) “ਮੌਜੂਦਾ ਆਪਣੀ ਮਿਆਗ ਪੁਗਾ ਚੁੱਕੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਖਲਾਕੀ, ਧਾਰਮਿਕ, ਸਮਾਜਿਕ ਤੌਰ ਤੇ ਕੋਈ ਹੱਕ ਬਾਕੀ ਨਹੀਂ ਰਹਿ ਗਿਆ ਕਿ ਉਹ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੇ ਪ੍ਰਬੰਧ ਉਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਜ਼ਬਰੀ ਪ੍ਰਬੰਧ ਕਰੇ ਅਤੇ ਸਾਡੇ ਖ਼ਾਲਸਾ ਪੰਥ, ਗੁਰੂ ਸਾਹਿਬਾਨ ਅਤੇ ਹੋਰ ਇਤਿਹਾਸਿਕ ਦਿਹਾੜਿਆ ਨੂੰ ਮਨਾਉਣ ਦੀ ਗੱਲ ਕਰੇ । ਕਿਉਂਕਿ ਇਸ ਐਸ.ਜੀ.ਪੀ.ਸੀ. ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਕਿਸੇ ਡੂੰਘੀ ਸਾਜਿ਼ਸ ਤਹਿਤ ਲਾਪਤਾ ਕੀਤਾ ਹੈ । ਸਿੱਖ ਕੌਮ ਵੱਲੋ ਆਵਾਜ਼ ਉੱਠਣ ਤੇ ਵੀ ਇਹ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਇਹ ਪਾਵਨ ਸਰੂਪ ਕਿਥੇ ਭੇਜੇ ਗਏ ਹਨ, ਕਿਸ ਮਕਸਦ ਲਈ ਭੇਜੇ ਗਏ ਹਨ ਅਤੇ ਅੱਜ ਉਹ ਕਿਨ੍ਹਾਂ ਹਾਲਾਤਾਂ ਵਿਚ ਹਨ ? ਐਸ.ਜੀ.ਪੀ.ਸੀ. ਦੇ ਪ੍ਰਧਾਨ, ਅੰਤਰਿੰਗ ਕਮੇਟੀ ਵੱਲੋ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਇਸ ਦੁੱਖਦਾਇਕ ਕਾਰਵਾਈ ਵਿਰੁੱਧ ਐਫ.ਆਈ.ਆਰ. ਵੀ ਦਰਜ ਨਹੀਂ ਕਰਵਾਈ ਜਾ ਰਹੀ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਸ ਸਾਜਿ਼ਸ ਪਿੱਛੇ ਬਾਦਲ ਪਰਿਵਾਰ ਅਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਵੱਡੇ ਅਧਿਕਾਰੀ ਜਿ਼ੰਮੇਵਾਰ ਹਨ ।”

ਇਹ ਵਿਚਾਰ ਅੱਜ ਇਥੇ ਸ. ਜਸਕਰਨ ਸਿੰਘ ਅਤੇ ਸ. ਹਰਪਾਲ ਸਿੰਘ ਬਲੇਰ ਦੋਵੇ ਜਰਨਲ ਸਕੱਤਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਪਾਰਟੀ ਨੇ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਬਾਹਰ ਮੌਜੂਦਾ ਐਸ.ਜੀ.ਪੀ.ਸੀ. ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਦਿਹਾੜਾ ਮਨਾਉਣ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਹੁਣ ਤੱਕ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਵਿਚ ਹਰ ਖੇਤਰ ਵਿਚ ਹੋਏ ਵੱਡੇ ਕਰੋੜਾਂ-ਅਰਬਾਂ ਦੇ ਘਪਲੇ, ਸਿੱਖੀ ਸਿਧਾਤਾਂ, ਨਿਯਮਾਂ ਦਾ ਘਾਣ ਕਰਨ ਅਤੇ ਇਸ ਸੰਸਥਾਂ ਦੇ ਸਾਧਨਾਂ ਤੇ ਖਜਾਨਿਆ ਦੀ ਦੁਰਵਰਤੋਂ ਕਰਨ ਲਈ ਦੋਸ਼ੀ ਠਹਿਰਾਉਦੇ ਹੋਏ ਇਕ ਵੱਡੇ ਰੋਸ ਵਿਖਾਵੇ ਰਾਹੀ ਰੋਸ ਜਾਹਰ ਕਰਦੇ ਹੋਏ ਤੇ ਸਮੁੱਚੇ ਐਸ.ਜੀ.ਪੀ.ਸੀ. ਦੇ ਅਹੁਦੇਦਾਰਾਂ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ, ਐਸ.ਜੀ.ਪੀ.ਸੀ. ਦੇ ਪ੍ਰਧਾਨ, ਅੰਤਰਿੰਗ ਕਮੇਟੀ ਮੈਬਰਾਂ ਅਤੇ ਹੋਰ ਅਧਿਕਾਰੀਆਂ ਨੇ ਸੈਂਟਰ ਦੀ ਮੁਤੱਸਵੀ ਬੀਜੇਪੀ-ਆਰ.ਐਸ.ਐਸ. ਨੂੰ ਖੁਸ ਰੱਖਣ ਲਈ ਸਾਡੇ ਕੌਮੀ ਇਤਿਹਾਸ ਵਿਚ ਹਿੰਦੂਤਵ ਸੋਚ ਅਨੁਸਾਰ ਘੁਸਪੈਠ ਕਰਵਾਕੇ ਖ਼ਾਲਸਾ ਪੰਥ ਨਾਲ ਇਕ ਅਸਹਿ ਤੇ ਅਕਹਿ ਗ਼ਦਾਰੀ ਕੀਤੀ ਹੈ । ਇਨ੍ਹਾਂ ਨੇ ਅੱਜ ਤੱਕ ਸਿੱਖ ਧਰਮ ਦੇ ਪ੍ਰਚਾਰ ਨੂੰ ਪੰਜਾਬ, ਇੰਡੀਆਂ ਅਤੇ ਵਿਦੇਸ਼ਾਂ ਵਿਚ ਪ੍ਰਚਾਰਨ ਦੀ ਜਿ਼ੰਮੇਵਾਰੀ ਨਹੀਂ ਨਿਭਾਈ । ਇਸ ਸੰਸਥਾਂ ਦੀਆਂ ਵਿਦਿਅਕ ਅਤੇ ਸਿਹਤ ਨਾਲ ਸੰਬੰਧਤ ਇੰਸਟੀਚਿਊਟਨਾਂ ਦੇ ਨਿੱਜੀ ਟਰੱਸਟ ਬਣਾਕੇ ਨਿਰੰਤਰ ਲੁੱਟਿਆ ਜਾ ਰਿਹਾ ਹੈ । ਗੁਰੂਘਰਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਠੇਕੇ ਉਤੇ ਆਪਣੇ ਚੇਹਤਿਆ ਨੂੰ ਦਿੱਤੀਆ ਜਾ ਰਹੀਆ ਹਨ । ਲੰਗਰ ਦੀਆਂ ਵਸਤਾਂ ਅਤੇ ਹੋਰ ਇਮਾਰਤੀ ਸਾਜੋ-ਸਮਾਨ ਦੀ ਖਰੀਦੋ-ਫਰੋਖਤ ਵਿਚ ਵੱਡੇ ਘਪਲੇ ਹੁੰਦੇ ਆ ਰਹੇ ਹਨ । ਗੁਰੂਘਰਾਂ ਦੇ ਵਹੀਕਲਜ, ਪੈਟਰੋਲ-ਡੀਜ਼ਲ ਦੀ ਦੁਰਵਰਤੋਂ ਨਿੱਜੀ ਤੇ ਸਿਆਸੀ ਕੰਮਾਂ ਲਈ ਹੋ ਰਹੀ ਹੈ । ਗੁਰੂਘਰਾਂ ਦੀਆਂ ਰਿਹਾਇਸ਼ਾਂ ਵਿਚ ਗੈਰ-ਇਖਲਾਕੀ ਕਾਰਵਾਈਆ ਹੋਣ ਦੇ ਨਾਲ-ਨਾਲ ਦੁਰਵਰਤੋਂ ਹੋ ਰਹੀ ਹੈ । ਇਸ ਸੰਸਥਾਂ ਵਿਚੋਂ ਹੀ ਮੈਬਰਾਂ ਦੇ ਘਰਾਂ ਵਿਚ ਰਾਸਨ-ਰਸੋਈਏ ਅਤੇ ਮਾਲੀ ਭੇਜਕੇ ਮੁਲਾਜ਼ਮਾਂ ਅਤੇ ਸਾਧਨਾਂ ਦੀ ਦੁਰਵਰਤੋਂ ਹੋ ਰਹੀ ਹੈ । ਇਨ੍ਹਾਂ ਸਿਆਸਤਦਾਨਾਂ ਦੇ ਹੁਕਮਾਂ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸਿਰਸੇਵਾਲੇ ਬਲਾਤਕਾਰੀ ਕਾਤਲ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਹੀ ਨਹੀਂ ਦਿਵਾਈ ਗਈ, ਬਲਕਿ ਖਜਾਨੇ ਵਿਚੋਂ 90 ਲੱਖ ਰੁਪਏ ਇਸਦੇ ਪ੍ਰਚਾਰ ਲਈ ਵੀ ਬਾਦਲ ਪਰਿਵਾਰ ਵੱਲੋਂ ਖਰਚੇ ਗਏ ਹਨ ।

ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਾਮੀ ਭਰਨ ਤੇ ਹੀ ਮਰਹੂਮ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ । ਇਨ੍ਹਾਂ ਦੇ ਹੁਕਮਾਂ ਤੇ ਹੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਵਰਗੇ ਪੁਲਿਸ ਅਫ਼ਸਰਾਂ ਨੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਕਰ ਰਹੇ ਸਿੱਖਾਂ ਤੇ ਗੋਲੀ ਚਲਾਕੇ ਸਿੱਖ ਨੌਜ਼ਵਾਨਾਂ ਨੂੰ ਸ਼ਹੀਦ ਕੀਤਾ । ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਤੱਖ ਕਰਨ ਵਾਲੇ ਆਨੰਦ ਮੈਰਿਜ ਐਕਟ ਨੂੰ ਇਨ੍ਹਾਂ ਨੇ ਮੁਤੱਸਵੀ ਹੁਕਮਰਾਨਾਂ ਦੇ ਕਹਿਣ ਤੇ ਪਾਸ ਤੇ ਲਾਗੂ ਨਹੀਂ ਕਰਵਾਇਆ ? ਸ. ਬਾਦਲ ਨੇ ਹੀ ਸਿੱਖ ਕੌਮ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਤਰੱਕੀਆ ਦਿੱਤੀਆ ਅਤੇ ਉਨ੍ਹਾਂ ਦੇ ਬਚਾਅ ਲਈ ਕੰਮ ਕਰਦੇ ਆ ਰਹੇ ਹਨ । ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਦੇ ਮੈਬਰਾਂ ਦੀਆਂ ਨਿਯੁਕਤੀਆਂ ਜਮਹੂਰੀਅਤ ਢੰਗ ਨਾਲ ਨਾ ਕਰਕੇ ਇਨ੍ਹਾਂ ਨੇ ਲਿਫਾਫਿਆ ਵਿਚ ਕੱਢਣ ਦੀ ਗਲਤ ਪਿਰਤ ਪਾ ਦਿੱਤੀ ਹੈ । ਆਪਣੇ ਪਰਿਵਾਰਿਕ ਕਾਰੋਬਾਰਾਂ, ਹੋਟਲਾਂ, ਆਰਬਿਟ ਬੱਸਾਂ ਲਈ ਰੱਖੇ ਗਏ ਸੀ.ਏ. ਨੂੰ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ ਇਕ ਕਰੋੜ ਰੁਪਏ ਦੀ ਸਲਾਨਾ ਤਨਖਾਹ ਕਿਉਂ ਦਿੱਤੀ ਜਾ ਰਹੀ ਹੈ ? ਇਨ੍ਹਾਂ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋਂ ਕੌਮੀ ਬੇਸ਼ਕੀਮਤੀ ਵਸਤਾਂ, ਗ੍ਰੰਥ, ਇਤਿਹਾਸਿਕ ਦਸਤਾਵੇਜ਼ ਵਾਪਿਸ ਲੈਣ ਲਈ ਜਿ਼ੰਮੇਵਾਰੀ ਕਿਉਂ ਨਹੀਂ ਨਿਭਾਈ ? ਅੱਜ ਤੱਕ ਸਾਡੇ ਮਹਾਨ ਸ਼ਹੀਦਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿ਼ੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸੰਸਕਾਰ ਕਿਸ ਨੇ ਕੀਤੇ, ਕਿਥੇ ਕੀਤੇ ਗਏ, ਉਨ੍ਹਾਂ ਦੇ ਫੁੱਲ ਕਦੋਂ ਅਤੇ ਕਿਨ੍ਹਾਂ ਨੇ ਚੁੱਗੇ, ਕਿਥੇ ਜਲ ਪ੍ਰਵਾਹ ਕੀਤੇ ਗਏ, ਸੈਂਟਰ ਦੀਆਂ ਹਕੂਮਤਾਂ ਤੋਂ ਇਹ ਵੱਡੀ ਮਹੱਤਵਪੂਰਨ ਜਾਣਕਾਰੀ ਅੱਜ ਤੱਕ ਕਿਉਂ ਨਾ ਲਈ ਗਈ ? ਹੁਕਮਰਾਨਾਂ ਵੱਲੋਂ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ, ਗੁਰਦੁਆਰਾ ਮੰਗੂ ਮੱਠ ਅਤੇ ਐਚ.ਐਮ.ਟੀ. ਰੋਡ ਜੰਮੂ-ਕਸ਼ਮੀਰ ਜੋ ਮੰਦਭਾਵਨਾ ਅਧੀਨ ਢਾਹੇ ਗਏ ਹਨ, ਉਨ੍ਹਾਂ ਦੀ ਸਪੁਰਦਗੀ ਅਤੇ ਦੁਆਰਾ ਉਸਾਰੀ ਕਰਵਾਉਣ ਦੀ ਜਿ਼ੰਮੇਵਾਰੀ ਨਹੀਂ ਨਿਭਾਈ ਗਈ । ਕੇ.ਪੀ.ਐਸ. ਗਿੱਲ, ਸੁਮੇਧ ਸੈਣੀ, ਇਜਹਾਰ ਆਲਮ, ਸਵਰਨ ਸਿੰਘ ਘੋਟਣਾ, ਪਰਮਰਾਜ ਸਿੰਘ ਉਮਰਾਨੰਗਲ ਵਰਗੇ ਕਾਤਲ ਪੁਲਿਸ ਅਫ਼ਸਰਾਂ ਦੀ ਬਾਦਲ ਪਰਿਵਾਰ ਵੱਲੋਂ ਸਰਪ੍ਰਸਤੀ ਕਰਕੇ ਕੀ ਸਿੱਖ ਕੌਮ ਨਾਲ ਗ਼ਦਾਰੀ ਨਹੀਂ ਕੀਤੀ ਜਾ ਰਹੀ? ਐਸ.ਜੀ.ਪੀ.ਸੀ. ਦਾ ਅਰਬਾਂ-ਕਰੋੜਾਂ ਦਾ ਬਜਟ ਹੋਣ ਤੇ ਵੀ ਆਪਣਾ ਕੌਮੀ ਟੀ.ਵੀ. ਚੈਨਲ ਅਤੇ ਬੈਂਕ ਨਹੀਂ ਬਣਾਇਆ ਜਾ ਰਿਹਾ ਅਤੇ ਨਾ ਹੀ ਪੰਜਾਬ ਦੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਵਪਾਰਿਕ ਵਸਤਾਂ ਦੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਖੁਲਵਾਉਣ ਦੀ ਜਿ਼ੰਮੇਵਾਰੀ ਨਹੀਂ ਨਿਭਾਈ ਜਾ ਰਹੀ । ਮੁਤੱਸਵੀ ਹੁਕਮਰਾਨਾਂ ਦੀ ਮੰਦਭਾਵਨਾ ਭਰੀ ਗੁਰੂਘਰਾਂ ਤੇ ਅਸਿੱਧੇ ਰੂਪ ਵਿਚ ਕਬਜੇ ਰੱਖਣ ਅਧੀਨ ਐਸ.ਜੀ.ਪੀ.ਸੀ. ਦੀ ਬੀਤੇ 9 ਸਾਲਾਂ ਤੋਂ ਪੈਡਿੰਗ ਪਈ ਚੋਣ ਨਹੀਂ ਕਰਵਾਈ ਜਾ ਰਹੀ । ਦਰਿਆਵਾ ਦੇ ਪਾਣੀਆਂ ਉਤੇ ਜੋ ਕਾਨੂੰਨੀ ਹੱਕ ਪੰਜਾਬ ਦਾ ਹੈ, ਉਨ੍ਹਾਂ ਨੂੰ ਸੈਂਟਰ ਦੇ ਹਵਾਲੇ ਕਰਨ ਵਾਲੇ ਕੀ ਬਾਦਲ ਪਰਿਵਾਰ ਨਹੀਂ ਹੈ ? ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਗੁਆਉਣ ਵਿਚ ਇਨ੍ਹਾਂ ਦੀ ਗੈਰ-ਜਿ਼ੰਮੇਵਰਾਨਾਂ ਕਾਰਵਾਈਆ ਦੋਸ਼ੀ ਨਹੀਂ ਹਨ ? ਇਹ ਹੋਰ ਵੀ ਦੁੱਖਦਾਇਕ ਅਮਲ ਹੋ ਰਹੇ ਹਨ ਕਿ 1984 ਦੇ ਕਤਲੇਆਮ ਕਰਨ ਵਾਲੀ ਹਿੰਦੂਤਵ ਲੀਡਰਸਿ਼ਪ ਅਡਵਾਨੀ ਵਰਗਿਆ ਅਤੇ ਜਗਦੀਸ ਟਾਈਟਲਰ ਵਰਗਿਆ ਨੂੰ ਸਨਮਾਨ ਅਤੇ ਗੁਲਦਸਤੇ ਭੇਟ ਕੀਤੇ ਜਾ ਰਹੇ ਹਨ । ਫਿਰ ਇਨ੍ਹਾਂ ਨੂੰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਹਿਤੈਸੀ ਕਿਵੇਂ ਕਿਹਾ ਜਾ ਸਕਦਾ ਹੈ ?

ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ, 11 ਅੰਤਰਿੰਗ ਕਮੇਟੀ ਮੈਬਰ, ਐਸ.ਐਸ. ਕੋਹਲੀ ਸੀ.ਏ. ਸਮੁੱਚੇ ਐਸ.ਜੀ.ਪੀ.ਸੀ. ਮੈਬਰਾਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਖ਼ਾਲਸਾ ਪੰਥ ਨੂੰ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਇਨ੍ਹਾਂ ਕੋਲ ਉਪਰੋਕਤ ਪ੍ਰਸ਼ਨਾਂ ਅਤੇ ਦੋਸ਼ਾਂ ਦਾ ਕੋਈ ਜਵਾਬ ਹੈ । ਇਸ ਲਈ ਉਪਰੋਕਤ ਸਮੁੱਚੀਆਂ ਖਾਮੀਆਂ ਅਤੇ ਦੋਸ਼ਾਂ ਵਿਚ ਘਿਰੀ ਐਸ.ਜੀ.ਪੀ.ਸੀ. ਅਤੇ ਸਿਆਸਤਦਾਨਾਂ ਨੂੰ ਕੋਈ ਵੀ ਇਖਲਾਕੀ ਹੱਕ ਨਹੀਂ ਹੈ ਕਿ ਉਹ ਵੱਡੀਆਂ ਕੁਰਬਾਨੀਆਂ, ਘਾਲਣਾਵਾਂ ਤੋਂ ਬਾਅਦ ਹੋਂਦ ਵਿਚ ਆਈ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਸੰਸਥਾਂ ਦੀ 100ਵੀਂ ਵਰ੍ਹੇਗੰਡ ਜਾਂ ਸਾਡੇ ਗੁਰੂ ਸਾਹਿਬਾਨ ਜੀ ਦੀਆਂ ਸ਼ਤਾਬਦੀਆਂ ਜਾਂ ਹੋਰ ਦਿਨਾਂ ਨੂੰ ਮਨਾਉਣ ਦੇ ਢੌਂਗ ਰਚਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰਨ ਜਾਂ ਉਹ 27 ਨਵੰਬਰ ਨੂੰ ਇਸ ਮਹਾਨ ਸੰਸਥਾਂ ਜਿਸਦੀ ਬੀਤੇ 9 ਸਾਲਾਂ ਤੋਂ ਜਰਨਲ ਚੋਣ ਹੀ ਨਹੀਂ ਹੋਈ ਜਾਂ ਇਨ੍ਹਾਂ ਨੇ ਹੋਣ ਨਹੀਂ ਦਿੱਤੀ, ਉਸਦੇ ਪ੍ਰਧਾਨ ਦੀ ਚੋਣ ਲਈ ਸਲਾਨਾ ਇਜਲਾਸ ਦੀ ਅਗਵਾਈ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਥਕ ਜਥੇਬੰਦੀਆਂ ਅਤੇ ਸਮੁੱਚਾ ਖ਼ਾਲਸਾ ਪੰਥ ਇਹ ਮਹਿਸੂਸ ਕਰਦਾ ਹੈ ਕਿ ਮੌਜੂਦਾ ਸਿੱਖ ਕੌਮ ਦੀ ਮਹਾਨ ਸੰਸਥਾਂ ਉਤੇ ਕਾਬਜ ਹੋਏ ਐਸ.ਜੀ.ਪੀ.ਸੀ. ਮੈਬਰ ਅਤੇ ਬਾਦਲ ਦਲੀਏ ਸਾਡੀ ਕੌਮੀ ਪਾਰਲੀਮੈਟ ਨਾਲ ਸੰਬੰਧਤ ਜਾਂ ਗੁਰੂ ਸਾਹਿਬਾਨ ਨਾਲ ਸੰਬੰਧਤ ਦਿਨ ਮਨਾਉਣ ਜਾਂ ਇਸ ਸੰਸਥਾਂ ਦੇ ਗੈਰ ਕਾਨੂੰਨੀ ਇਜਲਾਸ ਸੱਦਕੇ ਸਿੱਖ ਕੌਮ ਦੀਆਂ ਭਾਵਨਾਵਾਂ ਵਿਰੁੱਧ ਕਿਸੇ ਤਰ੍ਹਾਂ ਦੀ ਲਿਫਾਫਿਆ ਵਿਚੋਂ ਚੋਣ ਕਰਨ । ਉਪਰੋਕਤ ਖਾਮੀਆ ਅਤੇ ਦੋਸ਼ਾਂ ਤੋਂ ਸਭ ਐਸ.ਜੀ.ਪੀ.ਸੀ. ਤੇ ਅਧਿਕਾਰੀ, ਮੈਬਰਾਨ ਅਤੇ ਸਿਆਸਤਦਾਨਾਂ ਦੀ ਜਮੀਰ ਦਾਗੋ-ਦਾਗ ਹੋਈ ਪਈ ਹੈ । ਇਸ ਲਈ ਸਮੁੱਚਾ ਖ਼ਾਲਸਾ ਪੰਥ ਕੌਮਾਂਤਰੀ ਪੱਧਰ ਤੇ ਜਨਤਕ ਤੌਰ ਤੇ ਇਨ੍ਹਾਂ ਐਸ.ਜੀ.ਪੀ.ਸੀ. ਉਤੇ ਗੈਰ ਕਾਨੂੰਨੀ ਢੰਗ ਨਾਲ ਕਾਬਜ ਹੋਏ ਅਧਿਕਾਰੀ ਅਤੇ ਸਿਆਸਤਦਾਨ ਇਸ ਮਹਾਨ ਸੰਸਥਾਂ ਦੀ ਦੁਰਵਰਤੋਂ ਕਰਨ ਅਤੇ ਆਪਣੇ ਸਿਆਸੀ ਅਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਲਈ ਇਸਦੇ ਨਾਮ ਦੀ ਦੁਰਵਰਤੋਂ ਕਰਨ । ਅੱਜ ਦੇ ਰੋਸ ਵਿਖਾਵੇ ਵਿਚ ਸਾਮਿਲ ਹੋਇਆ ਖ਼ਾਲਸਾ ਪੰਥ ਅਤੇ ਜਥੇਬੰਦੀਆਂ ਮੰਗ ਕਰਦੀਆ ਹਨ ਕਿ ਉਹ ਆਪੋ-ਆਪਣੀ ਜਮੀਰ ਦੀ ਆਵਾਜ਼ ਸੁਣਦੇ ਹੋਏ ਇਨ੍ਹਾਂ ਅਹੁਦਿਆ ਤੋਂ ਖੁਦ ਹੀ ਫਾਰਗ ਹੋ ਕੇ ਇਕ ਨਿਮਾਣੇ ਸਿੱਖ ਵੱਜੋ ਜਨਤਾ ਵਿਚ ਵਿਚਰਣ ਅਤੇ ਇਸ ਮਹਾਨ ਸੰਸਥਾਂ ਦੀ ਬੀਤੇ ਲੰਮੇਂ ਸਮੇਂ ਤੋਂ ਪੈਡਿੰਗ ਪਈ ਜਰਨਲ ਚੋਣ ਹੋਣ ਲਈ ਰਾਹ ਪੱਧਰਾਂ ਕਰਨ ਤਾਂ ਕਿ ਉਪਰੋਕਤ ਵਰਣਨ ਕੀਤੀਆ ਗਈਆ ਖਾਮੀਆ ਤੋਂ ਇਸ ਸੰਸਥਾਂ ਨੂੰ ਜਿਥੇ ਨਿਜਾਤ ਦਿਵਾਈ ਜਾ ਸਕੇ, ਉਥੇ ਇਸ ਮਹਾਨ ਸਿੱਖ ਪਾਰਲੀਮੈਂਟ ਉਤੇ ਸਹੀ ਹੱਕਦਾਰ ਸਿੱਖ ਕੌਮ ਅਤੇ ਸਿੱਖ ਧਰਮ ਦੀ ਸੋਚ ਉਤੇ ਅਮਲ ਕਰਨ ਵਾਲੇ ਇਨਸਾਨਾਂ ਦਾ ਪ੍ਰਬੰਧ ਕਾਇਮ ਹੋ ਸਕੇ ਅਤੇ ਸਿੱਖ ਕੌਮ ਇਸ ਸੰਸਥਾਂ ਰਾਹੀ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਨੂੰ ਸਮੁੱਚੇ ਸੰਸਾਰ ਵਿਚ ਪ੍ਰਫੁੱਲਿਤ ਕਰ ਸਕੇ ।

About The Author

Related posts

Leave a Reply

Your email address will not be published. Required fields are marked *