ਬੇਸ਼ੱਕ ਦੁਸ਼ਮਣਾਂ ਨੇ ਸਾਜਿ਼ਸਾਂ ਰਾਹੀ ਸਾਨੂੰ ਹਰਾ ਦਿੱਤਾ ਹੈ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਅਤੇ ‘ਖ਼ਾਲਿਸਤਾਨ’ ਨੂੰ ਖ਼ਤਮ ਨਹੀਂ ਕਰ ਸਕਣਗੇ : ਮਾਨ
ਸੰਗਰੂਰ, 23 ਮਈ ( ) “ਬੇਸ਼ੱਕ ਦੁਸ਼ਮਣਾਂ ਨੇ ਸਾਜਿ਼ਸਾਂ ਰਾਹੀ ਸਾਨੂੰ ਹਰਾ ਦਿੱਤਾ ਹੈ, ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਅਤੇ ਖ਼ਾਲਿਸਤਾਨ ਨੂੰ ਖ਼ਤਮ ਨਹੀਂ ਕਰ ਸਕਣਗੇ । ਖ਼ਾਲਿਸਤਾਨ ਜਲਦੀ ਹੀ ਹਰ ਕੀਮਤ ਤੇ ਹੋਂਦ ਵਿਚ ਆਵੇਗਾ ਅਤੇ ਅਸੀਂ ਇਥੇ ‘ਹਿੰਦੂ ਰਾਸ਼ਟਰ’ ਬਿਲਕੁਲ ਨਹੀਂ ਬਣਨ ਦੇਵਾਂਗੇ । ਕੌਮਾਂਤਰੀ ਪੱਧਰ ਤੇ ਪੂਰੀ ਸਿੱਦਤ ਅਤੇ ਦ੍ਰਿੜਤਾ ਨਾਲ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਸਾਡੀ ਜੰਗ ਜਾਰੀ ਰਹੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਚੋਣ ਨਤੀਜਿਆ ਉਪਰੰਤ ਸੰਗਰੂਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਦੀ ਦੇਖਰੇਖ ਹੇਠ ਲੰਮੇਂ ਸਮੇਂ ਤੋਂ ਆਪਣੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਨੂੰ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਸੰਘਰਸ਼ ਕਰਦੇ ਆ ਰਹੇ ਹਾਂ ਅਤੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ, ਜਦੋਂ ਤੱਕ ਸੰਤ ਭਿੰਡਰਾਂਵਾਲਿਆ ਦੀ ਸੋਚ ਅਨੁਸਾਰ ਸਿੱਖ ਕੌਮ ਦੇ ਮਾਣ-ਸਨਮਾਨ ਅਤੇ ਅਣਖ਼-ਗੈਰਤ ਨੂੰ ਪ੍ਰਗਟਾਉਦਾ ਹੋਇਆ, ਬੇਗ਼ਮਪੁਰਾ ਪੁਰਾ ਸ਼ਹਿਰ ਕੋ ਨਾਓ ਦੀ ਸੋਚ ਤੇ ਅਧਾਰਿਤ ਸਰਬਸਾਂਝਾ ਆਜ਼ਾਦ ਮੁਲਕ ਖ਼ਾਲਿਸਤਾਨ ਕਾਇਮ ਨਹੀਂ ਹੋ ਜਾਂਦਾ। ਚੋਣਾਂ ਵਿਚ ਹਾਰਨਾਂ-ਜਿੱਤਣਾਂ ਸਾਡੇ ਉਪਰੋਕਤ ਮਕਸਦ ਵਿਚ ਕਿਸੇ ਤਰ੍ਹਾਂ ਦੀ ਵੀ ਨਾ ਤਾਂ ਪਹਿਲੇ ਕਦੇ ਰੁਕਾਵਟ ਬਣੇ ਹਨ ਅਤੇ ਨਾ ਹੀ ਭਵਿੱਖ ਵਿਚ ਬਣਨਗੇ । ਸਾਡਾ ਸੰਘਰਸ਼ ਮੰਜਿ਼ਲ ਵੱਲ ਇਸੇ ਤਰ੍ਹਾਂ ਕਦਮ ਦਰ ਕਦਮ ਵੱਧਦਾ ਰਹੇਗਾ ਅਤੇ ਨਿਸ਼ਾਨੇ ਦੀ ਪ੍ਰਾਪਤੀ ਕਰਕੇ ਰਹਾਂਗੇ । ਉਨ੍ਹਾਂ ਕਿਹਾ ਕਿ ਹਿੰਦੂਤਵ ਤਾਕਤਾਂ ਅਤੇ ਪੰਥ ਵਿਚ ਬੈਠੇ ਉਨ੍ਹਾਂ ਦੇ ਸਹਿਯੋਗੀਆਂ ਵੱਲੋ ਜੋ ਸਾਜਸੀ ਢੰਗਾਂ ਅਤੇ ਜ਼ਾਲਮਨਾਂ ਢੰਗਾਂ ਰਾਹੀ ਘੱਟ ਗਿਣਤੀ ਕੌਮਾਂ ਉਤੇ ਸਰਕਾਰੀ ਦਹਿਸਤ ਦਾ ਪ੍ਰਭਾਵ ਪਾ ਕੇ ‘ਹਿੰਦੂ ਰਾਸ਼ਟਰ’ ਨੂੰ ਜ਼ਬਰੀ ਕਾਇਮ ਕਰਨ ਲਈ ਮੰਦਭਾਵਨਾ ਅਧੀਨ ਅਮਲ ਹੋ ਰਹੇ ਹਨ ਉਨ੍ਹਾਂ ਨੂੰ ਖ਼ਾਲਸਾ ਪੰਥ ਨੇ ਨਾ ਤਾਂ ਬੀਤੇ ਇਤਿਹਾਸ ਵਿਚ ਕਦੀ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੀ ਗੁਲਾਮੀ ਨੂੰ ਪ੍ਰਵਾਨ ਕਰਾਂਗੇ । ਖ਼ਾਲਸਾ ਪੰਥ ਦਾ ਜਨਮ ਤੇਗ ਦੀ ਧਾਰ ਵਿਚੋਂ ਆਜ਼ਾਦੀ ਦੇ ਪ੍ਰਤੀਕ ਵੱਜੋਂ ਹੋਇਆ ਹੈ ਅਤੇ ਉਹ ਸਦਾ ਹੀ ਆਜ਼ਾਦ ਰਿਹਾ ਹੈ ਅਤੇ ਆਜ਼ਾਦ ਰਹਾਂਗੇ । ਗੁਲਾਮੀਅਤ ਅਤੇ ਨਮੋਸੀ ਵਾਲੀ ਸੋਚ ਨੂੰ ਬਿਲਕੁਲ ਨੇੜੇ ਨਹੀਂ ਫੜਕਣ ਦੇਵਾਂਗੇ ।
ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ, ਸੰਗਰੂਰ ਲੋਕ ਸਭਾ ਹਲਕੇ ਦੇ ਸਮੁੱਚੇ ਜੋਨਾਂ ਦੇ ਇੰਨਚਾਰਜਾਂ, ਸਰਕਲਾਂ ਦੇ ਪ੍ਰਧਾਨਾਂ ਅਤੇ ਚੋਣਾਂ ਦੌਰਾਨ ਜਿਨ੍ਹਾਂ ਗੁਰਮੁੱਖਾਂ ਨੂੰ ਜਿ਼ੰਮੇਵਾਰੀਆਂ ਦਿੱਤੀਆ ਗਈਆ ਸਨ, ਉਨ੍ਹਾਂ ਸਭਨਾਂ ਦੀ ਇਹ ਹੰਗਾਮੀ ਤੇ ਸੰਜ਼ੀਦਾ ਇਕੱਤਰਤਾ ਕੌਲਾ ਪਾਰਕ ਸੰਗਰੂਰ ਮਿਤੀ 24 ਮਈ 2019 ਨੂੰ ਸਵੇਰੇ 11 ਵਜੇ ਹੋਵੇਗੀ । ਸਮੁੱਚੇ ਅਹੁਦੇਦਾਰਾਂ, ਜੋਨਾਂ ਦੇ ਇੰਨਚਾਰਜਾਂ ਅਤੇ ਸਭਨਾਂ ਨੂੰ ਸਮੇਂ ਨਾਲ ਇਕੱਤਰਤਾ ਵਿਚ ਪਹੁੰਚਕੇ ਆਪਣੇ ਵਿਚਾਰਾਂ ਤੋਂ ਪਾਰਟੀ ਨੂੰ ਜਾਣੂ ਕਰਵਾਉਣ ਦੀ ਜੋਰਦਾਰ ਅਪੀਲ ਵੀ ਕੀਤੀ ।
Webmaster
Lakhvir Singh
Shiromani Akali Dal (Amritsar)
9781222567