Select your Top Menu from wp menus
Header
Header
ਤਾਜਾ ਖਬਰਾਂ

‘ਮਨਮਰਜੀਆ’ ਫਿਲਮ ਵਿਚ ਸਰਦਾਰ ਨੂੰ ਅਤੇ ਸਿੱਖ ਕੁੜੀ ਨੂੰ ਸਿਗਰਟ ਪੀਦੇ ਦਿਖਾਉਣਾ, ਉੱਚੇ-ਸੁੱਚੇ ਸਿੱਖੀ ਕਿਰਦਾਰ ਨੂੰ ਸੱ਼ਕੀ ਬਣਾਉਣ ਦੀ ਡੂੰਘੀ ਸਾਜਿ਼ਸ : ਟਿਵਾਣਾ

‘ਮਨਮਰਜੀਆ’ ਫਿਲਮ ਵਿਚ ਸਰਦਾਰ ਨੂੰ ਅਤੇ ਸਿੱਖ ਕੁੜੀ ਨੂੰ ਸਿਗਰਟ ਪੀਦੇ ਦਿਖਾਉਣਾ, ਉੱਚੇ-ਸੁੱਚੇ ਸਿੱਖੀ ਕਿਰਦਾਰ ਨੂੰ ਸੱ਼ਕੀ ਬਣਾਉਣ ਦੀ ਡੂੰਘੀ ਸਾਜਿ਼ਸ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 19 ਸਤੰਬਰ ( ) “ਜਿਸ ਅਮਿਤਾਬ ਬਚਨ ਨੇ 1984 ਦੇ ਨਵੰਬਰ ਸਿੱਖ ਕਤਲੇਆਮ ਵਿਚ ਸਿੱਖਾਂ ਨੂੰ ਕਤਲ ਕਰਨ ਵਾਲੀਆ ਟੋਲੀਆ ਦੀ ਅਗਵਾਈ ਕੀਤੀ ਸੀ ਅਤੇ ਹਿੰਦੂਆਂ ਨੂੰ ਸਿੱਖ ਕੌਮ ਦਾ ਕਤਲੇਆਮ ਕਰਨ ਲਈ ਭੜਕਾਇਆ ਸੀ ਅਤੇ ਜੋ ਪਹਿਲੋਂ ਹੀ ਸਿੱਖ ਕੌਮ ਦੇ ਕਾਤਲਾਂ ਦੀ ਸੂਚੀ ਵਿਚ ਦਰਜ ਹੈ । ਉਸਦੇ ਲੜਕੇ ਅਭਿਸੇਕ ਬਚਨ ਅਤੇ ਤਾਪਸੀ ਪੰਨੂ ਨੇ ਮਨਮਰਜੀਆ ਫਿਲਮ ਵਿਚ ਸਰਦਾਰ ਅਤੇ ਸਿੱਖ ਲੜਕੀ ਦੀ ਭੂਮਿਕਾ ਨਿਭਾਉਦੇ ਹੋਏ ਜੋ ਦੋਵਾਂ ਨੇ ਸਿਗਰਟ ਪੀਦੇ ਹੋਏ ਦ੍ਰਿਸ ਫਿਲਮਾਏ ਹਨ, ਇਨ੍ਹਾਂ ਦੋਵਾਂ ਨੇ ਅਤੇ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਨੇ ਇਕ ਵਾਰੀ ਫਿਰ ਸਿੱਖ ਹਿਰਦਿਆ ਨੂੰ ਵਲੂਧਰਨ ਵਾਲੇ ਅਤਿ ਦੁੱਖਦਾਇਕ ਕਾਰਵਾਈ ਕੀਤੀ ਹੈ । ਬਹੁਤ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਉਪਰੋਕਤ ਫਿਲਮ ਵਿਚ ਅਭਿਸੇਕ ਬਚਨ ਨੂੰ ਇਕ ਸਰਦਾਰ ਦੇ ਰੂਪ ਵਿਚ ਦਿਖਾਉਣ ਦੇ ਨਾਲ-ਨਾਲ ਉਸਦੇ ਸਿਰ ਤੇ ਦਸਤਾਰ ਹੋਣ ਦੇ ਬਾਵਜੂਦ, ਉਸ ਨੂੰ ਸਿਗਰਟ ਪੀਦੇ ਦਿਖਾਉਣਾ ਅਤੇ ਤਾਪਸੀ ਪੰਨੂ ਨੂੰ ਸਿੱਖ ਕੁੜੀ ਦਾ ਕਿਰਦਾਰ ਨਿਭਾਉਦੇ ਹੋਏ ਸਿਗਰਟ ਪੀਦੇ ਫਿਲਮਾਉਣ ਦੀ ਕਾਰਵਾਈ ਕੋਈ ਅਚਨਚੇਤ ਜਾਂ ਕਹਾਣੀ ਨੂੰ ਮੁੱਖ ਰੱਖਕੇ ਨਹੀਂ ਫਿਲਮਾਈ ਗਈ, ਬਲਕਿ ਮੁਤੱਸਵੀ ਤੇ ਸਿੱਖ ਵਿਰੋਧੀ ਸੋਚ ਨੂੰ ਮੁੱਖ ਰੱਖਕੇ ਇਕ ਸਰਦਾਰ ਦੇ ਉੱਚੇ-ਸੁੱਚੇ ਕਿਰਦਾਰ ਨੂੰ ਦੁਨੀਆਂ ਦੀ ਨਜ਼ਰ ਵਿਚ ਦਾਗੀ ਬਣਾਉਣ ਹਿੱਤ ਅਤੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਹਿੱਤ ਅਜਿਹੇ ਦ੍ਰਿਸ ਬਣਵਾਏ ਗਏ ਹਨ । ਇਸ ਲਈ ਇਸ ਫਿਲਮ ਦੇ ਨਿਰਮਾਤਾ, ਨਿਰਦੇਸ਼ਕ, ਅਭਿਸੇਕ ਬਚਨ, ਤਾਪਸੀ ਪੰਨੂ ਸਿੱਖ ਕੌਮ ਦੇ ਜੋ ਕਿ ਮੁਆਫ਼ ਕਰਨ ਯੋਗ ਨਹੀਂ ਹੈ । ਅਮਿਤਾਬ ਬਚਨ ਪਰਿਵਾਰ ਤਾਂ ਪਹਿਲੋ ਹੀ ਸਿੱਖ ਕੌਮ ਦਾ ਦੋਸ਼ੀ ਹੈ, ਅਭਿਸੇਕ ਬਚਨ ਨੇ ਫਿਲਮ ਵਿਚ ਬਜਰ ਗੁਸਤਾਖੀ ਕਰਕੇ ਆਪਣੇ ਬਚਨ ਪਰਿਵਾਰ ਨੂੰ ਫਿਰ ਸਿੱਖ ਕੌਮ ਦੀਆਂ ਨਜ਼ਰਾਂ ਵਿਚ ਵੱਡਾ ਦੋਸ਼ੀ ਬਣਾਕੇ ਖੜ੍ਹਾ ਕਰ ਦਿੱਤਾ ਹੈ । ਜੋ ਸਿੱਖ ਕੌਮ ਲਈ ਅਸਹਿ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਨਮਰਜੀਆ ਫਿਲਮ ਵਿਚ ਸਿੱਖੀ ਕਿਰਦਾਰ ਨੂੰ ਸ਼ੱਕੀ ਬਣਾਉਣ ਵਾਲੇ ਨਿਭਾਏ ਗਏ ਰੋਲ ਉਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਦੀਆਂ ਸਿੱਖ ਵਿਰੋਧੀ ਕਾਰਵਾਈਆ ਵਿਰੁੱਧ ਸਖ਼ਤ ਸਟੈਂਡ ਲੈਦੇ ਹੋਏ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਨੂੰ ਉਪਰੋਕਤ ਫਿਲਮ ਦੇ ਨਿਰਮਾਤਾ, ਨਿਰਦੇਸ਼ਕ, ਨਾਇਕ ਅਤੇ ਨਾਇਕਾ ਵਿਰੁੱਧ ਸਿੱਖੀ ਮਰਿਯਾਦਾਵਾਂ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਵੀ ਫਿਲਮ ਸਾਜ, ਨਾਟਕਕਾਰ ਸਮੇਂ-ਸਮੇਂ ਤੇ ਮੁਤੱਸਵੀ ਕੱਟੜਵਾਦੀ ਸਿਆਸਤਦਾਨਾਂ ਦੇ ਆਦੇਸ਼ਾਂ ਤੇ ਜਾਂ ਫਿਰਕੂ ਭਾਵਨਾ ਅਧੀਨ ਅਜਿਹੇ ਅਮਲ ਕਰਦੇ ਹਨ ਉਨ੍ਹਾਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਸਿੱਖ ਵਿਰੋਧੀ ਹੁਕਮਰਾਨ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਨ ਦੀ ਗੁਸਤਾਖੀ ਨਾ ਕਰ ਸਕੇ । ਉਨ੍ਹਾਂ ਕਿਹਾ ਕਿ ਸ੍ਰੀ ਅਭਿਸੇਕ ਬਚਨ ਕਹਿੰਦੇ ਹਨ ਕਿ ਜੇਕਰ ਮੇਰੀ ਦਾਦੀ ਜਿਊਂਦੀ ਹੁੰਦੀ ਤਾਂ ਉਹ ਮੇਰੀ ਸਿੱਖ ਭੂਮਿਕਾ ਦੇਖਕੇ ਖੁਸ਼ ਹੁੰਦੀ । ਜੇਕਰ ਉਸਦੀ ਦਾਦੀ ਵਾਅਕਿਆ ਹੀ ਕਿਸੇ ਸਿੱਖ ਪਰਿਵਾਰ ਵਿਚੋਂ ਸੀ, ਤਾਂ ਉਹ ਅਭਿਸੇਕ ਬਚਨ ਨੂੰ ਫਿਲਮ ਵਿਚ ਸਿਗਰਟ ਪੀਦੇ ਦੇਖਕੇ ਲਾਹਨਤਾ ਵੀ ਪਾਉਦੀ ਅਤੇ ਮਨ-ਆਤਮਾ ਤੋਂ ਦੁੱਖੀ ਵੀ ਹੁੰਦੀ । ਕਿਉਂਕਿ ਕੋਈ ਵੀ ਸਿੱਖ ਮਾਤਾ ਜਾਂ ਦਾਦੀ ਆਪਣੇ ਪੁੱਤਰ,ਪੋਤਿਆ ਜਾਂ ਦੋਹਤਿਆ ਨੂੰ ਅਜਿਹੀਆ ਸਿੱਖ ਵਿਰੋਧੀ ਭੂਮਿਕਾਵਾਂ ਨਿਭਾਉਣ ਜਾਂ ਅਮਲ ਕਰਨ ਦੀ ਇਜ਼ਾਜਤ ਨਹੀਂ ਦੇ ਸਕਦੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *