
ਬੇਸ਼ੱਕ ਸਾਡੇ ਕਿਸਾਨ ਭਰਾਵਾਂ ਨੂੰ ਅੱਜ ਦਿੱਲੀ ਦੇ ਬਾਰਡਰਾ ਉੱਤੇ ਬੈਠਿਆਂ 100 ਦਿਨ ਹੋ ਚੁੱਕੇ ਹਨ, ਉਹ ਸੁੱਖ ਸਹੂਲਤਾਂ ਤੋਂ ਬਿਨਾਂ ਆਪਣੇ ਘਰ ਪਰਿਵਾਰ ਛੱਡ ਕੇ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੇ ਆਲੇ ਦੁਆਲੇ ਦੇ ਬਾਰਡਰਾਂ ਉੱਤੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ, ਪਰ ਇਸ ਜ਼ਾਲਮ ਹਕੂਮਤ ਦਾ ਰਵੱਈਆ ਕਿਸੇ ਪੱਖ ਤੋਂ ਵੀ ਕਿਸਾਨਾਂ ਪ੍ਰਤੀ ਨਰਮ ਨਹੀਂ ਹੁੰਦਾ ਦਿਖਾਈ ਦੇ ਰਿਹਾ। ਇਸ ਗੱਲ ਦਾ ਅੰਦਾਜ਼ਾ ਦਾ ਟ੍ਰਿਬਿਊਨ ਮਿਤੀ 7 ਮਾਰਚ 2021 ਵੱਲੋਂ ਲਗਾਈ ਗਈ ਇਸ ਨਿਊਜ਼ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿੱਚ 31 ਦਸੰਬਰ 2020 ਨੂੰ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰ ਚੁੱਕੇ ਸ. ਜਗੀਰ ਸਿੰਘ ਖ਼ਿਲਾਫ਼ 26 ਜਨਵਰੀ 2021 ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਣ ਦੇ ਦੋਸ਼ ਲਗਾ ਕੇ ਸੰਮਨ ਭੇਜੇ ਜਾਣਾ ਹੈ।
ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਿੰਦ ਹਕੂਮਤ ਦੇ ਇਸ ਜ਼ਾਲਮ ਰਵੱਈਏ ਨੂੰ ਠੱਲ੍ਹ ਪਾਉਣ ਅਤੇ ਕਿਸਾਨ ਸੰਘਰਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਅਤੇ ਹੋਰਨਾਂ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਹਰ ਹਫ਼ਤੇ ਦਿੱਲੀ ਦਿੱਲੀ ਨੂੰ ਇੱਕ ਜਥਾ ਭੇਜਿਆ ਜਾਂਦਾ ਹੈ। ਅਗਲਾ ਜਥਾ ਗ੍ਰਿਫਤਾਰੀ ਲਈ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ 9 ਮਾਰਚ ਨੂੰ ਰਵਾਨਾ ਕੀਤਾ ਜਾਏਗਾ, ਤਾਂ ਜੋ ਜ਼ਾਲਮ ਮੋਦੀ ਹਕੂਮਤ ਦੀ ਨੀਂਦ ਖੁਲ ਸਕੇ। ਜਿਲਾ ਰੋਪੜ,ਮੁਹਾਲੀ, ਫਤਹਿਗੜ੍ਹ ਸਾਹਿਬ, ਖੰਨਾ, ਨਵਾਂ ਸ਼ਹਿਰ, ਪਟਿਆਲਾ , ਲੁਧਿਆਣਾ, ਨੂੰ ਉਚੇਚੀ ਅਪੀਲ ਹੈ ਕਿ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਜਥੇ ਨੂੰ ਰਵਾਨਾ ਕਰੀਏ।
ਸਿਮਰਨਜੀਤ ਸਿੰਘ ਮਾਨ