Verify Party Member
Header
Header
ਤਾਜਾ ਖਬਰਾਂ

ਮਹਾਪੁਰਖਾ ਦੀ ਭਰਾਮਾਰੂ ਜੰਗ ਦਾ ਕੀ ਅਸਰ ਹੋਵੇਗਾ ? : ਮਾਨ

ਮਹਾਪੁਰਖਾ ਦੀ ਭਰਾਮਾਰੂ ਜੰਗ ਦਾ ਕੀ ਅਸਰ ਹੋਵੇਗਾ ? : ਮਾਨ

ਫ਼ਤਹਿਗੜ੍ਹ ਸਾਹਿਬ, 15 ਨਵੰਬਰ ( ) ਸਿੱਖ ਪੰਥ ਬਹੁਤ ਫਿਕਰ ਵਿਚ ਹੈ ਜੋ ਭਰਾਮਾਰੂ ਜੰਗ ਸਾਡੇ ਦੋ ਵੱਡੇ ਮਹਾਪੁਰਖਾਂ ਦੇ ਵਿਚਾਲੇ ਚੱਲ ਰਿਹਾ ਹੈ । ਇਸ ਵਿਚ ਗੋਲੀਆਂ ਵੀ ਚੱਲੀਆ ਹਨ ਅਤੇ ਮੌਤਾਂ ਵੀ ਹੋਈਆ ਹਨ । ਸਾਡੀ ਪਾਰਟੀ ਇਨ੍ਹਾਂ ਮਹਾਪੁਰਖਾਂ ਨੂੰ ਬੇਨਤੀ ਕਰਦੀ ਹੈ ਕਿ ਆਪ ਜੀ ਦੀ ਡਿਊਟੀ ਪ੍ਰਚਾਰ ਤੇ ਗਰੀਬਾਂ ਦਾ ਭਲਾ ਕਰਨ, ਜ਼ਬਰ ਤੋਂ ਸਿੱਖਾਂ ਨੂੰ ਰਾਹਤ ਪਹੁੰਚਾਉਣ ਦੀ (ਗੁਰੂ ਨਾਨਕ ਸਾਹਿਬ ਦਾ ਹੁਕਮ ਬਾਬਰ-ਜ਼ਾਬਰ), ਗ੍ਰਹਿਸਤ ਵਿਚ ਰਹਿਣਾ ਤੇ ਦਸਵੇਂ ਪਾਤਸ਼ਾਹ ਦਾ ਹੁਕਮ ਲਾਗੂ ਕਰਨਾ ਜੋ ਹੈ “ਇਨ ਗਰੀਬ ਸਿਖਨੁ ਕੋ ਦੇਓ ਪਾਤਸ਼ਾਹੀ”।

ਜੇ ਸਾਡੇ ਮਹਾਪੁਰਖ ਬਾਬਾ ਧੂੰਮਾ ਤੇ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਇਸੀ ਰਫ਼ਤਾਰ ਦੇ ਨਾਲ ਲੜਦੇ ਰਹੇ ਤਾਂ ਜੋ ਗੁਰੂ ਨਾਨਕ ਸਾਹਿਬ ਦੇ ਚਲਾਏ ਪੰਥ ਦੇ ਨਿਯਮ ਹਨ ਉਨ੍ਹਾਂ ਤੋਂ ਸੰਗਤ ਉਖੜ ਜਾਵੇਗੀ ਅਤੇ ਸੰਗਤ ਵਿਚ ਰੋਹ ਪੈਦਾ ਹੋ ਰਿਹਾ ਹੈ । ਇਸਦਾ ਨਤੀਜਾਂ ਇਹ ਹੋਵੇਗਾ ਕਿ ਇਹ ਦੋਨੋ ਮਹਾਪੁਰਖ ਆਪਣੀਆ ਦਸਤਾਰਾਂ ਸੈਟਰ ਤੇ ਪੰਜਾਬ ਦੀ ਸਰਕਾਰ ਨੂੰ ਫੜਾ ਦੇਣਗੇ ।

ਇਸ ਤਰ੍ਹਾਂ ਇਨ੍ਹਾਂ ਦੀਆਂ ਸਿ਼ਕਾਇਤਾਂ, ਐਫ.ਆਈ.ਆਰ ਤੇ ਹੋਰ ਕੰਮ ਸਰਕਾਰਾਂ ਦੇ ਹੱਥ ਵਿਚ ਹੋਣਗੇ, ਜਿਸ ਨੇ ਸਿੱਖ ਕੌਮ ਦੀ ਪੱਗ ਲਾਹੀ ਹੈ ਅਤੇ ਸਿੱਖਾਂ ਦੀ ਨਸ਼ਲਕੁਸੀ ਕੀਤੀ ਹੈ । ਜੇ ਇਹ ਮਹਾਪੁਰਖ ਆਪਣੀ ਸੁਰੱਖਿਆ ਦੀ ਮੰਗ ਕਰਨਗੇ ਤਾਂ ਵੀ ਇਹ ਸਰਕਾਰ ਨੂੰ ਮਿਨਤਾ ਕਰਨੀਆ ਪੈਣੀਆ ਹਨ । ਇਸੇ ਤਰ੍ਹਾਂ ਜੇ ਲਾਈਸੈਸੀ ਅਸਲਾਂ ਹਾਸਿਲ ਕਰਨਾ ਚਾਹੁੰਣਗੇ ਤਾਂ ਵੀ ਸਰਕਾਰ ਦੇ ਗੇੜੇ ਕੱਢਣੇ ਪੈਣਗੇ । ਝੂਠੀਆਂ ਐਫ.ਆਈ.ਆਰ. ਜੇ ਇਹ ਮਹਾਪੁਰਖ ਸੋਚਣਗੇ ਕਿ ਇਹ ਗਲਤ ਹਨ ਤਾਂ ਵੀ ਸਰਕਾਰ ਦਾ ਮਿਨਤਾ ਤਰਲਾ ਕਰਨਾ ਪਵੇਗਾ । ਡੇਰਿਆਂ ਦੀਆਂ ਜ਼ਮੀਨਾਂ-ਜ਼ਾਇਦਾਦਾਂ ਦੇ ਫੈਸਲੇ ਵੀ ਸਰਕਾਰ ਕਰਵਾਏਗੀ । ਝੂਠੇ ਮੁਕੱਦਮਿਆ ਵਿਚ ਵੀ ਸਰਕਾਰ ਜਿਵੇ ਸਿੱਖਾਂ ਨੂੰ ਫਸਾਉਦੀ ਰਹੀ ਹੈ ਤੇ ਹੁਣ ਕੁਝ ਦਿਨ ਹੋਏ ਹਨ ਕਈ ਬੇਗੁਨਾਹ ਸਿੱਖ ਨੌਜ਼ਵਾਨ ਝੂਠੇ ਸੱ਼ਕਾਂ ਦੇ ਆਧਾਰ ਤੇ ਫੜਕੇ ਤਸੀਹੇ ਦਿੱਤੇ ਜਾ ਰਹੇ ਹਨ । ਇਸੇ ਤਰ੍ਹਾਂ ਹੀ ਅਗਾਹ ਤੋਂ ਇਨ੍ਹਾਂ ਮਹਾਪੁਰਖਾਂ ਤੇ ਮੁਕੱਦਮੇ ਦਰਜ ਕੀਤੇ ਜਾਣਗੇ ।

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੋਵਾਂ ਮਹਾਪੁਰਖਾਂ ਨੂੰ ਭਰਾਮਾਰੂ ਜੰਗ ਨੂੰ ਖ਼ਤਮ ਕਰਨ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਸੋਚ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਆਪ ਨੂੰ ਚੇਤਾ ਹੋਵੇਗਾ ਕਿ ਜਦੋਂ ਬਾਬਾ ਰਾਮਰਾਏ ਨੇ ਦਿੱਲੀ ਵਿਖੇ ਮੁਗਲ ਹਕੂਮਤ ਦੇ ਦਰਬਾਰ ਵਿਚ, ਮਸੰਦਾਂ ਦੇ ਧਿੱਕੇ ਚੜ੍ਹਕੇ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤੀ ਸੀ, ਉਸੇ ਵੇਲੇ ਬਾਬਾ ਰਾਮਰਾਏ ਮੁਗਲ ਹਕੂਮਤ ਦੇ ਜੰਜਾਲ ਵਿਚ ਫਸ ਗਏ ਸੀ । ਉਨ੍ਹਾਂ ਨੂੰ ਪੰਥ ਦੇ ਵਿਚੋਂ ਸ਼ੇਕ ਵੀ ਦਿੱਤਾ ਗਿਆ ਸੀ । ਇਸ ਭਰਾਮਾਰੂ ਜੰਗ ਦਾ ਬੜਾ ਭੈੜਾਂ ਅਸਰ ਪੈ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਵਿਕਰਾਲ ਰੂਪ ਧਾਰ ਜਾਵੇਗਾ । ਇਸ ਕਰਕੇ ਇਨ੍ਹਾਂ ਦੋਨਾਂ ਸਤਿਕਾਰਯੋਗ ਮਹਾਪੁਰਖਾਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਭਿਆਨਕ ਜੰਗ ਨੂੰ ਛੱਡਕੇ ਮਹਾਰਾਜ ਸੱਚੇ-ਪਾਤਸ਼ਾਹ ਦੇ ਨਿਯਮਾਂ ਤੇ ਅਕਾਲ ਤਖ਼ਤ ਸਾਹਿਬ ਦੇ ਰਹਿਤਨਾਮੇ ਦੀ ਪਾਲਣਾ ਕਰਦਿਆ ਆਪਸ ਵਿਚ ਜੋ ਸਿੱਖੀ ਦੇ ਅਸੂਲ ਹਨ ਉਨ੍ਹਾਂ ਨੂੰ ਅਪਣਾਕੇ ਬਾਬਰ-ਜ਼ਾਬਰ ਦੇ ਜੁਲਮ ਵਿਰੁੱਧ ਖੜ੍ਹੇ ਹੋ ਜਾਵੋ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਆਪ ਦਾ ਸਤਿਕਾਰ ਕਰਦਾ ਰਹੇਗਾ ਅਤੇ ਜੇ ਆਪ ਜੀ ਨੂੰ ਕਦੇ ਵੀ ਇਹ ਭਰਾਮਾਰੂ ਜੰਗ ਖ਼ਤਮ ਕਰਨ ਦੇ ਵਿਚ ਸਾਡੇ ਸਹਿਯੋਗ ਦੀ ਲੋੜ ਹੋਵੇ ਅਸੀਂ ਨਿਮਰਤਾ ਸਹਿਤ ਨਿਰਪੱਖਤਾ ਦੇ ਨਾਲ ਹਾਜ਼ਰ ਹੋਵਾਂਗੇ ।

About The Author

Related posts

Leave a Reply

Your email address will not be published. Required fields are marked *