Verify Party Member
Header
Header
ਤਾਜਾ ਖਬਰਾਂ

ਭਗਵੰਤ ਮਾਨ ਸੱਚੇ ਦਿਲੋਂ ਕੁੜੀਆਂ ਦੀ ਮੱਦਦ ਕਰਨ ਫੋਕੀ ਸ਼ੋਹਰਤ ਖ਼ਾਤਰ ਪੋਸਟਰ ਬਣਾ ਕੇ ਨਾ ਪਾਉਣ ਘੱਟੋ ਘੱਟ ਇਹ ਤਾਂ ਦੇਖ ਲਿਆ ਕਰਨ ਅਰਬ ਦੇਸ਼ਾਂ ਵਿੱਚ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਸਰਕਾਰੀ ਛੁੱਟੀ ਹੁੰਦੀ ਹੈ -ਅਵਤਾਰ ਸਿੰਘ ਚੱਕ

ਭਗਵੰਤ ਮਾਨ ਸੱਚੇ ਦਿਲੋਂ ਕੁੜੀਆਂ ਦੀ ਮੱਦਦ ਕਰਨ ਫੋਕੀ ਸ਼ੋਹਰਤ ਖ਼ਾਤਰ ਪੋਸਟਰ ਬਣਾ ਕੇ ਨਾ ਪਾਉਣ ਘੱਟੋ ਘੱਟ ਇਹ ਤਾਂ ਦੇਖ ਲਿਆ ਕਰਨ ਅਰਬ ਦੇਸ਼ਾਂ ਵਿੱਚ ਸ਼ੁਕਰਵਾਰ ਅਤੇ ਸ਼ਨੀਵਾਰ ਦੀ ਸਰਕਾਰੀ ਛੁੱਟੀ ਹੁੰਦੀ ਹੈਅਵਤਾਰ ਸਿੰਘ ਚੱਕ

ਫ਼ਤਹਿਗੜ੍ਹ ਸਾਹਿਬ, 10 ਫਰਵਰੀ (                        ) ਕੱਲ੍ਹ ਅਜੇ ਵੀਡੀਓ ਰਾਹੀਂ ਭਗਵੰਤ ਮਾਨ ਜਾਣਕਾਰੀ ਮੰਗਦੇ ਸੀ ਕੁੜੀਆਂ ਵਾਰੇ ਦੱਸਿਆ ਜਾਵੇ ਫੇਰ ਰਾਤੋਂ ਰਾਤ ਕਿਹੜੀ ਸਰਕਾਰ ਨਾਲ ਰਾਬਤਾ ਕਰਕੇ ਇੱਕ ਕੁੜੀ ਨੂੰ ਵਾਪਸ ਪੰਜਾਬ ਦੀ ਟਿਕਟ ਵੀ ਕਰਵਾਂ ਦਿਤੀ ਜਦੋ ਕੇ ਸ਼ੁਕਰਵਾਰ ਅਤੇ ਸ਼ਨੀਵਾਰ ਨੂੰ ਮਾਸਕਟ ਵਿੱਚ ਛੁੱਟੀ ਹੋਣ ਕਰਕੇ ਆਫਿਸ ਬੰਦ ਹੁੰਦੇ ਅੰਬੈਸੀ ਵੀ ਬੰਦ ਹੁੰਦੀ l ਜਦੋ ਕੇ ਅਸੀਂ 15 ਦਿਨ ਤੋਂ ਇਸ ਕੇਸ ਨੂੰ ਹੈਂਡਲ ਕਰ ਰਹੇ ਹਾਂ ਮੈਂ ਦੋ ਦਿਨ ਪਹਿਲਾ ਇਹ :ਸਿਮਰਨਜੀਤ ਸਿੰਘ ਮਾਨ ਸਾਹਿਬ ਸਾਬਕਾ ਐਮ ਪੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਚਿੱਠੀ ਲਿਖਵਾਂ ਕੇ ਮਾਸਕਟ ਸਥਿਤ ਭਾਰਤੀ ਅੰਬੈਸੀ ਨੂੰ ਭੇਜੀ ਸੀ ਜੋ ਮੈਂ ਫੇਸਬੁੱਕ ਤੇ ਸ਼ੇਅਰ ਵੀ ਕੀਤੀ ਸੀ l ਕੁੜੀਆਂ ਨੂੰ ਛਡਵਾਉਣ ਲਈ ਸਾਰੇ ਯਤਨ ਕਰੋ ਪਰ ਇਹ ਨਹੀਂ ਕੰਮ ਕੋਈ ਹੋਰ ਕਰੇ ਅਤੇ ਕਾਂਚਿੜੀ ਦੀ  ਸਾਂਝੀ ਖੇਤੀ ਵਾਲੀ ਕਹਾਣੀ ਮੁਤਾਵਿਕ ਬਣੀ ਬਣਾਈ ਫਸਲ  ਖੋਹ ਕੇ ਕੋਈ ਹੋਰ ਲੈ ਜਾਵੇਂ  lਹਵਾ ਵਿੱਚ ਹਲਾ ਕੇ ਪੇਪਰ ਅਸੀਂ ਵੀ ਦਿਖਾ ਸਕਦੇ ਸੀ ਵੀਡੀਓ ਬਣਾ ਕੇ ਪਾਉਣੀ ਵੱਡੀ ਗੱਲ ਨਹੀਂ ਪਰ ਸਾਨੂੰ ਇਹੋ ਜਿਹੇ ਹੋਸੇਂ ਹੱਥ ਕੰਡੇ ਵਰਤਣੇ ਨਹੀਂ ਆਉਂਦੇ ਇਹ ਤਾਂ ਦੱਸ ਦੇਵੇ ਭਗਵੰਤ ਮਾਨ ਇਸ ਨੇ ਅਰਬ ਦੇਸ਼ਾਂ ਵਿੱਚ ਛੁੱਟੀ ਵਾਲੇ ਦਿਨ ਕੁੜੀ ਨੂੰ ਛੱਡਵਾ ਕੇ ਰਾਤੋਂ ਰਾਤ ਟਿਕਟ ਕਿਵੇਂ ਕਰਵਾਂ ਦਿਤੀ ਜਦੋ ਕੇ ਅੰਬੈਸੀ ਵਾਲੇ ਸਾਨੂੰ ਦੱਸ ਰਹੇ ਸੀ ਜਿਵੇ ਜਿਵੇ ਇਨ੍ਹਾਂ ਦੇ ਪਾਸਪੋਰਟ ਸਾਡੇ ਕੋਲ ਆਉਣਗੇ ਅਸੀਂ ਭੇਜੀ ਜਾਵਾਂਗੇ ਕਿਉਂਕਿ ਇਨ੍ਹਾਂ ਕੁੜੀਆਂ ਦੇ ਪਾਸਪੋਰਟ ਇਨ੍ਹਾਂ ਦੇ ਸਪੌਂਸਰਾ ਕੋਲ ਹਨ ਕਈਆਂ ਦੇ ਤਾਂ ਲੇਵਰ ਕੋਰਟ ਵਿੱਚ ਹਨ l ਫੋਕੀ ਸ਼ੋਹਰਤ ਖ਼ਾਤਰ ਇਨ੍ਹਾਂ ਝੂੱਠ ਬੋਲਣਾ ਭਗਵੰਤ ਮਾਨ ਲਈ ਚੰਗੀ ਗੱਲ ਨਹੀਂ ਹਾਂ ਯਤਨ ਕਰਨ ਅਸੀਂ ਵੀ ਕਰ ਰਹੇ ਹਾਂ ਮਿਲਜੁਲ ਕੇ ਕੁੜੀਆਂ ਨੂੰ ਪੰਜਾਬ ਭੇਜਣ ਲਈ ਕੰਮ ਕਰਨਾ ਚੰਗੀ ਗੱਲ ਹੈ ਪਰ ਸ਼ੋਹਰਤ ਖੱਟਣ ਲਈ ਹੋਸੀ ਰਾਜਨੀਤੀ ਕਰਨਾ ਚੰਗੀ ਗੱਲ ਨਹੀਂ ਉਹਨ੍ਹਾਂ 11 ਕੁੜੀਆਂ ਵਿੱਚੋ ਇੱਕ ਕੁੜੀ ਦੋ ਤਿੰਨ ਦਿਨਾਂ ਵਿੱਚ ਪੰਜਾਬ ਪਹੁੰਚ ਜਾਵੇਗੀ ਉਸ ਦੇ ਲੇਵਰ ਕੋਰਟ ਵਿੱਚ ਆਨ ਲਾਈਨ ਸਾਈਨ ਬਾਕੀ ਰਹਿੰਦੇ ਹਨ l ਮੈਂ ਹੁਣ ਇਹ ਵੀ ਸਪੱਸਟ ਕਰ ਦੇਵਾ ਭਗਵੰਤ ਮਾਨ ਨੇ ਅੱਜ ਤੱਕ ਅਰਬ ਦੇਸ਼ਾਂ ਵਿੱਚੋ ਇੱਕ ਵੀ ਮੁੰਡਾ ਨਹੀਂ ਛੁਡਵਾਇਆ ਜੋ ਛੁਡਵਾਏ ਹਨ ਇਹ ਇਥੋਂ ਦੇ ਸਿੱਖ ਭਾਈਚਾਰੇ ਵਲੋਂ ਆਪਣੀ ਮੇਹਨਤ ਵਿੱਚੋ ਰਕਮ ਅਦਾ ਕਰਕੇ ਹੀ ਪੰਜਾਬ ਭੇਜੇ ਹਨ

:ਅਵਤਾਰ ਸਿੰਘ ਚੱਕ

ਪ੍ਰਧਾਨ ਦੁਬਈ ਯੂਨਿਟ

ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ

 

About The Author

Related posts

Leave a Reply

Your email address will not be published. Required fields are marked *