Verify Party Member
Header
Header
ਤਾਜਾ ਖਬਰਾਂ

ਮਾਤਾ ਕੁਲਦੀਪ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਕੀਤੇ ਗਏ ਸਰਧਾ ਦੇ ਫੁੱਲ ਭੇਂਟ

ਮਾਤਾ ਕੁਲਦੀਪ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਕੀਤੇ ਗਏ ਸਰਧਾ ਦੇ ਫੁੱਲ ਭੇਂਟ

ਫਗਵਾੜਾ, 31 ਮਾਰਚ (ਗੁਰਜੰਟ ਸਿੰਘ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇੰਗਲੈਡ ਯੂਨਿਟ ਦੇ ਸੀਨੀਅਰ ਆਗੂ ਸ. ਸਰਬਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਜੋ ਪਿਛਲੇ ਸਮੇਂ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਸਤਿਆਵਾਨ (ਕੌਲਸਰ) ਫਗਵਾੜਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਮਾਤਾ ਕੁਲਦੀਪ ਕੌਰ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਦਿਆ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਅਤੇ ਸ. ਰੇਸ਼ਮ ਸਿੰਘ ਯੂ.ਐਸ.ਏ. ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਮਾਤਾ ਜੀ ਨੇ ਗੁਰਸਿੱਖੀ ਜੀਵਨ ਅਤੇ ਪੰਥਕ ਸੋਚ ਤੇ ਚੱਲਦਿਆ ਹਮੇਸ਼ਾਂ ਗੁਰੂ ਆਸੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ, ਅਜਿਹੀਆ ਮਾਵਾਂ ਦੇ ਤੁਰ ਜਾਣ ਨਾਲ ਜਿਥੇ ਪਰਿਵਾਰਾਂ ਨੂੰ ਘਾਟਾ ਪੈਦਾ ਹੈ, ਉਥੇ ਪੰਥ ਨੂੰ ਵੀ ਇਕ ਯੋਗ ਅਤੇ ਸੁਚੱਜੀ ਅਗਵਾਈ ਦੀ ਘਾਟ ਹਮੇਸ਼ਾਂ ਰੜਕਦੀ ਰਹਿੰਦੀ ਹੈ । ਇਸ ਪਰਿਵਾਰ ਵਿਚ ਪੈਦਾ ਹੋ ਕੇ ਸ. ਸਰਬਜੀਤ ਸਿੰਘ ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਵਿਦੇਸ਼ਾਂ ਵਿਚ ਰਹਿਕੇ ਵੀ ਹੱਕ-ਸੱਚ ਦਾ ਝੰਡਾ ਬਰਕਰਾਰ ਰੱਖਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਆਜ਼ਾਦੀ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਜੋ ਦਰਦ ਸ. ਸਰਬਜੀਤ ਸਿੰਘ ਮਹਿਸੂਸ ਕਰਦੇ ਹਨ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ । ਪੰਥਕ ਸੇਵਾਵਾਂ ਦਿੰਦਿਆ ਸ. ਸਰਬਜੀਤ ਸਿੰਘ ਨੂੰ ਕਈ ਵਾਰੀ ਸਰਕਾਰੀ ਜ਼ਬਰ-ਜੁਲਮ ਦਾ ਵੀ ਸਾਹਮਣਾ ਕਰਨਾ ਪਿਆ । ਪਰ ਅਜਿਹੇ ਮੌਕਿਆ ਤੇ ਮਾਤਾ ਜੀ ਵੱਲੋਂ ਮਿਲੀ ਸਿੱਖਿਆ ਅਤੇ ਦ੍ਰਿੜਤਾ ਤੇ ਚੱਲਦਿਆ ਸ. ਸਰਬਜੀਤ ਸਿੰਘ ਨੇ ਕਦੇ ਵੀ ਕੌਮ ਅਤੇ ਪੰਥ ਨਾਲ ਵਫ਼ਾਦਾਰੀ ਨਿਭਾਉਣ ਤੋਂ ਗੁਰੇਜ਼ ਨਹੀਂ ਕੀਤਾ ।”

ਇਨ੍ਹਾ ਬੁਲਾਰਿਆ ਨੇ ਅੱਗੇ ਕਿਹਾ ਕਿ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆ ਕੌਮੀ ਫਰਜਾਂ ਦੀ ਪੂਰਤੀ ਲਈ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਣਾ ਚਾਹੀਦਾ ਹੈ । ਆਰ.ਐਸ.ਐਸ, ਬਾਦਲ-ਬੀਜੇਪੀ, ਕਾਂਗਰਸ ਅਤੇ ਹੋਰ ਪੰਥ ਤੇ ਕੌਮ ਵਿਰੋਧੀ ਸ਼ਕਤੀਆਂ ਜੋ ਸਿੱਖ ਕੌਮ ਦਾ ਮਲੀਆ-ਮੇਟ ਕਰਨਾ ਚਾਹੁੰਦੀਆ ਹਨ, ਉਨ੍ਹਾਂ ਦਾ ਟਾਕਰਾ ਕਰਨ ਲਈ ਅਜਿਹਾ ਕਰਨਾ ਸਮੇਂ ਦੀ ਮੁੱਖ ਲੋੜ ਹੈ । ਇਸ ਮੌਕੇ ਸ. ਗੁਰਜੰਟ ਸਿੰਘ ਕੱਟੂ ਪੀ.ਏ. ਸ ਮਾਨ, ਸ. ਬਹਾਦਰ ਸਿੰਘ ਭਸੌੜ, ਸ. ਰਜਿੰਦਰ ਸਿੰਘ ਫ਼ੌਜੀ, ਸ. ਸੁਖਜੀਤ ਸਿੰਘ ਡਰੋਲੀ, ਸ. ਸੁਲੱਖਣ ਸਿੰਘ ਸਾਹਕੋਟ, ਸ. ਨਰਿੰਦਰ ਸਿੰਘ ਖੁਸਰੋਪੁਰ, ਸ. ਬਲਵਿੰਦਰ ਸਿੰਘ ਚੀਮਾਂ, ਸ. ਰੇਸ਼ਮ ਸਿੰਘ ਪੱਪੀ, ਨਰਿੰਦਰ ਸਿੰਘ ਸੈਣੀ, ਸ. ਤਜਿੰਦਰ ਸਿੰਘ ਅਤੇ ਸ. ਚਰਨਜੀਤ ਸਿੰਘ ਆਦਿ ਆਗੂਆਂ ਨੇ ਮਾਤਾ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ ।

About The Author

Related posts

Leave a Reply

Your email address will not be published. Required fields are marked *