Verify Party Member
Header
Header
ਤਾਜਾ ਖਬਰਾਂ

ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਦਾ ਸਿ਼ਕਾਰ ਸਿੱਖ ਨੌਜ਼ਵਾਨੀ ਜਦੋਂ ਬੰਬ ਬਣਾਉਣ ਅਤੇ ਮਰਨ ਤੱਕ ਪਹੁੰਚ ਗਈ, ਫਿਰ ਇਸ ਸੋਚ ਨੂੰ ਕੌਣ ਖ਼ਤਮ ਕਰ ਸਕਦੈ ? : ਮਾਨ

ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਦਾ ਸਿ਼ਕਾਰ ਸਿੱਖ ਨੌਜ਼ਵਾਨੀ ਜਦੋਂ ਬੰਬ ਬਣਾਉਣ ਅਤੇ ਮਰਨ ਤੱਕ ਪਹੁੰਚ ਗਈ, ਫਿਰ ਇਸ ਸੋਚ ਨੂੰ ਕੌਣ ਖ਼ਤਮ ਕਰ ਸਕਦੈ ? : ਮਾਨ

ਫ਼ਤਹਿਗੜ੍ਹ ਸਾਹਿਬ, 18 ਸਤੰਬਰ ( ) “ਤਰਨਤਾਰਨ ਵਿਖੇ ਦੋ ਸਿੱਖ ਨੌਜ਼ਵਾਨ ਬੰਬ ਬਣਾਉਦੇ ਹੋਏ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਗਹਿਰਾ ਦੁੱਖ ਵੀ ਹੈ ਅਤੇ ਸੰਬੰਧਤ ਪਰਿਵਾਰਾਂ ਨਾਲ ਹਮਦਰਦੀ ਵੀ ਹੈ । ਜੇਕਰ ਅੱਜ ਹਕੂਮਤੀ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਦਾ ਸਿ਼ਕਾਰ ਹੋਈ ਸਿੱਖ ਨੌਜ਼ਵਾਨੀ ਖੁਦ ਬੰਬ ਬਣਾਉਣ ਅਤੇ ਮਰਨ ਦੀ ਪ੍ਰਵਾਹ ਨਾ ਕਰਨ ਤੱਕ ਪਹੁੰਚ ਗਈ ਹੈ, ਤਾਂ ਉਸ ਨੂੰ ਆਪਣੀ ਮੰਜਿ਼ਲ ਤੇ ਪਹੁੰਚਣ ਤੋਂ ਦੁਨੀਆਂ ਦੀ ਕਿਹੜੀ ਤਾਕਤ ਰੋਕ ਸਕੇਗੀ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਵੱਲੋਂ ਲੰਮੇਂ ਸਮੇਂ ਤੋਂ ਹਰ ਖੇਤਰ ਵਿਚ ਸਿੱਖ ਕੌਮ ਅਤੇ ਕਸ਼ਮੀਰੀਆਂ ਨਾਲ ਕੀਤੀਆ ਜਾਂਦੀਆ ਆ ਰਹੀਆ ਘੋਰ ਬੇਇਨਸਾਫ਼ੀਆਂ ਤੇ ਜ਼ਬਰ-ਜੁਲਮ ਦੀ ਬਦੌਲਤ ਸਿੱਖ ਨੌਜ਼ਵਾਨੀ ਵੱਲੋਂ ਆਪਣੇ ਕੌਮੀ ਮਿਸ਼ਨ ਲਈ ਅਤੇ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਜਿੰਦਗੀ ਨੂੰ ਜੋਖਮ ਵਿਚ ਪਾਉਣ ਵਾਲੇ ਅਮਲਾਂ ਤੋਂ ਵੀ ਨਾ ਡਰਨ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਇਹ ਬੰਬ ਇਥੇ ਬਣ ਰਹੇ ਹਨ । ਕੱਲ੍ਹ ਨੂੰ ਜਦੋਂ ਇਹ ਬੰਬ ਬਾਹਰਲੇ ਮੁਲਕਾਂ ਤੋਂ ਵੀ ਆ ਸਕਦੇ ਹਨ, ਫਿਰ ਜੋ ਅੱਜ ਹੁਕਮਰਾਨ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਕੇ ਗੈਰ-ਵਿਧਾਨਿਕ ਤਸੱਦਦ-ਜੁਲਮ ਕਰ ਰਹੇ ਹਨ, ਫਿਰ ਤਾਂ ਇਹ ਸਮੁੱਚੀ ਕੌਮ ਨੂੰ ਹੀ ਆਪਣਾ ਦੁਸ਼ਮਣ ਐਲਾਨ ਦੇਣਗੇ । ਫਿਰ ਇਸਦਾ ਨਤੀਜਾ ਕੀ ਹੋਵੇਗਾ ? ਉਸਦਾ ਕਿਆਸ ਕਰਕੇ ਹੁਕਮਰਾਨ ਅਜਿਹੇ ਮਨੁੱਖਤਾ ਤੇ ਗੈਰ-ਇਨਸਾਨੀ ਅਮਲ ਨਾ ਕਰਨ ਤਾਂ ਬਿਹਤਰ ਹੋਵੇਗਾ, ਵਰਨਾ ਸਥਿਤੀ ਹੋਰ ਵੀ ਵਿਸਫੋਟਕ ਤੇ ਬੇਕਾਬੂ ਹੋ ਜਾਵੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਕੌਮੀ ਸੰਘਰਸ਼ ਕਰ ਰਿਹਾ ਹੈ । ਸਾਡਾ ਕਿਸੇ ਤਰ੍ਹਾਂ ਦੀ ਅਹਿੰਸਾ, ਗੈਰ-ਕਾਨੂੰਨੀ ਅਤੇ ਗੈਰ-ਸਮਾਜੀ ਅਮਲਾਂ ਨਾਲ ਕੋਈ ਸੰਬੰਧ ਨਹੀਂ । ਫਿਰ ਸ੍ਰੀ ਮੋਦੀ, ਅੰਮਿਤ ਸ਼ਾਹ ਅਤੇ ਆਰ.ਐਸ.ਐਸ. ਵਰਗੀਆ ਫਿਰਕੂ ਜਥੇਬੰਦੀਆ ਖੁਦ ਹੀ ਇਥੋਂ ਦੇ ਨਿਵਾਸੀਆ ਉਤੇ ਜ਼ਬਰੀ ਹਿੰਦੀ ਥੌਪਣ, ਹਿੰਦੂ ਰਾਸ਼ਟਰ ਕਾਇਮ ਕਰਨ, ਸਭ ਧਰਮਾਂ ਤੇ ਕੌਮਾਂ ਨੂੰ ਮਿਲੀ ਵਿਧਾਨਿਕ ਆਜ਼ਾਦੀ ਅਤੇ ਬਰਾਬਰਤਾ ਦੇ ਹੱਕਾਂ ਦਾ ਘਾਣ ਕਰਕੇ ਅਰਾਜਕਤਾ ਫੈਲਾਉਣ ਦੇ ਮਨੁੱਖਤਾ ਵਿਰੋਧੀ ਅਮਲ ਕਿਉਂ ਕੀਤੇ ਜਾ ਰਹੇ ਹਨ ?

ਸ. ਮਾਨ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ 90 ਵਾਰ ਅਪਮਾਨ ਹੋਏ, ਕਿਸੇ ਵੀ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਨਹੀਂ ਦਿੱਤੀ ਗਈ । ਜਿਸ ਨਾਲ ਸਿੱਖ ਮਨ ਤੇ ਆਤਮਾਵਾਂ ਵਲੂੰਧਰੇ ਪਏ ਹਨ । ਇਸ ਵਿਰੁੱਧ ਸਾਢੇ 6 ਮਹੀਨੇ ਤੱਕ ਅਨੁਸ਼ਾਸਿ਼ਤ ਤਰੀਕੇ ਪੂਰਨ ਕਾਮਯਾਬੀ ਨਾਲ ਬਰਗਾੜੀ ਮੋਰਚਾ ਚੱਲਿਆ ਅਤੇ ਕੋਈ ਵੀ ਗੈਰ-ਕਾਨੂੰਨੀ ਅਮਲ ਨਹੀਂ ਹੋਣ ਦਿੱਤਾ । ਫਿਰ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤੇ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਵਜ਼ੀਰ ਨੇ ਬਰਗਾੜੀ ਮੋਰਚੇ ਵਿਚ ਪਹੁੰਚਕੇ ਸਰਕਾਰ ਦੀ ਤਰਫੋ ਵਾਅਦੇ ਕੀਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਜਾਵੇਗਾ । 25-25 ਸਾਲਾ ਤੋਂ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੇ ਰਿਹਾਅ ਕਰ ਦਿੱਤਾ ਜਾਵੇਗਾ । ਸਿੱਖ ਕੌਮ ਵਿਰੁੱਧ ਸਾਜਿਸ਼ਾਂ ਰਚਣ ਵਾਲੇ ਸਾਜਿ਼ਸਕਾਰੀ ਸਾਹਮਣੇ ਲਿਆਂਦੇ ਜਾਣਗੇ । ਪਰ ਅੱਜ ਤੱਕ ਹੁਕਮਰਾਨਾਂ ਨੇ ਕੋਈ ਵੀ ਬਚਨ ਪੂਰਾ ਨਹੀਂ ਕੀਤਾ । ਬਲਕਿ ਜਾਂਚ ਕਰ ਰਹੀ ਕਮੇਟੀ ਦੀਆਂ ਮਹੱਤਵਪੂਰਨ ਫਾਇਲਾਂ ਗੁੰਮ ਹੋ ਜਾਣ ਦਾ ਬਹਾਨਾ ਬਣਾਕੇ ਸਿਆਸਤਦਾਨ ਦੋਸ਼ੀਆਂ ਨੂੰ ਬਚਾਉਣ ਦੇ ਰਾਹ ਲੱਭੇ ਜਾ ਰਹੇ ਹਨ ਅਤੇ ਜਾਂਚ ਵਿਚ ਜਾਣਬੁੱਝ ਕੇ ਰੁਕਾਵਟਾਂ ਖੜ੍ਹੀਆ ਕੀਤੀਆ ਜਾ ਰਹੀਆ ਹਨ । ਸ੍ਰੀ ਖੱਟਰ ਮੁੱਖ ਮੰਤਰੀ ਹਰਿਆਣਾ ਖੁੱਲ੍ਹੇਆਮ ਬਿਆਨ ਕਰ ਰਹੇ ਹਨ ਕਿ ਜੋ ਹਰਿਆਣਵੀ ਪਹਿਲੇ ਬਿਹਾਰੀ ਕੁੜੀਆ ਵਿਆਹਕੇ ਲਿਆਉਦੇ ਸਨ, ਉਨ੍ਹਾਂ ਨੂੰ ਹੁਣ ਕਸ਼ਮੀਰੀ ਲੜਕੀਆਂ ਨਾਲ ਵਿਆਹਿਆ ਜਾਵੇਗਾ । ਕਸ਼ਮੀਰ ਵਿਚ ਵੱਡੀ ਗਿਣਤੀ ਵਿਚ ਫ਼ੌਜ ਤੇ ਅਰਧ ਸੈਨਿਕ ਬਲ ਲਗਾਕੇ ਸਮੁੱਚੀ ਕਸ਼ਮੀਰੀ ਲੀਡਰਸਿ਼ਪ ਨੂੰ ਗੈਰ-ਕਾਨੂੰਨੀ ਤਰੀਕੇ ਨਜ਼ਰ ਬੰਦ ਕਰਕੇ, ਕਸ਼ਮੀਰ ਨੂੰ ਸਭ ਸੰਚਾਰ ਸਾਧਨਾਂ ਤੋਂ ਤੋੜਕੇ ਕਸ਼ਮੀਰੀਆਂ ਦੇ ਸਮੁੱਚੇ ਵਿਧਾਨਿਕ ਹੱਕਾਂ ਨੂੰ ਕੁੱਚਲ ਦਿੱਤਾ ਗਿਆ ਹੈ । ਇਹੀ ਵਜਹ ਹੈ ਕਿ ਕਸ਼ਮੀਰੀ ਅਤੇ ਸਿੱਖ ਨੌਜ਼ਵਾਨਾਂ ਵਿਚ ਬੀਰ ਰਸ ਦੇ ਉਤਪੰਨ ਹੋ ਜਾਣ ਦੇ ਕਾਰਨ ਹੁਕਮਰਾਨਾਂ ਵਿਰੁੱਧ ਰੋਹ ਹੋਰ ਪ੍ਰਚੰਡ ਹੋ ਰਿਹਾ ਹੈ । ਰਵਾਇਤੀ ਆਗੂਆਂ ਵੱਲੋਂ ਇਸਦੇ ਹੱਲ ਲਈ ਕੋਈ ਅਮਲ ਨਹੀਂ ਕੀਤੇ ਜਾ ਰਹੇ । ਫਿਰ ਧੁੱਖਦੀ ਅੱਗ ਨੂੰ ਭਾਂਬੜ ਬਣਾਉਣ ਦੇ ਲਈ ਕੌਣ ਦੋਸ਼ੀ ਹੈ ? ਜੋ ਨੌਜ਼ਵਾਨੀ ਆਪਣੇ-ਆਪ ਨੂੰ ਮਰਨ ਲਈ ਤਿਆਰ ਕਰੀ ਬੈਠੀ ਹੈ, ਫਿਰ ਇਸ ਸੋਚ ਨੂੰ ਦੁਨੀਆਂ ਦੀ ਕਿਹੜੀ ਤਾਕਤ ਖ਼ਤਮ ਕਰ ਲਵੇਗੀ?

ਹੁਕਮਰਾਨ ਇਸ ਦਿਸ਼ਾ ਵੱਲ ਨਿਕਲਣ ਵਾਲੇ ਭਿਆਨਕ ਨਤੀਜਿਆ ਦੀ ਗੰਭੀਰਤਾ ਨੂੰ ਸੋਚਕੇ ਇਸ ਅੱਗ ਨੂੰ ਭਾਂਬੜ ਬਣਨ ਤੋਂ ਰੋਕ ਲੈਣ ਤਾਂ ਇਹ ਹੁਕਮਰਾਨਾਂ ਲਈ ਚੰਗਾਂ ਹੋਵੇਗਾ, ਦੂਸਰਾ ਹਾਸਟਨ ਅਤੇ ਟੈਕਸਾਸ ਵਿਚ ਯੂ.ਐਨ.ਓ. ਦੇ ਦਫ਼ਤਰਾਂ ਅੱਗੇ ਕਸ਼ਮੀਰੀਆਂ ਦੇ ਹੱਕ-ਹਕੂਕਾ ਦੇ ਪੱਖ ਵਿਚ ਅਤੇ ਉਥੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਕੌਮਾਂਤਰੀ ਪੱਧਰ ਤੇ ਹੋ ਰਹੇ ਪ੍ਰੋਗਰਾਮ ਠੱਲ੍ਹਣ ਵਾਲੇ ਨਹੀਂ । ਇਸ ਲਈ ਸਮੇਂ ਦੀ ਗੰਭੀਰ ਨਿਜਾਕਤ ਨੂੰ ਪਹਿਚਾਣਦੇ ਹੋਏ ਇਹ ਇਕ ਮੌਕਾ ਹੈ ਕਿ ਉਹ ਕਸ਼ਮੀਰੀਆਂ, ਸਿੱਖਾਂ, ਰੰਘਰੇਟਿਆ, ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾਂਦੇ ਆ ਰਹੇ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਅਮਲਾਂ ਨੂੰ ਬੰਦ ਕਰਕੇ ਤੁਰੰਤ ਉਨ੍ਹਾਂ ਨੂੰ ਵਿਧਾਨ ਦੀ ਧਾਰਾ 14, 19 ਅਤੇ 21 ਰਾਹੀ ਮੁੱਢਲੇ ਬੁਨਿਆਦੀ ਹੱਕਾਂ ਦੀ ਰੱਖਿਆ ਕੀਤੀ ਜਾਵੇ ਅਤੇ ਸਮੁੱਚੇ ਮੁਲਕ ਵਿਚ ਖ਼ਤਰਨਾਕ ਢੰਗ ਰਾਹੀ ਫੈਲਦੀ ਜਾ ਰਹੀ ਅਰਾਜਕਤਾ ਨੂੰ ਸਹੀ ਸਮੇਂ ਤੇ ਕਾਬੂ ਕੀਤਾ ਜਾ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *