Verify Party Member
Header
Header
ਤਾਜਾ ਖਬਰਾਂ

ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆ

ਅੱਜ ਦੇ ਦਿਨ 27 ਜੂਨ 1839 ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਲੰਬੀ ਬਿਮਾਰੀ ਤੋ ਬਾਅਦ ਅਕਾਲ ਚਲਾਣਾ ਕਰ ਗਏ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਅੱਜ ਦੁਨੀਆਂ ਭਰ ਵਿੱਚ ਅੱਵਲ ਦਰਜੇ ਦਾ ਰਾਜ ਮੰਨਿਆ ਗਿਆ ਹੈ। ਸ਼ੇਰ-ਏ-ਪੰਜਾਬ ਨੇ ਵਿਖੜੀ ਹੋਈ ਸਿੱਖਾ ਦੀ ਸ਼ਕਤੀ ਨੂੰ ਇਕੱਠੇ ਕਰਕੇ ਇੱਕ ਨੇਸ਼ਨ ਦਾ ਰੂਪ ਦਿੱਤਾ, ਜਿਸਨੂੰ ਖਾਲਸਾ ਰਾਜ ਦੇ ਨਾਂ ਨਾਲ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਖਾਲਸਾ ਰਾਜ ਲਹੌਰ ਦਰਬਾਰ (Sikh Empire 1799-1849) ਵਿੱਚ ਸਾਰੇ ਧਰਮਾ ਦੇ ਲੋਕ ਸੁਖੀ ਵੱਸਦੇ ਸਨ। ਉਸ ਦੌਰਾਨ ਨਾਂ ਕਿਸੇ ਮੰਦਰ ਉਤੇ ਹਮਲਾ ਹੋਇਆ, ਨਾਂ ਕਿਸੇ ਗੁਰੂਦੁਆਰਾ ਸਾਹਿਬ ਉੱਤੇ, ਨਾਂ ਕਿਸੇ ਗਿਰਜਾਘਰ ਜਾ ਮਸੀਤ ਉਤੇ ਹਮਲਾ ਹੋਇਆ। ਪਰ ਉਹਨਾ ਦੇ ਅਕਾਲ ਚਲਾਣੇ ਤੋ ਬਾਅਦ ਡੋਗਰਾਗਰਦੀ ਅਤੇ ਸੰਧਲਨਵਾਲੀਏ ਸਰਦਾਰਾਂ ਨੇ ਜੋ ਉਹਨਾ ਦੇ ਪਰਿਵਾਰ ਦੀ ਕਤਲੋ ਗਾਰਤ ਕਰਵਾਈ ਉਹ ਅਤਿ ਨਿੰਦਣਯੋਗ ਸੀ।
ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਖ਼ਾਲਸਾ ਰਾਜ ਦੀਆਂ ਹੱਦਾਂ ਬਹੁਤ ਦੂਰ ਤੱਕ ਸਨ। ਖ਼ਾਲਸਾ ਰਾਜ ਦੀਆਂ ਫੌਜਾਂ ਨੂੰ ਯੂਰਪੀਅਨ ਢੰਗਾਂ ਦੇ ਨਾਲ ਟ੍ਰੇਨਿੰਗ ਦਿੱਤੀ ਗਈ ਸੀ। ਇਨ੍ਹਾਂ ਦੇ ਨਿਪੋਲੀਅਨ ਦੇ ਦੋ ਜਰਨੈਲ, ਇੱਕ ਜਰਨੈਲ ਬਿਟੋਰਾ ਜੋ ਇਟਾਲੀਅਨ ਸੀ ਤੇ ਜਰਨੈਲ ਐਲਰਡ ਜੋ ਫਰਾਂਸੀਸੀ ਸੀ । ਉਨ੍ਹਾਂ ਨੇ ਆਪਣੀਆਂ ਨੀਤੀਆਂ ਦੇ ਨਾਲ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੂੰ ਯੂਰਪ ਦੇ ਮੁਕਾਬਲੇ ਦੀਆਂ ਫੌਜਾਂ ਬਣਾ ਦਿੱਤਾ ਸੀ । ਅੱਜ ਇੰਡੀਆ 73 ਸਾਲ ਆਪਣੀ ਆਜ਼ਾਦੀ ਤੋਂ ਬਾਅਦ ਆਪਣਾ ਅਸਲਾ ਨਹੀਂ ਬਣਾ ਸਕਦਾ,ਪਰ ਲਾਹੌਰ ਦਰਬਾਰ ਦੇ ਵਿੱਚ ਯੂਰਪ ਦੇ ਮੁਕਾਬਲੇ ਦਾ ਦੀਆਂ ਤੋਪਾਂ ਬਣਦੀਆਂ ਸਨ l ਜੇਕਰ ਤੁਸੀਂ ਅੱਜ ਵਲੈਤ ਜਾਵੋ ਤੇ ਤੁਸੀਂ ਇਨ੍ਹਾਂ ਦੇ ਦਰਸ਼ਨ ਕਰ ਸਕਦੇ ਹੋ ਕਿਉਂਕਿ ਉਸ ਸਮੇਂ ਵਲਾਇਤ ਵਿੱਚ ਵੀ ਇਨ੍ਹਾਂ ਤੋਪਾਂ ਦੇ ਮੁਕਾਬਲੇ ਨਹੀਂ ਸਨ। ਜਦੋਂ ਸਿੱਖ ਰਾਜ ਅਸਤ ਹੋਇਆ ਤਾਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਜੋ ਲਾਹੌਰ ਵਿੱਚ ਕੰਪਨੀ ਬਾਗ ਦਾ ਜੰਗਲਾ ਹੈ, ਉਸ ਨੂੰ ਸਿੱਖਾਂ ਦੀਆਂ ਤੋਪਾਂ ਦੇ ਲੋਹੇ ਨੂੰ ਢਾਲ ਕੇ ਬਣਾਇਆ ਗਿਆ ਹੈ। ਇਹੀ ਲੋਹਾ ਢਾਲ ਕੇ ਇਸਾਈਆਂ ਦੇ ਗਿਰਜਾਘਰਾਂ ਦੇ ਟੱਲ ਬਣਾਏ ਗਏ।

