Verify Party Member
Header
Header
ਤਾਜਾ ਖਬਰਾਂ

ਬੇਸ਼ੱਕ ਮੁਲਕ ਅਤੇ ਪੰਜਾਬ ਦੇ ਕਿਸਾਨ-ਮਜ਼ਦੂਰ ਅਤੇ ਬੀਜੇਪੀ ਵਿਚਕਾਰ ਨਫ਼ਰਤ ਪੈਦਾ ਕਰਨ ਲਈ ਹੁਕਮਰਾਨ ਦੋਸ਼ੀ ਹਨ, ਪਰ ਕਿਸੇ ਵਿਰੋਧੀ ਦਾ ਅਪਮਾਨ ਕਰਨ ਦੀ ਸਿੱਖੀ ਨਿਯਮ ਇਜਾਜਤ ਨਹੀਂ ਦਿੰਦੇ : ਮਾਨ

ਬੇਸ਼ੱਕ ਮੁਲਕ ਅਤੇ ਪੰਜਾਬ ਦੇ ਕਿਸਾਨ-ਮਜ਼ਦੂਰ ਅਤੇ ਬੀਜੇਪੀ ਵਿਚਕਾਰ ਨਫ਼ਰਤ ਪੈਦਾ ਕਰਨ ਲਈ ਹੁਕਮਰਾਨ ਦੋਸ਼ੀ ਹਨ, ਪਰ ਕਿਸੇ ਵਿਰੋਧੀ ਦਾ ਅਪਮਾਨ ਕਰਨ ਦੀ ਸਿੱਖੀ ਨਿਯਮ ਇਜਾਜਤ ਨਹੀਂ ਦਿੰਦੇ : ਮਾਨ

