Verify Party Member
Header
Header
ਤਾਜਾ ਖਬਰਾਂ

ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਨੂੰ ਇਤਿਹਾਸਿਕ ਕੌਮੀ ਇਮਾਰਤਾਂ ਨੂੰ ਢਾਹੁਣ ਦਾ ਕੋਈ ਹੱਕ ਨਹੀਂ : ਮਾਨ

ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਨੂੰ ਇਤਿਹਾਸਿਕ ਕੌਮੀ ਇਮਾਰਤਾਂ ਨੂੰ ਢਾਹੁਣ ਦਾ ਕੋਈ ਹੱਕ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 17 ਸਤੰਬਰ ( ) “ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੇ ਕੌਮੀ ਇਤਿਹਾਸ ਨਾਲ ਸੰਬੰਧਤ ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈ ਗਈ ਦਰਸ਼ਨੀ ਡਿਊੜੀ ਦੀ ਯਾਦਗਰੀ ਇਮਾਰਤ ਨੂੰ ਢਾਹ ਦੇਣ ਦੇ ਜੋ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਅਤੇ ਉਸ ਨੂੰ ਖ਼ਤਮ ਕਰਨ ਦੀ ਕੌਮੀ ਵਿਰੋਧੀ ਅਮਲ ਹੋ ਰਹੇ ਹਨ, ਇਹ ਕਾਰਵਾਈ ਕੌਮੀ ਮਹਾਨ ਯਾਦਗਰਾਂ ਨੂੰ ਸਾਂਭਣ ਦੀ ਬਜਾਇ ਉਨ੍ਹਾਂ ਨੂੰ ਖ਼ਤਮ ਕਰਨ ਦੇ ਅਸਹਿ ਅਮਲ ਹੋ ਰਹੇ ਹਨ । ਜਦੋਂਕਿ ਅਜਿਹੀਆ ਇਤਿਹਾਸਿਕ ਇਮਾਰਤਾਂ ਨੂੰ ਜਿਨ੍ਹਾਂ ਨੂੰ ਬਣਿਆ ਸਦੀਆਂ ਹੋ ਗਈਆ ਹਨ, ਉਨ੍ਹਾਂ ਨੂੰ ਕੰਸਟ੍ਰਕਸ਼ਨ ਇੰਜਨੀਅਰ, ਉਸ ਨੂੰ ਉਸੇ ਰੂਪ ਵਿਚ ਬਹਾਲ ਕਰਨ ਵਾਲੇ ਆਰਚੀਟੈਕਚਰਾਂ ਦੀ ਮਦਦ ਲੈਕੇ ਇਨ੍ਹਾਂ ਯਾਦਗਰਾਂ ਨੂੰ ਸਾਂਭਣਾ ਬਣਦਾ ਹੈ, ਨਾ ਕਿ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਵਿਰੋਧੀ ਭਾਵਨਾਵਾਂ ਉਤੇ ਅਮਲ ਕਰਕੇ ਅਜਿਹੀਆ ਯਾਦਗਰਾਂ ਨੂੰ ਖ਼ਤਮ ਕਰਨ ਦੀ ਕੌਮੀ ਵਿਰੋਧੀ ਕਾਰਵਾਈ ਹੋਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਵਿਖੇ ਸਥਿਤ 200 ਸਾਲ ਪੁਰਾਣੀ ਦਰਸ਼ਨੀ ਡਿਊੜੀ ਦੀ ਇਮਾਰਤ ਨੂੰ ਐਸ.ਜੀ.ਪੀ.ਸੀ. ਵੱਲੋਂ ਢਾਹ ਦੇਣ ਦੀਆਂ ਹੋ ਰਹੀਆ ਅਸਫ਼ਲ ਕੋਸਿ਼ਸ਼ਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਜਿਹੀਆ ਕਾਰਵਾਈਆ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਲੈਣ ਅਤੇ ਆਪਣੀਆ ਯਾਦਗਰਾਂ ਦੀ ਰੱਖਿਆ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਹਿਲੇ ਐਸ.ਜੀ.ਪੀ.ਸੀ. ਨੇ ਬੇਬੇ ਨਾਨਕੀ ਦੇ ਘਰ ਨੂੰ ਮੁਰੰਮਤ ਕਰਨ ਦਾ ਬਹਾਨਾ ਬਣਾਕੇ ਉਹ ਮਹਾਨ ਯਾਦਗਰ ਖ਼ਤਮ ਕਰਨ ਦੀ ਬਜਰ ਗੁਸਤਾਖੀ ਕੀਤੀ ਹੈ । ਉਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਉਸ ਸਮੇਂ ਦੇ ਹੁਕਮਰਾਨਾਂ ਨੇ ਜਿਸ ਬਹੁਲੀ ਸਾਹਿਬ ਵਿਚ ਕੈਦ ਰੱਖਿਆ ਸੀ, ਉਹ ਵੀ ਅੱਜ ਐਸ.ਜੀ.ਪੀ.ਸੀ. ਨੇ ਬਹੁਲੀ ਸਾਹਿਬ ਨੂੰ ਪੂਰਕੇ ਵੱਡੀ ਯਾਦਗਰ ਖ਼ਤਮ ਕਰ ਦਿੱਤੀ ਹੈ । ਇਸੇ ਤਰ੍ਹਾਂ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਮਰਹੂਮ ਇੰਦਰਾ ਗਾਂਧੀ, ਉਸਦੀਆਂ ਫ਼ੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਵੇਂ ਖੰਡਰਾਤ ਬਣਾਇਆ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀਆਂ ਅਤੇ ਤੋਪਾਂ ਦੇ ਜੋ ਨਿਸ਼ਾਨ ਸਨ, ਉਹ ਸਭ ਹਿੰਦੂਤਵ ਹੁਕਮਰਾਨਾਂ ਦੇ ਇਸਾਰੇ ਤੇ ਖ਼ਤਮ ਕਰਕੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਨੂੰ ਪ੍ਰਤੱਖ ਕਰਨ ਵਾਲੇ ਸਬੂਤਾਂ ਨੂੰ ਸਦਾ ਲਈ ਖ਼ਤਮ ਕਰ ਦਿੱਤਾ। ਜਦੋਂਕਿ ਇਹ ਉਸੇ ਰੂਪ ਵਿਚ ਉੱਚ ਕੋਟੀ ਦੇ ਇੰਜਨੀਅਰ ਅਤੇ ਆਰਚੀਟੈਕਚਰਾਂ ਰਾਹੀ ਉਹ ਨਿਸ਼ਾਨ ਸੁਰੱਖਿਅਤ ਕਰਨ ਅਤਿ ਜ਼ਰੂਰੀ ਸਨ ਤਾਂ ਕਿ ਆਉਣ ਵਾਲੀ ਸਿੱਖ ਕੌਮ ਦੀ ਨਸ਼ਲ ਨੂੰ ਹਿੰਦੂਤਵ ਜ਼ਾਲਮ ਹੁਕਮਰਾਨਾਂ ਵੱਲੋਂ ਕੀਤੇ ਗਏ ਜ਼ਬਰ ਦੀ ਤਸਵੀਰ ਪ੍ਰਤੱਖ ਰੂਪ ਵਿਚ ਦਿਖਾਈ ਦਿੰਦੀ ਰਹਿੰਦੀ । ਅਜਿਹੇ ਸਭ ਅਮਲ ਅਤਿ ਅਫ਼ਸੋਸਨਾਕ ਅਤੇ ਨਿੰਦਣਯੋਗ ਹਨ । ਸਿੱਖ ਕੌਮ ਨੂੰ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਅਜਿਹੀਆ ਕੌਮ ਵਿਰੋਧੀ ਕਾਰਵਾਈਆ ਕਰਨ ਦੀ ਇਜ਼ਾਜਤ ਬਿਲਕੁਲ ਨਹੀਂ ਦੇਣੀ ਚਾਹੀਦੀ ।

ਸ. ਮਾਨ ਨੇ ਕਿਹਾ ਕਿ ਸ. ਬਾਦਲ ਦੀ ਰੈਲੀ ਵਿਚ ਇਕ ਸਿੱਖ ਨੌਜ਼ਵਾਨ ਨੂੰ ਗ੍ਰਿਫ਼ਤਾਰ ਕਰਕੇ ਇਹ ਰੌਲਾ ਪਾਉਣਾ ਕਿ ਸਾਨੂੰ ਮਾਰ ਦੇਣ ਦੀ ਯੋਜਨਾ ਹੈ, ਕੇਵਲ ਸਿੱਖ ਕੌਮ ਵਿਚ ਆਪਣੀ ਮਨਫ਼ੀ ਹੁੰਦੀ ਜਾ ਰਹੀ ਸਾਖ ਅਤੇ ਖ਼ਤਮ ਹੋ ਚੁੱਕੇ ਸਤਿਕਾਰ ਲਈ ਹਮਦਰਦੀ ਪੈਦਾ ਕਰਨ ਦਾ ਇਕ ਢੌਗ ਹੈ । ਜੇਕਰ ਦੋਵਾਂ ਬਾਦਲਾਂ ਵਿਚ ਕੌਮੀ ਸੋਚ ਅਤੇ ਮਸਲਿਆ ਲਈ ਆਪਣੀ ਕੁਰਬਾਨੀ ਦੇਣ ਦਾ ਮਾਦਾ ਹੁੰਦਾ ਤਾਂ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਤਈ ਨਹੀਂ ਸੀ ਹੋ ਸਕਦਾ ਅਤੇ ਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਦਾ ਕਤਲੇਆਮ ਹੁੰਦਾ ਅਤੇ ਨਾ ਹੀ ਸੰਤ ਭਿੰਡਰਾਂਵਾਲੇ ਤੇ ਹੋਰ ਮਹਾਨ ਸਿੱਖ ਸ਼ਹੀਦ ਹੁੰਦੇ । ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ, ਬਲਾਤਕਾਰੀ ਤੇ ਕਾਤਲ ਸਿਰਸੇ ਵਾਲੇ ਸਾਧ ਨਾਲ ਇਨ੍ਹਾਂ ਬਾਦਲ ਪਰਿਵਾਰ ਦੀ ਡੂੰਘੀ ਸਾਂਝ ਅਤੇ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਦਾ ਸੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਰਾਹੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਸਾਹਮਣੇ ਆ ਚੁੱਕਾ ਹੈ ਅਤੇ ਇਹ ਬਾਦਲ ਪਰਿਵਾਰ ਸਿੱਖ ਕੌਮ ਦੀ ਨਜ਼ਰ ਵਿਚ ਸਿੱਖੀ ਭੇਂਖ ਵਿਚ ਸਿੱਖ ਵਿਰੋਧੀ ਸਾਬਤ ਹੋ ਚੁੱਕਾ ਹੈ ਅਤੇ ਸਿੱਖ ਕੌਮ ਇਨ੍ਹਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਦਾਖਲ ਹੀ ਨਹੀਂ ਹੋਣ ਦਿੰਦੀ ਅਤੇ ਕਿਸੇ ਵੀ ਸਥਾਂਨ ਤੇ ਸਮਾਜਿਕ ਪ੍ਰੋਗਰਾਮਾਂ ਇਹ ਸਮੂਲੀਅਤ ਨਹੀਂ ਕਰ ਸਕਦੇ ਤਾਂ ਇਹ ਆਪਣੇ ਵੱਲੋਂ ਬੁਣੇ ਸਿਆਸੀ ਜਾਲ ਵਿਚ ਫਸਕੇ ਰਹਿ ਗਏ ਹਨ ਤਾਂ ਹੁਣ ਸਿੱਖ ਕੌਮ ਦੀ ਹਮਦਰਦੀ ਪ੍ਰਾਪਤ ਕਰਨ ਲਈ ਅਜਿਹੀਆ ਸਾਜਿ਼ਸਾਂ ਤੇ ਕੰਮ ਕਰ ਰਹੇ ਹਨ ਜਿਸ ਨਾਲ ਜਾਂ ਤਾਂ ਸਿੱਖ ਕੌਮ ਵਿਚ ਇਨ੍ਹਾਂ ਪ੍ਰਤੀ ਹਮਦਰਦੀ ਪੈਦਾ ਹੋ ਜਾਵੇ ਜਾਂ ਫਿਰ ਸਿੱਖਾਂ ਨੂੰ ਆਪਸ ਵਿਚ ਲੜਾਕੇ ਫਿਰ ਤੋਂ ਇਹ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰ ਸਕਣ । ਇਸ ਲਈ ਸਿੱਖ ਕੌਮ ਨੂੰ ਇਨ੍ਹਾਂ ਤੇ ਇਨ੍ਹਾਂ ਹਿੰਦੂਤਵ ਸਿੱਖ ਵਿਰੋਧੀ ਆਕਾਵਾਂ ਵੱਲੋਂ ਰਚੀਆ ਜਾ ਰਹੀਆ ਸਾਜਿ਼ਸਾ ਪ੍ਰਤੀ ਜਿਥੇ ਸੁਚੇਤ ਰਹਿਣਾ ਪਵੇਗਾ, ਉਥੇ ਇਨ੍ਹਾਂ ਵੱਲੋਂ ਫਿਰ ਤੋਂ ਆਪਣੇ-ਆਪ ਨੂੰ ਪੰਥਕ ਕਹਾਉਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਤੋਂ ਨਿਰਲੇਪ ਰਹਿਕੇ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਉਤੇ ਗਲਤ ਢੰਗਾਂ ਨਾਲ ਕੀਤੇ ਗਏ ਧਾਰਮਿਕ ਕਬਜੇ ਅਤੇ 2 ਸਾਲਾ ਤੋਂ ਮਿਆਦ ਪੁੱਗਾ ਚੁੁੱਕੇ ਐਸ.ਜੀ.ਪੀ.ਸੀ. ਦੇ ਮੈਬਰਾਂ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੇ ਵੋਟ ਹੱਕ ਰਾਹੀ ਖ਼ਤਮ ਕਰਨਾ ਪਵੇਗਾ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *