Verify Party Member
Header
Header
ਤਾਜਾ ਖਬਰਾਂ

ਬੰਗਲਾਦੇਸ਼ ਨੂੰ, ਬੀਜੇਪੀ-ਆਰ.ਐਸ.ਐਸ. ਦੇ ਸੱਤਿਆਗ੍ਰਹਿ ਦੁਆਰਾ ਆਜ਼ਾਦ ਕਰਵਾਉਣ ਦਾ ਝੂਠ ਮਾਰਨ ਵਾਲੇ, ਲਦਾਖ ਨੂੰ ਚੀਨੀਆਂ ਤੋਂ ਆਜ਼ਾਦ ਕਿਉਂ ਨਹੀਂ ਕਰਵਾ ਸਕੇ ? : ਮਾਨ

ਬੰਗਲਾਦੇਸ਼ ਨੂੰ, ਬੀਜੇਪੀ-ਆਰ.ਐਸ.ਐਸ. ਦੇ ਸੱਤਿਆਗ੍ਰਹਿ ਦੁਆਰਾ ਆਜ਼ਾਦ ਕਰਵਾਉਣ ਦਾ ਝੂਠ ਮਾਰਨ ਵਾਲੇ, ਲਦਾਖ ਨੂੰ ਚੀਨੀਆਂ ਤੋਂ ਆਜ਼ਾਦ ਕਿਉਂ ਨਹੀਂ ਕਰਵਾ ਸਕੇ ? : ਮਾਨ

ਫ਼ਤਹਿਗੜ੍ਹ ਸਾਹਿਬ, 31 ਮਾਰਚ ( ) “ਬੀਜੇਪੀ-ਆਰ.ਐਸ.ਐਸ. ਵਾਲੇ ਮੀਡੀਏ ਤੇ ਅਖ਼ਬਾਰਾਂ ਵਿਚ ਇਹ ਝੂਠਾਂ ਦਾਅਵਾ ਕਰਕੇ ਕਿ ਅਸੀਂ ਹੀ ਆਪਣੇ ਸੱਤਿਆਗ੍ਰਹਿ ਰਾਹੀ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਸ਼ੇਰ ਦੁਆਰਾ ਕੀਤੇ ਗਏ ਸਿ਼ਕਾਰ ਨੂੰ ਇਹ ਲੋਕ ਆਪਣੀ ਪ੍ਰਾਪਤੀ ਦੱਸਕੇ ਇੰਡੀਅਨ ਨਿਵਾਸੀਆ ਨੂੰ ਕੇਵਲ ਗੁੰਮਰਾਹ ਹੀ ਨਹੀਂ ਕਰ ਰਹੇ, ਬਲਕਿ ਆਪਣੀ ਵੱਡੀ ਕੰਮਜੋਰੀ ਦਾ ਵੀ ਖੁਦ ਹੀ ਇਜਹਾਰ ਕਰ ਰਹੇ ਹਨ । ਕਿਉਂਕਿ ਇਹ ਸਮੁੱਚੀ ਦੁਨੀਆਂ ਨੂੰ ਜਾਣਕਾਰੀ ਹੈ ਕਿ ਬੰਗਲਾਦੇਸ਼ ਦੀ ਲੜਾਈ ਨੂੰ ਜਿੱਤਣ ਵਾਲੇ ਸਿੱਖ ਜਰਨੈਲ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਰਨਲ ਸੁਬੇਗ ਸਿੰਘ ਸਨ । ਜਿਨ੍ਹਾਂ ਨੇ ਪੂਰੀ ਬਹਾਦਰੀ ਨਾਲ ਇਹ ਬੰਗਲਾਦੇਸ਼ ਦੀ ਜੰਗ ਲੜਕੇ ਆਪਣੀ ਮੁਕਤੀ ਬਹਿਣੀ ਰਾਹੀ 90 ਹਜ਼ਾਰ ਫ਼ੌਜ ਤੋਂ ਹਥਿਆਰ ਸੁਟਾਏ ਸਨ ਅਤੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ । ਜੇਕਰ ਇਹ ਮੁਤੱਸਵੀ ਤੇ ਫਿਰਕੂ ਸੋਚ ਦੇ ਮਾਲਕ ਆਪਣੇ-ਆਪ ਨੂੰ ਐਨਾ ਹੀ ਬਹਾਦਰ ਤੇ ਚੌੜੀ ਛਾਤੀਆ ਵਾਲੇ ਅਖਵਾਉਦੇ ਹਨ, ਫਿਰ ਉਹ ਚੀਨੀ ਫ਼ੌਜ ਪੀ.ਐਲ.ਏ. ਵੱਲੋਂ ਲਦਾਖ ਉਤੇ ਕੀਤੇ ਗਏ ਜ਼ਬਰੀ ਕਬਜੇ ਨੂੰ ਹੁਣ ਤੱਕ ਕਿਉਂ ਨਹੀਂ ਛੁਡਵਾ ਸਕੇ ? ਇਹ ਅਮਲ ਇਨ੍ਹਾਂ ਦੇ ਸੱਚੇ ਅਤੇ ਝੂਠੇ ਦਾਅਵਿਆ ਦਾ ਨਿਖੇੜਾ ਕਰਦੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੁਤੱਸਵੀ ਹੁਕਮਰਾਨਾਂ, ਬੀਜੇਪੀ-ਆਰ.ਐਸ.ਐਸ. ਦੀਆਂ ਫਿਰਕੂ ਜਮਾਤਾਂ ਵੱਲੋਂ ਮੀਡੀਏ ਉਤੇ ਬੰਗਲਾਦੇਸ਼ ਜਿਸਨੂੰ ਉਪਰੋਕਤ ਸਿੱਖ ਜਰਨੈਲਾਂ ਨੇ ਬਹਾਦਰੀ ਤੇ ਯੋਜਨਾਬੰਧ ਢੰਗ ਨਾਲ ਲੜਕੇ ਜੰਗ ਜਿੱਤੀ ਸੀ ਅਤੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ, ਉਸ ਨੂੰ ਆਪਣੀ ਬਹਾਦਰੀ ਦਾ ਝੂਠਾ ਦਾਅਵਾ ਕਰਨ ਵਾਲੇ ਇਨ੍ਹਾਂ ਫਿਰਕੂਆਂ ਨੂੰ ਸੰਸਾਰ ਦੇ ਚੌਰਾਹੇ ਵਿਚ ਖੜ੍ਹਾ ਕਰਦੇ ਹੋਏ ਅਤੇ ਇਨ੍ਹਾਂ ਦੇ ਝੂਠ ਦੇ ਦਾਅਵੇ ਦਾ ਪਰਦਾਫਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ, ਤਾਂ ਸ੍ਰੀ ਮੋਦੀ ਵੱਲੋਂ ਬੰਗਲਾਦੇਸ਼ ਪਹੁੰਚਣ ਉਤੇ 7 ਉਨ੍ਹਾਂ ਬੰਗਾਲੀਆਂ ਜੋ ਅਮਨਮਈ ਢੰਗ ਨਾਲ ਸ੍ਰੀ ਮੋਦੀ ਦਾ ਵਿਰੋਧ ਕਰ ਰਹੇ ਸਨ, ਉਨ੍ਹਾਂ ਨੂੰ ਬੰਗਲਾਦੇਸ਼ ਸਰਕਾਰ ਵੱਲੋਂ ਗੋਲੀਆ ਮਾਰਕੇ ਮਾਰ ਦੇਣ ਲਈ ਕਿਉਂ ਮਜ਼ਬੂਰ ਹੋਣਾ ਪਿਆ ? ਅਸਲੀਅਤ ਇਹ ਹੈ ਕਿ ਮੁਸਲਿਮ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਇਨ੍ਹਾਂ ਫਿਰਕੂਆਂ ਨੇ ਵੈਸਟ ਬੰਗਾਲ ਦੀ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਟਿਕਟ ਨਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਹੁਕਮਰਾਨ ਇਨਸਾਨੀਅਤ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਦੇ ਮਾਲਕ ਹਨ । ਜੋ 7 ਬੰਗਾਲੀ ਮਾਰੇ ਗਏ ਹਨ, ਇਸ ਗੱਲ ਦੇ ਸੱਚ ਨੂੰ ਪ੍ਰਤੱਖ ਕਰਦੇ ਹਨ ਕਿ ਸ੍ਰੀ ਮੋਦੀ, ਬੀਜੇਪੀ-ਆਰ.ਐਸ.ਐਸ. ਮੁਸਲਿਮ, ਘੱਟ ਗਿਣਤੀਆ, ਅਨੁਸੂਚਿਤ ਜਾਤੀਆ, ਕਬੀਲਿਆ, ਆਦਿਵਾਸੀਆ, ਰੰਘਰੇਟਿਆ ਦੇ ਦੁਸ਼ਮਣ ਹਨ । ਬੰਗਲਾਦੇਸ਼ ਵਿਚ ਸ੍ਰੀ ਮੋਦੀ ਦੀ ਯਾਤਰਾ ਤੇ ਹੋਇਆ ਦੁਖਾਂਤ ਉਥੋਂ ਦੀ ਸਿਆਸੀ ਫਿਜਾ ਨੂੰ ਨੁਕਸਾਨ ਪਹੁੰਚਾਏਗਾ ਅਤੇ ਉਥੋਂ ਦੀ ਵਜ਼ੀਰ-ਏ-ਆਜ਼ਮ ਸੇਖ ਹਸੀਨਾ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਏਗਾ । ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਉਥੇ ਮਾਰੇ ਗਏ 7 ਪਰਿਵਾਰਾਂ ਦੇ ਮੈਬਰਾਂ ਨਾਲ ਜਿਥੇ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ, ਉਥੇ ਵਿਛੜੀਆ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਵੀ ਕਰਦੀ ਹੈ ।
ਉਨ੍ਹਾਂ ਕਿਹਾ ਕਿ ਬੀਜੇਪੀ-ਆਰ.ਐਸ.ਐਸ. ਆਪਣੇ ਸੱਤਿਆਗ੍ਰਹਿ ਰਾਹੀ ਅਤੇ ਆਪਣੇ ਬੀਤੇ ਸਮੇਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਵਾਜਪਾਈ ਅਤੇ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਦਾ ਝੂਠਾ ਪ੍ਰਚਾਰ ਕਰ ਰਹੀ ਹੈ । ਹਿੰਦੂ ਹੁਕਮਰਾਨ ਸਾਡੇ ਸਿੱਖ ਜਰਨੈਲਾਂ ਦੀ ਉਪਰੋਕਤ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਦੀ ਬਹਾਦਰੀ ਨੂੰ ਕਦੇ ਵੀ ਮਾਨਤਾ ਨਹੀਂ ਦੇਣਗੇ । ਜਦੋਂਕਿ ਇਹ ਵੱਡੀ ਪ੍ਰਾਪਤੀ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਰਨਲ ਸੁਬੇਗ ਸਿੰਘ ਦੀ ਸਾਂਝੀ ਮਹੱਤਵਪੂਰਨ ਜੰਗ ਦੀ ਰਣਨੀਤੀ ਅਤੇ ਮੁਕਤੀ ਬਹਿਣੀ ਦੀ ਸੀ । ਕਿਉਂਕਿ ਇਨ੍ਹਾਂ ਦੀ ਮੁਕਤੀ ਬਹਿਣੀ ਨੇ ਦੁਸ਼ਮਣ ਨੂੰ ਵਧੀਆ ਢੰਗ ਨਾਲ ਪਿੱਛੋ ਘੇਰਿਆ ਅਤੇ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਫ਼ੌਜ ਨੇ ਦੁਸ਼ਮਣ ਤੇ ਸਾਹਮਣੇ ਤੋਂ ਅਟੈਕ ਕੀਤਾ । ਇਸ ਜੰਗ ਤੋਂ ਬਾਅਦ ਹੁਕਮਰਾਨਾਂ ਨੇ ਮੇਜਰ ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ 1984 ਵਿਚ ਇੰਡੀਆ, ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ ਦੀ ਰੱਖਿਆ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਅਤੇ ਜਰਨਲ ਸੁਬੇਗ ਸਿੰਘ ਨੇ ਇਨ੍ਹਾਂ ਤਿੰਨ ਮੁਲਕਾਂ ਦੀਆਂ ਫ਼ੌਜਾਂ ਨੂੰ 72 ਘੰਟੇ ਦੇ ਲੰਮੇ ਸਮੇਂ ਤੱਕ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਨਹੀਂ ਹੋਣ ਦਿੱਤਾ । ਇਨ੍ਹਾਂ ਤਿੰਨ ਮੁਲਕਾਂ ਦੀਆਂ ਫ਼ੌਜਾਂ ਦਾ ਡੱਟਕੇ ਮੁਕਾਬਲਾ ਕੀਤਾ ਅਤੇ ਸ਼ਹਾਦਤ ਦਿੱਤੀ । ਇਹ ਸਾਡੀ ਕੌਮ ਦੇ ਨਾਇਕ ਹਨ । ਸਿੱਖ ਕੌਮ ਨੂੰ ਇਹ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਜਰਨਲ ਸੁਬੇਗ ਸਿੰਘ ਜੀ ਦੇ ਸਰੀਰ ਇਨ੍ਹਾਂ ਤਿੰਨੇ ਫ਼ੌਜਾਂ ਨੇ ਕਿਥੇ ਸੰਸਕਾਰ ਕੀਤੇ ਅਤੇ ਉਨ੍ਹਾਂ ਦੇ ਫੁੱਲ ਕਿਥੇ ਪਾਏ ਗਏ, ਉਨ੍ਹਾਂ ਦੀਆਂ ਅੰਤਿਮ ਰਸਮਾ ਸਿੱਖੀ ਰਵਾਇਤਾ ਅਨੁਸਾਰ ਕੀਤੀਆ ਗਈਆ ਜਾਂ ਨਹੀਂ ? ਇਥੋਂ ਤੱਕ ਕਿ ਮੇਜਰ ਜਰਨਲ ਸੁਬੇਗ ਸਿੰਘ ਜੀ ਦੇ ਮ੍ਰਿਤਕ ਸਰੀਰ ਨੂੰ 9 ਦਿਨਾਂ ਤੱਕ ਨਾ ਚੁੱਕਿਆ । ਅਜਿਹੇ ਅਮਲ ਸੱਭਿਅਕ ਫ਼ੌਜਾਂ ਦੇ ਨਹੀਂ ਹੁੰਦੇ । ਕਿਉਂਕਿ ਇਹ ਕੌਮਾਂਤਰੀ ਪੱਧਰ ਦਾ ਨਿਯਮ ਅਤੇ ਕਾਨੂੰਨ ਹੈ ਕਿ ਜਦੋਂ ਵੀ ਹਮਲਾਵਰ ਮੁਲਕ ਜਾਂ ਫ਼ੌਜਾਂ ਦੂਸਰੇ ਮੁਲਕ ਦੀਆਂ ਫ਼ੌਜਾਂ ਵੱਲੋਂ ਜਰਨੈਲ ਜਾਂ ਸਿਪਾਹੀ ਸ਼ਹੀਦ ਕਰ ਦਿੱਤੇ ਜਾਂਦੇ ਹਨ, ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਫੌ਼ਜੀ ਰਵਾਇਤਾ ਅਨੁਸਾਰ ਤੋਪਾ ਦੀ ਸਲਾਮੀ ਅਤੇ ਸਤਿਕਾਰ ਨਾਲ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਸ ਮੇਜਰ ਜਰਨਲ ਸੁਬੇਗ ਸਿੰਘ ਨੇ ਬੰਗਲਾਦੇਸ਼ ਦੀ ਲੜਾਈ ਨੂੰ ਗੁਰੀਲਾ ਢੰਗ ਨਾਲ ਜਿੱਤਿਆ ਅਤੇ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਜਿਨ੍ਹਾਂ ਨੇ ਲੰਮਾਂ ਸਮਾਂ ਇੰਡੀਅਨ ਫ਼ੌਜ ਵਿਚ ਜਿ਼ੰਮੇਵਾਰੀ ਪੂਰਨ ਕੀਤੀ, ਉਸ ਜਰਨੈਲ ਦੀ ਮ੍ਰਿਤਕ ਦੇਹ ਦਾ ਅਪਮਾਨ ਕਰਨ ਵਾਲੇ ਹੁਕਮਰਾਨਾਂ ਅਤੇ ਫ਼ੌਜੀ ਜਰਨੈਲਾਂ ਨੂੰ ਸੱਭਿਅਕ ਕਿਵੇਂ ਕਿਹਾ ਜਾ ਸਕਦਾ ਹੈ ? ਸ. ਮਾਨ ਨੇ ਇਹ ਉਮੀਦ ਪ੍ਰਗਟ ਕੀਤੀ ਕਿ ਬੰਗਲਾਦੇਸ਼ ਦੀ ਵਜ਼ੀਰ-ਏ-ਆਜਮ ਸੇਖ ਹਸੀਨਾ ਜਰਨਲ ਸੁਬੇਗ ਸਿੰਘ ਵੱਲੋਂ ਨਿਭਾਏ ਗਏ ਮਨੁੱਖਤਾ ਪੱਖੀ ਕਿਰਦਾਰ ਨੂੰ ਮਾਨਤਾ ਵੀ ਦੇਣਗੇ ਤੇ ਉਨ੍ਹਾਂ ਦੀ ਯਾਦਗਰ ਵੀ ਕਾਇਮ ਕਰਨਗੇ ਅਤੇ ਸ੍ਰੀ ਮੋਦੀ ਬੀਜੇਪੀ-ਆਰ.ਐਸ.ਐਸ. ਵੱਲੋਂ ਬੰਗਲਾਦੇਸ਼ ਸੰਬੰਧੀ ਕੀਤੇ ਗਏ ਝੂਠੇ ਦਾਅਵੇ ਨੂੰ ਸ਼ਰਮਨਾਕ ਕਰਾਰ ਵੀ ਦੇਣਗੇ । ਇਹ ਵਪਾਰੀਆ ਤੇ ਦੁਕਾਨਦਾਰਾਂ ਦੀ ਬੀਜੇਪੀ-ਆਰ.ਐਸ.ਐਸ. ਪਾਰਟੀ ਵਿਚ ਜੇਕਰ ਕੋਈ ਅਣਖ ਗੈਰਤ ਹੈ ਤਾਂ ਉਹ ਲਦਾਖ ਵਿਚ ਚੀਨ ਦੀ ਪੀ.ਐਲ.ਏ. ਦੁਆਰਾ ਅਪ੍ਰੈਲ 2020 ਤੋਂ ਕਬਜਾ ਕੀਤੇ ਗਏ ਆਪਣੇ ਖਿੱਤੇ ਨੂੰ ਆਜ਼ਾਦ ਕਰਵਾਉਣ ਲਈ ਅੱਗੇ ਆਉਣ ਨਾ ਕਿ ਖ਼ਾਲਸਾਈ ਸਿੱਖ ਫ਼ੌਜਾਂ ਤੋਂ ਇਹ ਉਦਮ ਕਰਵਾਕੇ ਉਨ੍ਹਾਂ ਦੀਆਂ ਪ੍ਰਾਪਤੀਆ ਨੂੰ ਆਪਣੀਆ ਪ੍ਰਾਪਤੀਆ ਦੱਸਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ । ਅਜਿਹੀਆ ਫੋਕੀਆ ਬੜਕਾ ਮਾਰਨ ਨਾਲ ਜਾਂ ਝੂਠ ਦਾ ਪ੍ਰਚਾਰ ਕਰਨ ਨਾਲ ਕੌਮਾਂਤਰੀ ਪੱਧਰ ਤੇ ਖਾਲਸਾ ਪੰਥ, ਸਿੱਖ ਕੌਮ ਅਤੇ ਸਿੱਖ ਫੌਜਾਂ ਦੇ ਬਹਾਦਰੀ ਵਾਲੇ ਕਾਰਨਾਮਿਆ ਅਤੇ ਵੱਡੀ ਫ਼ਤਹਿ ਵਾਲੇ ਉਦਮਾਂ ਨੂੰ ਇਹ ਹੁਕਮਰਾਨ ਸਾਜਸੀ ਢੰਗਾਂ ਰਾਹੀ ਕਦੀ ਵੀ ਨਾ ਤਾਂ ਨੁਕਸਾਨ ਪਹੁੰਚਾ ਸਕਣਗੇ ਅਤੇ ਨਾ ਹੀ ਸਿੱਖ ਕੌਮ ਦੀ ਕੌਮਾਂਤਰੀ ਸਾਂਖ ਨੂੰ ਧੱਬਾ ਲਗਾਉਣ ਵਿਚ ਕਾਮਯਾਬ ਹੋਣਗੇ ।

ਸ. ਮਾਨ ਨੇ ਨਾਂਦੇੜ ਵਿਚ ਉਥੋਂ ਦੀ ਪੁਲਿਸ ਵੱਲੋਂ ਅੰਮ੍ਰਿਤਧਾਰੀ 22 ਸਿੱਖਾਂ ਨੂੰ ਇਕ ਘਟਨਾ ਨਾਲ ਜੋੜਕੇ ਮੰਦਭਾਵਨਾ ਅਧੀਨ ਗ੍ਰਿਫ਼ਤਾਰ ਕਰਨ ਅਤੇ ਵਜੀਰਾਵਾਦ ਪੁਲਿਸ ਵੱਲੋਂ ਹਜ਼ੂਰ ਸਾਹਿਬ, ਨਾਂਦੇੜ ਜਿ਼ਲ੍ਹੇ ਵਿਚ 74 ਅਣਪਛਾਤੇ ਲੋਕਾਂ ਉਤੇ ਐਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ ਉਥੇ ਉਨ੍ਹਾਂ ਨੇ ਹੁਕਮਰਾਨਾਂ ਵੱਲੋਂ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨੂੰ ਆਨੇ-ਬਹਾਨੇ ਨਿਸ਼ਾਨਾਂ ਬਣਾਕੇ ਤਸੱਦਦ-ਜੁਲਮ ਢਾਹੁਣ ਅਤੇ ਗੈਰ-ਜਮਹੂਰੀਅਤ ਅਮਲ ਕਰਨ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖ਼ਬਰਦਾਰ ਵੀ ਕੀਤਾ । ਜੋ ਪੁਲਿਸ ਵੱਲੋਂ ਗੁਰਦੁਆਰਾ ਕਮੇਟੀ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਉਸਦੀ ਵੀ ਘੋਰ ਨਿੰਦਾ ਕੀਤੀ ਅਤੇ ਉਨ੍ਹਾਂ ਉਤੇ ਕਤਲ, ਦੰਗੇ-ਫਸਾਦ ਅਤੇ ਯੂ.ਏ.ਪੀ. ਦੀਆਂ ਧਰਾਵਾਂ ਲਗਾਉਣ ਨੂੰ ਘੱਟ ਗਿਣਤੀ ਸਿੱਖ ਕੌਮ ਉਤੇ ਹਮਲਾ ਕਰਾਰ ਦਿੰਦੇ ਹੋਏ ਮਹਾਰਾਸਟਰਾਂ ਦੀ ਸਰਕਾਰ ਅਤੇ ਸੈਂਟਰ ਦੀ ਮੋਦੀ ਸਰਕਾਰ ਦੀ ਸਾਂਝੀ ਸਾਜਿ਼ਸ ਕਰਾਰ ਦਿੰਦੇ ਹੋਏ ਤੁਰੰਤ ਇਹ ਬਣਾਏ ਗਏ ਝੂਠੇ ਕੇਸ ਵਾਪਸ ਲੈਣ ਅਤੇ ਸਿੱਖਾਂ ਨੂੰ ਬਿਨ੍ਹਾਂ ਵਜਹ ਗ੍ਰਿਫ਼ਤਾਰ ਕਰਕੇ ਬਦਨਾਮ ਕਰਨ ਦੇ ਅਮਲਾਂ ਨੂੰ ਬੰਦ ਕਰਨ ਦੀ ਗੱਲ ਕੀਤੀ । ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਦੇ ਵੱਡੇ ਕੌਮੀ ਪ੍ਰੋਗਰਾਮ ਵਿਚ ਵਿਘਨ ਪਾਉਣ ਲਈ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਸਤਿਕਾਰ ਵਿਚ ਹੋਣ ਵਾਲੇ ਵਾਧੇ ਨੂੰ ਰੋਕਣ ਲਈ ਹੀ ਹੁਕਮਰਾਨਾਂ ਵੱਲੋਂ ਅਜਿਹੀਆ ਸਾਜਿ਼ਸਾਂ ਰਚੀਆ ਜਾ ਰਹੀਆ ਹਨ ਜੋ ਅਤਿ ਨਿੰਦਣਯੋਗ ਹਨ ਅਤੇ ਜਿਨ੍ਹਾਂ ਨੂੰ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ ।

About The Author

Related posts

Leave a Reply

Your email address will not be published. Required fields are marked *