Verify Party Member
Header
Header
ਤਾਜਾ ਖਬਰਾਂ

ਭਾਰਤ ਹੁਸੈਨੀਵਾਲਾ ਬਾਰਡਰ ਖੋਲ ਕੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਇਕਨੋਮਿਕ ਕੋਰੀਡੋਰ ਵਿੱਚ ਸ਼ਾਮਲ ਹੋਵੇ: ਮਾਨ

ਭਾਰਤ ਹੁਸੈਨੀਵਾਲਾ ਬਾਰਡਰ ਖੋਲ ਕੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਇਕਨੋਮਿਕ ਕੋਰੀਡੋਰ ਵਿੱਚ ਸ਼ਾਮਲ ਹੋਵੇ: ਮਾਨ
ਫਿਰੋਜ਼ਪੁਰ ਮਾਰਚ ( ) ਅੱਜ ਇਸ ਵਿਸ਼ਾਲ ਕਾਨਫਰੰਸ ਕਿਸਾਨੀ ਜਵਾਨੀ ਬਚਾਉ ਹੁਸੈਨੀਵਾਲਾ ਬਾਰਡਰ ਖਲਾਉ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਵਿਖੇ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਵਿੱਚ ਹੋਈ ਜਿਸ ਮਾਨ ਸਾਹਿਬ ਵਲੋਂ ਹੁਸੈਨੀਵਾਲਾ ਬਾਰਡਰ ਅਤੇ ਸੁਲੈਮਾਨਕੀ ਬਾਰਡਰ ਸੈਂਟਰ ਸਰਕਾਰ ਵਲੋਂ ਨਾ ਖੋਲਣ ਫਿਰੋਜ਼ਪੁਰ/ਫਾਜ਼ਿਲਕਾ ਨਾਲ ਸਰਾਸਰ ਬੇਇਨਸਾਫੀ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਇਹ ਹੁਸੈਨੀਵਾਲਾ ਬਾਰਡਰ ਖੁਲਾ ਰਿਹਾ ਹੈ ਤੇ ਹੁਣ ਕਿਉਂ ਨਹੀਂ ਖੁਲ ਸਕਦਾ ਕਿਉਂਕਿ ਇਸ ਨਾਲ ਫਿਰੋਜ਼ਪੁਰ ਤਰੱਕੀ ਦੇ ਰਾਹ ਤੇ ਪੈ ਜਾਵੇਗਾ ਅਤੇ ਫਿਰੋਜ਼ਪੁਰ ਨਾਲ ਪਛੜਿਆ ਸ਼ਬਦ ਵੀ ਲੈਹ ਜਾਵੇਗਾ। ਅੱਜ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਦਾ ਸਾਰਾ ਕਰਜਾ ਮੁਆਫ ਕਰਨਾ ਸੀ ਪਰ ਅਜੇ ਤੱਕ ਕਿਸਾਨਾਂ ਦਾ ਕਰਜਾ ਮੁਆਫ ਨਾ ਕਰਨਾ ਕਿਸਾਨਾਂ ਨਾਲ ਧੋਖਾ ਹੈ ਇਸ ਲਈ ਕਿਸਾਨਾਂ ਦਾ ਕਰਜਾ ਤੁਰੰਤ ਮੁਆਫ ਕੀਤਾ ਜਾਵੇ। ਅੱਜ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਹੈ ਅਤੇ ਬਾਕੀ ਦੇ ਬਚਦੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਮੂੰਹ ਕਰ ਚੁੱਕੇ ਹਨ ਅਤੇ ਪੰਜਾਬ ਵਿੱਚ ਰਹਿਣ ਨੂੰ ਤਿਆਰ ਨਹੀਂ ਹਨ ਕਿਉਂਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਫੇਲ ਹੋ ਚੁੱਕਾ ਹੈ ਅਤੇ ਗੁੰਡਾ ਗਰਦੀ ਦਾ ਰਾਜ ਹੈ। ਪੰਜਾਬ ਵਿੱਚ ਭੂ ਮਾਫੀਆ, ਰੇਤ/ ਬਜਰੀ, ਨਸ਼ਾ ਮਾਫੀਆ, ਕੇਬਲ ਮਾਫੀਆ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਚੁੱਕਾ ਹੈ ਅਤੇ ਨਸ਼ਿਆਂ ਦੇ ਸੌਦਾਗਰਾਂ ਨਾਲ ਸਰਕਾਰ ਦੀ ਸਾਂਝ ਹੈ ਜਿਸ ਕਾਰਨ ਪੰਜਾਬ ਬਰਬਾਦੀ ਦੇ ਕੰਡੇ ਤੇ ਆ ਖਲੋਤਾ ਹੈ। ਟਰਾਂਸਪੋਰਟ ਵਰਗ ਨੂੰ ਇਨਸਾਫ ਦੇਣ ਦੀ ਬਜਾਏ ਕਾਂਗਰਸ ਸਰਕਾਰ ਨੇ ਯੂਨੀਅਨਾਂ ਨੂੰ ਤੋੜ ਕੇ ਟਰਾਂਸਪੋਰਟ ਵਰਗ ਦੀ ਕਮਰ ਤੋੜ ਦਿੱਤੀ ਹੈ। ਅੱਜ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜਦਾ ਜਾ ਰਿਹੈ ਹੈ ਅਤੇ ਬਾਹਰਲੇ ਲੋਕ ਪੰਜਾਬ ਵਿੱਚ ਇੰਡਸਟਰੀਆਂ ਆਦਿ ਲਗਾਉਣ ਤੋਂ ਡਰ ਰਹੇ ਹਨ। ਬਰਗਾੜੀ ਕਾਂਡ ਦੇ ਦੋਸ਼ੀ ਅਜੇ ਤੱਕ ਨਾ ਬਾਦਲ ਸਰਕਾਰ ਫੜੇ ਸਨ ਅਤੇ ਨਾ ਹੀ ਹੁਣ ਤੱਕ ਕਾਂਗਰਸ ਨੇ ਫੜੇ ਹਨ ਅਤੇ ਨਾ ਹੀ ਸੀ ਬੀ ਆਈ, ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਕੀਤਾ ਸੀ ਅਤੇ ਨਾ ਹੀ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੁਝ ਕਰ ਰਿਹਾ ਹੈ। ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨ ਜਿਨ੍ਹਾਂ ਨੇ ਆਪਣਿਆਂ ਕੈਦਾ ਪੂਰੀਆਂ ਕਰ ਲਈਆਂ ਹਨ ਉਹਨਾਂ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਜੋ ਲੋਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਛੱਡ ਕੇ ਗਏ ਸਨ ਅਤੇ ਜਿਹੜੀਆਂ ਫੈਡਰੇਸ਼ਨ ਸਿੱਖੀ ਦਾ ਹਰਿਆਵਲ ਦਸਤਾ ਸੀ ਅਤੇ ਅੱਜ ਉਹ ਬਾਦਲਾਂ ਦੇ ਝੋਲੀ ਝੁਕ ਬਣੇ ਹਨ ਤੇ ਪੰਥਕ ਮਸਲਿਆਂ ਤੇ ਅੱਜ ਸ਼ਰਮ ਦੇ ਮਾਰੇ ਬੋਲ ਨਹੀਂ ਰਹੇ। ਬਾਦਲ ਦਲ ਪਹਿਲਾਂ ਦੀ ਤਰ੍ਹਾਂ ਅੱਜ ਵੀ ਸਿੱਖ ਕੌਮ ਨੂੰ ਅਤੇ ਪੰਜਾਬ ਵਾਸੀਆਂ ਨੂੰ ਪੋਲ ਖੋਲ ਰੈਲੀਆਂ ਦੇ ਨਾਮ ਤੇ ਗੁਮਰਾਹ ਕਰ ਰਿਹੈ ਹੈ।ਜਦਕਿ ਕਾਂਗਰਸ, ਬਾਦਲ-ਬੀਜੇਪੀ ਅਤੇ ਆਮ ਆਦਮੀ ਪਾਰਟੀ ਆਪਸ ਵਿੱਚ ਰਲੇ ਹੋਏ ਹਨ ਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਮੁਕਤੀ ਮੋਰਚਾ, ਬਾਮਸੇਫ ਅਤੇ ਸਮੁੱਚੀਆਂ ਘਟ ਗਿਣਤੀਆ ਵਲੋ ਜੋ ਭਾਰਤ ਬੰਦ ਦਾ ਸੱਦਾ ਮਿਤੀ 2/4/2018 ਨੂੰ ਦਿੱਤਾ ਗਿਆ ਉਸ ਦੀ ਪੁਰਨ ਤੋਂ ਤੇ ਹਮਾਇਤ ਕਰਦਾ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਈ ਵੀ ਐਮ ਮਸ਼ੀਨਾਂ ਜੋ ਵੋਟ ਘੁਟਾਲੇ ਦੀ ਜੜ੍ਹ ਹੈ ਉਹਨਾਂ ਨੂੰ ਨਾ ਬਦਲਿਆ ਗਿਆ ਤਾਂ ਅਸੀਂ ਪੂਰੇ ਭਾਰਤ ਵਿੱਚ ਇਹਨਾਂ ਨੂੰ ਤੋੜ ਕੇ ਸ਼ਾਂਤਮਈ ਇਖਲਾਕੀ ਵਿਰੋਧ ਕਰਾਂਗੇ ਕਿਉਂਕਿ ਇਹ ਘੱਟ ਗਿਣਤੀਆਂ, ਕਬੀਲਿਆਂ ਅਤੇ ਸਮੁੱਚੇ ਦਲਿਤ ਵਰਗ ਲਈ ਖਤਰੇ ਦੀ ਘੰਟੀ ਹਨ। ਜੇਕਰ ਸਿੱਖ ਬੰਦੀਆਂ ਨੂੰ ਜੇਲ੍ਹਾ ਵਿੱਚੋ ਰਿਹਾਅ ਨਾ ਕੀਤਾ ਗਿਆ ਤਾਂ ਸਿੱਖ ਕੌਮ ਬਹੁਤ ਜਿਆਦਾ ਹੋ ਰਹੀ ਵਧੀਕੀ ਮਹਿਸੂਸ ਕਰੇਗੀ ਤੇ ਜੋ ਭਾਰਤ ਦਾ ਪਾਕਿਸਤਾਨ ਤੇ ਚੀਨ ਨਾਲ ਗਹਿਰਾ ਤਨਾਅ ਚਲ ਰਿਹਾ ਹੈ ਜੇਕਰ ਇਹ ਤਨਾਅ ਜੰਗ ਬਦਲ ਗਿਆ ਜਿਸ ਦਾ ਅਸੀ ਵਿਰੋਧ ਕਰਦੇ ਹਾਂ ਉਸ ਵਿੱਚ ਸਿੱਖ ਕੌਮ ਹਿੱਸਾ ਨਹੀਂ ਲਵੇਗੀ ਪੰਜਾਬ ਦੇ ਲੋਕਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਪੀਲ ਕਰਦਾ ਹੈ ਕਿ ਇਹਨਾਂ ਰਵਾਇਤੀ ਪਾਰਟੀਆਂ ਦਾ ਖੈੜਾ ਛੱਡ ਕੇ ਬਦਲ ਲਿਆਈਏ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੰਜਾਬ ਸਰਕਾਰ ਬਣਾ ਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਈਏ ਤਾਂ ਕਿ ਨਾ ਸਾਡੇ ਕਿਸਾਨੂੰ ਖੁਦਕੁਸ਼ੀਆਂ ਕਰਨ, ਨਾ ਬੇਰੁਜ਼ਗਾਰ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਵੇ ਅਤੇ ਨਸ਼ੇ ਦਾ ਖਾਤਮਾ ਹੋਵੇ ਤੇ ਸਾਡੇ ਪੰਜਾਬ ਦਾ ਮਜ਼ਦੂਰ, ਵਪਾਰੀ ਅਤੇ ਦੁਕਾਨਦਾਰ ਖੁਸ਼ਹਾਲ ਹੋਵੇਗਾ। ਇਸ ਮੌਕੇ ਇਸ ਮੌਕੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਸ੍ਰ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਨੂੰ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਅਤੇ ਸ੍ਰ ਅੰਗਰੇਜ਼ ਸਿੰਘ ਫ਼ੌਜੀ ਨੂੰ ਵਰਕਿੰਗ ਕਮੇਟੀ ਮੈਂਬਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਜੋਂ ਨਿਯੁਕਤ ਕੀਤਾ ਗਿਆ ।

About The Author

Related posts

Leave a Reply

Your email address will not be published. Required fields are marked *