ਫ਼ਤਹਿਗੜ੍ਹ ਸਾਹਿਬ, 01 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕਿਸਾਨ-ਮਜ਼ਦੂਰ ਅਤੇ ਨੌਜ਼ਵਾਨਾਂ ਦੇ ਸੰਘਰਸ਼ ਵਿਚ ਸਾਮਿਲ ਪੰਜਾਬੀਆਂ ਅਤੇ ਸਿੱਖ ਕੌਮ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਇੰਡੀਆਂ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਨੇ ਪੰਜਾਬੀ, ਹਰਿਆਣਵੀਆ ਅਤੇ ਹੋਰ ਸੂਬਿਆਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਘਸਿਆਰੇ ਬਣਾਉਣ ਅਤੇ ਆਪਣੇ ਕਾਰਪੋਰੇਟ ਘਰਾਣਿਆ ਨੂੰ ਵਿੱਤੀ ਤੌਰ ਤੇ ਹੋਰ ਅਰਬਾਂ-ਖਰਬਾਪਤੀ ਬਣਾਉਣ ਦੀ ਮੰਦਭਾਵਨਾ ਹੇਠ ਹੀ 3 ਕਿਸਾਨ ਮਾਰੂ ਕਾਨੂੰਨ ਬਣਾਏ ਹਨ । ਜੋ ਕਿ ਪੰਜਾਬ ਸੂਬੇ ਅਤੇ ਸਮੁੱਚੇ ਕਿਸਾਨਾਂ ਦੀ ਆਰਥਿਕਤਾ ਨੂੰ ਸਹੀ ਰੱਖਣ ਲਈ ਇਹ ਕਾਨੂੰਨ ਪੂਰਨ ਰੂਪ ਵਿਚ ਰੱਦ ਵੀ ਹੋਣੇ ਚਾਹੀਦੇ ਹਨ ਕਿਉਂਕਿ ਇਹ ਤਿੰਨੇ ਕਾਨੂੰਨ ਜਿਥੇ ਗੈਰ-ਵਿਧਾਨਿਕ ਹਨ, ਉਥੇ ਸੂਬਿਆਂ ਦੇ ਅਧਿਕਾਰ ਖੇਤਰ ਵਿਚ ਜ਼ਬਰੀ ਦਖਲ ਦੇਣ ਦੇ ਅਮਲ ਹਨ । ਕਿਉਂਕਿ ਸੈਂਟਰ ਖੇਤੀਬਾੜੀ ਵਿਸ਼ੇ ਉਤੇ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਰੱਖਦਾ । ਅਸੀਂ ਇਸ ਮਕਸਦ ਦੀ ਪ੍ਰਾਪਤੀ ਲਈ ਕੇਵਲ ਚੱਲ ਰਹੇ ਸੰਘਰਸ਼ ਦੀ ਹਮਾਇਤ ਹੀ ਨਹੀਂ ਕਰਦੇ, ਬਲਕਿ ਇਸ ਵਿਚ ਪੂਰੀ ਤਰ੍ਹਾਂ ਸਮੂਲੀਅਤ ਵੀ ਕਰ ਰਹੇ ਹਾਂ । 26 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ-ਮਜ਼ਦੂਰਾਂ, ਨੌਜ਼ਵਾਨਾਂ ਦੀ ਰਿਹਾਈ ਲਈ ਨਿਰੰਤਰ ਦਿੱਲੀ ਪਾਰਲੀਮੈਂਟ ਵਿਖੇ ਹਰ ਹਫਤੇ ਬਾਅਦ ਗ੍ਰਿਫ਼ਤਾਰੀਆ ਦੇਣ ਲਈ ਜਥੇ ਭੇਜਕੇ ਫਖ਼ਰ ਮਹਿਸੂਸ ਕਰ ਰਹੇ ਹਾਂ । ਜੋ ਪੰਜਾਬ ਵਿਚ ਕਿਸਾਨ-ਮਜ਼ਦੂਰ ਅਤੇ ਨੌਜ਼ਵਾਨੀ ਵਿਚ ਇੰਡੀਆ ਦੀ ਬੀਜੇਪੀ-ਆਰ.ਐਸ.ਐਸ. ਹੁਕਮਰਾਨ ਪਾਰਟੀ ਅਤੇ ਉਨ੍ਹਾਂ ਦੇ ਸਿਆਸਤਦਾਨਾਂ ਵਿਰੁੱਧ ਜਨਤਕ ਤੌਰ ਤੇ ਲਹਿਰ ਸੁਰੂ ਹੋਈ ਹੈ, ਉਸ ਲਈ ਬੀਜੇਪੀ-ਆਰ.ਐਸ.ਐਸ. ਦੇ ਮੌਜੂਦਾ ਹੁਕਮਰਾਨ ਸਿੱਧੇ ਤੌਰ ਤੇ ਜਿ਼ੰਮੇਵਾਰ ਹਨ । ਪਰ ਕਿਸੇ ਵਿਰੋਧੀ ਧਿਰ ਜਾਂ ਫ਼ੌਜ ਦੇ ਜਰਨੈਲ, ਸਿਪਾਹੀ ਨਾਲ ਕਿਸੇ ਤਰ੍ਹਾਂ ਦਾ ਦੁਰਵਿਵਹਾਰ ਕਰਨ ਜਾਂ ਗੈਰ-ਇਖਲਾਕੀ ਢੰਗ ਨਾਲ ਅਪਮਾਨ ਕਰਨ ਦੀ ਸਿੱਖੀ ਸਿਧਾਂਤ, ਨਿਯਮ ਸਾਨੂੰ ਬਿਲਕੁਲ ਇਜਾਜਤ ਨਹੀਂ ਦਿੰਦੇ । ਬਲਕਿ ਸਿੱਖ ਸਿਧਾਤ ਤਾਂ ਸਾਨੂੰ ‘ਮਾਨਸੁ ਕੀ ਜਾਤਿ ਸਭੈ ੲੈਕੇ ਪਹਿਚਾਨਬੋ’ ਦੀ ਵੱਡਮੁੱਲੀ ਸੋਚ ਉਤੇ ਪਹਿਰਾ ਦੇਣ ਅਤੇ ਮੈਦਾਨ-ਏ-ਜੰਗ ਵਿਚ ਵਿਰੋਧੀਆ ਨਾਲ ਵੀ ਭਾਈ ਘਨੱਈਆ ਜੀ ਦੀ ਤਰ੍ਹਾਂ ਸਭ ਜਖ਼ਮੀਆਂ ਨੂੰ ਮੱਲ੍ਹਮ-ਪੱਟੀ ਕਰਨ, ਉਨ੍ਹਾਂ ਨੂੰ ਪਾਣੀ ਪਿਲਾਉਣ ਅਤੇ ਲੋੜ ਅਨੁਸਾਰ ਹੋਰ ਵਸਤਾਂ ਪ੍ਰਦਾਨ ਕਰਨ ਦੀ ਬਰਾਬਰਤਾ ਵਾਲੀ ਹਦਾਇਤ ਕਰਦੇ ਹਨ । ਇਸ ਲਈ ਮਲੋਟ ਵਿਖੇ ਬੀਜੇਪੀ ਆਗੂ ਅਰੁਣ ਨਾਰੰਗ ਦਾ ਅਪਮਾਨ ਕਰਨ ਦੀ ਕਾਰਵਾਈ ਸਿੱਖੀ ਸਿਧਾਤਾਂ ਤੇ ਸੋਚ ਨਾਲ ਬਿਲਕੁਲ ਮੇਲ ਨਹੀਂ ਖਾਂਦੀ । ਕਿਸਾਨ-ਮਜ਼ਦੂਰਾਂ ਦੀ ਜੰਗ ਲੜਦੇ ਹੋਏ ਸਾਨੂੰ ਆਪਣੇ ਵਿਰਸੇ-ਵਿਰਾਸਤ ਤੋਂ ਮਿਲੀਆ ਹਦਾਇਤਾ ਦਾ ਪਾਲਣ ਅਵੱਸ ਕਰਨਾ ਪਵੇਗਾ ਅਤੇ ਇਸ ਸੰਘਰਸ਼ ਦੀ ਫ਼ਤਿਹ ਵੀ ਸਿੱਖੀ ਸਿਧਾਤਾਂ ਉਤੇ ਪਹਿਰਾ ਦੇ ਕੇ ਹੀ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਲੋਟ ਵਿਖੇ ਬੀਜੇਪੀ ਆਗੂ ਨਾਲ ਵਾਪਰੀ ਘਟਨਾ ਤੇ ਅਪਮਾਨ ਲਈ ਜਿਥੇ ਮੌਜੂਦਾ ਬੀਜੇਪੀ ਦੇ ਹੁਕਮਰਾਨਾਂ ਦੀਆਂ ਕਿਸਾਨ-ਮਜ਼ਦੂਰ, ਨੌਜ਼ਵਾਨਾਂ ਵਿਰੋਧੀ ਨੀਤੀਆ ਅਤੇ ਨਫ਼ਰਤ ਪੈਦਾ ਕਰਨ ਲਈ ਜਿ਼ੰਮੇਵਾਰ ਠਹਿਰਾਇਆ, ਉਥੇ ਬੀਜੇਪੀ ਆਗੂ ਨੂੰ ਅਲਫ ਨੰਗਾ ਕਰਨ ਦੇ ਦੁਰਵਿਵਹਾਰ ਨੂੰ ਸਿੱਖੀ ਸਿਧਾਤਾਂ, ਸੋਚ ਦੇ ਵਿਰੁੱਧ ਕਰਾਰ ਦਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਅਜਿਹਾ ਨਾ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਨਫ਼ਰਤ ਭਰਿਆ ਮਾਹੌਲ ਪੈਦਾ ਕਰਨ ਲਈ ਆਰ.ਐਸ.ਐਸ-ਬੀਜੇਪੀ, ਬਾਦਲ ਦਲੀਏ ਜਿ਼ੰਮੇਵਾਰ ਹਨ । ਜੋ ਤਾਕਤ ਦੇ ਨਸ਼ੇ ਵਿਚ ਆਪਣੇ ਹੀ ਨਿਵਾਸੀਆ ਨਾਲ ਜਾਬਰ ਤੇ ਦੁਸ਼ਮਣ ਹੁਕਮਰਾਨਾਂ ਦੀ ਤਰ੍ਹਾਂ ਪੇਸ਼ ਆ ਰਹੇ ਹਨ, ਪੰਜਾਬ ਅਤੇ ਮੁਲਕ ਵਿਚ ਮਨੁੱਖਤਾ ਦਾ ਖੂਨ ਵਹਾਉਣ, ਕਤਲੇਆਮ ਕਰਨ ਲਈ ਇਹ ਫ਼ਾਂਸੀਵਾਦ ਤਾਕਤਾਂ ਹੀ ਜਿ਼ੰਮੇਵਾਰ ਹਨ । ਉਨ੍ਹਾਂ ਬੀਤੇ ਸਮੇਂ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਜਦੋਂ 2006 ਵਿਚ ਕੱਥੂਨੰਗਲ ਵਿਖੇ ਖ਼ਾਲਸਾ ਪੰਥ, ਬਾਬਾ ਬੁੱਢਾ ਜੀ ਦਾ ਦਿਨ ਮਨਾ ਰਿਹਾ ਸੀ, ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ । ਇਹ ਦਿਨ ਕੇਵਲ ਬਾਦਲ ਦਲੀਆ ਦਾ ਹੀ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਦਾ ਸੀ । ਜਦੋਂ ਅਸੀਂ ਉਥੇ ਗਏ ਤਾਂ ਸ. ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਦੇ ਬਦਮਾਸ਼ਾਂ ਨੇ ਹਥਿਆਰਬੰਦ ਹੋ ਕੇ ਸਾਡੇ ਉਤੇ ਹਮਲਾ ਵੀ ਕੀਤਾ ਅਤੇ ਸਿੱਖਾਂ ਦੀਆਂ ਦਸਤਾਰਾਂ ਵੀ ਉਛਾਲਣ ਦੀ ਵੱਡੀ ਗੁਸਤਾਖੀ ਕੀਤੀ । ਜਦੋਂਕਿ ਸਿੱਖ ਕੌਮ ਦਸਤਾਰ (ਪੱਗ) ਨੂੰ ਅਣਖ਼ ਗੈਰਤ ਦੀ ਨਿਸ਼ਾਨੀ ਵੱਜੋ ਪ੍ਰਵਾਨ ਕਰਦੀ ਹੈ, ਨਾ ਉਹ ਕਿਸੇ ਦੀ ਦਸਤਾਰ ਲਹਾਉਦੀ ਹੈ ਅਤੇ ਨਾ ਹੀ ਆਪਣੀ ਦਸਤਾਰ ਨੂੰ ਹੱਥ ਪਾਉਣ ਦੀ ਕਿਸੇ ਨੂੰ ਇਜਾਜਤ ਦਿੰਦੀ ਹੈ । ਕਿਉਂਕਿ ਇਹ ਹਰ ਤਰ੍ਹਾਂ ਦੀ ਜੰਗ ਦੇ ਨਿਯਮਾਂ ਦੇ ਵਿਰੁੱਧ ਹੈ । ਜੋ ਮਲੋਟ ਵਿਖੇ ਬੀਜੇਪੀ ਆਗੂ ਦਾ ਅਪਮਾਨ ਹੋਇਆ ਹੈ, ਇਹ ਗੈਰ-ਤਰਕ ਅਤੇ ਗਲਤ ਹੈ । ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਪਣਾ ਸੰਘਰਸ਼ ਕਰਦੇ ਹੋਏ ਅਜਿਹੇ ਅਮਲ ਬਿਲਕੁਲ ਨਹੀਂ ਹੋਣ ਦੇਣੇ ਚਾਹੀਦੇ, ਜਿਸ ਨਾਲ ਸਿੱਖ ਕੌਮ ਦੇ ਮਹਾਨ ਵਿਰਸੇ-ਵਿਰਾਸਤ ਉਤੇ ਪ੍ਰਸ਼ਨ ਚਿੰਨ੍ਹ ਲੱਗੇ ਅਤੇ ਆਪਣੇ ਚੱਲ ਰਹੇ ਸੰਘਰਸ਼ ਦੇ ਮਕਸਦ ਦੀ ਪ੍ਰਾਪਤੀ ਵਿਚ ਰੁਕਾਵਟ ਪੈਦਾ ਹੋਵੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਸਾਨੂੰ ਅਟੁੱਟ ਵਿਸ਼ਵਾਸ ਹੈ ਕਿ ਕਿਸਾਨ-ਮਜ਼ਦੂਰ ਅਤੇ ਨੌਜ਼ਵਾਨਾਂ ਦਾ ਇਹ ਸੰਘਰਸ਼ ਜਲਦੀ ਹੀ ਸ਼ਾਨ ਨਾਲ ਫ਼ਤਹਿ ਪ੍ਰਾਪਤ ਕਰੇਗਾ, ਉਥੇ ਇਸ ਵਿਚ ਸਾਮਿਲ ਸਭ ਧਿਰਾਂ ਸਮੂਹਿਕ ਤੌਰ ਤੇ ਆਪਣੇ ਗੁਰੂ ਸਾਹਿਬਾਨ ਦੇ ਸਿਧਾਤਾਂ ਅਤੇ ਸੋਚ ਉਤੇ ਪਹਿਰਾ ਦਿੰਦੇ ਹੋਏ ਹੀ ਇਸ ਨੂੰ ਮੰਜਿਲ ਉਤੇ ਪਹੁੰਚਾਉਣ ਦੀਆਂ ਜਿ਼ੰਮੇਵਾਰੀਆ ਨਿਭਾਉਣਗੀਆ ।

About The Author

Related posts

Leave a Reply

Your email address will not be published. Required fields are marked *