ਮਹਾਰਾਜਾ ਰਣਜੀਤ ਸਿੰਘ ਜੀ ਦੀ ਸੋਚ ਬਹੁਤ ਦੂਰ ਅੰਦੇਸ਼ੀ ਸੀ ਜਿਸ ਨਾਲ ਉਨ੍ਹਾਂ ਨੇ ਆਪਣੀਆਂ ਫ਼ੌਜਾਂ ਯੂਰਪ ਦੇ ਮੁਕਾਬਲੇ ਦੀਆਂ ਤਿਆਰ ਕੀਤੀਆਂ ਸਨ। ਪਰ ਜੇਕਰ ਮਹਾਰਾਜਾ ਰਣਜੀਤ ਸਿੰਘ ਇੱਕ ਹੋਰ ਚੀਜ਼ ਯੂਰਪ ਤੋਂ ਲੈ ਆਉਂਦੇ ਉਹ ਜਮਹੂਰੀਅਤ ਦਾ ਰਾਜ ਤੇ ਪਾਰਲੀਮੈਂਟ ਸੀ ਤਾਂ ਫੇਰ ਕੋਈ ਵੀ ਹਕੂਮਤ ਸਿੱਖਾਂ ਤੋਂ ਸਿੱਖ ਰਾਜ ਨਹੀਂ ਖੋਹ ਸਕਦੀ ਸੀ। ਅੱਵਲ ਦਰਜੇ ਦੀਆਂ ਫੌਜਾਂ ਅਤੇ ਚੰਗੇ ਜਰਨੈਲਾਂ ਦੀਆਂ ਚੰਗੀਆਂ ਨੀਤੀਆਂ ਦੀ ਸਹਾਇਤਾ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ 1819 ਵਿੱਚ ਸ੍ਰੀਨਗਰ ਅਤੇ ਕਸ਼ਮੀਰ ਫ਼ਤਿਹ ਕੀਤਾ ਅਤੇ 1834 ਵਿੱਚ ਲੱਦਾਖ ਫ਼ਤਹਿ ਕਰਕੇ ਖ਼ਾਲਸਾ ਰਾਜ ਦਾ ਹਿੱਸਾ ਬਣਾ ਲਿਆ ਗਿਆ। ਜਿਹੜੇ ਕਿ ਅੱਜ ਹਿੰਦੂ ਇੰਡੀਆ ਦੇ ਰਾਜ ਭਾਗ ਹੇਠ ਆਉਂਦੇ ਹਨ ਪਰ ਹਿੰਦੂਤਵਾ ਇਸ ਨੂੰ ਸਾਂਭਣ ਦੇ ਯੋਗ ਨਾ ਹੋਣ ਕਾਰਨ ਵਾਰੀ ਵਾਰੀ ਇਸ ਨੂੰ ਗੁਆ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਪਾਕਿਸਤਾਨ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਫ਼ਤਹਿ ਕੀਤੇ ਗਏ ਇਲਾਕੇ ਨਾ ਸਾਂਭ ਸਕਿਆ।
1984 ਤੋਂ ਲੈ ਕੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਸੰਤ ਜਰਨੈਲ ਸਿੰਘ ਜੀ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਜਮਹੂਰੀਅਤ ਢੰਗ ਦੇ ਨਾਲ ਇੱਕ ਸਿੱਖ ਸਟੇਟ ਪੈਦਾ ਕਰਨ ਦੀ ਜਦੋ-ਜਹਿਦ ਕਰ ਰਹੇ ਹਨ। ਜੋ ਕਿ ਤਿੰਨ ਨਿਊਕਲੀਅਰ ਆਰਮ ਸਟੇਟਸ ਇਸਲਾਮਿਕ ਪਾਕਿਸਤਾਨ, ਹਿੰਦੂ ਇੰਡੀਆ ਅਤੇ ਕਮਿਊਨਿਸਟ ਚੀਨ ਦੇ ਦਰਮਿਆਨ ਇੱਕ ਵੱਖਰਾ ਬਫਰ ਸਟੇਟ ਹੋਵੇਗਾ। ਜਿਸ ਨਾਲ ਸਾਊਥ ਏਸ਼ੀਆ ਦੇ ਵਿੱਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਇਸ ਖ਼ਾਲਸਾ ਰਾਜ ਦੇ ਅਧੀਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ, ਗੁਜਰਾਤ ਵਿੱਚ ਕੱਚ ਅਤੇ ਲੇਹ ਅਤੇ ਲੱਦਾਖ ਇਲਾਕੇ ਆਉਣਗੇ।
ਸਾਡੀ ਪਾਰਟੀ ਦੀ ਇਹ ਕੋਸ਼ਿਸ਼ ਹੈ ਕਿ ਆਉਣ ਵਾਲੇ ਖਾਲਸਾ ਰਾਜ ਵਿੱਚ ਪਹਿਲਾਂ ਵਾਲੇ ਖਾਲਸਾ ਰਾਜ ਦੇ ਵਾਂਗ ਸਭ ਨੁੰ ਇੱਕ ਬਰਾਬਰ ਮਨੁੱਖੀ ਅਧਿਕਾਰ ਦਿੱਤੇ ਜਾਣਗੇ ਅਤੇ ਕਿਸੇ ਵੀ ਧਰਮ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ।

Simranjit Singh Mānn
President,
Shiromani Akali Dal (Amritsar),
Email: simranjitsinghmann@yahoo.com
website:www.akalidalamritar.in
facebook page: @sardarsimranjitsinghmann

About The Author

Related posts

Leave a Reply

Your email address will not be published. Required fields are marked *