Verify Party Member
Header
Header
ਤਾਜਾ ਖਬਰਾਂ

ਮਾਤਾ ਅੰਗਰੇਜ਼ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ, 05 ਜਨਵਰੀ ਨੂੰ ਭੋਗ ਸਮਾਗਮ ਗੁਰੂਘਰ ਆਲੋਅਰਖ ਵਿਖੇ ਹੋਣਗੇ : ਮਾਨ

ਮਾਤਾ ਅੰਗਰੇਜ਼ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ, 05 ਜਨਵਰੀ ਨੂੰ ਭੋਗ ਸਮਾਗਮ ਗੁਰੂਘਰ ਆਲੋਅਰਖ ਵਿਖੇ ਹੋਣਗੇ : ਮਾਨ
 
ਫ਼ਤਹਿਗੜ੍ਹ ਸਾਹਿਬ, 02 ਜਨਵਰੀ ( ) “ਸ. ਜੀਤ ਸਿੰਘ ਆਲੋਅਰਖ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਹਨ ਅਤੇ ਇਸ ਸਮੇਂ ਅਮਰੀਕਾ ਵਿਖੇ ਸੇਵਾ ਕਰ ਰਹੇ ਹਨ । ਉਨ੍ਹਾਂ ਦੇ ਸਤਿਕਾਰਯੋਗ ਮਾਤਾ ਅੰਗਰੇਜ਼ ਕੌਰ ਜੋ 97 ਸਾਲਾ ਦੀ ਲੰਮੀ ਉਮਰ ਭੋਗਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਨ੍ਹਾਂ ਦੇ ਅਕਾਲ ਚਲਾਣੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਚਰਨਾਂ ਵਿਚ ਜਿਥੇ ਅਰਜੋਈ ਕਰਦਾ ਹੈ, ਉਥੇ ਆਲੋਅਰਖ ਪਰਿਵਾਰ, ਸੰਬੰਧੀਆਂ, ਇਲਾਕਾ ਨਿਵਾਸੀਆਂ ਅਤੇ ਪਾਰਟੀ ਮੈਬਰਾਂ ਨੂੰ ਭਾਣੇ ਵਿਚ ਰਹਿਣ ਲਈ ਵੀ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮਾਤਾ ਅੰਗਰੇਜ਼ ਕੌਰ ਨੇ ਬੀਤੇ ਸਮੇਂ ਵਿਚ ਜਦੋਂ ਸਿੱਖ ਜੱਦੋਂ-ਜ਼ਹਿਦ ਸਿਖਰਾਂ ਤੇ ਸੀ, ਬਹੁਤ ਹੀ ਕਸਟ ਅਤੇ ਪੁਲਿਸ ਤਸੱਦਦ ਝੱਲਿਆ । ਲੇਕਿਨ ਕਦੀ ਵੀ ਕੌਮ ਅਤੇ ਧਰਮ ਨੂੰ ਪਿੱਠ ਨਹੀਂ ਦਿੱਤੀ । ਆਪਣੀ ਕੌਮੀ ਜਿ਼ੰਮੇਵਾਰੀ ਦ੍ਰਿੜਤਾ ਨਾਲ ਨਿਭਾਉਦੇ ਰਹੇ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਵਿਚ ਪ੍ਰਪੱਕ ਕਰਦੇ ਰਹੇ । ਜਿਸਦੀ ਬਦੌਲਤ ਅੱਜ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੇਵਾ ਵਿਚ ਮਸਰੂਫ਼ ਹੈ ।”
 
ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ ਅਤੇ ਇਹ ਜਾਣਕਾਰੀ ਵੀ ਦਿੱਤੀ ਕਿ ਮਾਤਾ ਜੀ ਦੇ ਭੋਗ ਸਮਾਗਮ ਪਿੰਡ ਆਲੋਅਰਖ ਜਿ਼ਲ੍ਹਾ ਸੰਗਰੂਰ ਦੇ ਗੁਰੂਘਰ ਵਿਖੇ ਮਿਤੀ 05 ਜਨਵਰੀ 2020 ਨੂੰ 1 ਤੋਂ 2 ਵਜੇ ਤੱਕ ਹੋਣਗੇ । ਸਮੁੱਚੇ ਪਾਰਟੀ ਮੈਬਰਾਂ ਨੂੰ ਇਸ ਭੋਗ ਸਮਾਗਮ ਵਿਚ ਪਹੁੰਚਣ ਦੀ ਉਨ੍ਹਾਂ ਅਪੀਲ ਵੀ ਕੀਤੀ ।
 
ਇਸੇ ਤਰ੍ਹਾਂ ਸਤਿਕਾਰਯੋਗ ਜਥੇਦਾਰ ਬਘੋਰਾ ਸਿੰਘ ਜੋ ਕਿ ਸੰਗਰੂਰ ਦੇ ਪਿੰਡ ਫ਼ਤਹਿਗੜ੍ਹ ਛੰਨਾਂ ਦੇ ਨਿਵਾਸੀ ਸਨ ਅਤੇ ਬਜੁਰਗ ਆਗੂ ਸਨ, ਉਨ੍ਹਾਂ ਨੇ ਆਪਣੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀ ਸੇਵਾ ਵਿਚ ਹੀ ਗੁਜਾਰਿਆ ਅਤੇ ਕਦੀ ਵੀ ਸਾਡਾ ਤੇ ਸਾਡੀ ਪਾਰਟੀ ਦਾ ਔਖੇ ਸਮੇਂ ਵਿਚ ਵੀ ਸਾਥ ਨਹੀਂ ਛੱਡਿਆ । 30 ਦਸੰਬਰ 2019 ਨੂੰ ਉਹ ਵੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਾਨੂੰ ਵਿਛੋੜਾ ਦੇ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਨੂੰ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਪਾਰਟੀ ਮੈਬਰਾਂ ਅਤੇ ਸੰਬੰਧੀਆਂ ਨੂੰ 07 ਜਨਵਰੀ 2020 ਨੂੰ ਪਿੰਡ ਫ਼ਤਹਿਗੜ੍ਹ ਛੰਨਾਂ ਦੇ ਗੁਰੂਘਰ ਵਿਖੇ ਹੋਣ ਵਾਲੇ ਭੋਗ ਸਮਾਗਮ ਜੋ ਕਿ ਦੁਪਹਿਰ 1 ਤੋਂ 2 ਵਜੇ ਤੱਕ ਹੋਣਗੇ, ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹਾਂ ।
 Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *