Verify Party Member
Header
Header
ਤਾਜਾ ਖਬਰਾਂ

ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਲਈ ਸੈਂਟਰ ਸਰਕਾਰ ਤੁਰੰਤ ਐਲਾਨ ਕਰੇ : ਟਿਵਾਣਾ

ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਲਈ ਸੈਂਟਰ ਸਰਕਾਰ ਤੁਰੰਤ ਐਲਾਨ ਕਰੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 3 ਅਗਸਤ ( ) “ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਨੇ ਸਿੱਖ ਕੌਮ ਦੇ ਗੁਰੂਘਰਾਂ ਨਾਲ ਸੰਬੰਧਤ ਗੁਰਦੁਆਰਾ ਚੋਣਾਂ ਕਰਵਾਉਣ ਵਾਲੇ ਗੁਰਦੁਆਰਾ ਚੋਣ ਕਮਿਸ਼ਨ ਦੀ ਲੰਮੇਂ ਸਮੇਂ ਤੋਂ ਮੁੱਖ ਚੋਣ ਕਮਿਸ਼ਨਰ ਦੀ ਖਾਲੀ ਪਈ ਅਸਾਮੀ ਉਤੇ ਜਸਟਿਸ ਦਰਸ਼ਨ ਸਿੰਘ ਨੂੰ ਨਿਯੁਕਤ ਕਰਕੇ ਬੇਸ਼ੱਕ ਚੋਣ ਪ੍ਰਕਿਰਿਆ ਆਰੰਭ ਕਰਨ ਦਾ ਇਸਾਰਾ ਕੀਤਾ ਹੈ, ਪਰ ਇਹ ਵੱਡਾ ਖਦਸਾ ਹੈ ਕਿ ਆਪਣੀ ਭਾਈਵਾਲ ਬਾਦਲ ਦਲੀਆ ਦੀਆਂ ਸਿਆਸੀ ਇਛਾਵਾ ਦੀ ਪੂਰਤੀ ਲਈ ਗੁਰਦੁਆਰਾ ਚੋਣਾਂ ਜੋ ਕਿ ਪਹਿਲੋ ਹੀ 2 ਸਾਲ ਲੇਟ ਹੋ ਚੁੱਕੀਆ ਹਨ, ਉਨ੍ਹਾਂ ਨੂੰ ਹੋਰ ਦੇਰੀ ਨਾ ਹੋਵੇ, ਸੈਂਟਰ ਹਕੂਮਤ ਤੁਰੰਤ ਗੁਰਦੁਆਰਾ ਚੋਣਾਂ ਕਰਵਾਉਣ ਦਾ ਐਲਾਨ ਕਰੇ । ਤਾਂ ਕਿ ਜਿਵੇਂ ਹੋਰ ਪਾਰਲੀਮੈਂਟ, ਅਸੈਬਲੀਆ, ਜਿ਼ਲ੍ਹਾ ਪ੍ਰੀਸ਼ਦਾਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾ ਆਦਿ ਜਮਹੂਰੀ ਸੰਸਥਾਵਾਂ ਦੀਆਂ ਚੋਣਾਂ ਸਮੇਂ ਸਿਰ ਕਰਵਾਈਆ ਜਾਂਦੀਆ ਹਨ, ਉਸੇ ਤਰ੍ਹਾਂ ਸਿੱਖ ਪਾਰਲੀਮੈਂਟ ਦੀ ਚੋਣ ਵੀ ਮਿਆਦ ਖਤਮ ਹੋਣ ਤੋਂ ਪਹਿਲਾ ਸਹੀ ਸਮੇਂ ਤੇ ਹੋ ਸਕੇ । ਸਿੱਖ ਕੌਮ ਆਪਣੀਆ ਵੋਟਾਂ ਰਾਹੀ ਆਪਣੇ ਗੁਰੂਘਰਾਂ ਦੇ ਪ੍ਰਬੰਧ ਵਿਚ ਜਮਹੁਰੀਅਤ ਢੰਗ ਨਾਲ ਯੋਗਦਾਨ ਪਾ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਚੋਣਾਂ ਦੇ ਮੁੱਖ ਚੋਣ ਕਮਿਸ਼ਨਰ ਜਸਟਿਸ ਦਰਸ਼ਨ ਸਿੰਘ ਦੀ ਹੋਈ ਨਿਯੁਕਤੀ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਜਿਥੇ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ, ਉਥੇ ਮੁੱਖ ਚੋਣ ਕਮਿਸਨਰ ਜਸਟਿਸ ਦਰਸ਼ਨ ਸਿੰਘ ਨੂੰ ਇਹ ਵੀ ਅਪੀਲ ਕੀਤੀ ਕਿ ਬੀਤੇ ਸਮੇਂ ਦੀਆਂ ਸੈਂਟਰ ਦੀਆਂ ਸਰਕਾਰਾਂ ਅਤੇ ਪੰਜਾਬ ਦੇ ਹੁਕਮਰਾਨ ਮੰਦਭਾਵਨਾ ਅਧੀਨ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਨੂੰ ਅੱਗੇ ਪਾਉਦੇ ਆ ਰਹੇ ਹਨ, ਜਦੋਂਕਿ ਜਮਹੂਰੀਅਤ ਲੀਹਾ ਤੇ ਪ੍ਰਕਿਰਿਆ ਇਸ ਗੱਲ ਦੀ ਮੰਗ ਕਰਦੀਆ ਹਨ ਕਿ ਜਦੋਂ ਵੀ ਕਿਸੇ ਜਮਹੂਰੀ ਢਾਂਚੇ ਦੀ ਮਿਆਦ ਖਤਮ ਹੋਣ ਵਾਲੀ ਹੋਵੇ, ਤਾਂ ਸਰਕਾਰ ਉਸ ਸੰਸਥਾਂ ਦੀਆਂ ਜਰਨਲ ਚੋਣਾਂ ਸਮੇਂ ਤੋਂ ਪਹਿਲਾ ਕਰਵਾਉਣ ਦਾ ਪ੍ਰਬੰਧ ਕਰੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 2011 ਵਿਚ ਐਸ.ਜੀ.ਪੀ.ਸੀ. ਦੀਆਂ ਹੋਈਆ ਜਰਨਲ ਚੋਣਾਂ ਦੀ ਮਿਆਦ 2016 ਵਿਚ ਖਤਮ ਹੋ ਚੁੱਕੀ ਹੈ, ਲੇਕਿਨ ਸੈਂਟਰ ਦੀ ਮੋਦੀ ਹਕੂਮਤ ਨੇ 2 ਸਾਲ ਬੀਤ ਜਾਣ ਤੇ ਵੀ ਇਨ੍ਹਾਂ ਚੋਣਾਂ ਦਾ ਆਪਣੇ ਸਿਆਸੀ ਭਾਈਵਾਲਾ ਨੂੰ ਫਾਇਦਾ ਪਹੁੰਚਾਉਣ ਹਿੱਤ ਕਰਵਾਉਣ ਦਾ ਐਲਾਨ ਨਹੀਂ ਕੀਤਾ । ਹੁਣ ਵੀ ਇਹ ਵੱਡਾ ਖਦਸਾ ਹੈ ਕਿ ਸਿੱਖ ਕੌਮ ਦੀ ਇਸ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਸੰਬੰਧੀ ਸ. ਬਲਦੇਵ ਸਿੰਘ ਸਿਰਸਾ ਵੱਲੋਂ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਸੰਬੰਧੀ ਪਾਈ ਪਟੀਸਨ ਦੇ ਆਏ ਅਦਾਲਤੀ ਫੈਸਲੇ ਉਪਰੰਤ ਇਹ ਨਿਯੁਕਤੀ ਕੀਤੀ ਗਈ ਹੈ, ਨਾ ਕਿ ਸੈਂਟਰ ਸਰਕਾਰ ਨੇ ਆਪਣੇ ਫਰਜਾ ਦੀ ਪੂਰਤੀ ਕਰਦੇ ਹੋਏ ਇਹ ਨਿਯੁਕਤੀ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਅਜੇ ਵੀ ਖਦਸਾ ਹੈ ਕਿ ਸੈਂਟਰ ਦੀ ਮੋਦੀ ਹਕੂਮਤ ਆਪਣੇ ਬਾਦਲ ਦਲੀਆ ਵਾਲੀ ਭਾਈਵਾਲ ਜਮਾਤ, ਜਿਸਦੇ ਗੈਰ-ਇਖ਼ਲਾਕੀ ਕੰਮਾਂ ਦੀ ਬਦੌਲਤ ਸਿੱਖ ਕੌਮ ਵਿਚ ਬਾਦਲ ਦਲ ਦੀ ਸਾਖ ਹਾਸੀਏ ਤੇ ਪਹੁੰਚ ਚੁੱਕੀ ਹੈ, ਉਸ ਨੂੰ ਫਾਇਦਾ ਪਹੁੰਚਾਉਣ ਲਈ ਅਜੇ ਵੀ ਇਨ੍ਹਾਂ ਚੋਣਾਂ ਕਰਵਾਉਣ ਵਿਚ ਆਨੇ-ਬਹਾਨੇ ਦੇਰੀ ਕਰ ਸਕਦੇ ਹਨ । ਜੋ ਕਿ ਜਮਹੂਰੀਅਤ ਕਦਰਾ-ਕੀਮਤਾ ਅਤੇ ਇੰਡੀਅਨ ਵਿਧਾਨ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਨ ਦੇ ਤੁੱਲ ਕਾਰਵਾਈ ਹੋਵੇਗੀ । ਇਸ ਲਈ ਸਿੱਖ ਕੌਮ ਵਿਚ ਮੁਤੱਸਵੀ ਮੋਦੀ ਹਕੂਮਤ ਵਿਰੁੱਧ ਹੋਰ ਵਧੇਰੇ ਨਫ਼ਰਤ ਉਤਪੰਨ ਹੋਵੇ ਅਤੇ ਸਿੱਖ ਕੌਮ ਵਿਚ ਹੁਕਮਰਾਨਾਂ ਪ੍ਰਤੀ ਰੋਹ ਹੋਰ ਪ੍ਰਚੰਡ ਹੋਵੇ, ਉਸ ਤੋਂ ਪਹਿਲੇ ਇਮਾਨਦਾਰੀ ਨਾਲ ਸੈਂਟਰ ਹਕੂਮਤ ਜਰਨਲ ਗੁਰਦੁਆਰਾ ਚੋਣਾਂ ਕਰਵਾਉਣ ਦਾ ਜਨਤਕ ਤੌਰ ਤੇ ਐਲਾਨ ਕਰੇ । ਇਸਦੇ ਨਾਲ ਹੀ ਇਸ ਚੋਣ ਪ੍ਰਕਿਰਿਆ ਨਾਲ ਸੰਬੰਧਤ ਸਭ ਕਾਰਵਾਈਆ ਸਮੇਂ ਨਾਲ ਹੋਣ ਉਸਦਾ ਉਚੇਚੇ ਤੌਰ ਤੇ ਪ੍ਰਬੰਧ ਕਰੇ ।

ਸ. ਟਿਵਾਣਾ ਨੇ ਨਵਨਿਯੁਕਤ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਕੌਮ ਦੇ ਬਿਨ੍ਹਾਂ ਤੇ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਅਕਸਰ ਹੀ ਮੁੱਖ ਚੋਣ ਕਮਿਸ਼ਨਰ ਸੈਂਟਰ ਦੀਆਂ ਸਾਤਿਰ ਮੰਦਭਾਵਨਾ ਭਰੀਆ ਸਿੱਖ ਵਿਰੋਧੀ ਸਾਜਿ਼ਸਾ ਦਾ ਹਿੱਸਾ ਬਣਕੇ ਸਿੱਖ ਕੌਮ ਨੂੰ ਬਣਦਾ ਇਨਸਾਫ਼ ਦੇਣ ਤੋਂ ਮੁੰਨਕਰ ਹੁੰਦੇ ਰਹੇ ਹਨ । ਜਦੋਂਕਿ ਨਿਯੁਕਤੀ ਹੋਣ ਉਪਰੰਤ ਮੁੱਖ ਚੋਣ ਕਮਿਸ਼ਨਰ ਅਜਿਹੀਆ ਚੋਣਾਂ ਨੂੰ ਨਿਰਪੱਖਤਾ ਤੇ ਆਜ਼ਾਦੀ ਨਾਲ ਕਰਵਾਉਣ ਲਈ ਬਿਲਕੁਲ ਆਜ਼ਾਦ ਹੁੰਦੇ ਹਨ । ਇਸ ਲਈ ਜਸਟਿਸ ਦਰਸ਼ਨ ਸਿੰਘ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਪੁਰਜੋਰ ਅਪੀਲ ਹੈ ਕਿ ਉਹ ਇਨ੍ਹਾਂ ਜਰਨਲ ਚੋਣਾਂ ਨੂੰ ਸਹੀ ਸਮੇਂ ਤੇ ਬਿਨ੍ਹਾਂ ਕਿਸੇ ਪੱਖਪਾਤ ਜਾਂ ਸਿਆਸੀ ਪ੍ਰਭਾਵ ਤੋਂ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ ਲਈ ਦ੍ਰਿੜ ਹੋਣ । ਤਾਂ ਕਿ ਸਿੱਖ ਕੌਮ ਆਪਣੇ ਇਸ ਵੋਟ ਹੱਕ ਦੀ ਵਰਤੋਂ ਕਰਦੀ ਹੋਈ ਗੁਰੂਘਰਾਂ ਦੇ ਪ੍ਰਬੰਧ ਵਿਚ ਉਨ੍ਹਾਂ ਸਾਫ਼-ਸੁਥਰੇ, ਉੱਚੇ-ਸੁੱਚੇ ਇਖ਼ਲਾਕ ਵਾਲੇ ਇਨਸਾਨਾਂ ਨੂੰ ਅੱਗੇ ਲਿਆਕੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਆਏ ਵੱਡੇ ਨਿਘਾਰ, ਬੇਨਿਯੀਮੀਆ, ਗੁਰੂਘਰਾਂ ਦੇ ਖਜਾਨੇ ਅਤੇ ਸਾਧਨਾਂ ਦੀ ਵੱਡੇ ਪੱਧਰ ਤੇ ਹੁੰਦੀ ਆ ਰਹੀ ਦੁਰਵਰਤੋਂ ਨੂੰ ਰੋਕ ਕੇ ਗੁਰੂਘਰ ਦੇ ਦਸਵੰਧ ਦੀ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਵਰਤੋਂ ਹੋ ਸਕੇ ਅਤੇ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਦੇ ਉੱਚੇ-ਸੁੱਚੇ ਇਖ਼ਲਾਕ ਦਾ ਬੋਲਾਬਾਲਾ ਹੋ ਸਕੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸ. ਦਰਸ਼ਨ ਸਿੰਘ ਆਪਣੀ ਇਹ ਜਿੰਮੇਵਾਰੀ ਦ੍ਰਿੜਤਾ ਤੇ ਇਮਾਨਦਾਰੀ ਨਾਲ ਪੂਰਨ ਕਰਕੇ ਜਿਥੇ ਆਪਣੀ ਆਤਮਾ ਨੂੰ ਹੋਰ ਤਾਕਤ ਬਖਸਣਗੇ, ਉਥੇ ਲੰਮੇ ਸਮੇਂ ਤੋਂ ਗੁਰੂਘਰਾਂ ਦੇ ਪ੍ਰਬੰਧ ਵਿਚ ਪੈਦਾ ਹੋ ਚੁੱਕੀਆ ਬੁਰਾਈਆ ਨੂੰ ਖਤਮ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਉਣਗੇ । ਇਸ ਸੰਬੰਧ ਵਿਚ ਆਉਣ ਵਾਲੇ ਇਕ-ਦੋ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਡੈਪੂਟੇਸ਼ਨ ਜਸਟਿਸ ਦਰਸ਼ਨ ਸਿੰਘ ਨਾਲ ਮੁਲਾਕਾਤ ਕਰੇਗਾ । ਉਮੀਦ ਹੈ ਇਸਦੇ ਚੰਗੇ ਸਿੱਟੇ ਨਿਕਲਣਗੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *