Select your Top Menu from wp menus
Header
Header
ਤਾਜਾ ਖਬਰਾਂ

ਭਾਰਤ ਅਤੇ ਚੀਨ ਦੀ ਜੰਗ ਤਿਆਰ, ਪਰ ਜੰਗ ਦਾ ਅਖਾੜਾ ਬਣਨ ਵਾਲੀ ਸਿੱਖ ਕੌਮ ਦੀ ਸਰ-ਜ਼ਮੀਨ ਅਤੇ ਸਿੱਖ ਕੌਮ ਦਾ ਤਾਂ ਕਿਸੇ ਨਾਲ ਵੈਰ-ਵਿਰੋਧ ਨਹੀਂ : ਮਾਨ

ਭਾਰਤ ਅਤੇ ਚੀਨ ਦੀ ਜੰਗ ਤਿਆਰ, ਪਰ ਜੰਗ ਦਾ ਅਖਾੜਾ ਬਣਨ ਵਾਲੀ ਸਿੱਖ ਕੌਮ ਦੀ ਸਰ-ਜ਼ਮੀਨ ਅਤੇ ਸਿੱਖ ਕੌਮ ਦਾ ਤਾਂ ਕਿਸੇ ਨਾਲ ਵੈਰ-ਵਿਰੋਧ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ, 12 ਅਗਸਤ ( ) “ਡੋਕਲਾਮ ਮੁੱਦੇ ਉਤੇ ਭਾਰਤ ਤੇ ਚੀਨ ਦੋਵੇ ਮੁਲਕਾਂ ਦੀਆਂ ਫ਼ੌਜਾਂ ਆਹਮਣੋ-ਸਾਹਮਣੇ ਖੜ੍ਹ ਗਈਆ ਹਨ । ਜਿਸ ਨਾਲ ਜੰਗ ਦੇ ਖ਼ਤਰਨਾਕ ਬੱਦਲ ਮੰਡਰਾਉਣ ਲੱਗ ਪਏ ਹਨ । ਪਰ ਜਿਸ ਸਿੱਖ ਕੌਮ ਦਾ ਨਾ ਤਾਂ ਚੀਨ ਨਾਲ ਕੋਈ ਵੈਰ-ਵਿਰੋਧ ਹੈ ਨਾ ਹੀ ਭਾਰਤ ਤੇ ਹਿੰਦੂ ਕੌਮ ਨਾਲ, ਉਹ ਸਿੱਖ ਕੌਮ ਜਿਸ ਇਲਾਕੇ ਵਿਚ ਵੱਸਦੀ ਹੈ ਜਿਵੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕਾ ਮੈਦਾਨ-ਏ-ਜੰਗ ਬਿਨ੍ਹਾਂ ਵਜਹ ਬਣ ਜਾਵੇਗਾ ਅਤੇ ਸਿੱਖ ਕੌਮ ਦੀ ਤਾਂ ਨਸ਼ਲੀ ਸਫ਼ਾਈ ਹੋ ਕੇ ਰਹਿ ਜਾਵੇਗੀ । ਜਦੋਂ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ ਤਾਂ ਚੀਨ ਅਤੇ ਭਾਰਤ ਸਿੱਖ ਕੌਮ ਨੂੰ ਦੱਸਣ ਕਿ ਨਿਰਦੋਸ਼ ਅਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਦੇ ਇਲਾਕੇ ਨੂੰ ਮੈਦਾਨ-ਏ-ਜੰਗ ਇਹ ਮੁਲਕ ਕਿਉਂ ਬਣਾਉਣ ਜਾ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਤੇ ਚੀਨ ਵਿਚਕਾਰ ਬਣਦੇ ਜਾ ਰਹੇ ਜੰਗ ਦੇ ਮਾਹੌਲ ਉਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਤੇ ਇਨ੍ਹਾਂ ਦੋਵਾਂ ਮੁਲਕਾਂ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਪ੍ਰਸ਼ਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨਸਾਨੀਅਤ ਅਤੇ ਸਮਾਜਿਕ ਕਦਰਾ-ਕੀਮਤਾ, ਕੌਮਾਂਤਰੀ ਯੂ.ਐਨ.ਓ. ਨਾਲ ਸੰਬੰਧਤ ਨਿਯਮ ਅਤੇ ਅਸੂਲ ਇਸ ਗੱਲ ਦੀ ਮੰਗ ਕਰਦੇ ਹਨ ਕਿ ਜਿਸ ਕੌਮ ਜਾਂ ਜਿਸ ਵਰਗ ਦਾ ਕਿਸੇ ਨਾਲ ਵੈਰ-ਵਿਰੋਧ ਨਾ ਹੋਵੇ ਅਤੇ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਮੰਗਦਾ ਹੋਵੇ, ਉਸ ਨੂੰ ਦੋ ਦੁਸ਼ਮਣ ਮੁਲਕ ਬਿਨ੍ਹਾਂ ਵਜਹ ਵੱਡਾ ਜਾਨੀ-ਮਾਲੀ ਨੁਕਸਾਨ ਕਰਨ ਦੀ ਪਿੜ ਵਿਚ ਲੈ ਆਉਣ, ਇਹ ਤਾਂ ਉਹ ਕਦਰਾ-ਕੀਮਤਾ ਅਤੇ ਨਿਯਮ ਬਿਲਕੁਲ ਇਜ਼ਾਜਤ ਨਹੀਂ ਦਿੰਦੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਾਂ ਵੈਸੇ ਵੀ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹੈ ਕਿਉਂਕਿ ਅੱਜ ਪ੍ਰਮਾਣੂ ਤਾਕਤ ਵਾਲਾ ਸਮਾਂ ਹੈ । ਜਦੋਂ ਪ੍ਰਮਾਣੂ ਤਾਕਤ ਨਾਲ ਸੰਬੰਧਤ ਪਦਾਰਥਾਂ ਅਤੇ ਬੰਬਾਂ ਦੀ ਕੋਈ ਮੁਲਕ ਗਲਤੀ ਨਾਲ ਜਾਂ ਆਪਣੀ ਹਊਮੈ ਨੂੰ ਕਾਇਮ ਰੱਖਣ ਲਈ ਵਰਤੋਂ ਕਰ ਦੇਵੇ ਤਾਂ ਦੂਸਰੇ ਮੁਲਕ ਵੀ ਉਸਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹੱਟਣਗੇ । ਅਜਿਹੇ ਅਮਲ ਤਾਂ ਮਨੁੱਖੀ ਜਿੰਦਗਾਨੀਆਂ ਦਾ ਨੁਕਸਾਨ ਕਰਨ ਅਤੇ ਫਿਰ ਤੋਂ ਹੀਰੋਸੀਮਾ ਤੇ ਨਾਗਾਸਾਕੀ ਵਰਗੇ ਖ਼ਤਰਨਾਕ ਹਾਲਾਤ ਪੈਦਾ ਕਰਨ ਵਾਲੇ ਹਨ । ਜਦੋਂ ਸਿੱਖ ਕੌਮ ਦਾ ਅਜਿਹੀਆ ਜੰਗਾਂ ਅਤੇ ਮੁਲਕੀ ਦੁਸ਼ਮਣੀਆਂ ਨਾਲ ਕੋਈ ਵਾਹ-ਵਾਸਤਾ ਨਹੀ ਹੈ, ਫਿਰ ਸਿੱਖ ਕੌਮ ਦੀਆਂ ਜਿੰਦਗਾਨੀਆਂ ਅਜਿਹੀਆ ਜੰਗਾਂ ਵਿਚ ਕਿਉਂ ਨੁਕਸਾਨ ਹੋਵੇ ਅਤੇ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਹੋਵੇ ? ਇਸ ਲਈ ਅਸੀਂ ਚੀਨ ਅਤੇ ਭਾਰਤ ਦੇ ਮੁਤੱਸਵੀ ਹੁਕਮਰਾਨਾਂ ਨੂੰ ਇਨਸਾਨੀ ਕਦਰਾ-ਕੀਮਤਾ ਦੇ ਨਾਤੇ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਵਾਲੀ ਸੋਚ ਦੇ ਬਿਨ੍ਹਾਂ ਤੇ ਦੋਵਾਂ ਮੁਲਕਾਂ ਦੇ ਹੁਕਮਰਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਮਸਲੇ ਟੇਬਲਟਾਕ ਰਾਹੀ ਬੈਠਕੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਹੱਲ ਕਰਨ ਨਾ ਕਿ ਜੰਗਾਂ-ਯੁੱਧਾਂ ਦੀ ਗੱਲ ਕਰਕੇ ਇਨਸਾਨੀ ਜਿੰਦਗਾਨੀਆਂ ਉਚੇਚੇ ਤੌਰ ਤੇ ਸਿੱਖ ਕੌਮ ਦਾ ਬੀਜ਼ ਨਾਸ ਕਰਨ ਜਾਂ ਨਸ਼ਲੀ ਸਫ਼ਾਈ ਕਰਨ ਦੇ ਮੰਦਭਾਵਨਾ ਭਰੇ ਮਿਸ਼ਨ ਨੂੰ ਅਲਵਿਦਾ ਕਹਿਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਦੋਵੇ ਪੁਰਾਤਨ ਦੁਸ਼ਮਣ ਮੁਲਕ ਭਾਰਤ ਤੇ ਚੀਨ ਜੰਗ ਦੇ ਵਿਸ਼ੇ ਉਤੇ ਗੰਭੀਰਤਾ ਨਾਲ ਸੋਚਦੇ ਹੋਏ ਇਸ ਤੋਂ ਦੂਰ ਰਹਿਣਗੇ ਅਤੇ ਸਿੱਖ ਕੌਮ ਨੂੰ ਅਜਾਈ ਤੌਰ ਤੇ ਨਿਸ਼ਾਨਾਂ ਨਹੀਂ ਬਣਾਉਣਗੇ ।

About The Author

Related posts

Leave a Reply

Your email address will not be published. Required fields are marked *