Select your Top Menu from wp menus
Header
Header
ਤਾਜਾ ਖਬਰਾਂ

ਮਕਬੂਜਾ ਕਸ਼ਮੀਰ ਵਿਚ ਇੰਡੀਅਨ ਫ਼ੌਜ ਵੱਲੋਂ ਫ਼ੌਜੀ ਕਾਰਵਾਈ ਕਰਕੇ ਭੜਕਾਹਟ ਪੈਦਾ ਕਰਨ ਦੇ ਨਾਲ-ਨਾਲ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਵੀ ਸੱਟ ਮਾਰਨਾ ਦੁੱਖਦਾਇਕ : ਮਾਨ

ਮਕਬੂਜਾ ਕਸ਼ਮੀਰ ਵਿਚ ਇੰਡੀਅਨ ਫ਼ੌਜ ਵੱਲੋਂ ਫ਼ੌਜੀ ਕਾਰਵਾਈ ਕਰਕੇ ਭੜਕਾਹਟ ਪੈਦਾ ਕਰਨ ਦੇ ਨਾਲ-ਨਾਲ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਵੀ ਸੱਟ ਮਾਰਨਾ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਅਮਨਮਈ ਸੋਚ ਦੀ ਪੈਰਵੀਂ ਕਰਦਾ ਹੈ ਅਤੇ ਸੰਸਾਰ ਵਿਚ ਪੁਰ ਅਮਨ-ਚੈਨ ਕਾਇਮ ਕਰਨ ਅਤੇ ਸਭਨਾਂ ਦੇ ਮਨੁੱਖੀ ਅਧਿਕਾਰਾਂ ਦੀ ਦ੍ਰਿੜਤਾ ਨਾਲ ਰਾਖੀ ਕਰਨ ਦਾ ਹਾਮੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਅਨ ਫ਼ੌਜ ਵੱਲੋਂ ਬੀਤੇ ਦਿਨੀਂ ਪਾਕਿਸਤਾਨ ਅਧੀਨ ਮਕਬੂਜਾ ਕਸ਼ਮੀਰ ਵਿਚ ਮੰਦਭਾਵਨਾ ਅਤੇ ਸਾਜ਼ਸੀ ਢੰਗ ਨਾਲ ਫ਼ੌਜੀ ਹਮਲਾ ਕਰਕੇ ਪਾਕਿਸਤਾਨ ਸੈਨਿਕਾਂ ਅਤੇ ਉਥੋਂ ਦੇ ਨਿਵਾਸੀਆ ਨੂੰ ਜੋ ਮਾਰ ਦੇਣ ਦੀ ਕਾਰਵਾਈ ਕੀਤੀ ਗਈ ਹੈ, ਇਹ ਅਮਲ ਕੇਵਲ ਗੁਆਂਢੀ ਮੁਲਕ ਪਾਕਿਸਤਾਨ ਨੂੰ ਭੜਕਾਉਣ ਵਾਲੀ ਹੀ ਕਾਰਵਾਈ ਨਹੀਂ, ਬਲਕਿ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਵੀ ਡੂੰਘੀ ਸੱਟ ਮਾਰਨ ਵਾਲੀ ਕਾਰਵਾਈ ਹੈ । ਕਿਉਂਕਿ ਜਦੋਂ ਕੋਈ ਦੂਸਰੇ ਘਰ ਵਿਚ ਮੰਦਭਾਵਨਾ ਅਧੀਨ ਹਮਲਾ ਕਰੇਗਾ, ਤਾਂ ਹਮਲੇ ਤੋਂ ਪੀੜ੍ਹਤ ਪਰਿਵਾਰ ਵੀ ਚੁੱਪ ਕਰਕੇ ਨਹੀਂ ਬੈਠ ਸਕੇਗਾ । ਜਿਸਦੇ ਨਤੀਜੇ ਕਦੀ ਵੀ ਅਮਨ ਤੇ ਜਮਹੂਰੀਅਤ ਪੱਖੀ ਨਹੀਂ ਹੋ ਸਕਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਇੰਡੀਅਨ ਫ਼ੌਜ ਵੱਲੋਂ ਪਾਕਿਸਤਾਨ ਅਧੀਨ ਮਕਬੂਜਾ ਕਸ਼ਮੀਰ ਵਿਚ ਫ਼ੌਜੀ ਹਮਲਾ ਕਰਕੇ ਭੜਕਾਹਟ ਪੈਦਾ ਕਰਨ ਅਤੇ ਸਮੁੱਚੇ ਏਸੀਆ ਖਿੱਤੇ ਦੇ ਅਮਨ-ਚੈਨ ਲਈ ਵੱਡਾ ਖ਼ਤਰਾ ਬਣਨ ਦੀ ਕਾਰਵਾਈ ਨੂੰ ਮਨੁੱਖਤਾ ਵਿਰੋਧੀ ਅਤੇ ਅਮਨ-ਚੈਨ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਕਿਸਤਾਨ, ਇੰਡੀਆ, ਚੀਨ ਤਿੰਨੇ ਗੁਆਂਢੀ ਮੁਲਕ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕ ਹਨ । ਜੇਕਰ ਇਨ੍ਹਾਂ ਤਿੰਨਾਂ ਗੁਆਂਢੀ ਮੁਲਕਾਂ ਵਿਚ ਕਿਸੇ ਵੀ ਵਜਹ ਕਾਰਨ ਕੋਈ ਤਨਾਅ ਪੈਦਾ ਹੁੰਦਾ ਹੈ ਤਾਂ ਅਜਿਹਾ ਤਨਾਅ ਖਾਹਮ-ਖਾਹ ਜੰਗ ਨੂੰ ਸੱਦਾ ਦੇਣ ਵਾਲੀ ਦੁੱਖਦਾਇਕ ਕਾਰਵਾਈ ਹੋਵੇਗੀ । ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਮੈਦਾਨ-ਏ-ਜੰਗ ਬਣ ਜਾਵੇਗਾ । ਜਦੋਂਕਿ ਸਿੱਖ ਕੌਮ ਦੀ ਤਾਂ ਉਪਰੋਕਤ ਤਿੰਨਾਂ ਗੁਆਂਢੀ ਮੁਲਕਾਂ ਨਾਲ ਕਿਸੇ ਤਰ੍ਹਾਂ ਦੀ ਨਾ ਤਾਂ ਦੁਸ਼ਮਣੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਵੈਰ-ਵਿਰੋਧ । ਫਿਰ ਅਜਿਹੀਆ ਭੜਕਾਹਟ ਵਾਲੀਆ ਕਾਰਵਾਈਆ ਕਰਕੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਦੇ ਮੂੰਹ ਵਿਚ ਧਕੇਲਣ ਅਤੇ ਸਿੱਖ ਕੌਮ ਦਾ ਨਾਮੋ-ਨਿਸ਼ਾਨ ਮਿਟਾਉਣ ਦੇ ਮਨੁੱਖਤਾ ਵਿਰੋਧੀ ਅਮਲ ਕਿਉਂ ਹੋ ਰਹੇ ਹਨ ? ਅਜਿਹੇ ਅਮਲਾਂ ਨਾਲ ਸਮੁੱਚੇ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਵੀ ਡੂੰਘੀ ਸੱਟ ਵੱਜਦੀ ਹੈ । ਜੋ ਕਿ ਕਿਸੇ ਵੀ ਮੁਲਕ ਜਾਂ ਹੁਕਮਰਾਨ ਵੱਲੋਂ ਨਹੀਂ ਹੋਣੀ ਚਾਹੀਦੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਅਨ ਫ਼ੌਜ ਵੱਲੋਂ ਕੀਤੀ ਭੜਕਾਊ ਕਾਰਵਾਈ ਅਤੇ ਮਨੁੱਖਤਾ ਦਾ ਖੂਨ ਵਹਾਉਣ ਵਾਲੇ ਅਮਲਾਂ ਦੀ ਕੌਮਾਂਤਰੀ ਪੱਧਰ ਤੇ ਪੁਰਜੋਰ ਨਿੰਦਾ ਕਰਦਾ ਹੈ ।

ਅੱਜ ਇੰਡੀਅਨ ਫ਼ੌਜ ਨੇ 155 ਮਿਲੀਮੀਟਰ ਵਾਲੀ ਉਹ ਤੋਪ ਜੋ ਹੈਵੀ ਤੋਪ ਵਿਚ ਆਉਦੀ ਹੈ ਅਤੇ 40 ਕਿਲੋਮੀਟਰ ਤੱਕ ਦੀ ਮਾਰ ਕਰਨ ਦੇ ਸਮਰੱਥ ਹੈ, ਉਸਦੀ ਵਰਤੋਂ ਕਰਕੇ ‘ਜੰਗ’ ਨੂੰ ਦਾਅਵਤ ਦੇਣ ਦੀ ਇਸ ਲਈ ਗੁਸਤਾਖੀ ਕੀਤੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਉਤੇ ਦੁਨੀਆਂ ਭਰ ਦੇ ਸਿੱਖ ਪਾਕਿਸਤਾਨ ਵਿਖੇ ਪਹੁੰਚ ਰਹੇ ਹਨ । ਜੋ ਕਿ ਇਕ ਤਰ੍ਹਾਂ ਨਾਲ ਸਿੱਖ ਕੌਮ ਦੇ ਸਰਬੱਤ ਖ਼ਾਲਸਾ ਦੀ ਤਰ੍ਹਾਂ ਵੱਡਾ ਮਹੱਤਵਪੂਰਨ ਇਕੱਠ ਹੋਵੇਗਾ। ਜਿਸ ਨੂੰ ਰੋਕਣ ਲਈ ਇੰਡੀਅਨ ਹੁਕਮਰਾਨ ਮੰਦਭਾਵਨਾ ਅਧੀਨ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਬਣਾਊਣ ਦੇ ਮਨਸੂਬੇ ਬਣਾ ਰਹੇ ਹਨ ਜੋ ਅਤਿ ਨਿੰਦਣਯੋਗ ਅਤੇ ਗੁਰੂ ਸਾਹਿਬ ਦੇ ਇਸ ਮਹਾਨ ਦਿਨ ਵਿਚ ਵਿਘਨ ਪਾਉਣ ਵਾਲੇ ਦੁਖਦਾਇਕ ਅਮਲ ਹਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *