Verify Party Member
Header
Header
ਤਾਜਾ ਖਬਰਾਂ

ਬੀਰਦਵਿੰਦਰ ਦਾ ਕੋਈ ਦੀਨ-ਧਰਮ ਨਹੀਂ, ਮੌਕਾਪ੍ਰਸਤੀ ਸੋਚ ‘ਤੇ ਚੱਲਣ ਵਾਲਾ ਕੋਈ ਆਗੂ ਪੰਜਾਬ ਸੂਬੇ ਜਾਂ ਸਿੱਖ ਕੌਮ ਨੂੰ ਅਗਵਾਈ ਨਹੀਂ ਦੇ ਸਕਦਾ : ਅੰਮ੍ਰਿਤਸਰ ਦਲ

ਬੀਰਦਵਿੰਦਰ ਦਾ ਕੋਈ ਦੀਨ-ਧਰਮ ਨਹੀਂ, ਮੌਕਾਪ੍ਰਸਤੀ ਸੋਚ ‘ਤੇ ਚੱਲਣ ਵਾਲਾ ਕੋਈ ਆਗੂ ਪੰਜਾਬ ਸੂਬੇ ਜਾਂ ਸਿੱਖ ਕੌਮ ਨੂੰ ਅਗਵਾਈ ਨਹੀਂ ਦੇ ਸਕਦਾ : ਅੰਮ੍ਰਿਤਸਰ ਦਲ

ਫ਼ਤਹਿਗੜ੍ਹ ਸਾਹਿਬ, 29 ਜੂਨ ( ) “ਸ. ਬੀਰਦਵਿੰਦਰ ਸਿੰਘ ਨਾਮ ਦਾ ਸਿਆਸੀ ਆਗੂ ਭਲੇ ਹੀ ਕਿਤਾਬੀ ਜਾਣਕਾਰੀ ਦੀ ਮੁਹਾਰਤ ਰੱਖਦਾ ਹੋਵੇ, ਲੇਕਿਨ ਜਿਸ ਵਿਅਕਤੀ ਦਾ ਕਿਰਦਾਰ ਹਮੇਸ਼ਾਂ ਹੀ ਮੌਕਾਪ੍ਰਸਤੀ ਵਾਲਾ ਜਾਂ ਸੱ਼ਕੀ ਰਿਹਾ ਹੋਵੇ, ਅਜਿਹੇ ਆਗੂ ‘ਤੇ ਪੰਜਾਬੀ ਜਾਂ ਸਿੱਖ ਕੌਮ ਇਤਬਾਰ ਹੀ ਨਹੀਂ ਕਰਦੇ । ਹੁਣੇ ਹੀ ਬੀਰਦਵਿੰਦਰ ਸਿੰਘ ਨੇ ਆਪਣੀ ਸੁਰੱਖਿਆ ਨੂੰ ਲੈਕੇ ਬਹੁਤ ਚੀਕ-ਚਿਹਾੜਾ ਪਾਇਆ ਹੈ ਅਤੇ ਹਾਈਕੋਰਟ ਨੂੰ ਪਹੁੰਚ ਕਰਨ ਦੀ ਗੱਲ ਵੀ ਕਰ ਰਹੇ ਹਨ। ਭਲਾ ਜੋ ਲੋਕਾਂ ਦਾ ਆਗੂ ਹੋਵੇ, ਉਸਨੂੰ ਸਰਕਾਰੀ ਸੁਰੱਖਿਆ ਦੀ ਕੀ ਲੋੜ ਹੈ ? ਉਸਦੀ ਸੁਰੱਖਿਆ ਤਾਂ ਉਸ ਨੂੰ ਪਿਆਰ ਕਰਨ ਵਾਲਾ ਅਵਾਮ ਹੀ ਹੁੰਦਾ ਹੈ । ਜੇਕਰ ਉਸਨੇ ਆਪਣੀ ਜਿ਼ੰਦਗੀ ਵਿਚ ਪੰਜਾਬ ਜਾਂ ਸਿੱਖ ਵਿਰੋਧੀ ਬੀਤੇ ਸਮੇਂ ਵਿਚ ਅਮਲ ਕੀਤੇ ਹਨ, ਫਿਰ ਤਾਂ ਸੁਰੱਖਿਆ ਦੀ ਲੋੜ ਜ਼ਰੂਰ ਹੋ ਸਕਦੀ ਹੈ, ਕਿਉਂਕਿ ਪੰਜਾਬੀ ਜਾਂ ਸਿੱਖ ਕੌਮ ਆਪਣੇ ਦੁਸ਼ਮਣਾਂ ਨੂੰ ਨਾ ਤਾਂ ਕਦੇ ਭੁੱਲਦੀ ਹੈ ਅਤੇ ਨਾ ਹੀ ਕਦੇ ਮੁਆਫ਼ ਕਰਦੇ ਹਨ । ਅਜਿਹੇ ਆਗੂ ਜੇਕਰ ਅੱਜ ਟਕਸਾਲੀ ਅਕਾਲੀ ਦਲ ਦੇ ਤਖੱਲਸ ਜਾਂ ਤਖੱਲਿਆ ਦੀ ਗੱਲ ਕਰਕੇ ਸਿੱਖ ਕੌਮ ਜਾਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰਦਾ ਨਜ਼ਰ ਆਉਦਾ ਹੈ ਤਾਂ ਅਜਿਹੇ ਆਗੂ ਜਾਂ ਟਕਸਾਲੀ ਅਕਾਲੀ ਦਲ ਦੇ ਫੱਟੇ ਲਗਾਕੇ ਪੰਜਾਬ ਦੇ ਅਵਾਮ ਅਤੇ ਸਿੱਖ ਕੌਮ ਨੂੰ ਨਾ ਤਾਂ ਗੁੰਮਰਾਹ ਕਰ ਸਕਣਗੇ ਅਤੇ ਨਾ ਹੀ ਕੋਈ ਸਿਆਸੀ, ਸਮਾਜਿਕ, ਧਾਰਮਿਕ, ਇਖਲਾਕੀ ਪ੍ਰਾਪਤੀ ਕਰ ਸਕਣਗੇ ।”

ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਿਸਾਨ ਵਿੰਗ ਦੇ ਮੀਤ ਪ੍ਰਧਾਨ ਸ. ਹਰਜੀਤ ਸਿੰਘ ਗੱਗੜਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਚਾਰੋ ਜਰਨਲ ਸਕੱਤਰ), ਕੁਲਦੀਪ ਸਿੰਘ ਪਹਿਲਵਾਨ ਹਲਕਾ ਇੰਨਚਾਰਜ ਫ਼ਤਹਿਗੜ੍ਹ ਸਾਹਿਬ, ਲਖਵੀਰ ਸਿੰਘ ਸੌਟੀ ਹਲਕਾ ਇੰਨਚਾਰਜ ਅਮਲੋਹ ਨੇ ਸਾਂਝੇ ਤੌਰ ਤੇ ਸ. ਬੀਰਦਵਿੰਦਰ ਸਿੰਘ ਵੱਲੋਂ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਦੇ ਪ੍ਰਧਾਨ ਦੇ ਮੁੱਖ ਅਹੁਦੇ ਤੇ ਸੇਵਾ ਨਿਭਾਉਣ ਤੋਂ ਬਾਅਦ ਕਦੀ ਅਕਾਲੀ ਦਲ ਬਾਦਲ, ਕਦੀ ਕਾਂਗਰਸ, ਕਦੀ ਟਕਸਾਲੀ ਅਕਾਲੀ ਦਲ ਦੀ ਮੌਕਾਪ੍ਰਸਤੀ ਦੀ ਸੋਚ ਅਧੀਨ ਪਾਰਟੀਆਂ ਬਦਲਣ ਅਤੇ ਕੋਈ ਵੀ ਪੰਜਾਬ ਅਤੇ ਸਿੱਖ ਕੌਮ ਪੱਖੀ ਸਟੈਡ ਨਾ ਰੱਖਣ ਦੇ ਗੈਰ-ਇਖਲਾਕੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਉਸ ਨੂੰ ਪੰਜਾਬ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਜਿਸ ਟਕਸਾਲੀ ਅਕਾਲੀ ਦਲ ਦੀ ਅੱਜਕੱਲ੍ਹ ਇਹ ਪੈਰਵੀ ਕਰਦੇ ਨਜ਼ਰ ਆ ਰਹੇ ਹਨ, ਉਸ ਟਕਸਾਲੀ ਅਕਾਲੀ ਦਲ ਦੇ ਆਗੂ ਸ. ਸੁਖਦੇਵ ਸਿੰਘ ਢੀਂਡਸਾ, ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਸੇਵਾ ਸਿੰਘ ਸੇਖਵਾ, ਸ. ਰਤਨ ਸਿੰਘ ਅਜਨਾਲਾ ਤਾਂ ਉਹ ਆਗੂ ਹਨ ਜੋ ਅੱਜ ਤੱਕ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਹਰ ਗੈਰ-ਕਾਨੂੰਨੀ, ਗੈਰ-ਸਮਾਜਿਕ, ਗੈਰ-ਧਾਰਮਿਕ ਅਤੇ ਗੈਰ-ਇਖਲਾਕੀ ਕੰਮਾਂ ਵਿਚ ਮੋਢੇ ਨਾਲ ਮੋਢਾ ਜੋੜਕੇ ਸਾਥ ਦਿੰਦੇ ਰਹੇ ਹਨ । ਭਾਵੇ ਉਹ ਬਲਿਊ ਸਟਾਰ ਦਾ ਫ਼ੌਜੀ ਹਮਲਾ ਹੋਵੇ, ਭਾਵੇ ਉਹ ਸਿੱਖ ਨੌਜ਼ਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਨ ਦਾ ਹੋਵੇ, ਭਾਵੇ ਸਿਰਸੇ ਵਾਲੇ ਕਾਤਲ ਤੇ ਬਲਾਤਕਾਰੀ ਸਾਧ ਜੋ ਖ਼ਾਲਸਾ ਪੰਥ ਦਾ ਵੱਡਾ ਦੋਸ਼ੀ ਹੈ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਨ ਦਾ ਹੋਵੇ, ਭਾਵੇ ਮੂਲ ਨਾਨਕਸਾਹੀ ਕੈਲੰਡਰ ਨੂੰ ਹਿੰਦੂਵਾਦੀ ਸੋਚ ਅਧੀਨ ਬਦਲਣ ਦਾ ਹੋਵੇ, ਭਾਵੇ ਪੰਜਾਬ ਦੇ ਟੋਟੇ ਕਰਕੇ ਹਿਮਾਚਲ, ਹਰਿਆਣਾ ਬਣਾਉਣ ਦਾ ਹੋਵੇ, ਭਾਵੇ ਦਰਿਆਵਾਂ ਦੇ ਪਾਣੀਆ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆ ਅਤੇ ਪੰਜਾਬ ਵਿਚ ਕੋਈ ਵੀ ਵੱਡਾ ਉਦਯੋਗ ਲਗਾਉਣ ਦਾ ਹੋਵੇ, ਸਭ ਤਰ੍ਹਾਂ ਦੇ ਅਤਿ ਗੰਭੀਰ ਮਾਮਲਿਆ ਵਿਚ ਇਹ ਉਪਰੋਕਤ ਆਗੂ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮੁਫ਼ਾਦਾਂ ਤੋਂ ਮੂੰਹ ਮੋੜਕੇ ਆਪਣੇ ਮਾਲੀ, ਸਿਆਸੀ ਅਤੇ ਪਰਿਵਾਰਿਕ ਸਵਾਰਥਾਂ ਅਧੀਨ ਸ. ਬਾਦਲ, ਬੀਜੇਪੀ-ਆਰ.ਐਸ.ਐਸ. ਵਰਗੀਆਂ ਜਮਾਤਾਂ ਦਾ ਸਾਥ ਦਿੰਦੇ ਰਹੇ ਹਨ । ਫਿਰ ਅੱਜ ਟਕਸਾਲੀ ਅਕਾਲੀ ਦਲ ਦਾ ‘ਟਕਸਾਲੀ’ ਤਖੱਲਸ ਜਾਂ ਤਖੱਲਿਆ ਹੋਵੇ, ਇਸ ਤਰ੍ਹਾਂ ਦੇ ਨਾਵਾਂ ਨਾਲ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਲੋਕ ਫਿਰ ਤੋਂ ਵਰਗਲਾਉਣ ਵਿਚ ਕਦੀ ਵੀ ਕਾਮਯਾਬ ਨਹੀਂ ਹੋ ਸਕਣਗੇ । 

ਆਗੂਆਂ ਨੇ ਕਿਹਾ ਕਿ ਜੇਕਰ ਅਜਿਹੇ ਆਗੂ ਵਾਅਕਿਆ ਹੀ ਆਪਣੇ ਦਿਲ ਆਤਮਾ ਤੋਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਪੱਖੋ ਬਿਹਤਰੀ ਲੋੜਦੇ ਹਨ, ਤਾਂ ਇਨ੍ਹਾਂ ਨੂੰ ਅਜਿਹੀਆ ਸਿਆਸੀ ਸਤਰੰਜੀ ਚਾਲਾਂ ਖੇਡਣ ਦੀ ਬਜਾਇ ਆਪਣੇ ਤੋਂ ਹੋਈਆ ਭੁੱਲਾਂ-ਚੁੱਕਾਂ ਦਾ ਅਹਿਸਾਸ ਕਰਦੇ ਹੋਏ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿਮਰਤਾ ਸਹਿਤ ਸੀਸ ਝੁਕਾਉਦੇ ਹੋਏ ਪੇਸ਼ ਹੋਣਾ ਚਾਹੀਦਾ ਹੈ । ਜਦੋਂ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾਂ ਨੂੰ ਪ੍ਰਵਾਨ ਕਰਦੇ ਹੋਏ ਉਸ ਮਹਾਨ ਅਸਥਾਂਨ ਤੇ ਆਪਣੇ-ਆਪ ਨੂੰ ਪੇਸ਼ ਕਰਨ ਦੇ ਸਮਰੱਥ ਹੋ ਜਾਣਗੇ । ਫਿਰ ਇਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਸਰਕਾਰੀ ਜਿਪਸੀਆ, ਗੰਨਮੈਨ ਜਾਂ ਉਨ੍ਹਾਂ ਹਾਈਕੋਰਟ ਜਾਂ ਸੁਪਰੀਮ ਕੋਰਟ ਤੱਕ ਪਹੁੰਚਣ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਵੇਗੀ, ਜਿਨ੍ਹਾਂ ਨੇ ਅੱਜ ਤੱਕ ਕਦੀ ਵੀ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਇਨਸਾਫ਼ ਨਾ ਦੇ ਕੇ ਹਿੰਦੂਵਾਦੀ ਹੁਕਮਰਾਨਾਂ ਦਾ ਪੱਖ ਪੂਰਿਆ ਹੈ । ਇਸ ਲਈ ਸਾਡੀ ਅਜਿਹੇ ਆਗੂਆਂ ਨੂੰ ਅਪੀਲ ਹੈ ਕਿ ਇਕ ਆਲ ਇੰਡੀਆ ਸਿੱਖ ਸਟੂਡੈਟ ਫੈਡਰੇਸ਼ਨ ਦਾ ਉਹ ਪੁਰਾਤਨ ਉੱਚਾ-ਸੁੱਚਾ ਇਖਲਾਕ ਹੈ ਅਤੇ ਦੂਸਰੇ ਪਾਸੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਉੱਚ ਅਹੁਦੇ, ਐਮ.ਐਲ.ਏ. ਐਮ.ਪੀ. ਚੀਫ ਮਨਿਸਟਰੀਆਂ ਆਦਿ ਹਨ । ਸਿੱਖ ਕੌਮ ਵਿਚ ਉਸੇ ਸਖਸ਼ੀਅਤ ਦਾ ਸਦੀਵੀ ਸਤਿਕਾਰ-ਮਾਣ ਕਾਇਮ ਰਹਿੰਦਾ ਹੈ ਜੋ ਨਿਯਮਾਂ ਅਤੇ ਅਸੂਲਾਂ ਉਤੇ ਪਹਿਰਾ ਦਿੰਦੇ ਹੋਏ ਸਿੱਖੀ ਸਿਧਾਤਾਂ ਤੋਂ ਸੇਧ ਲੈਦੇ ਹੋਏ ਆਪਣਾ ਜੀਵਨ ਬਸਰ ਕਰੇ ਅਤੇ ਕੌਮੀ ਮਸਲਿਆ ਵਿਚ ਇਮਾਨਦਾਰੀ ਨਾਲ ਸਹਿਯੋਗ ਕਰੇ । ਵਰਨਾ ਦੂਸਰੇ ਪੱਖ ਦਾ ਜੀਵਨ ਬਸਰ ਕਰਨ ਵਾਲੇ ਇਨਸਾਨ ਭਾਵੇ ਉਹ ਸਿਆਸੀ ਉੱਚ ਅਹੁਦਿਆ ਦੇ ਮਾਲਕ, ਵੱਡੀਆਂ ਜ਼ਾਇਦਾਦਾਂ ਦੇ ਮਾਲਕ ਕਿਉਂ ਨਾ ਹੋਣ, ਅਜਿਹੇ ਇਨਸਾਨਾਂ ਦਾ ਸਿੱਖ ਕੌਮ ਵਿਚ ਸਤਿਕਾਰ-ਮਾਣ ਨਹੀਂ ਹੋ ਸਕਦਾ । ਕਿਉਂਕਿ ਸਿੱਖ ਕੌਮ ਵਿਚ ਭਾਈ ਲਾਲੋਆ ਦਾ ਸਤਿਕਾਰ ਹੁੰਦਾ ਹੈ, ਨਾ ਕਿ ਮਲਿਕ ਭਾਗੋਆ ਦਾ । ਇਸ ਲਈ ਸਾਡੀ ਅਜਿਹੇ ਨਵੇਂ-ਨਵੇਂ ਨਾਵਾਂ ਪੰਥਕ ਨਾਵਾਂ ਨਾਲ ਆਪਣੇ ਆਪ ਨੂੰ ਪੰਥਕ ਅਖਵਾਉਣ ਦਾ ਢਕਵਾਊਜ ਕਰਨ ਵਾਲੇ ਆਗੂਆਂ ਨੂੰ ਸਾਡੀ ਗੰਭੀਰਤਾ ਭਰੀ ਅਪੀਲ ਹੈ ਕਿ ਉਹ ਸਿਆਸੀ ਅਹੁਦਿਆ ਅਤੇ ਵੱਡੀਆ ਜ਼ਾਇਦਾਦਾਂ ਦੇ ਲਾਲਚ ਵੱਸ ਹੋ ਕੇ ਅਜਿਹਾ ਕੋਈ ਵੀ ਖ਼ਾਲਸਾ ਪੰਥ ਵਿਰੋਧੀ ਕੰਮ ਨਾ ਕਰਨ ਜਿਸ ਨਾਲ ਉਨ੍ਹਾਂ ਦੇ ਨਾਵਾਂ ਨਾਲ ਮਲਿਕ ਭਾਗੋ ਦਾ ਨਾਮ ਜੁੜ ਜਾਵੇ । ਬਲਕਿ ਉਹ ਨਿਮਰਤਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦੇ ਹੋਏ ਅਤੇ ਸਿੱਖ ਕੌਮ ਅਤੇ ਪੰਜਾਬ ਸੂਬੇ ਦੀਆਂ ਸਭ ਮੁਸ਼ਕਿਲਾਂ ਦਾ ਇਕੋ ਇਕ ਹੱਲ ‘ਖ਼ਾਲਿਸਤਾਨ’ ਸਟੇਟ ਨੂੰ ਕਾਇਮ ਕਰਨ ਵਿਚ ਆਪਣੀਆ ਸੇਵਾਵਾਂ ਸਮਰਪਿਤ ਕਰਨ । ਫਿਰ ਅਜਿਹੇ ਆਗੂਆਂ ਨੂੰ ਬੀਜੇਪੀ-ਆਰ.ਐਸ.ਐਸ. ਕਾਂਗਰਸ, ਬਾਦਲ ਦਲ ਵਰਗੀਆ ਮਨੁੱਖਤਾ ਵਿਰੋਧੀ ਜਮਾਤਾਂ ਅਤੇ ਹੁਕਮਰਾਨਾਂ ਤੋਂ ਸੁਰੱਖਿਆ ਪ੍ਰਾਪਤ ਕਰਨ ਦੀ ਕਦੀ ਲੋੜ ਹੀ ਮਹਿਸੂਸ ਨਹੀਂ ਹੋਵੇਗੀ ਅਤੇ ਨਾ ਹੀ ਤਖੱਲਸ ਅਤੇ ਤਖੱਲਿਆ ਵਰਗੇ ਸ਼ਬਦਾਂ ਦੇ ਹੇਰ-ਫੇਰ ਨਾਲ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਲੋੜ ਮਹਿਸੂਸ ਹੋਵੇਗੀ । ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਉਹ ਪੰਜਾਬ ਵਰਗੇ ਗੁਰੂਆਂ, ਪੀਰਾਂ, ਫਕੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਫਿਰ ਤੋਂ ਖੂਨੀ ਖੇਡ ਵਿਚ ਧਕੇਲਣ ਦੀ ਗੁਸਤਾਖੀ ਨਹੀਂ ਕਰਨਗੇ । ਬਲਕਿ ਸਮੁੱਚੇ ਸੰਸਾਰ ਦੇ ਸਿੱਖਾਂ ਵੱਲੋਂ ਜੋ ਅੱਜ ਖ਼ਾਲਿਸਤਾਨ ਸਟੇਟ ਨੂੰ ਕਾਇਮ ਕਰਨ ਲਈ ਗੰਭੀਰ ਅਮਲ ਹੋ ਰਹੇ ਹਨ, ਉਸ ਵਿਚ ਸਹਿਯੋਗ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪਰਿਵਾਰ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਆਗੂਆਂ ਨੂੰ ਸਦਾ ਲਈ ਅਲਵਿਦਾ ਕਹਿਕੇ ਕੌਮੀ ਵਿਹੜੇ ਵਿਚ ਸਤਿਕਾਰ-ਮਾਣ ਨਾਲ ਵਿਚਰਨ ਦਾ ਉਦਮ ਕਰਨਗੇ ਅਤੇ ਆਪਣੇ ਰਹਿੰਦੇ ਸਵਾਸਾਂ ਨੂੰ ਸਹੀ ਦਿਸ਼ਾ ਵੱਲ ਲਗਾਉਣਗੇ । 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *