Select your Top Menu from wp menus
Header
Header
ਤਾਜਾ ਖਬਰਾਂ

ਭਾਰਤ ਦੇ ਉੱਚ ਅਹੁਦਿਆ ਉਤੇ ਖਾਨਦਾਨੀ ਤੇ ਪਰਿਵਾਰਵਾਦ ਦੀ ਸੋਚ ਨੂੰ ਹੁਣ ਖ਼ਤਮ ਕੀਤਾ ਜਾਵੇ : ਮਾਨ

ਭਾਰਤ ਦੇ ਉੱਚ ਅਹੁਦਿਆ ਉਤੇ ਖਾਨਦਾਨੀ ਤੇ ਪਰਿਵਾਰਵਾਦ ਦੀ ਸੋਚ ਨੂੰ ਹੁਣ ਖ਼ਤਮ ਕੀਤਾ ਜਾਵੇ : ਮਾਨ

ਚੰਡੀਗੜ੍ਹ, 17 ਜੁਲਾਈ ( ) “ਭਾਰਤ ਦੀ ਸੈਟਰ ਦੀ ਸਿਆਸਤ ਉਤੇ ਗਾਂਧੀ ਅਤੇ ਨਹਿਰੂ ਖਾਨਦਾਨ ਪਰਿਵਾਰਾਂ ਦਾ ਬਾਰ-ਬਾਰ ਉੱਚ ਅਹੁਦਿਆ ਉਤੇ ਬਿਰਾਜਮਾਨ ਕਰਨ ਦੇ ਅਮਲ ਪਰਿਵਾਰਵਾਦੀ ਸਮਾਜ ਵਿਰੋਧੀ ਸੋਚ ਨੂੰ ਹੀ ਉਜਾਗਰ ਕਰਦੇ ਹਨ । ਇਹ ਠੀਕ ਹੈ ਕਿ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵੱਲੋਂ ਵਾਈਸ ਪ੍ਰੈਜੀਡੈਟ ਲਈ ਗਾਂਧੀ ਦੇ ਪੋਤੇ ਗੋਪਾਲ ਕ੍ਰਿਸ਼ਨ ਗਾਂਧੀ ਅਤੇ ਬੀਬੀ ਮੀਰਾ ਕੁਮਾਰ ਪ੍ਰੈਜੀਡੈਟ ਦੀਆਂ ਚੋਣਾਂ ਲਈ ਖੜ੍ਹੇ ਕੀਤੇ ਗਏ ਹਨ । ਬੀਬੀ ਮੀਰਾ ਕੁਮਾਰ ਬੇਸ਼ੱਕ ਬਹੁਤ ਪੜ੍ਹੀ-ਲਿਖੀ, ਸੂਝਵਾਨ ਉਮੀਦਵਾਰ ਹੈ, ਇਸੇ ਤਰ੍ਹਾਂ ਗੋਪਾਲ ਕ੍ਰਿਸ਼ਨ ਗਾਂਧੀ ਵੀ ਪੜ੍ਹੇ-ਲਿਖੇ ਹਨ, ਪਰ ਗਾਂਧੀ, ਨਹਿਰੂ ਪਰਿਵਾਰਾਂ ਅਤੇ ਸਵ: ਜਗਜੀਵਨ ਰਾਮ ਦੇ ਪਰਿਵਾਰਾਂ ਵਿਚੋਂ ਉਮੀਦਵਾਰ ਖੜ੍ਹੇ ਕਰਕੇ ਪਰਿਵਾਰਵਾਦੀ ਸੋਚ ਨੂੰ ਹੀ ਬਲ ਦਿੱਤਾ ਜਾ ਰਿਹਾ ਹੈ । ਜੋ ਕਿ ਕਿਸੇ ਵੀ ਮੁਲਕ ਦੀ ਜਾਂ ਸਮਾਜ ਦੀ ਹਕੂਮਤ ਲਈ ਬਿਹਤਰ ਨਤੀਜੇ ਨਹੀਂ ਦੇ ਸਕਦੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਜੀਡੈਟ ਅਤੇ ਵਾਈਸ ਪ੍ਰੈਜੀਡੈਟ ਆਦਿ ਉੱਚ ਅਹੁਦਿਆ ਉਤੇ ਖਾਨਦਾਨੀ ਜਾਂ ਪਰਿਵਾਰਵਾਦੀ ਸੋਚ ਅਧੀਨ ਨਿਯੁਕਤ ਕੀਤੇ ਜਾਣ ਵਾਲੇ ਢੰਗਾਂ ਨੂੰ ਸਮਾਜ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਰਸਕਿਨ ਬੌਡ ਜੋ ਦੇਹਰਾਦੂਨ, ਮਨਸੂਰੀ ਅਤੇ ਉਤਰਾਖੰਡ ਦੇ ਅੱਛੇ ਇਲਾਕੇ ਵਿਚੋ ਹਨ ਅਤੇ ਜੋ ਬਹੁਤ ਹੀ ਹਰਮਨ-ਪਿਆਰੇ ਸਮਾਜਿਕ ਲੇਖਕ ਹਨ ਅਤੇ ਜਿਨ੍ਹਾਂ ਕੋਲ ਬਹੁਤ ਲੰਮਾਂ ਅਤੇ ਸੂਝਵਾਨ ਵਾਲਾ ਤੁਜਰਬਾ ਹੈ । ਜੇਕਰ ਸ੍ਰੀ ਰਸਕਿਨ ਬੌਡ ਨੂੰ ਬਤੌਰ ਵਾਈਸ ਪ੍ਰੈਜੀਡੈਟ ਦੇ ਤੌਰ ਤੇ ਸਰਬਸੰਮਤੀ ਨਾਲ ਚੁਣ ਲਿਆ ਜਾਵੇ ਤਾਂ ਇਹ ਜਿਥੇ ਨਿਰਪੱਖਤਾ ਦੀ ਸੋਚ ਨੂੰ ਮਜ਼ਬੂਤ ਕਰੇਗਾ, ਉਥੇ ਹਿੰਦ ਨਿਵਾਸੀ ਰਸਕਿਨ ਬੌਡ ਵਰਗੀ ਸਖਸ਼ੀਅਤ ਤੋਂ ਹਰ ਖੇਤਰ ਵਿਚ ਬਹੁਤ ਵੱਡੇ ਫਾਇਦੇ ਪ੍ਰਾਪਤ ਕਰ ਸਕਣਗੇ ਅਤੇ ਅਜਿਹਾ ਕਰਨ ਨਾਲ ਪਰਿਵਾਰਵਾਦੀ ਅਤੇ ਖਾਨਦਾਨੀ ਸੋਚ ਦਾ ਵੀ ਖਾਤਮਾ ਹੋ ਜਾਵੇਗਾ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਰਸਕਿਨ ਬੌਡ ਨੇ ਬਹੁਤ ਹੀ ਅੱਛੀਆਂ ਕਿਤਾਬਾਂ ਲਿਖਕੇ ਅਤੇ ਆਪਣੇ ਤੁਜ਼ਰਬੇ ਤੋਂ ਦੁਨੀਆਂ ਨਿਵਾਸੀਆਂ ਨੂੰ ਜਾਣੂ ਕਰਵਾਕੇ ਭਾਰਤ ਦਾ ਨਾਮ ਦੁਨੀਆਂ ਵਿਚ ਰੋਸ਼ਨ ਕੀਤਾ ਹੈ । ਅਜਿਹੀ ਸਖਸ਼ੀਅਤ ਨੂੰ ਸਭਨਾਂ ਵੱਲੋਂ ਅੱਗੇ ਲਿਆਉਣ ਦੇ ਅਮਲ ਇਕ ਚਾਨਣ ਮੁਨਾਰਾ ਬਣਨਗੇ । ਦੂਸਰਾ ਪੱਖਪਾਤੀ ਸੋਚ ਦਾ ਵੀ ਖਾਤਮਾ ਹੋਵੇਗਾ । ਉਨ੍ਹਾਂ ਕਿਹਾ ਕਿ ਜਦੋਂ ਜਰਨਲ ਜੇਕਬ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ਸੀ, ਤਾਂ ਸਭ ਕੌਮਾਂ, ਫਿਰਕਿਆ ਤੇ ਵਰਗਾਂ ਵੱਲੋਂ ਇਸ ਚੋਣ ਦਾ ਇਸ ਲਈ ਸਵਾਗਤ ਕੀਤਾ ਗਿਆ ਸੀ ਕਿ ਇਕ ਤਾਂ ਉਹ ਘੱਟ ਗਿਣਤੀ ਇਸਾਈ ਕੌਮ ਵਿਚੋ ਸਨ ਇਕ ਉਨ੍ਹਾਂ ਨੇ ਨਿਰਪੱਖਤਾ ਨਾਲ ਚਹੁਪੱਖੀ ਇਮਾਨਦਾਰੀ ਨਾਲ ਜਿੰਮੇਵਾਰੀਆਂ ਨਿਭਾਈਆ । ਇਸੇ ਤਰ੍ਹਾਂ ਜੇਕਰ ਰਸਕਿਨ ਬੌਡ ਨੂੰ ਵਾਈਸ ਪ੍ਰੈਜੀਡੈਟ ਦੇ ਅਹੁਦੇ ਤੇ ਲਿਆਂਦਾ ਜਾਵੇ ਤਾਂ ਇਹ ਵੀ ਜਰਨਲ ਜੇਕਬ ਦੀ ਤਰ੍ਹਾਂ ਸਖਸ਼ੀਅਤ ਹੋਰ ਨਿਖਰਕੇ ਸਾਹਮਣੇ ਆਵੇਗੀ ਅਤੇ ਚਹੁਪੱਖੀ ਤਰੱਕੀ ਹੋਵੇਗੀ ।

About The Author

Related posts

Leave a Reply

Your email address will not be published. Required fields are marked *